ਕੰਪਿਊਟਰ ਅਤੇ ਫੋਨ ਦੀ ਸਾਂਝੀ ਐਪ ਡਰੌਪਬਾਕਸ

(20150213)
ਡਰੌਪਬਾਕਸ ਇੱਕ ਅਜਿਹਾ (ਕਲਾਊਡ) ਟਿਕਾਣਾ ਹੈ ਜਿਸ ’ਤੇ ਫੋਟੋਆਂ, ਦਸਤਾਵੇਜ਼, ਵੀਡੀਓ ਅਤੇ ਫਾਈਲਾਂ ਨੂੰ ਸਾਂਭਿਆ ਜਾ ਸਕਦਾ ਹੈ। ਡਰੌਪਬਾਕਸ ਵਿੱਚ ਸ਼ਾਮਲ ਕੀਤੀ ਹਰੇਕ ਚੀਜ਼ ਆਪਣੇ-ਆਪ ਤੁਹਾਡੇ ਕੰਪਿਊਟਰ, ਸਮਾਰਟ ਫੋਨ ਜਾਂ ਡਰੌਪ ਬਾਕਸ ਵੈੱਬਸਾਈਟ ’ਤੇ ਨਜ਼ਰ ਆਉਣ ਲੱਗਦੀ ਹੈ। ਆਮ ਵਰਤੋਂਕਾਰ ਲਈ ਡਰੌਪ ਬਾਕਸ ਇੱਕ ਅਜਿਹਾ ਫੋਲਡਰ ਹੈ ਜਿੱਥੇ ਲੋੜੀਂਦੀ ਫਾਈਲ, ਫੋਲਡਰ ਜਾਂ ਐਪਲੀਕੇਸ਼ਨ ਨੂੰ ਡਰੈਗ ਕਰਕੇ ਡਰੌਪ ਕੀਤਾ ਜਾ ਸਕਦਾ ਹੈ। ਆਪਣੇ ਕੰਪਿਊਟਰ ਰਾਹੀਂ ਡਰੌਪ ਬਾਕਸ ਵਿੱਚ ਸੇਵ ਕੀਤੀਆਂ ਫਾਈਲਾਂ ਜਾਂ ਐਪਲੀਕੇਸ਼ਨਾਂ ਨੂੰ ਮੋਬਾਈਲ ’ਤੇ ਦੇਖਿਆ ਜਾਂ ਡਾਊਨਲੋਡ ਕੀਤਾ ਜਾ ਸਕਦਾ ਹੈ। ਡਰੌਪ ਬਾਕਸ ਦੀ ਦਫ਼ਤਰੀ ਤੌਰ ’ਤੇ ਸ਼ੁਰੂਆਤ 2008 ਵਿੱਚ ਹੋਈ।
ਡਰੌਪਬਾਕਸ ਰਾਹੀਂ ਫਾਈਲਾਂ, ਫੋਟੋਆਂ ਅਤੇ ਫੋਲਡਰਾਂ ਆਦਿ ਨੂੰ ਸਾਂਝਾ ਕੀਤਾ ਜਾ ਸਕਦਾ ਹੈ। ਅੱਜ ਦੁਨੀਆਂ ਭਰ ਵਿੱਚ ਲਗਪਗ 3 ਲੱਖ ਲੋਕ ਡਰੌਪ ਬਾਕਸ ਦੀ ਵਰਤੋਂ ਕਰ ਰਹੇ ਹਨ।
ਡਰੌਪਬਾਕਸ ਕੰਪਿਊਟਰ ਅਤੇ ਮੋਬਾਈਲ  ਫੋਨਾਂ ਦਾ ਇੱਕ ਆਨ-ਲਾਈਨ ਸਾਂਝਾ ਟਿਕਾਣਾ ਹੈ ਜਿੱਥੇ ਡੈਟਾ ਨੂੰ ਚੜ੍ਹਾਇਆ ਅਤੇ ਪ੍ਰਾਪਤ ਕੀਤਾ ਜਾ ਸਕਦਾ ਹੈ। ਡਰੌਪਬਾਕਸ ਵਿੰਡੋਜ਼, ਮੈਕ, ਲਾਇਨਿਕਸ, ਐਂਡਰਾਇਡ ਆਦਿ ਓਪਰੇਟਿੰਗ ਸਿਸਟਮ ’ਤੇ ਵਰਤਿਆ ਜਾ ਸਕਦਾ ਹੈ। ਸਮਾਰਟ ਫੋਨ ਅਤੇ ਕੰਪਿਊਟਰ ਲਈ ਡਰੌਪਬਾਕਸ ਡਾਊਨਲੋਡ ਕਰਨ ਲਈ ਕ੍ਰਮਵਾਰ play.google.com ਅਤੇ dropbox.com ਵੈੱਬਸਾਈਟਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
Previous
Next Post »