ਬਲ਼ੂ ਸਟੈਕ ਰਾਹੀਂ ਵਿੰਡੋਜ਼ ’ਤੇ ਚੱਖੋ ਐਂਡਰਾਇਡ ਦਾ ਸਵਾਦ (20150206)

ਬਲ਼ੂਸਟੈਕ ਵਿੰਡੋਜ਼ ਅਤੇ ਮੈਕ ਕੰਪਿਊਟਰਾਂ ’ਤੇ ਚੱਲਣ ਵਾਲਾ ਇੱਕ ਅਜਿਹਾ ਸਾਫ਼ਟਵੇਅਰ ਹੈ ਜਿਸ ਦੀ ਮਦਦ ਨਾਲ ਐਂਡਰਾਇਡ ਫੋਨ ਦੀਆਂ ਐਪਸ ਨੂੰ ਚਲਾਇਆ ਜਾ ਸਕਦਾ ਹੈ। ਐਂਡਰਾਇਡ ਫੋਨ ਤੋਂ ਇਲਾਵਾ ਐਂਡਰਾਇਡ ਐਪਸ ਨੂੰ ਵਰਤਣ ਦਾ ਇਹ ਇੱਕ ਕਾਰਗਰ ਪ੍ਰੋਗਰਾਮ ਹੈ।
ਬਲ਼ੂਸਟੈਕ ਸਭ ਤੋਂ ਪਹਿਲਾਂ ਸਾਲ 2011 ਵਿੱਚ ਆਮ ਵਰਤੋਂਕਾਰਾਂ ਲਈ ਜਾਰੀ ਕੀਤਾ ਗਿਆ। ਇਸ ਦਾ ਅਜ਼ਮਾਇਸ਼ੀ (beta) ਸੰਸਕਰਨ ਮੁਫ਼ਤ ਉਪਲਬਧ ਹੈ ਤੇ ਪ੍ਰੀਮੀਅਮ ਸੰਸਕਰਨ ਵਰਤਣ ਲਈ ਕੁਝ ਖ਼ਰਚ ਕਰਨਾ ਪੈਂਦਾ ਹੈ। ਮੁੱਲ ਵਾਲੇ ਸੰਸਕਰਨ ਵਿੱਚ ਕਈ ਵਾਧੂ ਖ਼ੂਬੀਆਂ ਹਨ ਜਿਵੇਂ ਕਿ ਇਸ ’ਤੇ ਅਣਗਿਣਤ ਐਪਸ ਚਲਾਈਆਂ ਜਾ ਸਕਦੀਆਂ ਹਨ।
ਬਲ਼ੂਸਟੈਕ ਕਲਾਊਡ ਕੰਟੈਕਟ ਐਪ ਰਾਹੀਂ ਮੋਬਾਈਲ ਦੀਆਂ ਐਪਸ ਨੂੰ ਕੰਪਿਊਟਰ ਅਤੇ ਇਸ ਦੇ ਉਲਟ ਭੇਜਿਆ ਜਾ ਸਕਦਾ ਹੈ। ਇਹ ਵਿਸ਼ੇਸ਼ ਪ੍ਰੋਗਰਾਮ ਕੰਪਿਊਟਰ ਅਤੇ ਮੋਬਾਈਲ ਫੋਨ ਦਰਮਿਆਨ ਇੱਕ ਪੁਲ ਦਾ ਕੰਮ ਕਰਦਾ ਹੈ। ਬਲ਼ੂਸਟੈਕ ’ਤੇ ਫੇਸਬੁਕ, ਵਟਸ ਐਪ, ਈ-ਮੇਲ ਐਪਸ ਵਰਤੀਆਂ ਜਾ ਸਕਦੀਆਂ ਹਨ।
ਬਲ਼ੂਸਟੈਕ ਅਤੇ ਵਟਸ ਐਪ ਦੀ ਅਦਭੁਤ ਜੋੜੀ ਨੇ ਸਾਧਾਰਨ ਫੋਨ ਵਰਤਣ ਵਾਲਿਆਂ ਦਾ ਸੁਪਨਾ ਸਾਕਾਰ ਕੀਤਾ ਹੈ। ਜਿਹੜੇ ਲੋਕ ਕਿਸੇ ਕਾਰਨ ਸਮਾਰਟ ਫੋਨ ਨਹੀਂ ਵਰਤ ਸਕਦੇ ਪਰ ਵਟਸ ਐਪ ਦੇ ਸ਼ੌਕੀਨ ਹਨ, ਉਹ ਬਲ਼ੂਸਟੈਕ ’ਤੇ ਵਟਸ ਐਪ ਨੂੰ ਵਰਤ ਕੇ ਦੂਜੇ ਮੋਬਾਈਲ ਵਰਤੋਂਕਾਰਾਂ ਨਾਲ ਰਾਬਤਾ ਬਣਾ ਸਕਦੇ ਹਨ।
Previous
Next Post »

1 comments:

Click here for comments
dhillon22
admin
Tuesday, February 24, 2015 at 2:04:00 AM PST ×

very valueable information is provided by you 22

ਪਿਆਰੇ/ਆਦਰਯੋਗ dhillon22 ਜੀ, ਟਿੱਪਣੀ ਕਰਨ ਲਈ ਧੰਨਵਾਦ
Reply
avatar