30-10-2015
ਅੰਤਰਜਾਲ
(Internet) ਦੇ ਆਉਣ ਨਾਲ ਖ਼ਰੀਦਦਾਰੀ ਦਾ ਇੱਕ ਨਿਵੇਕਲਾ ਵਿਕਲਪ ਸਾਹਮਣੇ ਆਇਆ ਹੈ। ਅੰਤਰਜਾਲ ਦੀ ਬਦੌਲਤ
ਮੋਬਾਈਲ, ਟੈਬਲਟ ਅਤੇ ਕੰਪਿਊਟਰ ਰਾਹੀਂ ਘਰ ਬੈਠਿਆਂ ਹੀ ਵਸਤਾਂ ਦੀ ਮੰਗ ਕੀਤੀ ਜਾ ਸਕਦੀ ਹੈ। 'ਜਾਲ-ਸਬੰਧ'
(Online) ਸਹੂਲਤ ਨੇ ਬਜ਼ਾਰਾਂ ਦੇ ਭੀੜ-ਭੜੱਕੇ, ਗਰਮੀ-ਸਰਦੀ, ਮੀਂਹ-ਹਨੇਰੀ ਅਤੇ ਅਸੁਰੱਖਿਅਤ ਥਾਵਾਂ
'ਤੇ ਪਹੁੰਚ ਕੇ ਖ਼ਰੀਦਦਾਰੀ ਦੇ ਰਵਾਇਤੀ ਤਰੀਕੇ ਦਾ ਸਿੱਕੇਬੰਦ ਬਦਲ ਪੇਸ਼ ਕੀਤਾ ਹੈ।
ਅੱਜ
ਆਈ ਫੋਨ, ਐਂਡਰਾਇਡ, ਝਰੋਖਾ ਆਦਿ ਸਮੇਤ ਤਕਰੀਬਨ ਸਾਰੇ ਮੋਬਾਈਲ ਸੈੱਟਾਂ ਲਈ ਅਜਿਹੀਆਂ ਆਦੇਸ਼ਕਾਰੀਆਂ
(Apps) ਦਾ ਵਿਕਾਸ ਹੋ ਚੁੱਕਾ ਹੈ ਜਿਨ੍ਹਾਂ ਰਾਹੀਂ ਜਾਲ-ਸਬੰਧ ਖਰੀਦ-ਵੇਚ ਦੀ ਪ੍ਰਕਿਰਿਆ ਨੂੰ ਅੰਜਾਮ
ਦਿੱਤਾ ਜਾ ਸਕਦਾ ਹੈ।
ਆਨ-ਲਾਈਨ ਸ਼ਾਪਿੰਗ ਇੰਡੀਆ (Online shopping India) ਨਾਂ
ਦੀ ਆਦੇਸ਼ਕਾਰੀ ਰਾਹੀ ਖ਼ਰੀਦਦਾਰੀ ਕਰਨ ਵਾਲੇ ਚੋਟੀ ਦੇ
100 ਜਾਲ-ਟਿਕਾਣਿਆਂ (Websites) ਤੱਕ ਪਹੁੰਚਿਆ ਜਾ ਸਕਦਾ ਹੈ। ਇਹ ਜਾਲ-ਟਿਕਾਣੇ ਹਨ:
- ਫਲਿਪਕਾਰਟ (Flipkart)
- ਏਬੇਅ (ebay)
- ਅਮੇਜ਼ਨ ((Amazon)
- ਸਨੈਪਡੀਲ (Snapdeal)
- ਮਿੰਤਰਾ (Myntra)
- ਪੇਅਟਾਈਮ (Paytm)
- ਮੋਬਿਕਵਿਕ (Mobikwik)
- ਬੁੱਕਮਾਈਸ਼ੋ (Bookmyshow)
- ਮੇਕਮਾਈਟਰਿਪ (Makemytrip)
- ਰੈਡਬੱਸ (Redbus)
- ਰੈਡਿਫ ਸ਼ਾਪਿੰਗ (Rediff Shopping)
- ਇੰਡੀਆ ਟਾਈਮਜ਼ ਸ਼ਾਪਿੰਗ (India times Shopping)
- ਯੇਭੀ (Yebhi)
- ਹੋਮਸ਼ਾਪ (Homeshope)
- ਜਾਬੋਂਗ (Jabong)
- ਨਾਪਤੋਲ (Naaptol)
ਉਕਤ ਜਾਲ-ਟਿਕਾਣਿਆਂ ਵਿਚੋਂ ਹਰੇਕ ਦੀ ਵੱਖਰੀ ਆਦੇਸ਼ਕਾਰੀ
ਵੀ ਉਪਲਭਧ ਹੈ ਜਿਸ ਨੂੰ ਐਪ ਸਟੋਰ ਤੋਂ ਉਤਾਰ ਕੇ ਲਾਗੂ ਕੀਤਾ ਜਾ ਸਕਦਾ ਹੈ।
ਇਨ੍ਹਾਂ ਵਿਚੋਂ ਕਈ ਵੈੱਬ-ਟਿਕਾਣੇ ਨਿਰੋਲ ਖ਼ਰੀਦਦਾਰੀ ਲਈ
ਸੇਵਾਵਾਂ ਜੁਟਾ ਰਹੇ ਹਨ ਤੇ ਕਈਆਂ 'ਤੇ ਚੀਜ਼ਾਂ ਵੇਚਣ ਦੀ ਸਹੂਲਤ ਵੀ ਉਪਲਭਧ ਹੈ। ਵਸਤੂ ਦੀ ਮੰਗ ਦੇਣ
ਲਈ ਅਸੀਂ ਪਹਿਲਾਂ ਤੋਂ ਖੋਲ੍ਹੇ ਆਪਣੇ ਗੂਗਲ ਖਾਤੇ ਦਾ ਹਵਾਲਾ ਦੇ ਸਕਦੇ ਹਾਂ। ਇਹਨਾਂ ਜਾਲ-ਟਿਕਾਣਿਆਂ
ਰਾਹੀਂ ਅਸੀਂ ਘਰ ਬੈਠੇ ਖ਼ਰੀਦਦਾਰੀ ਕਰ ਸਕਦੇ ਹਾਂ। ਜਾਲ-ਸਬੰਧ ਸਹੂਲਤ ਦੀ ਬਦੌਲਤ ਕੰਪਿਊਟਰ ਦਾ ਸਮਾਨ,
ਕਿਤਾਬਾਂ, ਮਨੋਰੰਜਨ, ਸੁੰਦਰਤਾ, ਫ਼ੈਸ਼ਨ, ਨਿੱਜੀ ਵਸਤਾਂ ਆਦਿ ਸਾਡੀ ਉਂਗਲੀ ਦੀ ਇੱਕ ਛੋਹ ਦੀ ਦੂਰੀ
'ਤੇ ਪਈਆਂ ਜਾਪਦੀਆਂ ਹਨ।
ਆਓ 'ਫਲਿਪਕਾਰਟ' ਅਤੇ 'ਏਬੇਅ' ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ
ਬਾਰੇ ਜਾਣਕਾਰੀ ਹਾਸਲ ਕਰੀਏ:
ਫਲਿਪਕਾਰਟ (Flipkart)
ਫਲਿਪਕਾਰਟ ਇੱਕ ਜਾਲ-ਸਬੰਧ ਸਟੋਰ ਹੈ ਜਿੱਥੋਂ ਵਸਤਾਂ ਖ਼ਰੀਦਣ
ਲਈ ਜਾਲ-ਸਬੰਧ ਮੰਗ ਦਿੱਤੀ ਦਿੱਤਾ ਜਾ ਸਕਦੀ ਹੈ। ਇਸ ਦੀਆ ਵਿਸ਼ੇਸ਼ਤਾਵਾਂ ਹੇਠਾਂ ਲਿਖੇ ਅਨੁਸਾਰ ਹਨ:
- ਇਸ ਰਾਹੀਂ ਵਸਤਾਂ ਦੀ ਖਰੀਦ-ਵੇਚ ਪਹਿਲਾਂ ਤੋਂ ਨਿਰਧਾਰਿਤ ਸੁਰੱਖਿਆ ਨਿਯਮਾਂ ਤਹਿਤ ਕੀਤੀ ਜਾਂਦੀ ਹੈ।
- ਇਸ ਰਾਹੀਂ ਡੈਬਿਟ ਕਾਰਡ, ਕਰੈਡਿਟ ਕਾਰਡ, ਨੈੱਟ ਬੈਂਕਿੰਗ ਰਾਹੀਂ ਭੁਗਤਾਨ ਦੀ ਸਹੂਲਤ ਉਪਲਭਧ ਹੈ। ਉਂਝ ਗਾਹਕ ਚਾਹੇ ਤਾਂ ਵਸਤੂ ਦੀ ਪ੍ਰਾਪਤੀ ਸਮੇਂ ਵੀ ਭੁਗਤਾਨ ਕਰ ਸਕਦਾ ਹੈ।
- ਵੱਖ-ਵੱਖ ਵਸਤਾਂ ਨੂੰ ਲੱਭਣ ਲਈ ਪਾਠ ਅਤੇ ਆਵਾਜ਼ ਆਦਿ ਰਾਹੀਂ ਚੁਸਤ ਖੋਜ ਦੀ ਸਹੂਲਤ ਵੀ ਉਪਲਭਧ ਹੈ।
- ਇਸ ਵਿਚ ਆਪਣੀ ਮਨਭਾਉਂਦੀ ਵਸਤੂ ਨੂੰ ਉਂਗਲੀ ਦੀ ਛੋਹ ਰਾਹੀਂ ਨੇੜਿਓਂ ਵੇਖਣ, ਮਹਿਸੂਸ ਕਰਨ ਦੀ ਸਹੂਲਤ ਹੈ। ਵਸਤਾਂ ਨੂੰ ਸੂਚੀ, ਗਰਿੱਡ ਅਤੇ ਪੂਰੀ ਸਤਹ (Screen) ਦੇ ਰੂਪ 'ਚ ਵੇਖਿਆ ਜਾ ਸਕਦਾ ਹੈ।
- ਪੁਣ-ਛਾਣ ਵਿਸ਼ੇਸ਼ਤਾ ਰਾਹੀਂ ਕਿਸੇ ਵਸਤੂ ਦੇ ਗੁਣਾਂ ਨੂੰ ਬਾਰੀਕੀ ਨਾਲ ਜਾਣਿਆ ਜਾ ਸਕਦਾ ਹੈ।
- ਇਹ ਆਦੇਸ਼ਕਾਰੀ ਗਾਹਕ ਦੇ ਖ਼ਰੀਦ ਇਤਿਹਾਸ ਨੂੰ ਧਿਆਨ 'ਚ ਰੱਖ ਕੇ ਉਸ ਨੂੰ ਢੁੱਕਵਾਂ ਸੁਝਾਅ ਦਿੰਦੀ ਹੈ ਜਿਸ ਨਾਲ ਉਸ ਨੂੰ ਖਰੀਦ ਸਮੇਂ ਮਦਦ ਮਿਲਦੀ ਹੈ।
- ਐਪ ਸਟੋਰ 'ਚ ਚੋਣਵੀਂ ਵਸਤੂ ਦੇ ਟਿਕਾਣੇ ਦੀ ਕੜੀ ਜਾਂ ਚਿਤਰ ਆਦਿ ਨੂੰ ਆਪਣੇ ਮੋਬਾਈਲ 'ਚ ਸੁਰੱਖਿਅਤ ਕਰਨ ਅਤੇ ਆਪਣੇ ਮਿੱਤਰਾਂ ਨਾਲ ਸਾਂਝਾ ਕਰਨ ਦੀ ਵਿਸ਼ੇਸ਼ਤਾ ਹੈ।
- ਉਂਗਲੀ ਦੀ ਛੂਹ ਰਾਹੀਂ ਆਪਣੀ ਪਸੰਦ ਦੀਆਂ ਚੀਜ਼ਾਂ ਨੂੰ 'ਇੱਛਾ ਸੂਚੀ'(Wishlist) 'ਚ ਜੋੜਿਆ ਜਾ ਸਕਦਾ ਹੈ।
- ਇਸ 'ਤੇ ਵਿਭਿੰਨ ਉਤਪਾਦਾਂ ਦੀਆਂ ਕੀਮਤਾਂ ਦੇ ਤੁਲਨਾਤਮਕ ਅਧਿਐਨ ਦੀ ਸਹੂਲਤ ਵੀ ਹੈ।
- ਆਦੇਸ਼ਕਾਰੀ ਸਾਨੂੰ ਕੁੱਝ ਖ਼ਾਸ ਚੀਜ਼ਾਂ ਦੀਆਂ ਕੀਮਤਾਂ 'ਚ ਗਿਰਾਵਟ ਅਤੇ ਵਿਸ਼ੇਸ਼ ਪੇਸ਼ਕਸ਼ਾਂ (Offers) ਸਮੇਂ ਚੇਤਾਵਨੀ ਸਨੇਹਾ ਜਾਰੀ ਕਰਦੀ ਹੈ।
ਏਬੇਅ (ebay)
ਏਬੇਅ ਇੱਕ ਮਹੱਤਵਪੂਰਨ ਜਾਲ-ਸਬੰਧ (Online) ਖਰੀਦ-ਵੇਚ
ਭੰਡਾਰ ਹੈ। ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:
- ਇਸ 'ਤੇ ਵਸਤਾਂ ਖ਼ਰੀਦਣ ਦੇ ਨਾਲ-ਨਾਲ ਵੇਚਣ ਦੀ ਸਹੂਲਤ ਵੀ ਉਪਲਭਧ ਹੈ।
- ਇਸ 'ਤੇ ਇੱਕ ਤੋਂ ਵੱਧ ਵਸਤਾਂ ਦੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ ਉਨ੍ਹਾਂ ਨੂੰ ਵੇਚਣ ਲਈ ਰੱਖਿਆ ਜਾ ਸਕਦਾ ਹੈ।
- ਇਸ 'ਤੇ ਵਸਤਾਂ ਲੱਭਣ ਲਈ ਲਕੀਰੀ-ਸੰਕੇਤ-ਪ੍ਰਤੀਬਿੰਬਕ-ਜੰਤਰ (Bar Code Scanner) ਦੀ ਵਰਤੋਂ ਕੀਤੀ ਜਾ ਸਕਦੀ ਹੈ।
- ਇਸ ਰਾਹੀਂ ਕੰਪਣੀ ਵੱਲੋਂ ਵਿਸ਼ੇਸ਼ ਮੌਕਿਆਂ 'ਤੇ ਕੀਤੀ ਪੇਸ਼ਕਸ਼ ਦੀ ਸੂਚਨਾ ਸਾਨੂੰ ਚੇਤਾਵਨੀ ਸਨੇਹਿਆਂ ਰਾਹੀਂ ਪ੍ਰਾਪਤ ਹੁੰਦੀ ਰਹਿੰਦੀ ਹੈ।
- ਇਸ ਰਾਹੀਂ ਅਸੀਂ ਮੰਗੇ ਹੋਏ ਸਮਾਨ ਦੀ ਪਹੁੰਚ ਬਾਰੇ ਪੜਾਅ ਵਾਰ ਜਾਣਕਾਰੀ ਹਾਸਲ ਕਰ ਸਕਦੇ ਹਾਂ।
- ਇਸ 'ਤੇ ਪਰਤਵਾਂ ਸਨੇਹਾ ਭੇਜਣ ਅਤੇ ਏਬੇਅ ਦੇ ਸਵਾਲਾਂ ਦਾ ਜਵਾਬ ਭੇਜਣ ਦੀ ਵਿਸ਼ੇਸ਼ਤਾ ਵੀ ਉਪਲਭਧ ਹੈ।
- ਇਸ 'ਤੇ ਤੁਹਾਡੇ ਵੱਲੋਂ ਲੱਭੀਆਂ ਮਹੱਤਵਪੂਰਨ ਵਸਤਾਂ ਦੇ ਖੋਜ ਨਤੀਜਿਆਂ ਨੂੰ ਸੁਰੱਖਿਅਤ ਰੱਖਣ ਦਾ ਮਹੱਤਵਪੂਰਨ ਗੁਣ ਹੈ।
ਤਕਨੀਕੀ ਸ਼ਬਦਾਵਲੀ
- ਸਚਿਤਰ-ਖੇਡਾਂ: Video Games (ਵੀਡੀਓ ਗੇਮਜ਼)
- ਸਚਿਤਰ-ਗੱਲਬਾਤ: Video Conference (ਵੀਡੀਓ ਕਾਨਫਰੰਸ)
- ਸਚਿਤਰ-ਚਾਲਕ: Video Player (ਵੀਡੀਓ ਪਲੇਅਰ)
- ਸਚਿਤਰ-ਬੈਠਕ: Video Conference (ਵੀਡੀਓ ਕਾਨਫਰੰਸ)
- ਸੱਚੇ: Templates (ਟੈਂਪਲੇਟਸ)
- ਸ਼ਜਰਾ: Chart (ਚਾਰਟ)
- ਸਜਿੰਦ, ਸਜੀਵ: Live (ਲਾਈਵ)
- ਸਤਹ: Screen (ਸਕਰੀਨ)
- ਸਤਹ-(-ਬਚਾਅ) ਸੁਰੱਖਿਆ : Screen Security (ਸਕਰੀਨ ਸਿਕਉਰਿਟੀ)
- ਸਤਹਾਂ: Screens (ਸਕਰੀਨਾਂ)
- ਸਤਹੀ: On-Screen (ਆਨ-ਸਕਰੀਨ)
- ਸਤਹੀ-ਕੀ-ਬੋਰਡ: Soft Keyboard (ਸਾਫਟ ਕੀ-ਬੋਰਡ)
ConversionConversion EmoticonEmoticon