ਬੜੀ ਸਾਵਧਾਨੀ ਨਾਲ ਕਰੋ ਡਾਊਨਲੋਡ
ਇੰਟਰਨੈੱਟ 'ਤੇ ਹਜ਼ਾਰਾਂ ਸਾਫ਼ਟਵੇਅਰ, ਵੀਡੀਓ ਗੇਮਾਂ, ਗੀਤ-ਸੰਗੀਤ, ਵੀਡੀਓ ਅਤੇ ਮੋਬਾਈਲ ਐਪਸ ਉਪਲਬਧ ਹਨ | ਇਸ ਨਾਲ ਕੰਪਿਊਟਰ ਅਤੇ ਇਸ ਵਿਚਲੇ ਡਾਟੇ ਦੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ | ਇੰਟਰਨੈੱਟ ਤੋਂ ਕੁਝ ਵੀ ਡਾਊਨਲੋਡ ਕਰਨ ਸਮੇਂ ਹੇਠਾਂ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ:

- ਡਾਊਨਲੋਡ ਦੀ ਪ੍ਰਕਿਰਿਆ ਦੇ ਇਕ-ਇਕ ਸਟੈੱਪ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਪੂਰੀ ਕਰੋ |
- ਕਈ ਵਾਰ ਡਾਊਨਲੋਡ ਕਰਨ ਸਮੇਂ ਫ਼ਾਲਤੂ ਵਿਕਲਪ ਕੱਟਣ ਦੀ ਲੋੜ ਪੈਂਦੀ ਹੈ |
- 'ਨੈਕਸਟ-ਨੈਕਸਟ' ਦੱਬਣ ਦੀ ਪ੍ਰਵਿਰਤੀ ਦੇ ਸਿੱਟੇ ਵਜੋਂ ਇਕ ਕੰਮ ਦੇ ਸਾਫ਼ਟਵੇਅਰ ਨਾਲ ਕਈ ਫ਼ਜ਼ੂਲ ਤੇ ਖ਼ਤਰਨਾਕ ਸਾਫ਼ਟਵੇਅਰ ਵੀ ਸਾਡੇ ਕੰਪਿਊਟਰ ਵਿਚ ਦਾਖਲ ਹੋ ਸਕਦੇ ਹਨ |
- ਪੌਪ-ਅਪ ਜਾਂ ਮਸ਼ਹੂਰੀ ਬਕਸਿਆਂ ਨੂੰ ਨਾ ਖੋਲ੍ਹੋ | ਇਨ੍ਹਾਂ ਵਿਚ ਤੁਹਾਡੇ ਕੰਪਿਊਟਰ ਦਾ ਭੇਦ ਪਾਉਣ ਵਾਲੇ ਟੌਰਜਨ ਨਾਂਅ ਦੇ ਅੱਤਵਾਦੀ ਵੀ ਮੌਜੂਦ ਹੋ ਸਕਦੇ ਹਨ |
ਮਿੱਤਰੋ ਹੋਵੋ ਸਾਵਧਾਨ,
ਕਿਧਰੇ ਰਹਿ ਨਾ ਜਾਓ ਅਗਿਆਨ |
'ਫਰੀਵੇਅਰ' ਦਾ ਨਾ ਹੋਵੇ ਸਥਾਨ,
'ਪੌਪ-ਅਪ' ਦਾ ਕੱਟੋ ਚਲਾਣ |
'ਨੈਕਸਟ-ਨੈਕਸਟ' ਦਾ ਛੱਡੋ ਰੁਝਾਨ,
- ਡਾਊਨਲੋਡ ਦਾ ਕੰਮ ਸਿਰਫ਼ ਤਸੱਲੀਬਖ਼ਸ਼ ਵੈੱਬਸਾਈਟਾਂ ਤੋਂ ਹੀ ਕਰੋ |
- ਨੈੱਟ 'ਤੇ ਫ਼ਾਲਤੂ ਗਤੀਵਿਧੀਆਂ ਨਾ ਕਰੋ | ਜਿਨ੍ਹਾਂ ਸਾਫਟਵੇਅਰਾਂ ਦੀ ਵਰਤੋਂ ਜਾਂ ਮੰਤਵ ਬਾਰੇ ਨਹੀਂ ਜਾਣਕਾਰੀ, ਉਨ੍ਹਾਂ ਨੂੰ ਡਾਊਨਲੋਡ ਨਾ ਕਰੋ |
ConversionConversion EmoticonEmoticon