ਇੰਜ ਹਟਾਓ ਫ਼ਾਲਤੂ ਐਪਸ (20141121)

ਐਂਡਰਾਇਡ ਫੋਨ ਦੀ ਪੀਸੀ ਦੇ ਮੁਕਾਬਲੇ ਮੈਮਰੀ ਸਮਰੱਥਾ ਬਹੁਤ ਘੱਟ ਹੁੰਦੀ ਹੈ। ਇਸ ਵਿੱਚ ਸਿਰਫ਼ ਉਹ ਐਪਸ ਹੀ ਰੱਖਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਤੁਹਾਨੂੰ ਜ਼ਰੂਰਤ ਹੈ। ਵੱਧ ਗਿਣਤੀ ’ਚ ਐਪਸ ਨੂੰ ਸਾਂਭਣ ਨਾਲ ਤੁਹਾਡੇ ਮੋਬਾਈਲ ਫੋਨ ਦੀ ਰਫ਼ਤਾਰ ਘਟ ਸਕਦੀ ਹੈ। ਇਸ ਸਥਿਤੀ ਵਿੱਚ ਮੋਬਾਈਲ  ਦੀਆਂ ਅਣਚਾਹੀਆਂ ਐਪਸ ਨੂੰ ਹਟਾਉਣਾ ਬਹੁਤ ਜ਼ਰੂਰੀ ਹੈ। ਗ਼ੈਰਜ਼ਰੂਰੀ ਐਪਸ ਨੂੰ ਬਾਹਰ ਕੱਢਣ ਦਾ ਤਰੀਕਾ ਹੇਠਾਂ ਲਿਖੇ ਅਨੁਸਾਰ ਹੈ:
* ਆਪਣੇ ਮੋਬਾਈਲ  ਦੀਆਂ ਸੈਟਿੰਗਜ਼ ਨੂੰ ਖੋਲ੍ਹੋ।
* ਹੁਣ ਐਪਸ (Apps) ਉੱਤੇ ਟੱਚ ਕਰੋ।
* ਇੱਕ ਨਵੀਂ ਸਕਰੀਨ ’ਤੇ ਉਹ ਸਾਰੀਆਂ ਐਪਸ ਨਜ਼ਰ ਆਉਣਗੀਆਂ ਜੋ ਤੁਹਾਡੇ ਮੋਬਾਈਲ ਵਿੱਚ ਇੰਸਟਾਲ ਹਨ।
* ਹਟਾਈ ਜਾਣ ਵਾਲੀ ਐਪ ਨੂੰ ਚੁਣੋ।
* ਹੁਣ ਅਨ-ਇੰਸਟਾਲ ਕਮਾਂਡ ਨੂੰ ਚੁਣੋ।
* ਐਂਡਰਾਇਡ ਤੁਹਾਡੇ ਤੋਂ ਐਪ ਹਟਾਉਣ ਬਾਰੇ ਪੁਸ਼ਟੀ ਕਰੇਗਾ। ਇੱਥੋਂ ਓਕੇ ’ਤੇ ਕਲਿੱਕ ਕਰ ਦਿਓ।
* ਫਿਰ ਓਕੇ ਕਰਕੇ ਪ੍ਰਕਿਰਿਆ ਪੂਰੀ ਕਰੋ।
ਇਸੇ ਤਰ੍ਹਾਂ ਬਾਕੀ ਫ਼ਾਲਤੂ ਐਪਸ ਨੂੰ ਵੀ ਮੋਬਾਈਲ ’ਚ ਹਟਾਇਆ ਜਾ ਸਕਦਾ ਹੈ।
Previous
Next Post »

1 comments:

Click here for comments
jas
admin
Thursday, November 27, 2014 at 9:12:00 AM PST ×

Is it possible to uninstall built in apps

ਪਿਆਰੇ/ਆਦਰਯੋਗ jas ਜੀ, ਟਿੱਪਣੀ ਕਰਨ ਲਈ ਧੰਨਵਾਦ
Reply
avatar