25-12-2015
ਸਾਡਾ
ਆਧੁਨਿਕ ਮੋਬਾਈਲ ਇੱਕ ਚੰਗੇ ਸਿੱਖਿਅਕ ਦੀ ਭੂਮਿਕਾ ਨਿਭਾ ਸਕਦਾ ਹੈ। ਅੰਤਰਜਾਲ 'ਤੇ ਉਪਲਭਧ ਜਾਲ-ਸਬੰਧ
(Online) ਸਿੱਖਿਆ ਜਾਲ-ਟਿਕਾਣੇ (Websites) ਅਤੇ ਆਦੇਸ਼ਕਾਰੀਆਂ (Apps) ਰਾਹੀਂ ਆਧੁਨਿਕ ਮੋਬਾਈਲ
'ਤੇ ਪੰਜਾਬੀ ਲਿਖੀ ਜਾ ਸਕਦੀ ਹੈ।
ਲਰਨ ਪੰਜਾਬੀ ਅਲਫਾਬੈੱਟ (Learn Punjabi Alphabets)
ਇਹ ਆਦੇਸ਼ਕਾਰੀ ਬੱਚਿਆਂ ਨੂੰ ਪੰਜਾਬੀ ਅੱਖਰ ਮਾਲਾ ਸਿਖਾਉਣ
ਲਈ ਤਿਆਰ ਕੀਤੀ ਗਈ ਹੈ। ਇਸ ਵਿਚ ਪੰਜਾਬੀ ਅੱਖਰਾਂ ਨੂੰ ਲਿਖਣ ਅਤੇ ਬੋਲਣ ਦਾ ਢੰਗ ਦੱਸਿਆ ਗਿਆ ਹੈ।
ਇਸ ਦੇ ਹੇਠਾਂ ਬਣੇ ਫੱਟੇ ਉੱਤੇ ਬੱਚਾ ਉਂਗਲ ਦੀ ਛੋਹ ਰਾਹੀਂ ਖ਼ੁਦ ਵੀ ਅੱਖਰ ਪਾਉਣ ਦਾ ਅਭਿਆਸ ਕਰ ਸਕਦਾ
ਹੈ।
ਲਰਨ ਕਿਡਸ ਪੰਜਾਬੀ ਅਲਫਾਬੈਟ (Learn Kids Punjabi Alphabets)
ਇਸ ਆਦੇਸ਼ਕਾਰੀ ਰਾਹੀਂ ਬੱਚਿਆਂ ਨੂੰ ਮੋਬਾਈਲ ਦੀ ਸਤਹ 'ਤੇ
ਉਂਗਲੀ ਦੀ ਛੋਹ ਰਾਹੀਂ ਪੰਜਾਬੀ ਅੱਖਰ ਗਿਆਨ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਦਿੱਖ ਪੱਖੋਂ ਇਹ ਬੇਹੱਦ
ਸੁੰਦਰ ਆਦੇਸ਼ਕਾਰੀ ਹੈ। ਪਹਿਲੀ ਸਤਹ ਤੋਂ 'ਪਲੇਅ' ਬਟਣ 'ਤੇ ਛੂੰਹਦਿਆਂ ਹੀ ਮੁੱਖ ਪਾਠ ਖੁੱਲ੍ਹ ਜਾਂਦਾ
ਹੈ। ਇਸ ਵਿਚ ਪੰਜਾਬੀ ਵਰਣਮਾਲਾ ਅਤੇ ਉਨ੍ਹਾਂ ਤੋਂ ਪੈਣ ਵਾਲੇ ਸ਼ਬਦਾਂ ਦੀ ਇੱਕ-ਇੱਕ ਉਦਾਹਰਣ ਦਿੱਤੀ
ਗਈ ਹੈ। ਪਹਿਲੇ ਅੱਖਰ 'ੳ' ਨੂੰ ਛੂਹਣ ਉਪਰੰਤ ਨਵੀਂ ਸਤਹ ਖੁੱਲ੍ਹਦੀ ਹੈ ਜਿਸ ਵਿਚ ਉਸ ਅੱਖਰ ਨਾਲ ਸਬੰਧਿਤ
ਪੈਣ ਵਾਲੇ ਅੱਖਰ ਨੂੰ ਦਿਖਾਇਆ ਗਿਆ ਹੈ। ਅਗਲੀ ਵਾਰ ਛੂਹਣ ਉਪਰੰਤ ਸ਼ਬਦ ਅਤੇ ਉਸ ਦਾ ਉਚਾਰਣ ਸੁਣਾਈ ਦਿੰਦਾ
ਹੈ। ਇੱਥੋਂ 'ਨੈਕਸਟ' ਬਟਣ ਦੀ ਮਦਦ ਨਾਲ ਅੱਖਰਾਂ ਦੇ ਉਚਾਰਣ ਨੂੰ ਅੱਖਰਾਂ ਸਮੇਤ ਸੁਣਿਆ ਜਾ ਸਕਦਾ ਹੈ।
ਇਸ ਆਦੇਸ਼ਕਾਰੀ ਬਾਰੇ ਨਾ ਤਾਂ ਐਪ ਸਟੋਰ 'ਤੇ ਢੁਕਵੀਂ ਜਾਣਕਾਰੀ ਦਿੱਤੀ ਗਈ ਹੈ ਤੇ ਨਾ ਹੀ ਕਈ ਅੱਖਰਾਂ
ਜਿਵੇਂ ਕਿ ਫ,ਯ, ਙ, ਞ ਦੇ ਸ਼ੁੱਧ ਉਚਾਰਣ 'ਤੇ ਕੋਈ ਧਿਆਨ ਦਿੱਤਾ ਗਿਆ ਹੈ। ਫਿਰ ਵੀ ਮੁਫ਼ਤ 'ਚ ਮਿਲਣ
ਵਾਲੀ ਇਹ ਆਦੇਸ਼ਕਾਰੀ ਬੱਚਿਆਂ ਲਈ ਲਾਹੇਵੰਦ ਸਿੱਧ ਹੋ ਰਹੀ ਹੈ।
ਪੰਜਾਬੀ ਵੌਵਲਜ਼ (Punjabi Vowels)
ਇਸ ਆਦੇਸ਼ਕਾਰੀ ਰਾਹੀਂ ਅਸੀਂ ਪੰਜਾਬੀ ਸਵਰਾਂ ਦੀ ਬਣਤਰ ਅਤੇ
ਵਰਤੋਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਇਹ ਆਦੇਸ਼ਕਾਰੀ ਪੰਜਾਬੀ ਸਵਰਾਂ ਨੂੰ ਲਿਖਣ ਦੇ ਨਾਲ-ਨਾਲ
ਸੁਣਾਉਣ ਦਾ ਕੰਮ ਵੀ ਕਰਦੀ ਹੈ। ਆਦੇਸ਼ਕਾਰੀ ਦੱਸਦੀ ਹੈ ਕਿ ਕੋਈ ਸਵਰ ਕਿਸੇ ਸ਼ਬਦ ਦੇ ਸ਼ੁਰੂ ਵਿਚ ਅਤੇ
ਵਿਚਕਾਰ ਕਿਵੇਂ ਪੈਂਦਾ ਹੈ। ਇਸ ਵਿਚ ਕਿਸੇ ਸਵਰ ਨੂੰ ਲਿਖਣ ਦਾ ਅਭਿਆਸ ਕਰਵਾਉਣ ਦੀ ਵਿਸ਼ੇਸ਼ ਸਹੂਲਤ ਹੈ।
ਆਦੇਸ਼ਕਾਰੀ ਵਿਚ ਵੱਖ-ਵੱਖ ਸਵਰਾਂ ਨੂੰ ਉਦਾਹਰਣਾਂ ਅਤੇ ਸੁੰਦਰ ਚਿਤਰਾਂ ਰਾਹੀਂ ਦਰਸਾਇਆ ਗਿਆ ਹੈ।
ਸਤਹ ਦੇ ਉੱਪਰ ਸੱਜੇ ਹੱਥ ਦਿਸਣ ਵਾਲੀ ਮੋਰ (More) ਨਾਂ
ਦੀ ਕੜੀ ਰਾਹੀਂ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ
ਉੱਪਰ ਦਿੱਤੇ ਕੁਇਜ਼ 'ਤੇ ਛੂਹ ਕੇ ਵਰਤੋਂਕਾਰ ਆਪਣੀ ਬੁੱਧੀ ਦੀ ਪਰਖ ਕਰ ਸਕਦਾ ਹੈ।
ਤਕਨੀਕੀ
ਸ਼ਬਦਾਵਲੀ
- ਕੰਮ-ਸੂਚਕ-ਪੱਟੀ: Task Bar (ਟਾਸਕ ਬਾਰ)
- ਕੰਮ-ਜਮਾਤ: Workshop (ਵਰਕਸ਼ਾਪ)
- ਕ੍ਰਮ-ਅੰਕ: Serial Number (ਸੀਰੀਅਲ ਨੰਬਰ)
- ਕ੍ਰਮ-ਅਨੁਸਾਰ, ਕ੍ਰਮਵਾਰ: Step-by-step (ਸਟੈਪ-ਬਾਈ-ਸਟੈਪ)
- ਕ੍ਰਮਾਂਕਕਾਰੀ: Numbering (ਨੰਬਰਿੰਗ)
- ਕਲ-ਪੁਰਜੇ: Hardware (ਹਾਰਡਵੇਅਰ)
- ਕਲਮ-ਚਾਲਕ: Pen Drive (ਪੈੱਨ ਡਰਾਈਵ)
- ਕਾਂਟ-ਛਾਂਟ: Cut (ਕੱਟ)
- ਕਾਰਕ-ਚਾਲ: Sky Drive (ਸਕਾਈ ਡਰਾਈਵ)
- ਕਾਰਕ-ਯਾਦ: Cache Memory (ਕੈਸ਼ ਮੈਮਰੀ)
- ਕਾਰਜਸ਼ਾਲਾ: Workshop (ਵਰਕਸ਼ਾਪ)
- ਕਾਰਜ-ਯੋਜਨਾ: Project (ਪ੍ਰੋਜੈਕਟ)
ConversionConversion EmoticonEmoticon