ਓਪਰੇਟਿੰਗ ਸਿਸਟਮ ਇੱਕ ਅਜਿਹਾ ਸਾਫ਼ਟਵੇਅਰ ਹੈ ਜੋ ਵਰਤੋਂਕਾਰ
ਅਤੇ ਕੰਪਿਊਟਰ ਜਾਂ ਮੋਬਾਈਲ ਫ਼ੋਨ ਦਰਮਿਆਨ ਇੱਕ ਪੁਲ
ਦਾ ਕੰਮ ਕਰਦਾ ਹੈ। ਇਹ ਵਰਤੋਂਕਾਰ ਨੂੰ ਕੰਮ ਕਰਨ ਲਈ ਸੁਖਾਵਾਂ ਵਾਤਾਵਰਨ ਮੁਹੱਈਆ ਕਰਵਾਉਂਦਾ ਹੈ ਤੇ
ਤਮਾਮ ਸਰੋਤਾਂ ਦਾ ਉਚਿੱਤ ਪ੍ਰਬੰਧ ਕਰਦਾ ਹੈ। ਤੁਸੀਂ ਕਈ ਪ੍ਰਕਾਰ ਦੇ ਓਪਰੇਟਿੰਗ ਸਿਸਟਮਾਂ ਬਾਰੇ ਸੁਣਿਆ
ਹੋਵੇਗਾ, ਜਿਵੇਂ ਕਿ:
-
ਵਿੰਡੋਜ਼ (ਕੰਪਿਊਟਰ ਅਤੇ ਮੋਬਾਈਲ ਲਈ)
- ਡੌਸ (ਕੰਪਿਊਟਰ ਲਈ)
- ਲਾਇਨਕਸ ਅਤੇ ਯੂਨਿਕਸ (ਕੰਪਿਊਟਰ ਲਈ)
- ਔਂਡਰਾਇਡ (ਮੋਬਾਈਲ, ਟੈਬਲਟ, ਹਲਕੇ ਲੈਪਟਾਪ ਆਦਿ ਲਈ)
- ਐਪਸ (ਆਈ ਫੋਨਾਂ ਲਈ)
ਔਂਡਰਾਇਡ ਓਪਰੇਟਿੰਗ ਸਿਸਟਮ ਲਈ ਸਭ ਤੋਂ ਪਹਿਲਾਂ 'ਔਂਡਰਾਇਡ
ਇੰਕ' ਨੇ ਕੰਮ ਸ਼ੁਰੂ ਕੀਤਾ। ਬਾਅਦ ਵਿਚ ਗੂਗਲ ਨੇ ਇਸ ਨੂੰ ਆਰਥਿਕ ਮਦਦ ਦੇਣੀ ਸ਼ੁਰੂ ਕਰ ਦਿੱਤੀ। ਇਸ
ਮਗਰੋਂ ਕੁੱਝ ਕੰਪਨੀਆਂ ਦਾ ਇੱਕ 'ਓਪਨ ਹੈਂਡਸੈੱਟ ਗੱਠਜੋੜ' ਬਣਾਇਆ ਗਿਆ ਜਿਸ ਨੇ ਗੂਗਲ ਦੀ ਅਗਵਾਈ ਹੇਠ
ਔਂਡਰਾਇਡ ਓਪਨ ਸੋਰਸ ਪ੍ਰੋਜੈਕਟ ਚਲਾਇਆ ਹੋਇਆ ਹੈ। ਸੈਮਸੰਗ, ਐੱਚਟੀਸੀ, ਸੋਨੀ, ਐੱਲਜੀ, ਮੋਟਰੋਲਾ ਆਦਿ
ਇਸ ਦੀਆਂ ਭਾਈਵਾਲ ਕੰਪਨੀਆਂ ਹਨ। ਇਹ ਕੰਪਨੀ ਮੂਲ ਰੂਪ ਵਿਚ ਸੰਚਾਰ ਅਤੇ ਹੈਂਡਸੈੱਟ ਨਿਰਮਾਣਕਰਤਾ ਕੰਪਨੀਆਂ
ਹਨ। ਗੂਗਲ ਨੇ ਇਹਨਾਂ ਕੰਪਨੀਆਂ ਨੂੰ ਮੁਫ਼ਤ ਔਂਡਰਾਇਡ ਓਪਰੇਟਿੰਗ ਸਿਸਟਮ ਵਰਤਣ ਤੇ ਇਸ ਪਲੇਟਫ਼ਾਰਮ ਨੂੰ
ਉਪਭੋਗਤਾਵਾਂ ਲਈ ਲਚਕੀਲਾ ਰੱਖਣ ਅਤੇ ਅਪਗ੍ਰੇਡ ਦੀ ਸੁਵਿਧਾ ਦੇਣ ਦੀ ਸ਼ਰਤ ਰੱਖੀ ਹੋਈ ਹੈ।
ਦੁਨੀਆ ਦਾ ਸਭ ਤੋਂ ਪਹਿਲਾ ਔਂਡਰਾਇਡ ਫ਼ੋਨ ਅਕਤੂਬਰ 2008
ਵਿਚ ਵੇਚਿਆ ਗਿਆ। ਗੂਗਲ ਮੁਤਾਬਿਕ ਦੁਨੀਆ ਭਰ 'ਚ ਪ੍ਰਤੀ ਦਿਨ ਕਰੀਬ 9 ਲੱਖ ਔਂਡਰਾਇਡ ਉਪਕਰਨ ਔਂਡਰਾਇਡ
ਲਈ ਕਿਰਿਆਸ਼ੀਲ (Activate) ਹੁੰਦੇ ਹਨ। ਇਹ ਓਪਰੇਟਿੰਗ ਸਿਸਟਮ ਸਾਡੇ ਮੋਬਾਈਲ ਦੇ ਹਾਰਡਵੇਅਰ ਨਾਲ ਸਿੱਧਾ ਜੁੜ ਜਾਂਦਾ ਹੈ। ਓਪਨ ਸੋਰਸ ਹੋਣ
ਕਾਰਨ ਇਸ ਪ੍ਰਤੀ ਹੈਕਰਾਂ ਅਤੇ ਸਾਫ਼ਟਵੇਅਰ ਵਿਕਾਸਕਰਤਾਵਾਂ ਦੀ ਰੁਚੀ ਵਧੀ ਹੈ।
ਵਿਸ਼ੇਸ਼ਤਾਵਾਂ:
ਇਹ ਬਿਲਕੁਲ ਮੁਫ਼ਤ ਹੈ। ਉਪਭੋਗਤਾ ਨੂੰ ਸਿਰਫ ਹੈਂਡਸੈੱਟ ਦੀ
ਕੀਮਤ ਹੀ ਅਦਾ ਕਰਨੀ ਪੈਂਦੀ ਹੈ।
- ਇਸ ਦਾ ਇੰਟਰਫੇਸ ਉਂਗਲੀ ਦੇ ਸਪਰਸ਼ 'ਤੇ ਆਧਾਰਿਤ ਹੈ। ਇਸ ਦੀ ਸਕਰੀਨ 'ਤੇ ਸਵਾਈਪਿੰਗ, ਟੈਪਿੰਗ, ਪਿੰਚਿੰਗ ਆਦਿ ਕਿਰਿਆਵਾਂ ਕਰਵਾਈਆਂ ਜਾ ਸਕਦੀਆਂ ਹਨ।
- ਇਹ ਤੇਜ਼ ਰਫ਼ਤਾਰ ਨਾਲ ਕੰਮ ਕਰਦਾ ਹੈ।
- ਪਿਛਲੀਆਂ ਕਮੀਆਂ ਨੂੰ ਦੂਰ ਕਰਨ ਲਈ ਗੂਗਲ ਇਸ ਦੇ ਨਵੇਂ ਸੰਸਕਰਨ ਮੁਹੱਈਆ ਕਰਵਾਉਂਦਾ ਰਹਿੰਦਾ ਹੈ। ਨਵੇਂ ਸੰਸਕਰਨ ਮੁਫ਼ਤ ਵਿਚ ਅੱਪਡੇਟ ਕੀਤੇ ਜਾ ਸਕਦੇ ਹਨ।
- ਵਿਕਾਸਕਰਤਾ ਇਸ ਰਾਹੀਂ ਮੁਫ਼ਤ 'ਚ ਨਵੀਆਂ ਐਪਲੀਕੇਸ਼ਨਾਂ ਬਣਾ ਸਕਦੇ ਹਨ।
- ਗੂਗਲ ਪਲੇਅ ਸਟੋਰ ਤੇ ਲੱਖਾਂ ਐਪਸ ਉਪਲਬਧ ਹਨ ਜਿਨ੍ਹਾਂ ਨੂੰ ਲੋੜ ਅਨੁਸਾਰ ਕਦੇ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।
- ਗੂਗਲ ਐਪਲੀਕੇਸ਼ਨਾਂ ਨੂੰ ਪਲੇਅ ਸਟੋਰ, ਈ-ਮੇਲ, ਵੈੱਬ ਸਰਵਰ, ਬਲੂ-ਟੁੱਥ, ਐੱਸਡੀ ਕਾਰਡ ਰਾਹੀਂ ਇੱਕ ਦੂਜੇ ਨਾਲ ਸਾਂਝਾ ਕੀਤਾ ਜਾ ਸਕਦਾ ਹੈ।
- ਔਂਡਰਾਇਡ ਲਈ ਬੇਹੱਦ ਹਲਕੇ-ਫੁਲਕੇ ਅਤੇ ਸ਼ਕਤੀਸ਼ਾਲੀ ਐੱਸਕਿਊਐੱਲ ਲਾਈਟ ਡਾਟਾਬੇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
- ਅੱਜ ਮਾਈਕਰੋਮੈਕਸ ਸਮੇਤ ਕਈ ਸਵਦੇਸ਼ੀ ਕੰਪਨੀਆਂ ਔਂਡਰਾਇਡ ਆਧਾਰਿਤ ਫ਼ੋਨ ਬਣਾਉਣ 'ਚ ਯੋਗਦਾਨ ਪਾ ਰਹੀਆਂ ਹਨ। ਇਸ ਨਾਲ ਫ਼ੋਨ ਸੈੱਟਾਂ ਦੀ ਕੀਮਤ 'ਚ ਕਾਫ਼ੀ ਗਿਰਾਵਟ ਆਈ ਹੈ।
ਔਂਡਰਾਇਡ ਦੇ ਸੰਸਕਰਨ ਖਾਧ ਪਦਾਰਥਾਂ ਜਿਵੇਂ ਕਿ ਕੇਕ, ਪੇਸਰਟੀ
ਆਦਿ ਦੇ ਨਾਂ 'ਤੇ ਰੱਖੇ ਗਏ ਹਨ:
ਔਂਡਰਾਇਡ ਅਲਫ਼ਾ (1.0)
- ਔਂਡਰਾਇਡ ਬੀਟਾ (1.1)
- ਕੱਪਕੇਕ (1.5)
- ਫਰੋਇਆ (2.2 ਤੋਂ 2.2.3)
- ਜਿੰਗਰਬਰੈੱਡ (2.3 ਤੋਂ 2.3.7)
- ਹੋਨੀਕੋਂਬ (3.0 ਤੋਂ 3.2.6)
- ਆਈਸ ਕਰੀਮ ਸੈਂਡ ਵਿਚ (4.0 ਤੋਂ 4.0.4)
- ਜੈਲੀ ਬੀਨ (4.1 ਤੋਂ 4.3.1)
- ਕਿੱਟ-ਕੈਟ (4.4 ਤੋਂ 4.4.4)
ConversionConversion EmoticonEmoticon