ਐਂਡਰਾਇਡ ਫੋਨ ’ਚ ਐਪ ਇੰਸਟਾਲ ਕਰਨ ਦੇ ਕਈ ਤਰੀਕੇ ਹਨ। ਆਮ ਤੌਰ ’ਤੇ ਇਨ੍ਹਾਂ ਵਿੱਚੋਂ ਤਿੰਨ ਤਰੀਕੇ ਗੂਗਲ ਪਲੇਅ ਸਟੋਰ, ਵੈੱਬਸਾਈਟ ਜਾਂ ਈ-ਮੇਲ ਅਟੈਚਮੈਂਟ ਅਤੇ ਐੱਸਡੀ ਕਾਰਡ ਵਧੇਰੇ ਪ੍ਰਚਲਿਤ ਹਨ:
ਗੂਗਲ ਪਲੇਅ ਸਟੋਰ
ਐਂਡਰਾਇਡ ਐਪਸ ਦੇ ਆਨ-ਲਾਈਨ ਖ਼ਜ਼ਾਨੇ ਨੂੰ ਗੂਗਲ ਪਲੇਅ ਸਟੋਰ ਜਾਂ ਗੂਗਲ ਐਪ ਸਟੋਰ ਕਿਹਾ ਜਾਂਦਾ ਹੈ। ਗੂਗਲ ਪਲੇਅ ਸਟੋਰ ਤੋਂ ਐਪ ਸਰਚ ਕਰਨ ਲਈ ਇੰਟਰਨੈੱਟ ਦਾ ਚਾਲੂ ਹੋਣਾ ਬਹੁਤ ਜ਼ਰੂਰੀ ਹੈ। ਐਪ ਦੀ ਚੋਣ ਕਰਨ ਉਪਰੰਤ ਡਾਊਨਲੋਡ ਦੀ ਆਪਸ਼ਨ ਲਈ ਜਾਂਦੀ ਹੈ। ਇਸ ਉਪਰੰਤ ਰਨ/ਇੰਸਟਾਲ ਆਪਸ਼ਨ ਰਾਹੀਂ ਐਪ ਨੂੰ ਸਿੱਧਾ ਇੰਸਟਾਲ ਕੀਤਾ ਜਾ ਸਕਦਾ ਹੈ।
ਵੈੱਬਸਾਈਟ ਜਾਂ ਈ-ਮੇਲ ਅਟੈਚਮੈਂਟ
ਵਰਤੋਂਕਾਰ ਕਿਸੇ ਵੈੱਬਸਾਈਟ ਜਾਂ ਈ-ਮੇਲ ਅਟੈਚਮੈਂਟ ਤੋਂ ਵੀ ਐਂਡਰਾਇਡ ਐਪ ਇੰਸਟਾਲ ਕਰ ਸਕਦਾ ਹੈ। ਇਨ੍ਹਾਂ ਸਰੋਤਾਂ ਤੋਂ ਡਾਊਨਲੋਡ ਕੀਤੀ ਐਪ ਮੋਬਾਈਲ ਦੀ ਇੰਟਰਨਲ ਮੈਮਰੀ (ਐੱਸਡੀ ਕਾਰਡ) ਦੇ ‘ਡਾਊਨਲੋਡ’ ਵਾਲੇ ਫੋਲਡਰ ਵਿੱਚ ਸੇਵ ਹੋ ਜਾਂਦੀ ਹੈ।
‘ਫਾਈਲ ਮੈਨੇਜਰ’ ਰਾਹੀਂ ਇੰਟਰਨਲ ਐੱਸਡੀ ਕਾਰਡ ਨੂੰ ਖੋਲ੍ਹ ਕੇ ‘ਡਾਊਨਲੋਡ’ ਵਾਲੇ ਫੋਲਡਰ ਤਕ ਪਹੁੰਚਿਆ ਜਾ ਸਕਦਾ ਹੈ। ਇੱਥੋਂ ਲੋੜੀਂਦੀ ਏਪੀਕੇ (ਐਂਡਰਾਇਡ ਐਪ ਫਾਈਲ) ਦੀ ਚੋਣ ਕਰਕੇ ਇੰਸਟਾਲ ਕਰ ਲਓ।
ਐੱਸਡੀ ਕਾਰਡ ਰਾਹੀਂ
ਪਰੰਪਰਾਗਤ ਤਰੀਕੇ ਅਰਥਾਤ ਐੱਸਡੀ ਕਾਰਡ ਰਾਹੀਂ ਐਪ ਨੂੰ ਇੰਸਟਾਲ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਲਈ ਪਹਿਲਾਂ ਆਪਣੇ ਮੋਬਾਈਲ ਨੂੰ ਯੂਐੱਸਬੀ ਕੇਬਲ ਰਾਹੀਂ ਕੰਪਿਊਟਰ ਨਾਲ ਜੋੜੋ। ਕੰਪਿਊਟਰ ਵਿੱਚ ਮੋਬਾਈਲ ਦਾ ਐੱਸਡੀ ਕਾਰਡ (ਅੰਦਰੂਨੀ ਜਾਂ ਬਾਹਰੀ) ਖੋਲ੍ਹੋ ਅਤੇ ਉਸ ਵਿੱਚ ਐਪ ਕਾਪੀ ਕਰੋ। ਹੁਣ ਫਾਈਲ ਮੈਨੇਜਰ ਰਾਹੀਂ ਐਪ ਤਕ ਪਹੁੰਚ ਕੇ ਇਸ ਨੂੰ ਇੰਸਟਾਲ ਕਰ ਲਓ।
ਧਿਆਨ ਰੱਖੋ ਕਿ ਗੂਗਲ ਪਲੇਅ ਸਟੋਰ ਤੋਂ ਬਾਹਰਲੀਆਂ ਐਪ ਇੰਸਟਾਲ ਕਰਨ ਸਮੇਂ ਤੁਹਾਨੂੰ ਸੈਟਿੰਗ ’ਚ ਜਾਹ ਕੇ ਸਕਿਉਰਿਟੀ ਹਟਾਉਣੀ ਪਵੇਗੀ।
ਐਪਸ ਨੂੰ ਡਾਊਨਲੋਡ ਅਤੇ ਇੰਸਟਾਲ ਕਰਨ ਲਈ ਡਰੌਪ ਬਾਕਸ ਦੀ ਵਰਤੋਂ ਵੀ ਲਾਹੇਵੰਦ ਮੰਨੀ ਜਾਂਦੀ ਹੈ। ਐਪਸ ਨੂੰ ਸੌਖੇ ਤਰੀਕੇ ਰਾਹੀਂ ਇੰਸਟਾਲ ਅਤੇ ਬ੍ਰਾਊਜ਼ ਕਰਨ ਲਈ ਏਪੀਕੇ ਇੰਸਟਾਲਰ ਅਤੇ ਕਿਸੇ ਐਪ ਮੈਨੇਜਰ ਪ੍ਰੋਗਰਾਮ ਦੀ ਵਰਤੋਂ ਕੀਤੀ ਜਾ ਸਕਦੀ ਹੈ।

1 comments:
Click here for commentsThank You Sir.
ConversionConversion EmoticonEmoticon