20150712
ਕਿਤਾਬਾਂ ਦੇ ਪੰਨੇ ਡਿਜ਼ਾਈਨ ਕਰਨ ਜਾਂ ਲੇਆਊਟ ਬਣਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਪੇਜ ਮੇਕਰ ਜਾਂ ਕੋਰਲ ਡਰਾਅ ਦੀ ਵਰਤੋਂ ਕੀਤੀ ਜਾ ਰਹੀ ਹੈ | ਇਹ ਦੋਵੇਂ ਸਾਫ਼ਟਵੇਅਰ ਇਕ ਆਮ ਵਿਅਕਤੀ ਲਈ ਸਿੱਖਣੇ ਔਖੇ ਨਹੀਂ | ਆਮ ਤੌਰ 'ਤੇ ਇਹ ਸਾਫ਼ਟਵੇਅਰ ਪੇਸ਼ੇਵਾਰ ਵਰਤੋਂਕਾਰ ਹੀ ਵਰਤਦੇ ਹਨ | ਪੇਜ ਮੇਕਰ ਪੰਜਾਬੀ (ਗੁਰਮੁਖੀ) ਦੇ ਮਿਆਰੀ ਫੌਾਟ ਯੂਨੀਕੋਡ (ਰਾਵੀ) ਨੂੰ ਸਪੋਰਟ ਨਹੀਂ ਕਰਦਾ | ਇਕ ਰਵਾਇਤ ਅਨੁਸਾਰ ਸਤਲੁਜ ਜਾਂ ਅਸੀਸ ਫੌਾਟ ਨੂੰ ਹੀ ਛਪਾਈ ਲਈ ਉੱਤਮ ਮੰਨਿਆ ਜਾਂਦਾ ਹੈ |
ਮਾਈਕਰੋਸਾਫ਼ਟ ਆਫ਼ਿਸ ਦੇ ਭਾਗ ਮਾਈਕਰੋਸਾਫ਼ਟ ਪਬਲਿਸ਼ਰ ਨੂੰ ਬੜੀ ਆਸਾਨੀ ਨਾਲ ਵਰਤ ਕੇ ਕਿਤਾਬਾਂ ਆਦਿ ਦੇ ਲੇਆਊਟ ਦੀ ਤਿਆਰੀ ਕੀਤੀ ਜਾ ਸਕਦੀ ਹੈ | ਇਹ ਯੂਨੀਕੋਡ (ਰਾਵੀ) ਫੌਾਟ ਨੂੰ ਪੂਰੀ ਤਰ੍ਹਾਂ ਸਪੋਰਟ ਕਰਦਾ ਹੈ ਤੇ ਇਸ ਲਈ ਪੇਜ ਮੇਕਰ ਜਾਂ ਕੋਰਲ ਡਰਾਅ ਵਾਂਗ ਪੇਸ਼ੇਵਾਰ ਸਿਖਲਾਈ ਦੀ ਜ਼ਰੂਰਤ ਨਹੀਂ ਪੈਂਦੀ | ਮਾਈਕਰੋਸਾਫ਼ਟ ਵਰਡ ਦੀ ਵਰਤੋਂ ਕਰਨ ਵਾਲਾ ਵਰਤੋਂਕਾਰ ਥੋੜ੍ਹੀ ਜਿਹੀ ਕੋਸ਼ਿਸ਼ ਕਰਕੇ ਇਸ ਵਿਚ ਕਿਤਾਬ ਤਿਆਰ ਕਰਨ ਦੀ ਜਾਂਚ ਸਿੱਖ ਸਕਦਾ ਹੈ | ਇਸ ਵਿਚ ਮਾਸਟਰ ਪੇਜ ਬਣਾਉਣਾ ਹੈੱਡਰ, ਫੂਟਰ, ਪੰਨਾ ਨੰਬਰ ਲਗਾਉਣਾ, ਜਿਸਤ ਅਤੇ ਟਾਂਕ ਪੰਨਾ ਅੰਕਾਂ ਲਈ ਅਲੱਗ-ਅਲੱਗ ਮਾਸਟਰ ਪੰਨੇ ਵਰਤਣੇ, ਟੈਕਸ ਬਕਸੇ 'ਚ ਮੈਟਰ ਪਾਉਣਾ ਤੇ ਉਸ ਨੂੰ ਅਗਲੇ ਪੰਨਿਆਂ 'ਚ ਸੁੱਟਣਾ ਅਤੇ ਤਸਵੀਰਾਂ ਆਦਿ ਨਾਲ ਨਜਿੱਠਣਾ ਆਦਿ ਬਹੁਤ ਆਸਾਨ ਹੈ |
ਐਾਡਰਾਈਡ ਕੀ-ਬੋਰਡ
ਮੋਬਾਈਲ ਤਕਨਾਲੋਜੀ ਦੇ ਵਿਕਾਸਕਾਰ ਸਵਿਫਟ-ਕੀਅ ਨੇ ਹੁਣ ਆਪਣੀ ਟਾਈਪਿੰਗ ਐਪ ਵਿਚ ਪੰਜਾਬੀ (ਗੁਰਮੁਖੀ) ਨੂੰ ਵੀ ਸ਼ਾਮਿਲ ਕਰ ਲਿਆ ਹੈ | ਇਸ ਕੰਪਨੀ ਵੱਲੋਂ ਕੁੱਲ 15 ਭਾਰਤੀ ਖੇਤਰੀ ਜ਼ੁਬਾਨਾਂ ਵਿਚ ਟਾਈਪ ਕਰਨ ਦੀ ਸੁਵਿਧਾ ਚਾਲੂ ਕੀਤੀ ਗਈ ਹੈ | ਇਸ ਐਪ ਨੂੰ ਗੂਗਲ ਐਪ ਸਟੋਰ ਤੋਂ ਮੋਬਾਈਲ ਅਤੇ ਟੇਬਲੇਟ ਲਈ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ |
ਵਟਸਐਪ ਦੀ ਮੁਫ਼ਤ ਫ਼ੋਨ ਸੇਵਾ
ਵਟਸਐਪ ਵੱਲੋਂ ਪਿਛਲੇ ਮਹੀਨੇ ਸ਼ੁਰੂ ਕੀਤੀ ਮੁਫ਼ਤ ਫੋਨ ਸੇਵਾ ਕਾਰਨ ਭਾਰਤੀ ਟੈਲੀਕਾਮ ਕੰਪਨੀਆਂ ਪ੍ਰੇਸ਼ਾਨੀ 'ਚ ਹਨ | ਟੈਲੀਕਾਮ ਕੰਪਨੀਆਂ ਲਈ ਵਟਸਐਪ ਦੀ ਇਹ ਨਵੀਂ ਸੁਵਿਧਾ ਇਕ ਵੱਡੀ ਵੰਗਾਰ ਬਣ ਕੇ ਸਾਹਮਣੇ ਆਈ ਹੈ |
ਪੰਜਾਬੀ ਕੰਪਿਊਟਰ ਬਾਰੇ ਸਰਟੀਫਿਕੇਟ ਕੋਰਸ
ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਨੇ ਪੰਜਾਬੀ ਸਾਫ਼ਟਵੇਅਰਾਂ ਬਾਰੇ ਪੰਜਾਬੀ 'ਚ ਸਿਖਲਾਈ ਦੇਣ ਲਈ ਤਿੰਨ ਮਹੀਨਿਆਂ ਦਾ ਸਰਟੀਫਿਕੇਟ ਕੋਰਸ ਸ਼ੁਰੂ ਕੀਤਾ ਹੈ |
ConversionConversion EmoticonEmoticon