9 ਅਕਤੂਬਰ, 2015
ਆਧੁਨਿਕ
ਮੋਬਾਈਲ 'ਤੇ ਸ਼ਬਦ-ਆਦੇਸ਼ਕਾਰੀ (Word Processor), ਵਿਸਥਾਰੀ-ਤਲ-ਆਦੇਸ਼ਕਾਰੀ (Spreadsheet
Program), ਪੇਸ਼ਕਸ਼-ਆਦੇਸ਼ਕਾਰੀ (Presentation Program), ਆਦਿ ਦੀਆਂ ਸਹੂਲਤਾਂ ਮਾਣਨ ਲਈ ਕਈ ਆਦੇਸ਼ਕਾਰੀਆਂ ਤਿਆਰ ਹੋ
ਚੁੱਕੀਆਂ ਹਨ। ਇਹਨਾਂ ਵਿਚੋਂ ਪ੍ਰਮੁੱਖ ਹਨ- ਮਾਈਕਰੋਸਾਫ਼ਟ ਆਫ਼ਿਸ ਮੋਬਾਈਲ, ਆਫ਼ਿਸ ਸੂਟ-7 ਪ੍ਰੋ, ਆਫ਼ਿਸ
ਸੂਟ-5 ਫਰੀ, ਕਿੰਗ ਸਾਫ਼ਟ ਆਫ਼ਿਸ ਆਦਿ।
ਇਨ੍ਹਾਂ
ਆਦੇਸ਼ਕਾਰੀਆਂ 'ਚ ਮਾਈਕਰੋਸਾਫ਼ਟ ਆਫ਼ਿਸ ਵਾਂਗ ਦਸਤਾਵੇਜ਼ ਨੂੰ ਖੋਲ੍ਹਣ, ਨਵਾਂ ਦਸਤਾਵੇਜ਼ ਬਣਾਉਣ, ਦਸਤਾਵੇਜ਼
ਦੀ ਕਾਂਟ-ਛਾਂਟ ਕਰਨ ਅਤੇ ਦਸਤਾਵੇਜ਼ ਨੂੰ ਸੋਹਣਾ ਬਣਾ ਕੇ ਭੇਜਣ ਦੀ ਸਹੂਲਤ ਹੈ।
ਵੱਖ-ਵੱਖ
ਆਦੇਸ਼ਕਾਰੀਆਂ ਦੀਆਂ ਸਾਂਝੀਆਂ ਤੇ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੇਠਾਂ ਲਿਖੇ ਅਨੁਸਾਰ ਹਨ:
ਵਰਡ, ਐਕਸੇਲ, ਪਾਵਰ ਪੁਆਇੰਟ, ਓਪਨ ਵਰਡ, ਐਕਸੇਲ ਆਦਿ ਆਦੇਸ਼ਕਾਰੀ
'ਤੇ ਪੀਪੀਟੀ, ਉੱਚਾਵਾਂ-ਮਿਸਲ-ਸਾਂਚਾ, ਆਰਟੀਐੱਫ,
ਟੈਕਸਟ, ਸੀਐੱਸਵੀ ਆਦਿ ਮਿਸਲ ਰੂਪਾਂ ਨੂੰ ਭਰਵਾਂ ਹੁੰਗਾਰਾ।
ਹਟਾ (Cut), ਉਤਾਰਾ (Copy), ਚੰਮੇੜ (Paste) ਸਮੇਤ ਸੰਪਾਦਨਾ
ਦੀਆਂ ਢੇਰਾਂ ਖ਼ੂਬੀਆਂ।
ਸ਼ਬਦ-ਜੋੜ-ਜਾਂਚਕ (Spell Checker) ਅਤੇ ਪੂਰਬ-ਲਿਖਤ
(Predictive Typing) ਟਾਈਪਿੰਗ ਦੀਆਂ ਸਹੂਲਤਾਂ।
ਪਾਠ ਨੂੰ ਮੋਟਾ, ਸਤਰਾਂਕਿਤ (Underline), ਟੇਢਾ, ਵਿਵਸਥਿਤ
(Allign) ਕਰਨ ਤੋਂ ਲੈ ਕੇ, ਸਤਰ ਦੂਰੀ (Line Spacing), ਗੋਲੇ ਲਗਾਉਣਾ (Bulleting), ਅੰਕ ਲਗਾਉਣਾ
(Numbering), ਰੰਗ ਆਦਿ ਬਦਲਣ ਦੀ ਸਹੂਲਤ।
ਮੋਬਾਈਲ ਦੀ ਯਾਦਦਾਸ਼ਤ 'ਚ ਸਾਂਭੀਆਂ ਮਿਸਲਾਂ ਨੂੰ ਖੋਲ੍ਹਣ
ਦੇ ਨਾਲ-ਨਾਲ ਦੂਰ ਪਈਆਂ ਬਿਜ-ਲਾਣਵੀਂ ਮਿਸਲਾਂ (Electronic Files) ਤੱਕ ਪਹੁੰਚ ਕਰਨ ਦੀ ਸ਼ਕਤੀਸ਼ਾਲੀ
ਸਹੂਲਤ।
ਡਾਰ (Cloud) ਵਿਧੀ ਰਾਹੀਂ ਮਿਸਲਾਂ ਨੂੰ ਮਾਈਕਰੋਸਾਫ਼ਟ ਵਨ-ਡਰਾਈਵ
ਆਦਿ ਜਾਲ-ਸਬੰਧ ਭੰਡਾਰਣ (Online) ਟਿਕਾਣਿਆਂ 'ਤੇ ਸਾਂਭਣਾ ਸੰਭਵ।
ਡਾਰ ਰਾਹੀਂ ਕੰਪਿਊਟਰ ਵਿਚ ਤਿਆਰ ਕੀਤੀਆਂ ਮਿਸਲਾਂ ਨੂੰ ਮੋਬਾਈਲ
'ਤੇ ਸੰਪਾਦਨਾ ਕਰਨਾ ਸੰਭਵ।
ਨਵੀਆਂ ਮਿਸਲਾਂ ਨੂੰ ਲੱਭਣ ਲਈ 'ਰੀਸੈਂਟ ਫਾਈਲ ਮੈਨੇਜਰ'
ਦੀ ਸਹੂਲਤ। ਇਹ ਫਾਈਲ ਮੈਨੇਜਰ ਆਦੇਸ਼ਕਾਰੀ ਦੀ ਸ਼ੁਰੂਆਤੀ ਸਤਹ 'ਤੇ ਹੈ ਜਿਸ ਵਿਚ ਸੱਜਰੀਆਂ ਮਿਸਲਾਂ ਨੂੰ
ਚੁਣ ਕੇ ਖੋਲ੍ਹਿਆ ਜਾ ਸਕਦਾ ਹੈ।
ਵਿਭਿੰਨ ਭਾਸ਼ਾਵਾਂ ਅਤੇ ਫੌਂਟਾਂ ਦੀ ਪੂਰੀ ਸਹੂਲਤ।
ਮੋਬਾਈਲ 'ਤੇ ਪੜ੍ਹੀ ਗਈ ਮਿਸਲ ਨੂੰ 'ਰਿਜ਼ੀਊਮ ਰੀਡਿੰਗ' ਸਹੂਲਤ
ਰਾਹੀਂ ਦੁਬਾਰਾ ਖੋਲ੍ਹਣ ਉਪਰੰਤ ਉਸ ਪੰਨੇ 'ਤੇ ਸਿੱਧਾ ਪਹੁੰਚਣ ਦੀ ਵਿਸ਼ੇਸ਼ਤਾ, ਜਿੱਥੋਂ ਵਰਤੋਂਕਾਰ ਨੇ
ਪਿਛਲੀ ਵਾਰ ਪੜ੍ਹਨਾ ਛੱਡਿਆ ਸੀ।
ਮਿਸਲ ਸੁਰੱਖਿਆ ਲਈ ਪਛਾਣ-ਸ਼ਬਦ (Password) ਅਤੇ ਹੋਰ ਸਹੂਲਤਾਂ।
ਉੱਚਾਵਾਂ-ਮਿਸਲ-ਸਾਂਚਾ (PDF) ਨੂੰ ਵਰਡ, ਐਕਸੇਲ ਅਤੇ ਪਾਵਰ-ਪੁਆਇੰਟ
'ਚ ਅਤੇ ਇਸ ਦੇ ਉਲਟ ਬਦਲਣ ਦੀ ਸਹੂਲਤ ।
ਐਕਸੇਲ ਅਤੇ ਪਾਵਰ-ਪੁਆਇੰਟ ਦੀਆਂ ਆਧੁਨਿਕ ਵਿਸ਼ੇਸ਼ਤਾਵਾਂ ਜਿਵੇਂ
ਕਿ ਪੋਣੀ (Filter), ਸ਼ਰਤੀਆ-ਦਿੱਖ (Conditional Formatting), ਸੰਪਾਦਨਾ, ਸਰਕਵਾਂ-ਬਦਲਾਅ
(Slide Transition) ਆਦਿ ਦੀ ਵਿਸ਼ੇਸ਼ਤਾ।
ਐਕਸੇਲ 'ਚ ਬਣੀ ਸੰਪਰਕ ਸੂਚੀ ਨੂੰ ਸੀਐੱਸਵੀ ਰੂਪ 'ਚ ਬਦਲਣ ਦੀ ਵਿਸ਼ੇਸ਼ਤਾ।
ਆਫ਼ਿਸ
ਮੋਬਾਈਲ ਐਪ ਵਿਚ ਤਿਆਰ ਕੀਤੀਆਂ ਮਿਸਲਾਂ ਨੂੰ ਜਾਲ-ਸਬੰਧ ਭੰਡਾਰਣ ਸਥਾਨ (Cloud) 'ਤੇ ਰੱਖਿਆ ਜਾ ਸਕਦਾ
ਹੈ। ਇਸ ਦਾ ਲਾਭ ਇਹ ਹੈ ਕਿ ਤੁਹਾਨੂੰ ਆਪਣਾ ਦਸਤਾਵੇਜ਼ ਯਾਦ-ਪੱਤਾ, ਅੰਕੜਾ-ਕਿੱਲੀ ਆਦਿ ਵਿਚ ਨਾਲ ਲੈ
ਕੇ ਨਹੀਂ ਚੱਲਣਾ ਪੈਂਦਾ। ਦਸਤਾਵੇਜ਼ ਨੂੰ ਆਪਣੀ ਸਹੂਲਤ ਅਨੁਸਾਰ ਕਿਸੇ ਹੋਰ ਫੋਨ, ਟੈਬਲੈਟ ਜਾਂ ਪੀਸੀ
ਤੋਂ ਹੀ ਖੋਲ੍ਹ ਕੇ ਉਸ ਵਿਚ ਕੰਮ ਕੀਤਾ ਜਾ ਸਕਦਾ ਹੈ।
ਮਾਇਕਰੋਸਾਫ਼ਟ
ਆਫ਼ਿਸ ਆਦੇਸ਼ਕਾਰੀ ਨਾਲ ਅਜਿਹੀ ਸਹੂਲਤ ਜੋੜਨ ਲਈ 'ਆਫ਼ਿਸ 365 ਐਂਡ ਕਲਾਊਡ ਸਟੋਰੇਜ ਇੰਟੈਗ੍ਰੇਸ਼ਨ' ਨਾਂ
ਦੇ ਵਾਧੂ ਪੈਕ ਦੀ ਲੋੜ ਪੈਂਦੀ ਹੈ ਜੋ ਕਿ ਗੂਗਲ ਐਪ ਸਟੋਰ 'ਤੇ ਮੁਫ਼ਤ ਉਪਲਭਧ ਹੈ।
ਤਕਨੀਕੀ ਸ਼ਬਦਾਵਲੀ
ਇੰਦਰਾਜ-ਕਰਨਾ: Register (ਰਜਿਸਟਰ)
ਸਹਿਮਤ: OK (ਓਕੇ)
ਸਹੂਲਤ: Option (ਆਪਸ਼ਨ)
ਸਹੇਜਣਾ: Save (ਸੇਵ)
ਸੰਕੇਤ: Codes (ਕੋਡਜ਼)
ਸੰਕੇਤਾਵਲੀ: Codes (ਕੋਡਜ਼)
ਸਖਤ-ਤਵਾ: Hard Disk (ਹਾਰਡ ਡਿਸਕ)
ਸੰਖਿਆ-ਅੰਕ: Serial Number (ਸੀਰੀਅਲ ਨੰਬਰ)
ਸੰਖੇਪ-ਸਨੇਹਾ-ਸੇਵਾ: SMS (ਐਸਐਮਐਸ)
ਸੰਖੇਪ-ਸੂਚਨਾ: Notification (ਨੋਟੀਫਿਕੇਸ਼ਨ)
ਸੰਗ੍ਰਹਿ: Store (ਸਟੋਰ)
ਸੰਗ੍ਰਹਿ: Corpus (ਕਾਰਪਸ)
ConversionConversion EmoticonEmoticon