ਡਾ. ਸੀ. ਪੀ. ਕੰਬੋਜ ਦੀ ਪੁਸਤਕ 'ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ' ਲੋਕ ਅਰਪਣ
ਫ਼ਾਜ਼ਿਲਕਾ, 12 ਜੁਲਾਈ (ਦਵਿੰਦਰ ਪਾਲ ਸਿੰਘ)-ਪੰਜਾਬੀ ਯੂਨੀਵਰਸਿਟੀ ਦੇ ਪ੍ਰੋਗਰਾਮਰ ਅਤੇ ਕੰਪਿਊਟਰ ਲੇਖਕ ਡਾ. ਸੀ.ਪੀ. ਕੰਬੋਜ ਨੇ ਲੇਖਣੀ ਦੇ ਖੇਤਰ 'ਚ ਇਕ ਨਵਾਂ ਮਾਰਕਾ ਮਾਰਦਿਆਂ, ਯੂਨੀਵਰਸਿਟੀ ਗਰਾਂਟ ਕਮਿਸ਼ਨ ਨੇ ਗ੍ਰੈਜੁਏਸ਼ਨ ਦੇ ਵਿਦਿਆਰਥੀਆਂ ਲਈ 'ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ' ਨਾਂ ਦੇ ਪੇਪਰ ਨੂੰ ਹੁਨਰ ਵਿਕਾਸ ਲਈ ਲਾਗੂ ਕੀਤਾ ਹੈ | ਇਸ ਪੇਪਰ ਲਈ ਪੰਜਾਬੀ ਯੂਨੀਵਰਸਿਟੀ ਦੇ ਡਾ. ਕੰਬੋਜ ਦੀ ਪੁਸਤਕ ਨੂੰ ਚੁਣਿਆ ਗਿਆ ਸੀ | ਡਾ. ਕੰਬੋਜ ਦੁਆਰਾ ਲਿਖੀ ਇਹ ਪੁਸਤਕ ਕੰਪਿਊਟਰ ਵਿਗਿਆਨ ਪ੍ਰਕਾਸ਼ਨ, ਫ਼ਾਜ਼ਿਲਕਾ ਤੋਂ ਪ੍ਰਕਾਸ਼ਿਤ ਹੋਈ ਹੈ | ਪੁਸਤਕ ਨੂੰ ਪਿਛਲੇ ਦਿਨੀਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਇਕ ਸਮਾਰੋਹ ਦੌਰਾਨ ਰਿਲੀਜ਼ ਕੀਤਾ | ਡਾ. ਜਸਪਾਲ ਸਿੰਘ ਨੇ ਡਾ. ਸੀ.ਪੀ. ਕੰਬੋਜ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੌਜਵਾਨ ਲੇਖਕ ਦੀ ਬਦੌਲਤ ਤਕਨਾਲੋਜੀ ਨੂੰ ਆਪਣੀ ਭਾਸ਼ਾ 'ਚ ਸਮਝਣ 'ਚ ਮਦਦ ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਯੂ.ਜੀ.ਸੀ ਦੀ ਨਵੀਂ ਹੁਨਰ ਨਿਖਾਰ ਯੋਜਨਾ ਤਹਿਤ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਬਾਰੇ ਪੁਸਤਕ ਦਾ ਸ਼ਾਮਿਲ ਹੋਣਾ ਬੜੀ ਮਾਣ ਵਾਲੀ ਗੱਲ ਹੈ | ਡਾ. ਸੀ.ਪੀ. ਕੰਬੋਜ ਨੇ ਦੱਸਿਆ ਕਿ ਪੁਸਤਕ ਪੰਜਾਬੀ ਭਾਸ਼ਾ ਬਾਰੇ ਵਿਕਸਿਤ ਹੋ ਚੁੱਕੇ ਸਾਫ਼ਟਵੇਅਰਾਂ ਦੀ ਪ੍ਰਯੋਗੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੀ ਹੈ | ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦੇਵਿੰਦਰ ਸਿੰਘ, ਐੱਨ.ਐੱਸ.ਐੱਸ. ਵਿਭਾਗ ਦੇ ਪ੍ਰੋਗਰਾਮ-ਕੋਆਰਡੀਨੇਟਰ ਡਾ. ਪਰਮਵੀਰ ਸਿੰਘ, ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਡਾ. ਸਤੀਸ਼ ਕੁਮਾਰ ਵਰਮਾ ਅਤੇ ਐਜੂਕੇਸ਼ਨ ਵਿਭਾਗ ਦੇ ਮੁਖੀ ਡਾ. ਕਿਰਨਦੀਪ ਕੌਰ ਵੀ ਹਾਜ਼ਰ ਸਨ | ਫ਼ਾਜ਼ਿਲਕਾ ਦੇ ਪਿੰਡ ਲਾਧੂਕਾ ਦੇ ਜੰਮਪਲ ਡਾ. ਸੀ.ਪੀ. ਕੰਬੋਜ ਦੀ ਇਸ ਸਫਲਤਾ 'ਤੇ ਇਲਾਕੇ ਦੇ ਬੁੱਧੀਜੀਵੀਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਸਾਡੇ ਇਲਾਕੇ ਲਈ ਮਾਣ ਵਾਲੀ ਗੱਲ ਹੈ |
© ਲੇਖਕ
Punjabi Bhasha Da Kampiutrikarn (Punjabi)
By
Dr. C P Kamboj
Punjabi Computer Help Centre
Punjabi University, Patiala
Mob. 91-9417455614
ISBN: 978-81-931428-0-6
ਸਾਲ: 2015
ਪੰਨੇ: 170
ਕੀਮਤ: 150 ₹ (ਪੇਪਰ ਬੈਕ); 300 ₹ (ਸਜਿਲਦ)
ਪੁਸਤਕਾਂ ਮੰਗਵਾਉਣ ਲਈ ਪਤਾ
Gracious Books
SCO: 23 Shalimar Plaza Markeet,
Opp. Punjabi University, Patiala
Ph : 91-175-5017642
ਕੰਪਿਊਟਰ ਵਿਗਿਆਨ ਪ੍ਰਕਾਸ਼ਨ, ਫਾਜ਼ਿਲਕਾ
ਪਿੰਡ ਤੇ ਡਾਕਖਾਨਾ: ਲਾਧੂਕਾਤਹਿਸੀਲ ਤੇ ਜ਼ਿਲ੍ਹਾ: ਫਾਜ਼ਿਲਕਾ (152123)
===================
ਦੋ ਸ਼ਬਦ
ਦੁਨੀਆਂ ਭਰ ਦੇ ਹਰੇਕ ਖੇਤਰ ਵਿਚ ਕੰਮ ਕਰਨ ਵਾਲੇ 'ਕੰਪਿਊਟਰ' ਨਾਂ ਦੇ ਜੰਤਰ ਬਾਰੇ ਅਸੀਂ ਭਲੀ-ਭਾਂਤ ਜਾਣੂ ਹਾਂ। ਸੰਚਾਰ, ਪ੍ਰਕਾਸ਼ਨ, ਸਿੱਖਿਆ, ਮੈਡੀਕਲ, ਪੁਲਾੜ, ਖੋਜ ਆਦਿ ਖੇਤਰ ਦੇ ਕੰਮਾਂ ਨੂੰ ਕੰਪਿਊਟਰ ਨੇ ਸਿਰਫ਼ ਆਸਾਨ ਹੀ ਨਹੀਂ ਬਣਾਇਆ ਸਗੋਂ ਗੁਣਵੱਤਾ ਪੱਖੋਂ ਵੀ ਸੁਧਾਰ ਲਿਆਂਦਾ ਹੈ। ਕੰਪਿਊਟਰ ਦੀ ਵਰਤੋਂ ਦਾ ਅਜਿਹਾ ਹੀ ਇਕ ਖੇਤਰ ਹੈ- ਭਾਸ਼ਾਈ ਵਿਕਾਸ। ਇਸ ਖੇਤਰ ਵਿਚ ਕੰਪਿਊਟਰ ਨੇ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ।
ਹੁਣ ਲੋਕ ਖ਼ੁਦ ਇੰਨੇ ਜਾਗਰੂਕ ਹੋ ਗਏ ਹਨ ਕਿ ਆਪਣੀ ਜ਼ੁਬਾਨ 'ਚ ਕੰਮ ਕਰਨ ਵਾਲੇ ਕੰਪਿਊਟਰੀ ਸਾਫ਼ਟਵੇਅਰਾਂ ਦੀ ਮੰਗ ਕਰਨ ਲੱਗ ਪਏ ਹਨ। ਭਾਰਤੀ ਖੇਤਰੀ ਭਾਸ਼ਾਵਾਂ ਦੇ ਕੰਪਿਊਟਰੀਕਰਨ ਲਈ ਭਾਰਤ ਸਰਕਾਰ, ਵੱਖ-ਵੱਖ ਸੰਸਥਾਵਾਂ 'ਤੇ ਕੁੱਝ ਵਿਅਕਤੀਆਂ ਦੇ ਨਿੱਜੀ ਉਪਰਾਲਿਆਂ ਸਦਕਾ ਅਨੇਕਾਂ ਸਾਫ਼ਟਵੇਅਰ ਵਿਕਸਿਤ ਹੋ ਚੁੱਕੇ ਹਨ ਪਰ ਅਗਿਆਨਤਾ ਅਤੇ ਜਾਗਰੂਕਤਾ ਦੀ ਘਾਟ ਕਾਰਨ ਇਨ੍ਹਾਂ ਸਾਫ਼ਟਵੇਅਰਾਂ ਦੀ ਸੁਚੱਜੀ ਵਰਤੋਂ ਨਹੀਂ ਹੋ ਰਹੀ। ਇਨ੍ਹਾਂ ਸਾਫ਼ਟਵੇਅਰਾਂ ਦੇ ਪ੍ਰਾਪਤੀ ਸਰੋਤਾਂ ਅਤੇ ਵਰਤੋਂ ਵਿਧੀ ਬਾਰੇ ਜਾਣਕਾਰੀ ਦੇਣ ਲਈ ਇਸ ਪੁਸਤਕ ਦੀ ਰਚਨਾ ਕੀਤੀ ਗਈ ਹੈ।
ਕੰਪਿਊਟਰ ਖੇਤਰ ਦੇ ਤਕਨੀਕੀ ਸ਼ਬਦਾਂ ਦਾ ਇਸਤੇਮਾਲ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਅਕਸਰ ਹੀ ਕਰਦੇ ਹਾਂ। ਇਹ ਤਕਨੀਕੀ ਸ਼ਬਦਾਵਲੀ ਸਾਡੀ ਜ਼ੁਬਾਨ ਦਾ ਹਿੱਸਾ ਬਣਦੀ ਜਾ ਰਹੀ ਹੈ। ਇਸ ਸੋਚ ਨਾਲ ਕਿ ਪਾਠਕਾਂ ਨੂੰ ਪੁਸਤਕ ਪੜ੍ਹਨ-ਸਮਝਣ 'ਚ ਕੋਈ ਔਕੜ ਨਾ ਆਏ, ਕੰਪਿਊਟਰ ਦੀ ਤਕਨੀਕੀ ਸ਼ਬਦਾਵਲੀ ਨੂੰ ਹੂ-ਬ-ਹੂ ਵਰਤ ਕੇ ਬੰਦ ਵਿਚ ਰੋਮਨ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ। ਉਂਞ ਮੇਰੇ ਵੀਰ ਸ. ਓਅੰਕਾਰ ਸਿੰਘ ਦੀ ਪ੍ਰੇਰਣਾ ਸਦਕਾ ਮੇਰੇ ਵੱਲੋਂ ਮੋਬਾਈਲ ਤਕਨਾਲੋਜੀ ਬਾਰੇ ਇਕ ਪੁਸਤਕ ਦਾ ਖਰੜਾ ਤਿਆਰ ਕੀਤਾ ਗਿਆ ਹੈ ਜਿਸ ਵਿਚ ਪੰਜਾਬੀ 'ਚ ਘੜੀ ਤਕਨੀਕੀ ਸ਼ਬਦਾਵਲੀ ਵਰਤੀ ਗਈ ਹੈ।
ਹਿੰਦੀ ਦੇ ਪ੍ਰਭਾਵ ਹੇਠ ਗੁਰਮੁਖੀ ਦੀਆਂ ਕਈ ਧੁਨਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ। ਪੁਸਤਕ ਵਿਚ ਗੁਰਮੁਖੀ ਦੇ ਸੁਭਾਅ ਦੇ ਅਨੁਕੂਲ ਰਵਾਇਤੀ ਧੁਨਾਂ ਨੂੰ ਵਰਤਿਆ ਗਿਆ ਹੈ। ਜਿਵੇਂ ਕਿ ਸ਼ਬਦ ਬਟਨ, ਯੰਤਰ, ਸਾਰਨੀ, ਉਪਲਬਧ, ਵਿਆਕਰਨ ਦੀ ਥਾਂ 'ਤੇ ਕ੍ਰਮਵਾਰ ਬਟਣ, ਜੰਤਰ, ਸਾਰਣੀ, ਉਪਲਭਧ, ਵਿਆਕਰਣ, ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।
ਅੰਗਰੇਜ਼ੀ ਦੇ ਕਈ ਸ਼ਬਦਾਂ ਦੇ ਸੰਖੇਪ ਰੂਪ ਨੂੰ ਪੰਜਾਬੀ 'ਚ ਲਿਖਣ ਸਮੇਂ ਬਿੰਦੀ ਲਗਾ ਕੇ ਵਿਚਕਾਰ ਵਿੱਥ ਛੱਡੀ ਜਾਂਦੀ ਹੈ ਜਿਵੇਂ ਕਿ CPU ਨੂੰ ਪੰਜਾਬੀ 'ਚ ਲਿਖਣ ਲਈ ਆਮ ਤੌਰ 'ਤੇ ਸੀ. ਪੀ. ਯੂ. ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹਾ ਲਿਖਣ ਨਾਲ ਕੰਪਿਊਟਰ ਇਸ ਨੂੰ ਇੱਕੋ ਸ਼ਬਦ ਮੰਨਣ ਦੀ ਬਜਾਏ ਤਿੰਨ ਵੱਖ-ਵੱਖ ਸ਼ਬਦ (ਸੀ, ਪੀ ਅਤੇ ਯੂ) ਮੰਨਦਾ ਹੈ ਜਿਸ ਕਾਰਨ ਕੰਪਿਊਟਰ ਮਾਹਿਰਾਂ ਵੱਲੋਂ ਭਾਸ਼ਾਈ ਸਾਫ਼ਟਵੇਅਰਾਂ ਦੇ ਵਿਕਾਸ ਦੌਰਾਨ ਦਿੱਕਤ ਆਉਂਦੀ ਹੈ।
ਇਸ ਸਮੱਸਿਆ ਦੇ ਹੱਲ ਲਈ ਹਿੰਦੀ 'ਚ ਪਹਿਲਾਂ ਹੀ ਜੁੜਵੇਂ ਸੰਖੇਪ ਸ਼ਬਦਾਂ ਨੂੰ ਬਿਨਾਂ ਬਿੰਦੀ ਤੋਂ ਜੋੜ ਕੇ ਲਿਖਣ ਦੀ ਰਵਾਇਤ ਬਣ ਚੁੱਕੀ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਮੇਰੀ ਪੁਸਤਕ 'ਕੰਪਿਊਟਰ ਵਿਗਿਆਨ (ਸਾਲ 2010) ਵਿਚ ਸੰਖੇਪ ਸ਼ਬਦਾਵਲੀ ਦੇ ਇਸ ਨਵੇਂ ਲਿਖਣ ਢੰਗ ਨੂੰ ਪਾਠਕਾਂ ਨੇ ਖਿੜੇ ਮੱਥੇ ਕਬੂਲਿਆ ਹੈ। ਸੰਖੇਪ ਸ਼ਬਦਾਂ ਦੇ ਜੋੜਵੇਂ ਲਿਖਣ ਢੰਗ ਨੂੰ 'ਪੰਜਾਬੀ ਟ੍ਰਿਬਿਊਨ', ਕਈ ਆਨ-ਲਾਈਨ ਪਰਚਿਆਂ ਅਤੇ ਇਲੈਕਟ੍ਰੌਨਿਕ ਮੀਡੀਆ ਨੇ ਵੀ ਹਮਾਇਤ ਕੀਤੀ ਹੈ। ਹੱਥਲੀ ਪੁਸਤਕ ਵਿਚ ਵੀ ਇਸ ਨਵੀਂ ਪਿਰਤ ਨੂੰ ਅਮਲ 'ਚ ਲਿਆਂਦਾ ਗਿਆ ਹੈ।
ਪੁਸਤਕ ਵਿਚ ਕਰੀਬ ਤਿੰਨ ਦਰਜਣ ਸਾਫ਼ਟਵੇਅਰਾਂ/ਵੈੱਬਸਾਈਟਾਂ ਦੇ ਪ੍ਰਾਪਤੀ ਸਰੋਤਾਂ ਅਤੇ ਵਰਤੋਂ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਪਲਭਧ ਸਾਫ਼ਟਵੇਅਰਾਂ 'ਚੋਂ ਪੁਸਤਕ 'ਚ ਸਿਰਫ਼ ਉਹੀ ਸਾਫ਼ਟਵੇਅਰ ਸ਼ਾਮਿਲ ਕੀਤੇ ਗਏ ਹਨ ਜੋ ਮੁਫ਼ਤ ਉਪਲਭਧ ਹਨ, ਗੁਣਵੱਤਾ ਦੀ ਕਸੌਟੀ 'ਤੇ ਖਰੇ ਉੱਤਰਦੇ ਹਨ ਤੇ ਜਿਨ੍ਹਾਂ ਦੀ ਡਾਊਨਲੋਡ ਅਤੇ ਵਰਤੋਂ ਪ੍ਰਕਿਰਿਆ ਆਸਾਨ ਹੈ।
ਵੈੱਬਸਾਈਟਾਂ ਦੇ ਨਾਵਾਂ/ਪਤਿਆਂ ਦੇ ਮਾਮਲੇ 'ਚ ਪਾਠਕਾਂ ਨੂੰ ਔਕੜ ਪੇਸ਼ ਆ ਸਕਦੀ ਹੈ। ਇਸ ਦਾ ਕਾਰਣ ਇਹ ਹੈ ਕਿ ਕਈ ਅਦਾਰੇ/ਵੈੱਬਸਾਈਟ ਸੰਚਾਲਕ ਆਪਣੀਆਂ ਵੈੱਬ ਆਧਾਰਿਤ ਸੇਵਾਵਾਂ ਨੂੰ ਨਵੇਂ ਵੈੱਬ ਪੰਨਿਆਂ 'ਤੇ ਬਦਲਦੇ ਰਹਿੰਦੇ ਹਨ। ਕਈ ਵੇਰ ਸਰਵਰ ਦੀ ਸਮੱਸਿਆ ਜਾਂ ਘੱਟ ਨੈੱਟ ਚਾਲ ਕਾਰਣ ਵੀ ਵੈੱਬਸਾਈਟ ਖੋਲ੍ਹਣ 'ਚ ਦਿੱਕਤ ਆ ਸਕਦੀ ਹੈ। ਅਜਿਹੀ ਸਥਿਤੀ ਨਾਲ ਨਿਪਟਣ ਲਈ ਵੱਧ ਨੈੱਟ ਚਾਲ ਵਾਲੇ ਕੰਪਿਊਟਰ ਦੀ ਵਰਤੋਂ ਅਤੇ ਗੂਗਲ ਸਰਚ ਇੰਜਣ ਦਾ ਸਹਾਰਾ ਪਾਠਕਾਂ ਨੂੰ ਆਸਰਾ ਦੇ ਸਕਦਾ ਹੈ। ਪਾਠਕਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਵੈੱਬਸਾਈਟਾਂ ਦੀ ਬਿਹਤਰ ਕਾਰਗੁਜ਼ਾਰੀ ਲਈ ਇੰਟਰਨੈੱਟ ਐਕਸਪਲੋਰਰ ਦੇ ਉੱਚ ਸੰਸਕਰਣ ਦਾ ਇਸਤੇਮਾਲ ਕਰਨ। ਹੋ ਸਕਦਾ ਹੈ ਕਿ ਕਈ ਸਾਫ਼ਟਵੇਅਰ/ਵੈੱਬਸਾਈਟਾਂ ਗੁਣਵੱਤਾ ਪੱਖੋਂ ਸਹੀ ਨਾ ਹੋਣ। ਇਨ੍ਹਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਪਰਖ ਲੈਣਾ ਚਾਹੀਦਾ ਹੈ।
ਪੁਸਤਕ 'ਚ ਲੋੜ ਅਨੁਸਾਰ ਤਸਵੀਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਸ ਨਾਲ ਪਾਠਕਾਂ ਨੂੰ ਸਾਫ਼ਟਵੇਅਰਾਂ ਦੀ ਵਰਤੋਂ ਵਿਧੀ ਸਮਝਣ 'ਚ ਪੂਰੀ ਮਦਦ ਮਿਲੇਗੀ। ਪੁਸਤਕ ਵਿਚ ਯੂਨੀਕੋਡ ਪ੍ਰਣਾਲੀ ਅਤੇ ਮਿਆਰੀ ਕੀ-ਬੋਰਡ ਲੇਆਊਟ ਦੀ ਪਾਲਣਾ ਕਰਨ ਵਾਲੇ ਸਾਫ਼ਟਵੇਅਰਾਂ ਨੂੰ ਸ਼ਾਮਿਲ ਕਰਨ ਦਾ ਜਤਨ ਕੀਤਾ ਗਿਆ ਹੈ ਪਰ ਪ੍ਰਿੰਟ ਅਤੇ ਪ੍ਰਕਾਸ਼ਨ ਦੇ ਖੇਤਰ 'ਚ ਵਰਤੇ ਜਾਣ ਵਾਲੇ 'ਪੇਜ ਮੇਕਰ' ਵਰਗੇ ਸਾਫ਼ਟਵੇਅਰ ਸਿਰਫ਼ ਰਵਾਇਤੀ ਫੌਂਟਾਂ 'ਚ ਹੀ ਕੰਮ ਕਰਨ ਦੇ ਸਮਰੱਥ ਹੋਣ ਕਾਰਨ ਇਨ੍ਹਾਂ ਫੌਂਟਾਂ ਦੇ ਸਮਰਥਨ ਵਾਲੇ ਵਰਡ ਪ੍ਰੋਸੈੱਸਰ ਅਤੇ ਫ਼ੌਂਟ ਪਲਟਾਊ ਪ੍ਰੋਗਰਾਮਾਂ ਨੂੰ ਮਜਬੂਰਨ ਸ਼ਾਮਿਲ ਕਰਨਾ ਪਿਆ ਹੈ।
ਇਹ ਪੁਸਤਕ ਪੰਜਾਬੀ ਪਾਠਕਾਂ ਨੂੰ ਮਾਤ-ਭਾਸ਼ਾ ਦੇ ਕੰਪਿਊਟਰੀਕਰਨ ਬਾਰੇ ਸਿਧਾਂਤਕ ਅਤੇ ਪ੍ਰਯੋਗੀ ਜਾਣਕਾਰੀ ਦੇਣ ਦੇ ਮੰਤਵ ਨਾਲ ਲਿਖੀ ਗਈ ਹੈ। ਅਧਿਆਇ-ਵੰਡ ਮਨੋਵਿਗਿਆਨਿਕ ਪਹੁੰਚ ਰਾਹੀਂ ਵਿਧੀ-ਬਧ ਕੀਤੀ ਗਈ ਹੈ। ਪੂਰੀ ਪੁਸਤਕ ਨੂੰ 9 ਅਧਿਆਇਆਂ 'ਚ ਵੰਡਿਆ ਗਿਆ ਹੈ।
· ਪਹਿਲਾ ਅਧਿਆਇ ਕੰਪਿਊਟਰ ਦੀ ਮੁੱਢਲੀ ਜਾਣ-ਪਛਾਣ ਨਾਲ ਸਬੰਧਿਤ ਹੈ। ਇਸ ਅਧਿਆਇ 'ਚ ਕੰਪਿਊਟਰ ਦੀ ਪਰਿਭਾਸ਼ਾ, ਕਾਰਜ-ਵਿਧੀ, ਇਤਿਹਾਸ, ਵਿਸ਼ੇਸ਼ਤਾਵਾਂ, ਖ਼ਾਮੀਆਂ, ਵਰਤੋਂ ਖੇਤਰ, ਕੰਪਿਊਟਰ ਦੇ ਵੱਖ-ਵੱਖ ਇਨਪੁਟ, ਆਊਟਪੁਟ, ਸਟੋਰੇਜ ਭਾਗਾਂ, ਹਾਰਡਵੇਅਰ ਅਤੇ ਸਾਫ਼ਟਵੇਅਰ ਬਾਰੇ ਜਾਣਕਾਰੀ ਦਿੱਤੀ ਗਈ ਹੈ।
· ਦੂਜਾ ਅਧਿਆਇ ਪੰਜਾਬੀ ਫੌਂਟਾਂ ਨਾਲ ਸਬੰਧਿਤ ਹੈ। ਇਸ ਵਿਚ ਪੰਜਾਬੀ ਫੌਂਟਾਂ ਦੇ ਇਤਿਹਾਸ, ਫੌਂਟਾਂ ਨੂੰ ਹਾਸਲ ਅਤੇ ਇੰਸਟਾਲ ਕਰਨ ਦੀਆਂ ਤਕਨੀਕੀ ਜੁਗਤਾਂ ਨੂੰ ਦਰਸਾਇਆ ਗਿਆ ਹੈ। ਇਹ ਅਧਿਆਇ ਸਤਲੁਜ ਫ਼ੌਂਟ ਦੀਆਂ ਸਮੱਸਿਆਵਾਂ ਅਤੇ ਇਸ ਦੇ ਢੁਕਵੇਂ ਹੱਲ ਦੀ ਕਹਾਣੀ ਬਾਖ਼ੂਬੀ ਬਿਆਨ ਕਰਦਾ ਹੈ।
· ਤੀਜਾ ਅਧਿਆਇ ਪੰਜਾਬੀ ਕੀ-ਬੋਰਡਾਂ ਫ਼ੋਨੈਟਿਕ, ਰਮਿੰਗਟਨ, ਇਨਸਕਰਿਪਟ ਆਦਿ ਕੀ-ਬੋਰਡ ਲੇਆਊਟਾਂ ਅਤੇ ਪੰਜਾਬੀ ਟਾਈਪ ਕਰਨ ਦੀਆਂ ਆਨ-ਸਕਰੀਨ ਅਤੇ ਰੋਮਨ ਅੱਖਰੀ ਵਿਧੀਆਂ ਨੂੰ ਪ੍ਰਯੋਗੀ ਰੂਪ 'ਚ ਵਰਤਣ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਾ ਹੈ।
· ਚੌਥਾ ਅਧਿਆਇ ਪੰਜਾਬੀ ਟਾਈਪਿੰਗ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਬਾਰੇ ਜਾਣਕਾਰੀ ਦਿੰਦਾ ਹੈ। ਪੰਜਾਬੀ ਵਰਤੋਂਕਾਰਾਂ ਨੂੰ ਪੰਜਾਬੀ ਟਾਈਪਿੰਗ ਨਾਲ ਸਬੰਧਿਤ ਕਰੀਬ ਇਕ ਦਰਜਣ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਇਹ ਅਧਿਆਇ ਪੰਜਾਬੀ ਦੇ ਪਹਿਲੇ ਸ਼ਬਦ ਦੇ ਪਹਿਲੇ ਅੱਖਰ ਦੇ ਆਪਣੇ-ਆਪ ਬਦਲ ਜਾਣ, ਰਮਿੰਗਟਨ (ਅਸੀਸ ਆਦਿ) ਫੌਂਟਾਂ ਵਿਚ ਹੋੜੋ ਅਤੇ ਪੁੱਠੇ ਕਾਮਿਆਂ ਦੀ ਸਮੱਸਿਆ ਦਾ ਹੱਲ ਦੱਸਦਾ ਹੈ।
· ਰਵਾਇਤੀ ਫੌਂਟਾਂ ਦੀਆਂ ਸਮੱਸਿਆਵਾਂ ਤੋਂ ਪੱਕੇ ਤੌਰ 'ਤੇ ਛੁਟਕਾਰਾ ਪਾਉਣ ਲਈ ਅੰਤਰਰਾਸ਼ਟਰੀ ਮਿਆਰ ਵਾਲੀ ਯੂਨੀਕੋਡ ਪ੍ਰਣਾਲੀ ਦੀ ਵਰਤੋਂ ਕਰਨੀ ਲਾਜ਼ਮੀ ਹੋ ਗਈ। ਪੰਜਵੇਂ ਅਧਿਆਇ ਵਿਚ ਯੂਨੀਕੋਡ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ- ਯੂਨੀਕੋਡ ਫ਼ੌਂਟ, ਕੀ-ਬੋਰਡ, ਇਸ 'ਚ ਟਾਈਪ ਕਰਨ ਦੇ ਵੱਖ-ਵੱਖ ਕੀ-ਬੋਰਡ ਲੇਆਊਟ, ਤੀਜੀ ਧਿਰ ਦੇ ਯੂਨੀਕੋਡ ਟਾਈਪਿੰਗ ਪ੍ਰੋਗਰਾਮ ਅਤੇ ਇਸ ਦੇ ਬੇਸ਼ੁਮਾਰ ਫ਼ਾਇਦਿਆਂ ਬਾਰੇ ਬੜੀ ਪ੍ਰਮੁੱਖਤਾ ਨਾਲ ਜਾਣਕਾਰੀ ਦਿੱਤੀ ਗਈ ਹੈ।
· ਪੁਸਤਕ ਦਾ ਛੇਵਾਂ ਅਧਿਆਇ ਇੰਟਰਨੈੱਟ ਦੇ ਇਤਿਹਾਸ, ਕਾਰਜ-ਵਿਧੀ, ਇਸ ਦੀ ਤਕਨੀਕੀ ਸ਼ਬਦਾਵਲੀ, ਸਰਚ ਇੰਜਣਾਂ, ਵੈੱਬ ਬ੍ਰਾਊਜ਼ਰਾਂ, ਵਿਸ਼ੇਸ਼ਤਾਵਾਂ, ਈ-ਮੇਲ ਖਾਤਾ ਬਣਾਉਣ ਅਤੇ ਵਰਤੋਂ ਦੇ ਤਕਨੀਕੀ ਨੁਕਤਿਆਂ ਨੂੰ ਬਿਆਨ ਕਰਦਾ ਹੈ।
· ਸੱਤਵਾਂ ਅਧਿਆਇ ਇੰਟਰਨੈੱਟ 'ਤੇ ਉਪਲਭਧ ਪੰਜਾਬੀ ਦੀਆਂ ਵੈੱਬਸਾਈਟਾਂ ਦੀ ਪ੍ਰਯੋਗੀ ਵਰਤੋਂ 'ਤੇ ਆਧਾਰਿਤ ਹੈ। ਇਸ ਵਿਚ ਪੰਜਾਬੀ 'ਚ ਈ-ਮੇਲ ਭੇਜਣ, ਸਰਚ ਕਰਨ, ਪੰਜਾਬੀ ਸਪੈੱਲ ਚੈੱਕਰ ਵਰਤਣ, ਅਧਿਐਨ/ ਅਧਿਆਪਨ, ਆਨ-ਲਾਈਨ ਕੋਸ਼ਾਂ ਦਾ ਇਸਤੇਮਾਲ ਕਰਨ ਅਤੇ ਇਕ ਲਿਪੀ ਤੋਂ ਦੂਜੀ ਲਿਪੀ, ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਬਦਲਣ ਵਾਲੀਆਂ ਵੈੱਬਸਾਈਟਾਂ ਦੀ ਵਰਤੋਂ ਵਿਧੀ ਦਿੱਤੀ ਗਈ ਹੈ।
· ਅੱਠਵਾਂ ਅਧਿਆਇ ਉਨ੍ਹਾਂ ਸਾਫ਼ਟਵੇਅਰਾਂ ਦੀ ਸਿਖਲਾਈ 'ਤੇ ਆਧਾਰਿਤ ਹੈ ਜਿਨ੍ਹਾਂ ਨੂੰ ਇੰਟਰਨੈੱਟ ਤੋਂ ਡਾਊਨਲੋਡ ਕਰਕੇ ਵਰਤਿਆ ਜਾ ਸਕਦਾ ਹੈ। ਗੂਗਲ ਇਨਪੁਟ ਟੂਲ, ਅੱਖਰ ਵਰਡ ਪ੍ਰੋਸੈੱਸਰ, ਭਾਸ਼ਾ ਇੰਟਰਫ਼ੇਸ ਪੈਕ, ਭਾਰਤੀਆ ਓਪਰੇਟਿੰਗ ਸਿਸਟਮ (ਬੌਸ), ਓਸੀਆਰ, ਗੁਰਬਾਣੀ ਸਰਚ ਇੰਜਣ (ਈਸ਼ਰ ਮਾਈਕਰੋਮੀਡੀਆ), ਯੂਨੀਕੋਡ ਫ਼ੌਂਟ ਪਲਟਾਊ ਪ੍ਰੋਗਰਾਮ ਇਸ ਅਧਿਆਇ ਦੇ ਪ੍ਰਮੁੱਖ ਸਾਫ਼ਟਵੇਅਰ ਹਨ।
· ਕੰਪਿਊਟਰ ਅਤੇ ਇੰਟਰਨੈੱਟ ਦੀ ਵਰਤੋਂ ਸਮੇਂ ਸਾਵਧਾਨੀਆਂ ਅਤੇ ਸੁਰੱਖਿਆ ਨੂੰ ਆਧਾਰ ਬਣਾ ਕੇ ਰਚਤ ਨੌਵਾਂ ਅਧਿਆਇ ਪਾਠਕਾਂ ਲਈ ਲਾਹੇਵੰਦ ਹੋ ਸਕਦਾ ਹੈ। ਇਸ ਵਿਚ ਸਾਈਬਰ ਅਪਰਾਧਾਂ ਤੋਂ ਬਚਣ ਦੇ ਸਿੱਕੇਬੰਦ ਤਰੀਕੇ ਦੱਸੇ ਗਏ ਹਨ।
ਪੁਸਤਕ 'ਚ ਪੰਜਾਬੀ ਕੰਪਿਊਟਰ ਦੀਆਂ ਤਕਨੀਕੀ ਗੁੰਝਲਾਂ ਨੂੰ ਬੜੀ ਸਰਲਤਾ ਨਾਲ ਬਿਆਨ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਹ ਪੁਸਤਕ ਵਿਦਿਆਰਥੀਆਂ, ਖੋਜਾਰਥੀਆਂ, ਪੱਤਰਕਾਰਾਂ, ਲੇਖਕਾਂ, ਭਾਸ਼ਾ ਅਤੇ ਕੰਪਿਊਟਰ ਮਾਹਿਰਾਂ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ। ਅਗਲੇ ਸੰਸਕਰਣ ਸਮੇਂ ਪੁਸਤਕ ਨੂੰ ਬਿਹਤਰ ਬਣਾਉਣ ਲਈ ਸਨੇਹੀ ਪਾਠਕਾਂ ਦੇ ਉਸਾਰੂ ਸੁਝਾਵਾਂ ਦੀ ਉਡੀਕ ਰਹੇਗੀ।
===================
ਤਤਕਰਾ
1. ਕੰਪਿਊਟਰ ਬਾਰੇ ਜਾਣ-ਪਛਾਣ ................................. 14-39
1.1 ਕੰਪਿਊਟਰ ਕੀ ਹੈ? ..................................................... 14
1.2 ਨਾਮਕਰਣ ............................................................... 14
1.3 ਕੰਮ ਕਰਨ ਦਾ ਤਰੀਕਾ ................................................ 15
1.4 ਕੰਪਿਊਟਰ ਅਤੇ ਮਨੁੱਖ ................................................ 16
1.5 ਇਤਿਹਾਸ ................................................................ 16
1.5.1 ਐਬਾਕਸ
1.5.2 ਨੇਪੀਅਰ ਡੰਡੀਆਂ
1.5.3 ਪਾਸਕਲੀਨ
1.5.4 ਬਾਬੇਜ ਦਾ ਜੰਤਰ
1.5.5 ਪੰਚ ਕਾਰਡ
1.5.6 ਮਾਰਕ-1
1.5.7 ਐਨੀਐਕ
1.5.8 ਹੋਰ ਕੰਪਿਊਟਰ
1.6 ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ...................................... 19
1.6.1 ਯਾਦਦਾਸ਼ਤ ਜਾਂ ਮੈਮਰੀ
1.6.2 ਰਫ਼ਤਾਰ
1.6.3 ਸਹੀ ਨਤੀਜੇ
1.6.4 ਉੱਦਮੀ
1.6.5 ਬਹੁਗੁਣੀ
1.6.6 ਸਵੈ-ਚਾਲਣ (Automation)
1.7 ਕਮੀਆਂ ਜਾਂ ਖ਼ਾਮੀਆਂ .................................................. 21
1.8 ਕੰਪਿਊਟਰ ਵਰਤੋਂ ...................................................... 21
1.8.1 ਸੂਚਨਾ ਪ੍ਰਾਪਤੀ ਅਤੇ ਵਿਸ਼ਲੇਸ਼ਣ
1.8.2 ਲੇਖਾ ਕਰਨ ਲਈ
1.8.3 ਸਿੱਖਿਆ ਦੇ ਖੇਤਰ ਵਿਚ
1.8.4 ਦਸਤਾਵੇਜ਼ਾਂ ਦੀ ਤਿਆਰੀ ਲਈ
1.8.5 ਰੁਜ਼ਗਾਰ ਲਈ
1.8.6 ਹਸਪਤਾਲਾਂ ਵਿਚ
1.8.7 ਵਿਗਿਆਨ ਦੇ ਖੇਤਰ ਵਿਚ
1.8.8 ਮਨੋਰੰਜਨ ਲਈ
1.8.9 ਸੀਟਾਂ ਰਾਖਵੀਂਆਂ ਕਰਵਾਉਣ ਲਈ
1.8.10 ਵਿਸ਼ਲੇਸ਼ਣ ਕਰਨ ਲਈ
1.8.11 ਟਰੈਫ਼ਿਕ ਕੰਟਰੋਲ ਲਈ
1.8.12 ਸੰਚਾਰ ਲਈ
1.8.13 ਪ੍ਰਕਾਸ਼ਨ ਖੇਤਰ ਵਿਚ
1.8.14 ਬੈਂਕਾਂ ਵਿਚ
1.8.15 ਹੋਰ ਖੇਤਰ
1.9 ਕੰਪਿਊਟਰ ਦੇ ਵੱਖ-ਵੱਖ ਭਾਗ ........................................ 27
1.9.1 ਇਨਪੁਟ ਭਾਗ (Input Units)
1.9.1.1 ਕੀ-ਬੋਰਡ (Keyboard)
1.9.1.2 ਸਕੈਨਰ (Scanner)
1.9.1.3 ਮਾਊਸ
1.9.2 ਆਊਟਪੁਟ ਭਾਗ (Output Units)
1.9.2.1 ਮੌਨੀਟਰ (Monitor)
1.9.2.2 ਪ੍ਰਿੰਟਰ
1.9.2.3 ਸਪੀਕਰ (Speaker)
1.9.3 ਸੀਪੀਯੂ (CPU)
1.9.3.1 ਮੈਮਰੀ (Memory)
1.9.3.2 ਏਐੱਲਯੂ (Arithmetic Logic Unit)
1.9.3.3 ਕੰਟਰੋਲ ਯੂਨਿਟ (Control unit)
1.9.4 ਸਟੋਰੇਜ ਭਾਗ (Storage Units)
1.9.4.1 ਹਾਰਡ ਡਿਸਕ (Hard Disk)
1.9.4.2 ਫ਼ਲੌਪੀ ਡਿਸਕ (Floppy Disk)
1.9.4. 2 ਸੀਡੀ ਅਤੇ ਡੀਵੀਡੀ (CD and DVD)
1.9.4.3 ਪੈੱਨ ਡਰਾਈਵ
1.9.4.4 ਮੈਮਰੀ ਕਾਰਡ
1.10 ਕੰਪਿਊਟਰ ਦੀਆਂ ਕਿਸਮਾਂ (Types of Computer) ……. 33
1.10.1 ਮਾਈਕਰੋ ਕੰਪਿਊਟਰ (Micro Computer)
1.10.2 ਮਿੰਨੀ ਕੰਪਿਊਟਰ (Mini Computer)
1.10.3 ਮੇਨ ਫਰੇਮ ਕੰਪਿਊਟਰ (Main Frame Computer)
1.10.4 ਸੁਪਰ ਕੰਪਿਊਟਰ (Supper computer)
1.10.5 ਲੈਪਟਾਪ (Laptop)
1.10.6 ਪਾਮਟਾਪ (Palmtop)
1.10.7 ਟੇਬਲੇਟ ਪੀਸੀ (Tablet PC)
1.11 ਹਾਰਡਵੇਅਰ ਅਤੇ ਸਾਫ਼ਟਵੇਅਰ ..................................... 37
1.11.1 ਹਾਰਡਵੇਅਰ
1.11.2 ਸਾਫ਼ਟਵੇਅਰ
1.12 ਛੋਟੇ ਸ਼ਬਦ ............................................................. 38
1.13 ਓਪਰੇਟਿੰਗ ਸਿਸਟਮ 'ਤੇ ਸੰਖੇਪ ਝਾਤ ............................ 39
2. ਪੰਜਾਬੀ ਫ਼ੌਂਟ .................................................... 40-49
2.1 ਫ਼ੌਂਟ ....................................................................... 40
2.2 ਟਾਈਪ ਫ਼ੇਸ ਅਤੇ ਫ਼ੌਂਟ ਪਰਿਵਾਰ .................................... 41
2.3 ਮਸ਼ੀਨ ਫ਼ੌਂਟ ਅਤੇ ਕੰਪਿਊਟਰ ਫ਼ੌਂਟ ................................... 41
2.3.1 ਮਸ਼ੀਨ ਫ਼ੌਂਟ
2.3.2 ਕੰਪਿਊਟਰ ਫ਼ੌਂਟ
2.4 ਫ਼ੌਂਟ ਉਤਾਰਨ ਲਈ ਵੈੱਬਸਾਈਟਾਂ .................................... 42
2.5 ਫ਼ੌਂਟ ਡਾਊਨਲੋਡ ਕਰਨੇ ............................................... 43
2.6 ਫ਼ੌਂਟ ਇੰਸਟਾਲ ਕਰਨੇ ................................................. 44
2.7 ਦੂਜੇ ਕੰਪਿਊਟਰ ਤੋਂ ਫ਼ੌਂਟ ਕਾਪੀ ਕਰਨੇ .............................. 44
2.8 'ਸਤਲੁਜ' ਵਿਚ ਕੰਮ ਕਰਨਾ ......................................... 45
2.9 ਵੱਖ-ਵੱਖ ਫ਼ੌਂਟਾਂ ਦੇ ਕੀ-ਬੋਰਡ ਖ਼ਾਕਿਆਂ ਵਿਚ ਭਿੰਨਤਾਵਾਂ ......... 47
2.10 ਵੱਖ-ਵੱਖ ਕੀ-ਬੋਰਡ ਖ਼ਾਕਿਆਂ ਕਾਰਨ ਪੈਦਾ ਹੋਈਆਂ
ਸਮੱਸਿਆਵਾਂ ............................................................ 47
2.11 ਫ਼ੌਂਟ ਕਨਵਰਟਰ ਵਰਤਣਾ ........................................... 48
2.12 ਪੰਜਾਬੀ ਫ਼ੌਂਟਾਂ ਦਾ ਮਿਆਰੀਕਰਣ ................................... 49
3. ਪੰਜਾਬੀ ਕੀ-ਬੋਰਡ ............................................. 50-57
3.1 ਕੀ-ਬੋਰਡ ............................................................... 50
3.1.1 ਹਾਰਡ ਕੀ-ਬੋਰਡ
3.1.2 ਸਾਫ਼ਟ ਕੀ-ਬੋਰਡ
3.2 ਕੀ-ਬੋਰਡ ਲੇਆਊਟ ................................................... 51
3.3 ਪੰਜਾਬੀ ਕੀ-ਬੋਰਡ ਲੇਆਊਟ ........................................ 52
3.3.1 ਫ਼ੋਨੈਟਿਕ ਕੀ-ਬੋਰਡ
3.3.2 ਰਮਿੰਗਟਨ ਕੀ-ਬੋਰਡ
3.3.3 ਇਨਸਕਰਿਪਟ ਕੀ-ਬੋਰਡ
3.4 ਹੋਰ ਟਾਈਪਿੰਗ ਵਿਧੀਆਂ .............................................. 55
3.4.1 ਆਨ-ਸਕਰੀਨ ਕੀ-ਬੋਰਡ ਵਿਧੀ
3.4.2 ਰੋਮਨ ਅੱਖਰੀ ਵਿਧੀ
4. ਪੰਜਾਬੀ ਟਾਈਪਿੰਗ ਦੀਆਂ ਸਮੱਸਿਆਵਾਂ ਤੇ ਹੱਲ .................. 58-67
4.1 ਵਿਸ਼ੇਸ਼ ਚਿੰਨ੍ਹ ............................................................. 58
4.2 ਫ਼ੌਂਟ ਬਦਲਣ ਦਾ ਕੀ-ਬੋਰਡ ਸ਼ਾਰਟਕੱਟ ............................ 59
4.3 ਵਿਸ਼ੇਸ਼ ਅੱਖਰ ਪਾਉਣ ਦਾ ਕੀ-ਬੋਰਡ ਸ਼ਾਰਟਕੱਟ .................. 60
4.4 ਸ਼ਬਦ ਦਾ ਪਹਿਲਾ ਅੱਖਰ ਬਦਲ ਜਾਣਾ ............................. 61
4.5 ਹੋੜਾ ਨਾ ਪੈਣਾ ........................................................... 62
4.6 ਪੁੱਠਾ ਕੌਮਾਂ ਨਾ ਪੈਣਾ .................................................... 63
4.7 ਆਟੋ ਕਰੈਕਟ ........................................................... 64
4.8 ਫੁੱਟ-ਨੋਟ ਲਗਾਉਣੇ ਅਤੇ ਫੁੱਟ-ਨੋਟ ਵਿਚ ਵਿਸ਼ੇਸ਼ ਚਿੰਨ੍ਹਾਂ
ਦੀ ਵਰਤੋਂ ਕਰਨੀ ........................................................ 65
4.9 ਸਤਲੁਜ ਫ਼ੌਂਟ ਦੀ ਸਮੱਸਿਆ .......................................... 66
5. ਯੂਨੀਕੋਡ ਪ੍ਰਣਾਲੀ ...................................................... 68-80
5.1 ਅੰਗਰੇਜ਼ੀ ਕੰਪਿਊਟਰੀ ਕੋਡ ਪ੍ਰਣਾਲੀ: ਆਸਕੀ (ASCII) …….. 69
5.2 ਭਾਰਤੀ ਕੋਡ ਪ੍ਰਣਾਲੀ: ਇਸਕੀ (ISCII) ……………………. 69
5.3 ਯੂਨੀਕੋਡ ਪ੍ਰਣਾਲੀ ..................................................... 70
5.4 ਯੂਨੀਕੋਡ ਦੀ ਲੋੜ ਕਿਉਂ ............................................... 71
ਯੂਨੀਕੋਡ ਰਾਸ਼ਟਰੀ ਸੰਘ ( Unicode Consortium) ………... 72
5.5 ਯੂਨੀਕੋਡ ਫ਼ੌਂਟ ( Unicode Fonts) ………………………. 73
5.6 ਯੂਨੀਕੋਡ ਫ਼ੌਂਟ ਇੰਸਟਾਲ ਕਰਨਾ ..................................... 73
5.7 ਯੂਨੀਕੋਡ ਕੀ-ਬੋਰਡ ਲੇਆਊਟ ਪ੍ਰੋਗਰਾਮ ........................... 74
5.8 ਯੂਨੀਕੋਡ 'ਚ ਟਾਈਪ ਕਰਨਾ ......................................... 76
5.9 ਲਾਭ (Benefits) ……………………………………………. 77
6. ਇੰਟਰਨੈੱਟ .............................................................. 81-99
6.1 ਇਤਿਹਾਸ (History) ……………………………………… 81
6.2 ਵਰਤੋਂ (Applications) …………………………………... 82
6.3 ਇੰਟਰਨੈੱਟ ਕਿਵੇਂ ਕੰਮ ਕਰਦਾ ਹੈ? .................................. 83
6.4 ਇੰਟਰਨੈੱਟ ਐਡਰੈੱਸ .................................................. 84
6.5 ਸਹੂਲਤਾਂ (Facilities) …………………………….…….. 85
6.5.1 ਈ-ਮੇਲ (E-mail)
6.5.2 ਵੈੱਬਸਾਈਟ (Website)
6.5.3 ਇੰਟਰਨੈੱਟ ਚਰਚਾ (Chatting)
6.5.4 ਈ-ਕਾਮਰਸ (E-Commerce)
6.5.5 ਵੈੱਬ ਸਰਫਿੰਗ (Web Surfing)
6.6 ਸਰਚ ਇੰਜਣ (Search Engine) ……………………….. 87
6.7 ਇੰਟਰਨੈੱਟ ਸ਼ਬਦਾਵਲੀ (Internet Vocabulary) ………… 89
6.7.1 ਵੈੱਬ ਬ੍ਰਾਊਜ਼ਰ (Browser)
6.7.2 ਐੱਚਟੀਐੱਮਐੱਲ (HTML)
6.7.3 ਯੂਆਰਐੱਲ (URL)
6.7.4 ਹਾਈਪਰ ਲਿੰਕ (Hyper Link)
6.7.5 ਹੋਮ ਪੇਜ
6.7.6 ਐੱਫਟੀਪੀ (FTP)
6.7.7 ਵੈੱਬ ਸਰਵਰ (Web Server)
6.7.8 ਐੱਚਟੀਟੀਪੀ (HTTP)
6.7.9 ਆਈਐੱਸਪੀ (ISP)
6.8 ਇੰਟਰਨੈੱਟ ਨਾਲ ਜੁੜਨ ਲਈ ਲੋੜਾਂ ............................... 93
6.8.1 ਕੰਪਿਊਟਰ (Computer)
6.8.2 ਮੌਡਮ (MoDem)
6.8.3 ਟੈਲੀਫੋਨ ਲਾਈਨ (Telephone Line)
6.8.4 ਵੈੱਬ ਬ੍ਰਾਊਜ਼ਰ ਅਤੇ ਆਈਐੱਸਪੀ
6.9 ਈ-ਮੇਲ ਬਾਰੇ ਜਾਣ-ਪਛਾਣ ........................................ 95
6.9.1 ਵਿਸ਼ੇਸ਼ਤਾਵਾਂ
6.9.2 ਈ-ਮੇਲ ਐਡਰੈੱਸ
6.9.3 ਈ-ਮੇਲ ਖਾਤਾ ਬਣਾਉਣਾ
6.9.4 ਈ-ਮੇਲ ਭੇਜਣਾ ਤੇ ਪ੍ਰਾਪਤ ਕਰਨਾ
6.9.4.1 ਈ-ਮੇਲ ਭੇਜਣਾ
6.9.4.2 ਮੇਲ ਪ੍ਰਾਪਤ ਕਰਨਾ ਜਾਂ ਪੜ੍ਹਨਾ
7. ਇੰਟਰਨੈੱਟ 'ਤੇ ਪੰਜਾਬੀ ਦੀ ਵਰਤੋਂ .................................. 100-116
7.1 ਪੰਜਾਬੀ 'ਚ ਈ-ਮੇਲ ਭੇਜਣਾ ......................................... 100
ਯੂਨੀਕੋਡ ਕੀ-ਬੋਰਡ ਵਰਤ ਕੇ ਈ-ਮੇਲ ਸਨੇਹਾ ਤਿਆਰ ਕਰਨਾ
ਜੀ-ਮੇਲ ਦੀ ਇਨਪੁਟ ਟੂਲ ਨਾਂ ਦੀ ਸਹੂਲਤ ਵਰਤ
ਕੇ ਈ-ਮੇਲ ਸਨੇਹੇ ਤਿਆਰ ਕਰਨਾ
7.2 ਪੰਜਾਬੀ 'ਚ ਵੈੱਬ ਸਰਚ ਕਰਨਾ ..................................... 102
ਗੂਗਲ ਸਰਚ ਇੰਜਣ
ਪੰਜਾਬੀ ਖੋਜ ਇੰਜਣ
7.3 ਪੰਜਾਬੀ ਸਪੈੱਲ ਚੈੱਕਰ: ਸੋਧਕ ....................................... 103
7.4 ਪੰਜਾਬੀ ਅਧਿਐਨ/ਅਧਿਆਪਨ ਵੈੱਬਸਾਈਟਾਂ ..................... 105
7.5 ਆਨ-ਲਾਈਨ ਸ਼ਬਦ ਕੋਸ਼ ............................................. 105
7.6 ਰੋਮਨ ਤੋਂ ਹਿੰਦੀ ਲਿਪੀਅੰਤਰਣ ....................................... 106
7.7 ਗੁਰਮੁਖੀ-ਸ਼ਾਹਮੁਖੀ ਲਿਪੀਅੰਤਰਣ .................................. 107
7.8 ਉਰਦੂ-ਹਿੰਦੀ ਲਿਪੀਅੰਤਰਣ .......................................... 108
7.9 ਹਿੰਦੀ ਤੋਂ ਪੰਜਾਬੀ ਅਨੁਵਾਦ ........................................... 109
7.10 ਪੰਜਾਬੀ ਤੋਂ ਹਿੰਦੀ ਅਨੁਵਾਦ .......................................... 110
7.11 ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ...................................... 111
7.12 ਅੰਗਰੇਜ਼ੀ ਤੋਂ ਹਿੰਦੀ ਅਨੁਵਾਦ ........................................ 112
7.13 ਭਾਰਤੀ ਭਾਸ਼ਾਵਾਂ ਦਰਮਿਆਨ ਅਨੁਵਾਦ ........................... 113
7.14 ਪੰਜਾਬੀ ਰੂਪ ਵਿਗਿਆਨਕ ਵਿਸ਼ਲੇਸ਼ਕ ............................. 114
7.15 ਪੰਜਾਬੀ ਸ਼ਬਦ ਸ਼੍ਰੇਣੀ ਸੰਯੋਜਕ (POS Tagger) ……………. 116
8. ਪੰਜਾਬੀ ਸਾਫ਼ਟਵੇਅਰ ................................................. 117-143
8.1 ਗੂਗਲ ਇਨਪੁਟ ਟੂਲ (Google Input Tool) ………………….. 117
8.2 ਲਿਪੀਕਾਰ (Lipikaar) ………………………………………... 119
8.3 ਬਰਾਹਾ (Braha) ……………………………………………... 119
8.4 ਜੀ-ਲਿਪੀਕਾ (G-Lipika) …………………………….……….. 120
8.5 ਅੱਖਰ (Akhar) ………………………………………………... 122
8.5.1 ਡਾਊਨਲੋਡ ਕਰਨਾ
8.5.2 'ਅੱਖਰ' ਇੰਸਟਾਲ ਕਰਨਾ
8.5.3 ਆਪਣੀ ਪਸੰਦ ਦਾ ਕੀ-ਬੋਰਡ ਵਰਤਣਾ
8.5.4 ਸਪੈੱਲ ਚੈੱਕਰ
8.5.5 ਫ਼ੌਂਟ ਕਰਵਰਟਰ
8.5.6 ਸੂਚੀ ਨੂੰ ਕ੍ਰਮ 'ਚ ਲਗਾਉਣਾ
8.5.7 ਪੰਜਾਬੀ ਲਿਖਣ ਫੱਟੀ
8.5.8 ਡਬਲ ਕਲਿੱਕ ਰਾਹੀਂ ਕੋਸ਼ ਖੋਲ੍ਹਣਾ
8.5.9 ਫ਼ਾਈਲ ਆਯਾਤ (Import) ਕਰਨਾ
8.6 ਭਾਸ਼ਾ ਇੰਟਰਫੇਸ ਪੈਕ (LIP) ………………………………….. 133
8.7 ਓਪਰੇਟਿੰਗ ਸਿਸਟਮ: ਬੌਸ (BOSS) …………………………… 135
8.8 ਜੀ-ਟਰਾਂਸ (gTrans) ………………...………….……………. 135
8.9 ਓਸੀਆਰ (OCR) ……………………………………………... 137
8.10 ਈਸ਼ਰ ਮਾਈਕਰੋਮੀਡੀਆ ................................................... 138
8.11 ਪੰਜਾਬੀ ਯੂਨੀਕੋਡ ਫ਼ੌਂਟ ਕਨਵਰਟਰ ....................................... 141
9. ਕੰਪਿਊਟਰ ਸੁਰੱਖਿਆ ................................................. 144-159
9.1 ਸਾਈਬਰ ਅਪਰਾਧਾਂ ਦੀਆਂ ਕਿਸਮਾਂ ................................. 144
9.2 ਅਪਰਾਧ ਕਿਉਂ ? ...................................................... 145
9.3 ਅਪਰਾਧੀ ਕੌਣ ? ...................................................... 145
9.4 ਸ਼ਿਕਾਰ ਕੌਣ ? ......................................................... 145
9.5 ਪ੍ਰਭਾਵ ................................................................... 146
9.5.1 ਕੰਪਿਊਟਰ ਵਾਈਰਸ ਤੋਂ ਬਚਾਅ
9.5.2 ਲੱਚਰ ਵੈੱਬਸਾਈਟਾਂ ਦੀ ਵਰਤੋਂ 'ਤੇ ਬੰਦਸ਼ ਲਗਾਉਣੀ
9.5.3 ਈ-ਮੇਲ ਸੁਰੱਖਿਆ
9.5.4 ਪਾਸਵਰਡ ਰੱਖੋ ਸੁਰੱਖਿਅਤ
9.5.5 ਡਾਊਨਲੋਡ ਕਰੋ ਸਾਵਧਾਨੀ ਨਾਲ
9.5.6 ਸੁਰੱਖਿਅਤ ਨੈੱਟ ਬੈਂਕਿੰਗ ਲਈ ਨੁਕਤੇ
9.5.7 ਸਾਵਧਾਨੀ ਨਾਲ ਕਰੋ ਇੰਟਰਨੈੱਟ ਦੀ ਵਰਤੋਂ
9.5.8 ਸਾਫ਼ਟਵੇਅਰ ਚੋਰੀ ਰਾਹੀਂ ਖ਼ਤਰੇ
9.5.9 ਸਮਾਜਿਕ ਵੈੱਬਸਾਈਟਾਂ ਦਾ ਮਸਲਾ
9.5.10 ਕੀ ਤੁਸੀਂ ਕਿਸੇ ਸਾਈਬਰ ਅਪਰਾਧ ਦਾ ਸ਼ਿਕਾਰ ਹੋ?
ਕ੍ਰਮ-ਅੰਕ ................................................................... 160-170
ConversionConversion EmoticonEmoticon