ਟੈਂਗੋਂ
(Tango) ਸਨੇਹਿਆਂ ਦੇ ਅਦਾਨ-ਪ੍ਰਦਾਨ ਵਾਲੀ ਇੱਕ ਮਹੱਤਵਪੂਰਨ ਆਦੇਸ਼ਕਾਰੀ ਹੈ ਜਿਸ ਨੂੰ ਗੂਗਲ ਐਪ ਸਟੋਰ
ਜਾਂ ਜਾਲ-ਟਿਕਾਣੇ www.tango.me ਤੋਂ ਮੁਫ਼ਤ ਉਤਾਰਿਆ ਜਾ ਸਕਦਾ ਹੈ। ਇਸ ਆਦੇਸ਼ਕਾਰੀ ਦੀ ਖੋਜ 2009
ਵਿਚ ਹੋਈ।
ਇਹ ਆਈ-ਫੋਨ, ਐਂਡਰਾਇਡ ਫੋਨ, ਝਰੋਖਾ ਫੋਨ ਅਤੇ ਕੰਪਿਊਟਰਾਂ
ਲਈ ਵਰਤੀ ਜਾਣ ਵਾਲੀ ਸਮਾਜਿਕ ਆਦੇਸ਼ਕਾਰੀ ਹੈ।
ਟੈਂਗੋ ਅਰਬੀ, ਚੀਨੀ, ਤੁਰਕੀ ਸਮੇਤ 14 ਭਾਸ਼ਾਵਾਂ ਵਿਚ ਕੰਮ
ਕਰ ਸਕਦੀ ਹੈ।
ਆਪਣੇ ਸਬੰਧੀਆਂ ਨਾਲ ਨੇੜਤਾ ਵਧਾਉਣ ਲਈ ਇਹ ਇੱਕ ਬਿਹਤਰੀਨ
ਆਦੇਸ਼ਕਾਰੀ ਹੈ।
ਇਸ ਰਾਹੀਂ ਗੱਲਬਾਤ ਕਰਨ ਜਾਂ ਲਿਖਤ ਸਨੇਹਾ ਭੇਜਣ ਨਾਲ ਤੁਹਾਡੇ
ਫੋਨ ਦੇ ਮਿੰਟ ਨਹੀਂ ਕੱਟਦੇ ਤੇ ਨਾ ਹੀ ਤੁਹਾਡੀ ਸੰਖੇਪ-ਸਨੇਹਾ-ਸੇਵਾ (SMS) ਯੋਜਨਾ 'ਚ ਕਟੌਤੀ ਹੁੰਦੀ
ਹੈ।
ਇਸ 'ਤੇ ਵਾਰ-ਵਾਰ ਅੰਦਰ ਜਾਣ ਅਤੇ ਪਛਾਣ-ਸ਼ਬਦ
(Password) ਭਰਨ ਦਾ ਝੰਜਟ ਨਹੀਂ।
ਇਸ 'ਚ ਮਿੱਤਰਾਂ ਨੂੰ ਆਪਣੇ-ਆਪ ਲੱਭ ਕੇ ਲਿਆਉਣ ਦੀ ਸਹੂਲਤ
ਹੈ।
ਇਸ 'ਤੇ ਖੁੰਢ-ਚਰਚਾ (Group Chat) ਦੀ ਖ਼ਾਸ ਵਿਸ਼ੇਸ਼ਤਾ ਹੈ।
ਇਸ ਵਿਚ ਖੇਡਾਂ ਖੇਡਣ, ਸਚਿਤਰ (Video) ਆਦਿ ਦੇਖਣ, ਤਸਵੀਰਾਂ
ਅਤੇ ਕੜੀਆਂ (Links) ਸਾਂਝਾ ਕਰਨ, ਵੱਖ-ਵੱਖ ਸ਼੍ਰੇਣੀਆਂ ਨਾਲ ਸਬੰਧਿਤ ਮੰਚ ਸਾਂਝਾ ਕਰਨ ਦੀ ਖ਼ਾਸੀਅਤ
ਹੈ।
ਟੈਂਗੋ ਰਾਹੀਂ ਲਿਖਤ ਸਨੇਹਾ, ਤਸਵੀਰਾਂ, ਆਵਾਜ਼, ਸਚਿਤਰ ਆਦਿ
ਦਾ ਅਦਾਨ-ਪ੍ਰਦਾਨ ਕਰਨਾ ਬਹੁਤ ਸੌਖਾ ਹੈ।
ਇਸ 'ਤੇ ਤਤਕਾਲੀ-ਸਨੇਹਾ (Instant Messaging) ਦੀ ਸਹੂਲਤ
ਉਪਲਭਧ ਹੈ।
ਜੇਕਰ ਤੁਹਾਡੇ ਫੋਨ 'ਤੇ 3-ਜੀ, 4-ਜੀ ਜਾਂ ਦੀਰਘ-ਪ੍ਰਦਾਨੀ
ਜਾਲਤੰਤਰ (Wifi Network) ਦੀ ਸਹੂਲਤ ਹੈ ਤਾਂ ਇਸ ਰਾਹੀਂ ਸਚਿਤਰ-ਗੱਲਬਾਤ (Video
Conferencing) ਦਾ ਅਨੰਦ ਵੀ ਮਾਣਿਆ ਜਾ ਸਕਦਾ ਹੈ।
ਤਕਨੀਕੀ ਸ਼ਬਦਾਵਲੀ
- ਸੁਰੱਖਿਅਤ: Record (ਰਿਕਾਰਡ)
- ਸੁਰੱਖਿਅਤ-ਕਰਨਾ: Save (ਸੇਵ)
- ਸੁਰੱਖਿਆ: Security (ਸਿਕਉਰਿਟੀ)
- ਸੂਚਨਾਕਰਣ: Notification (ਨੋਟੀਫਿਕੇਸ਼ਨ)
- ਸੂਚਨਾ-ਢਾਬਾ: Cafe (ਕੈਫੈ)
- ਸੂਚਨਾਦੇਹੀ, ਸੂਚਨਾਨਾਮਾ: Notification (ਨੋਟੀਫਿਕੇਸ਼ਨ)
- ਸੂਚਨਾ-ਫੱਟੀ: Note Pad (ਨੋਟ ਪੈਡ)
- ਸੂਚੀ-ਖਾਨਾ: Table (ਟੇਬਲ)
- ਸੂਝਵਾਨ: Smart (ਸਮਾਰਟ)
- ਸੇਧਬੰਦੀ: Alignment (ਅਲਾਈਨਮੈਂਟ)
- ਸੇਂਧਮਾਰ: Hacker (ਹੈਕਰ)
- ਸੇਂਧ-ਲਾਉਣਾ: Hack (ਹੈਕ)
1 comments:
Click here for commentsਡਾ.ਸੀ.ਪੀ.ਕੰਬੋਜ ਜੀ ਸਤਿ ਸ਼੍ਰੀ ਅਕਾਲ ਆਪਜੀ ਕੰਮਪਿਉਟਰ ਬਾਰੇ ਬਹੁਤ ਹੀ ਵਧਿਆ ਜਾਣਕਾਰੀ ਦੇੰਦੇ ਰਹਿੰਦੇ ਹੋ ਜੋ ਕੀ ਬਹੂਤ ਹੀ ਸ਼ਲਾਘਾਯੋਗ ਕੰਮ ਹੈ, ਮੈਨੂੰ cookies ਬਾਰੇ ਜਾਣਕਾਰੀ ਦੇਦਿਓ ਤਾਂ ਬਹੂਤ ਮਿਹਰਬਾਨੀ ਹੋਵੇਗੀ, ਇਹ ਕੀ ਹੈ ਤੇ ਕਿਵੇਂ ਕੰਮ ਕਰਦੀ ਹੈ. ਇਹ ਫਾਇਦਾ ਹੈ ਜਾਂ ਨੁਕਸਾਨ ..??
ConversionConversion EmoticonEmoticon