20150226
ਮੋਬਾਈਲ ਫੋਨ ਸਿਰਫ਼ ਗੱਲ ਕਰਨ ਜਾਂ ਸੁਣਨ ਦਾ ਸਾਧਨ ਹੀ ਨਹੀਂ ਰਿਹਾ ਸਗੋਂ ਇਹ ਹੁਣ ਬੇਤਾਰ ਸਮਾਰਟ ਹੋ ਗਿਆ ਹੈ। ਦਿਨੋਂ-ਦਿਨ ਕੰਪਿਊਟਰ, ਲੈਪਟਾਪ ਵਾਲੀਆਂ ਤਮਾਮ ਖ਼ੂਬੀਆਂ ਗ੍ਰਹਿਣ ਕਰਨ ਵਾਲਾ ਅਜੋਕਾ ਮੋਬਾਈਲ ਹੋਰ ਸਮਾਰਟ ਹੁੰਦਾ ਜਾ ਰਿਹਾ ਹੈ ਕਿ ਇਸ ਦਾ ਅਪਰੇਟਿੰਗ ਸਿਸਟਮ (ਜਿਵੇਂ ਕਿ ਐਂਡਰਾਇਡ) ਤੀਜੀ ਧਿਰ ਦੀਆਂ ਵਿਭਿੰਨ ਐਪਲੀਕੇਸ਼ਨਾਂ ਨੂੰ ਪੂਰਾ ਸਪੋਰਟ ਕਰਦਾ ਹੈ।ਐਂਡਰਾਇਡ ਫੋਨ ਲਈ ਹਜ਼ਾਰਾਂ ਐਪ ਤਿਆਰ ਹੋ ਚੁੱਕੇ ਹਨ ਜਿਨ੍ਹਾਂ ਨੂੰ ਤੁਸੀਂ ਗੂਗਲ ਐਪ ਸਟੋਰ ਜਾਂ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਇਨ੍ਹਾਂ ਵਿੱਚੋਂ ਇੱਕ ਹੈ- ਸੁਪਰ ਬਰਾਈਟ ਐੱਲਈਡੀ ਫਲੈਸ਼ ਲਾਈਟ (Super- Bright LED Flashlight)। ਇਸ ਐਪ ਨੂੰ ਮੋਬਾਈਲ ਵਿੱਚ ਪਾਉਣ ਨਾਲ ਤੁਹਾਡਾ ਮੋਬਾਈਲ ਇੱਕ ਸ਼ਕਤੀਸ਼ਾਲੀ ਬੈਟਰੀ ਦਾ ਕੰਮ ਦੇ ਸਕਦਾ ਹੈ।
ਕਈ ਵਾਰ ਰਾਤ ਨੂੰ ਅਚਾਨਕ ਬੱਤੀ ਗੁੱਲ ਹੋ ਜਾਂਦੀ ਹੈ ਤੇ ਘਰ ਵਿੱਚ ਘੁੱਕ ਹਨੇਰਾ ਹੋ ਜਾਂਦਾ ਹੈ। ਘਰ ਦੇ ਕਿਸੇ ਕੋਨੇ ਵਿੱਚ ਰੱਖੀ ਬੈਟਰੀ ਸ਼ਾਇਦ ਹੀ ਸਾਥ ਦੇਵੇ। ਅਜਿਹੀ ਸਥਿਤੀ ਵਿੱਚ ਤੁਹਾਡੀ ਜੇਬ ਵਿਚਲਾ ਸਮਾਰਟ ਫੋਨ ਤੁਹਾਡਾ ਸੱਚਾ ਸਾਥੀ ਬਣ ਕੇ ਮਦਦ ਕਰ ਸਕਦਾ ਹੈ।
’ਫਲੈਸ਼ ਲਾਈਟ’ ਨੂੰ ਪਲੇਅ ਸਟੋਰ ਤੋਂ ਮੁਫ਼ਤ ’ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਦੀ ਐੱਲਈਡੀ ਲਾਈਟ ਅਸਲ ਬੈਟਰੀ ਦੀ ਰੌਸ਼ਨੀ ਵਰਗੀ ਲੱਗਦੀ ਹੈ ਜਿਸ ਦੀ ਮਦਦ ਨਾਲ ਅਸੀਂ ਪੜ੍ਹ ਵੀ ਸਕਦੇ ਹਾਂ। ਐਪ ਵਿੱਚ ਲਾਈਟ ਨੂੰ ਜਗਦਾ-ਬੁੱਝਦਾ ਰੱਖਣ ਦੀ ਖ਼ਾਸ ਵਿਸ਼ੇਸ਼ਤਾ ਪਾਈ ਗਈ ਹੈ। ਇਸ ’ਤੇ ਲਾਈਟ ਦੇ ਜੱਗਣ-ਬੁੱਝਣ ਦਾ ਸਮਾਂ ਵੀ ਬਦਲਿਆ ਜਾ ਸਕਦਾ ਹੈ। ਇਸ ਨੂੰ ਬੰਦ ਜਾਂ ਚਾਲੂ ਕਰਨਾ ਬੇਹੱਦ ਆਸਾਨ ਹੈ।
ConversionConversion EmoticonEmoticon