ਅਗਿਆਤ ਸਰੋਤ ਦੀਆਂ ਐਪਸ ਬਲੌਕ ਹੋਣ ਦਾ ਮਸਲਾ (20141128)

ਗੂਗਲ ਐਪ ਸਟੋਰ ‘ਤੇ ਹਜ਼ਾਰਾਂ ਐਪਸ ਉਪਲਬਧ ਹਨ। ਇਨ੍ਹਾਂ ਐਪਸ ਨੂੰ ਇੰਟਰਨੈੱਟ ਰਾਹੀਂ ਡਾਊਨਲੋਡ ਕਰਕੇ ਇੰਸਟਾਲ ਕੀਤਾ ਜਾ ਸਕਦਾ ਹੈ। ਐਂਡਰਾਇਡ ਫੋਨ ਕਿਸੇ ਅਗਿਆਤ ਸਰੋਤ ਜਿਵੇਂ ਕਿ ਕਿਸੇ ਵੈੱਬਸਾਈਟ, ਈ-ਮੇਲ ਅਟੈਚਮੈਂਟ, ਐੱਸਡੀ ਕਾਰਡ ਤੋਂ ਐਪ ਇੰਸਟਾਲ ਕਰਨ ਦੀ ਮਨਾਹੀ ਕਰਦਾ ਹੈ। ਜੇ ਅਜਿਹੇ ਸਰੋਤ ਤੋਂ ਕੋਈ ਐਪ ਇੰਸਟਾਲ ਕਰਨੀ ਹੋਵੇ ਤਾਂ ਤੁਹਾਨੂੰ ਇੱਕ ਵਾਰ ਆਪਣੇ ਫੋਨ ਵਿੱਚ ਮਾਮੂਲੀ ਸੈਟਿੰਗ ਕਰਨ ਦੀ ਲੋੜ ਪਵੇਗੀ। ਸੈਟਿੰਗ ਕਰਨ ਲਈ ਨਿਮਨ ਲਿਖਤ ਪੜਾਅ ਅਪਣਾਏ ਜਾ ਸਕਦੇ ਹਨ:

  • ਮੋਬਾਈਲ ਦੀਆਂ ਸੈਟਿੰਗਜ਼ ਖੋਲ੍ਹੋ।
  • ‘ਸਕਿਉਰਿਟੀ’ ਵਿਕਲਪ ਦੀ ਚੋਣ ਕਰੋ।
  •  ਹੁਣ ‘ਅਨ-ਨੋਨ ਸੋਰਸ’ ਦੇ ਚੈੱਕ ਬਕਸੇ ਨੂੰ ਟੱਚ ਕਰਕੇ ਚੈੱਕ ਕਰ ਦਿਓ।
  • ਅਜਿਹਾ ਕਰਨ ਉਪਰੰਤ ਅਗਿਆਤ ਸਰੋਤ ਤੋਂ ਐਪ ਇੰਸਟਾਲ ਹੋ ਜਾਵੇਗੀ ਤੇ ਬਲੌਕ ਹੋਣ ਦਾ ਸੰਦੇਸ਼ ਨਹੀਂ ਆਵੇਗਾ।
  • ਜੇ ਪਹਿਲਾਂ ਤੋਂ ਹੀ ਉਪਰੋਕਤ ਸੈਟਿੰਗ ਨਾ ਕੀਤੀ ਹੋਵੇ ਤਾਂ ਅਜਿਹੀ ਐਪ ਇੰਸਟਾਲ ਕਰਨ ਸਮੇਂ ਸਕਰੀਨ ‘ਤੇ ‘ਇੰਸਟਾਲ ਬਲੌਕਡ’ ਦਾ ਸੰਦੇਸ਼ ਆਵੇਗਾ।
  • ਇੱਥੋਂ ‘ਸੈਟਿੰਗਜ਼’ ‘ਤੇ ਟੱਚ ਕਰਕੇ ਤੁਸੀਂ ਸਿੱਧਾ ‘ਸਕਿਉਰਿਟੀ’ ਵਾਲੇ ਪੰਨੇ ‘ਤੇ ਪਹੁੰਚ ਜਾਵੋਗੇ। ਇੱਥੋਂ ਉੱਪਰ ਦੱਸੇ ਅਨੁਸਾਰ ‘ਅਨ-ਨਾਊਨ ਸੋਰਸ’ ਦੇ ਚੈੱਕ ਬਕਸੇ ਨੂੰ ਇੱਕ ਵਾਰ ਚੈੱਕ ਕਰ ਲਿਆ ਜਾਵੇ।
Previous
Next Post »