ਪੰਜਾਬੀ ਸਟੈਟਿਕ ਕੀ-ਪੈਡ (Punjabi Static Keypad
IME) ਇੱਕ ਸ਼ਕਤੀਸ਼ਾਲੀ ਪੰਜਾਬੀ ਕੀ-ਬੋਰਡ ਹੈ। ਇਸ ਵਿਚ ਸ਼ਬਦ-ਕੋਸ਼ ਦੀ ਸਹੂਲਤ ਹੈ ਜਿਸ ਰਾਹੀਂ ਪੂਰਬ-ਲਿਖਤ
(Predictive) ਨਤੀਜਾ ਅਰਥਾਤ ਅੱਖਰ ਟਾਈਪ ਕਰਨ ਉਪਰੰਤ ਉਸ ਅੱਖਰ ਦੇ ਅੱਗੇ ਸ਼ਬਦਾਂ ਨੂੰ ਸੁਝਾਅ ਵਜੋਂ
ਦਿਖਾਉਣ ਦੀ ਸਹੂਲਤ ਹੈ। ਕੀ-ਪੈਡ 'ਚ ਲਿਖਤ, ਵਿਸ਼ੇਸ਼ ਚਿੰਨ੍ਹ ਆਦਿ ਪਾਉਣ ਦੀ ਸਹੂਲਤ ਵੀ ਹੈ। ਇਹ ਆਦੇਸ਼ਕਾਰੀ
ਪਾਣਿਨੀ ਕੀ-ਬੋਰਡ ਬਣਾਉਣ ਵਾਲੀ ਸਨਅਤ 'ਲੂਨਾ ਏਰਗੋਨੋਮਿਕਸ' ਵੱਲੋਂ ਤਿਆਰ ਕੀਤੀ ਗਈ ਹੈ। ਇਹ ਕੀ-ਪੈਡ
ਇਨਸਕਰਿਪਟ ਸਾਂਚੇ (Layout) ਵਾਲਾ ਇੱਕ ਤਰ੍ਹਾਂ ਦਾ ਆਗਤ-ਢੰਗ-ਸੰਪਾਦਕ (IME) ਹੈ। ਇਸ ਆਦੇਸ਼ਕਾਰੀ
ਨੂੰ ਸਿਰਨਾਵਾਂ-ਪੁਸਤਕ (Address Book), ਸੰਖੇਪ-ਸਨੇਹਾ-ਸੇਵਾ (SMS), ਵਟਸ ਐਪ, ਵੈੱਬ-ਜਾਲ-ਖੋਜਕ
(Web Browser), ਖੋਜ-ਇੰਜਣ (Search Engine) ਆਦਿ ਵਿਚ ਪੰਜਾਬੀ ਟਾਈਪ ਕਰਨ ਲਈ ਵਰਤਿਆ ਜਾ ਸਕਦਾ
ਹੈ।
ਵਿਸ਼ੇਸ਼ਤਾਵਾਂ:
ਸ਼ਬਦ-ਕੋਸ਼ ਵਿਚ ਨਵਾਂ ਸ਼ਬਦ ਸ਼ਾਮਿਲ ਕੀਤਾ ਜਾ ਸਕਦਾ ਹੈ ਤੇ
ਅਣ-ਲੋੜੀਂਦੇ ਸ਼ਬਦ ਨੂੰ ਕੱਢਿਆ ਜਾ ਸਕਦਾ ਹੈ।
ਵੱਖ-ਵੱਖ ਖਾਂਚਿਆਂ (Templates) ਵਿਚ ਇੱਕੋ ਜਿਹਾ ਸਨੇਹਾ
ਦਿਖਾਉਣ ਦੀ ਯੋਗਤਾ।
ਬਟਣ ਛੂਹ ਉਪਰੰਤ ਆਵਾਜ਼ ਪੈਦਾ ਕਰਨ ਅਤੇ ਝਰਨਾਹਟ
(Vibration) ਕਰਨ ਦਾ ਵਿਕਲਪ।
ਸ਼ਬਦਾਂ ਨੂੰ ਸੋਹਣਾ ਦਿਖਾਉਣ ਲਈ ਉੱਚ-ਪੱਧਰੀ ਫੌਂਟ।
ਆਦੇਸ਼ਕਾਰੀ ਚਲਾਉਣਾ:
ਐਪ ਸਟੋਰ
ਤੋਂ 'ਪੰਜਾਬੀ ਸਟੈਟਿਕ ਕੀ-ਪੈਡ' ਲਾਹ (Download ਕਰ) ਕੇ ਲਾਗੂ (Install) ਕਰੋ।
ਸੈਟਿੰਗਜ਼
--- ਲੈਂਗੂਏਜ ਐਂਡ ਇਨਪੁਟ ਰਾਹੀਂ ਪੰਜਾਬੀ ਸਟੈਟਿਕ ਕੀ-ਪੈਡ ਚੁਣੋ।
ਇੱਥੋਂ ਹੀ
ਡਿਫਾਲਟ 'ਤੇ ਦਾਬ ਕਰਕੇ 'ਲੂਨਾ ਏਰਗੋਨੋਮਿਕਸ ਪੰਜਾਬੀ ਸਟੈਟਿਕ ਕੀ-ਪੈਡ' ਆਗਤ ਢੰਗ ਦੀ ਚੋਣ ਕਰੋ।
ਸੰਖੇਪ-ਸਨੇਹਾ-ਸੇਵਾ
ਵਾਲਾ ਬਕਸਾ ਖੋਲ੍ਹੋ। ਕੀ-ਪੈਡ (ਅੰਗਰੇਜ਼ੀ) ਨਜ਼ਰ ਆਵੇਗੀ। ਪੰਜਾਬੀ ਕੀ-ਪੈਡ ਖੋਲ੍ਹਣ ਲਈ 'ਕਖਗ' ਬਟਣ
'ਤੇ ਦੱਬੋ। ਕੀ-ਪੈਡ ਦੋ ਸਤਹਾਂ, ਸਤਹ-1 (1/2) ਅਤੇ ਸਤਹ-2 (2/2) 'ਚ ਦਿਖੇਗਾ।
ਜੁੜਵੇਂ
ਅੱਖਰ ਪਾਉਣ ਲਈ ਹਲੰਤ (ਦਾਣੇਦਾਰ ਸਿਫ਼ਰ) ਦੀ ਵਰਤੋਂ ਕਰੋ। ਉਦਾਹਰਣ ਲਈ 'ਪ੍ਰਕਾਰ' ਪਾਉਣ ਲਈ ਹੇਠਾਂ
ਦਿੱਤੇ ਬਟਣ ਛੂਹੋ:
ਪ + ਹਲੰਤ (ਸਤਹ ਨੰ. 2 ਤੋਂ) + ਰ + ਕ + ਾ + ਰ
ਸਿਹਾਰੀ
ਦੀ ਵਰਤੋਂ ਅੱਖਰ ਤੋਂ ਬਾਅਦ 'ਚ ਕਰੋ। ਜਿਵੇਂ ਕਿ:
ਕਿਰਤ: ਕ + ਿ + ਰ + ਤ
ਕ੍ਰਿਸ਼ਨ: ਕ + ਹਲੰਤ + ਰ + ਿ + ਸ਼ + ਨ
ਅੰਕ ਵਾਲਾ ਬਟਣ ਦੱਬਣ ਉਪਰੰਤ ਤਿੰਨ ਸਤਹਾਂ 'ਚ ਅੰਕ ਅਤੇ
ਹੋਰ ਵਿਸ਼ੇਸ਼ ਚਿੰਨ੍ਹ ਦਿਸਦੇ ਹਨ। ਸਤਹ ਅੰਕ 2 'ਤੇ ਇੱਕ ਓਂਕਾਰ ਅਤੇ ਖੰਡੇ ਦਾ ਚਿੰਨ੍ਹ ਵੀ ਦਿਸਦਾ ਹੈ।
ਤਕਨੀਕੀ ਸ਼ਬਦਾਵਲੀ
- ਆਦੇਸ਼ਕਾਰ: Programmer (ਪ੍ਰੋਗਰਾਮਰ)
- ਆਦੇਸ਼ਕਾਰੀ: Application (ਐਪਲੀਕੇਸ਼ਨ), Program (ਪ੍ਰੋਗਰਾਮ), Software (ਸਾਫਟਵੇਅਰ), App (ਐਪ)
- ਆਦੇਸ਼ਕਾਰੀ-ਸੰਕੇਤਾਵਲੀ: Program Code (ਪ੍ਰੋਗਰਾਮ ਕੋਡ)
- ਆਦੇਸ਼ਕਾਰੀਕਰਣ: Programming (ਪ੍ਰੋਗਰਾਮਿੰਗ)
- ਆਦੇਸ਼ਕਾਰੀ-ਨਿਰਮਾਣ-ਬਕਸਾ: Software Development Kit (ਸਾਫਟਵੇਅਰ ਡਿਵੈਲਪਮੈਂਟ ਕਿੱਟ)
- ਆਦੇਸ਼ਕਾਰੀ-ਭਾਸ਼ਾ: Programming Language (ਪ੍ਰੋਗਰਾਮਿੰਗ ਲੈਂਗੂਏਜ)
- ਆਦੇਸ਼ਕਾਰੀ-ਵਿਕਾਸਕਾਰ: Programmer (ਪ੍ਰੋਗਰਾਮਰ)
- ਆਦੇਸ਼-ਚੋਣ-ਪ੍ਰਣਾਲੀ: Interface (ਇੰਟਰਫੇਸ)
- ਆਦੇਸ਼ੀਕਰਣ: Programming (ਪ੍ਰੋਗਰਾਮਿੰਗ)
- ਆਧੁਨਿਕ: Smart (ਸਮਾਰਟ)
- ਆਧੁਨਿਕੀਕਰਣ: Update (ਅਪਡੇਟ)
- ਆਪਣੇ-ਆਪ-ਤਰੋਤਾਜ਼ਾ: Auto Update (ਆਟੋ ਅੱਪਡੇਟ)
ConversionConversion EmoticonEmoticon