ਸਮਾਰਟ ਫ਼ੋਨ ਰਾਹੀਂ ਪੂਰੀ ਦੁਨੀਆ ਨੂੰ ਮੁੱਠੀ ਚ ਬੰਦ ਕਰਨ
ਦਾ ਸੁਪਨਾ ਸਾਕਾਰ ਹੁੰਦਾ ਜਾਪ ਰਿਹਾ ਹੈ। ਅਜੋਕੇ ਸਮਾਰਟ ਫ਼ੋਨ ਦਿਨੋਂ-ਦਿਨ ਨਵੀਂ ਤਕਨਾਲੋਜੀ ਨਾਲ ਲੈਸ
ਹੋ ਰਹੇ ਹਨ ਜਿਸ ਕਾਰਨ ਇਹਨਾਂ ਦੀ ਵਰਤੋਂ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਸਮਾਰਟ ਫੋਨਾਂ ਲਈ ਮੂਲ ਸਾਫ਼ਟਵੇਅਰ
(ਓਪਰੇਟਿੰਗ ਸਿਸਟਮ) ਤਿਆਰ ਕਰਨ 'ਚ ਐਪਲ (ਆਈ-ਫੋਨ) ਅਤੇ ਗੂਗਲ (ਔਂਡਰਾਇਡ) ਆਦਿ ਕੰਪਨੀਆਂ ਮੋਹਰੀ ਭੂਮਿਕਾ
ਨਿਭਾ ਰਹੀਆਂ ਹਨ।ਮੋਬਾਈਲ ਫ਼ੋਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਗੂਗਲ ਮੁਫ਼ਤ 'ਚ ਔਂਡਰਾਇਡ ਓਪਰੇਟਿੰਗ
ਸਿਸਟਮ ਮੁਹੱਈਆ ਕਰਵਾ ਰਿਹਾ ਹੈ। ਮਾਈਕਰੋਮੈਕਸ ਨਾਂ ਦੀ ਭਾਰਤੀ ਕੰਪਨੀ ਨੇ ਔਂਡਰਾਇਡ ਸਮਾਰਟ ਫ਼ੋਨ ਦੇ
ਸਸਤੇ ਸੈੱਟ ਬਣਾਉਣ ਦਾ ਉਪਰਾਲਾ ਕੀਤਾ ਹੈ। ਮਾਈਕਰੋਮੈਕਸ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਇਸ ਖੇਤਰ ਦੀ ਨਾਮੀ
ਕੰਪਨੀ ਸੈਮਸੰਗ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਦੂਜੇ ਪਾਸੇ, ਆਈ-ਫ਼ੋਨਾਂ ਦੀਆਂ ਕੀਮਤਾਂ ਵੱਧ ਹੋਣ
ਕਾਰਨ ਇੱਕ ਆਮ ਆਦਮੀ ਇਨ੍ਹਾਂ ਨੂੰ ਨਹੀਂ ਖਰੀਦ ਸਕਦਾ। ਇਹੀ ਕਾਰਨ ਹੈ ਕਿ ਅੱਜ ਭਾਰਤ ਵਿਚ ਔਂਡਰਾਇਡ
ਫੋਨਾਂ ਦੇ ਉਪਭੋਗਤਾ ਸਭ ਤੋਂ ਵੱਧ ਹਨ।
ਭਾਰਤੀ ਭਾਸ਼ਾਵਾਂ ਨੂੰ ਮੋਬਾਈਲ 'ਤੇ ਸਮਰਥਨ ਦੇਣ ਦੇ ਮੁੱਦੇ ਤੇ ਸੈਮਸੰਗ ਨੇ ਬਾਕੀਆਂ ਨੂੰ ਪਛਾੜ ਦਿੱਤਾ ਹੈ।
ਪੰਜਾਬੀ ਦੀ ਗੱਲ ਹੀ ਕਰ ਲਓ, ਸੈਮਸੰਗ ਦੇ ਔਂਡਰਾਇਡ ਫੋਨਾਂ ਵਿਚ ਇਸ ਨੂੰ ਭਰਵੀਂ ਸਪੋਰਟ ਹੈ ਪਰ ਬਾਕੀ
ਕੰਪਨੀਆਂ ਦੇ ਹੈਂਡ ਸੈੱਟਾਂ ਤੋਂ ਨਿਰਾਸ਼ਾ ਹੀ ਹੱਥ ਲਗਦੀ ਹੈ।
ਅਸਲ
ਵਿਚ ਯੂਨੀਕੋਡ (ਰਾਵੀ) ਫੌਂਟ ਹੀ ਇੱਕ ਅਜਿਹੀ ਵਿਵਸਥਾ ਹੈ ਜਿਸ ਰਾਹੀਂ ਸਮਾਰਟ ਫੋਨਾਂ 'ਤੇ ਪੰਜਾਬੀ
ਸਮੇਤ ਹੋਰਨਾਂ ਭਾਰਤੀ ਭਾਸ਼ਾਵਾਂ ਨੂੰ ਵਰਤਿਆ ਜਾ ਸਕਦਾ ਹੈ। ਔਂਡਰਾਇਡ ਓਪਰੇਟਿੰਗ ਸਿਸਟਮ ਅਤੇ ਹੈਂਡਸੈੱਟ
ਦਾ ਯੂਨੀਕੋਡ ਦੇ ਸਮਰੱਥ ਹੋਣ ਦੇ ਦੋ ਅਲੱਗ-ਅਲੱਗ ਮਸਲੇ ਹਨ। ਇਹਨਾਂ ਦੋਹਾਂ ਨੂੰ ਆਪਸ ਵਿਚ ਜੋੜ ਕੇ
ਨਹੀਂ ਵੇਖਿਆ ਜਾਣਾ ਚਾਹੀਦਾ।
ਔਂਡਰਾਇਡ
ਦਾ ਪ੍ਰਚਲਿਤ ਸੰਸਕਰਨ ਜੈਲੀ ਬੀਨ ਯੂਨੀਕੋਡ ਤੇ ਚੜ੍ਹ ਚੁੱਕੀਆਂ ਸਾਰੀਆਂ ਭਾਸ਼ਾਵਾਂ ਨੂੰ ਭਰਵਾਂ ਸਮਰਥਨ
ਦਿੰਦਾ ਹੈ ਪਰ ਹੈਂਡਸੈੱਟ ਤਿਆਰ ਕਰਨ ਵਾਲੀਆਂ ਕੰਪਨੀਆਂ (ਸੈਮਸੰਗ ਨੂੰ ਛੱਡ ਕੇ) ਫ਼ੋਨ ਦੇ ਹਾਰਡਵੇਅਰ
'ਚ ਯੂਨੀਕੋਡ ਨੂੰ ਸਪੋਰਟ ਨਹੀਂ ਦੇ ਰਹੀਆਂ। ਮਾਈਕਰੋਮੈਕਸ ਆਦਿ ਸੈੱਟਾਂ ਵਿਚ ਕਿਸੇ ਤੀਜੀ ਧਿਰ ਦੇ ਕੀ-ਬੋਰਡ
ਰਾਹੀਂ ਪੰਜਾਬੀ ਲਿਖੀ ਤਾਂ ਜਾ ਸਕਦੀ ਹੈ ਪਰ ਬਾਹਰੋਂ ਆਏ ਕਿਸੇ ਐੱਸਐੱਮਐੱਸ, ਵਟਸ ਐਪ ਸੰਦੇਸ਼ ਜਾਂ ਈ-ਮੇਲ
ਨੂੰ ਪੜ੍ਹਿਆ ਨਹੀਂ ਜਾ ਸਕਦਾ। ਵਿਕਾਸਕਾਰਾਂ ਨੇ ਪੰਜਾਬੀ ਦੀਆਂ ਸੈਂਕੜੇ ਐਪਸ ਤਿਆਰ ਕੀਤਿਆਂ ਹਨ ਜਿਨ੍ਹਾਂ
ਨੂੰ ਗੂਗਲ ਪਲੇਅ ਸਟੋਰ ਤੋਂ ਮੁਫ਼ਤ ਚ ਡਾਊਨਲੋਡ ਕੀਤਾ ਜਾ ਸਕਦਾ ਹੈ।
ਔਂਡਰਾਇਡ
ਸਮਾਰਟ ਫ਼ੋਨ ਅਨੇਕਾਂ ਸੁਵਿਧਾਵਾਂ ਨਾਲ ਲੈਸ ਹੈ ਪਰ ਜਾਣਕਾਰੀ ਨਾ ਹੋਣ ਕਾਰਨ ਜ਼ਿਆਦਾਤਰ ਲੋਕ ਇਸ ਨੂੰ
ਰਵਾਇਤੀ ਫ਼ੋਨ ਵਾਂਗ ਸਿਰਫ਼ ਕਾਲ ਕਰਨ ਅਤੇ ਸੁਣਨ ਲਈ ਹੀ ਵਰਤਦੇ ਹਨ। ਔਂਡਰਾਇਡ ਮੋਬਾਈਲ ਫ਼ੋਨ ਦੀ ਖ਼ਰੀਦ,
ਵਰਤੋਂ ਸਮੇਂ ਸਾਵਧਾਨੀਆਂ, ਇਸ ਨੂੰ ਚੁਸਤ-ਦਰੁਸਤ ਅਤੇ ਸੁਰੱਖਿਅਤ ਰੱਖਣਾ, ਮੋਬਾਈਲ ਵਿਚਲੀ ਸੰਪਰਕ ਸੂਚੀ
ਨੂੰ ਕੰਪਿਊਟਰ 'ਚ ਸਾਂਭਣਾ, ਆਪਣੀ ਭਾਸ਼ਾ 'ਚ ਮੋਬਾਈਲ ਦੀ ਵਰਤੋਂ ਕਰਨਾ, ਐਪਸ ਨੂੰ ਡਾਊਨਲੋਡ ਕਰਨਾ ਤੇ
ਵਰਤਣਾ ਆਦਿ ਕੁੱਝ ਅਜਿਹੇ ਮਸਲੇ ਹਨ ਜਿਨ੍ਹਾਂ ਬਾਰੇ ਤਕਨੀਕੀ ਗਿਆਨ ਹੋਣਾ ਲਾਜ਼ਮੀ ਹੈ।
ConversionConversion EmoticonEmoticon