ਗ਼ੈਰ-ਜ਼ਰੂਰੀ ਫੋਨ ਕਾਲਾਂ, ਐੱਸ.ਐੱਮ.ਐੱਸ.
ਅਤੇ ਈ-ਮੇਲ ਸੰਦੇਸ਼ਾਂ ਤੋਂ ਵਰਤੋਂਕਾਰ ਬਹੁਤ ਪ੍ਰੇਸ਼ਾਨ ਹਨ। ਖੋਜਕਾਰਾਂ ਨੇ ਇਨ੍ਹਾਂ ਤੋਂ ਬਚਣ
ਦੇ ਤਰੀਕੇ ਵੀ ਲੱਭ ਲਏ ਹਨ ਪਰ ਗਿਆਨ ਦੀ ਘਾਟ ਕਾਰਨ ਅਸੀਂ ਇਨ੍ਹਾਂ ਦਾ ਸਹੀ ਲਾਭ ਨਹੀਂ ਲੈ ਰਹੇ। ਫ਼ਾਲਤੂ
ਮੇਲ ਸੰਦੇਸ਼ਾਂ ਦੀ ਗੱਲ ਹੀ ਲੈ ਲਓ, ਰੋਜ਼ਾਨਾ ਕੁਝ ਸਮਾਂ ਸਾਨੂੰ ਅਜਿਹੇ
ਸੰਦੇਸ਼ਾਂ ਨੂੰ ਹਟਾਉਣ 'ਤੇ ਹੀ ਲੱਗ ਜਾਂਦਾ ਹੈ ਤੇ ਕਈ ਵਾਰ
ਅਸੀਂ ਗਲਤੀ ਨਾਲ ਕੰਮ ਦੇ ਸੰਦੇਸ਼ ਵੀ ਹਟਾ ਬੈਠਦੇ ਹਾਂ। ਆਓ ਫ਼ਜ਼ੂਲ ਈ-ਮੇਲਜ਼ ਨੂੰ ਹਟਾਉਣ
ਦੇ ਪੱਕੇ ਹੱਲ ਦੀ ਗੱਲ ਕਰੀਏ। ਇਸ ਹੱਲ ਰਾਹੀਂ ਸੈਂਡਰ ਨੂੰ ਸਪੈਮ ਵਿਚ ਭੇਜੇ ਬਿਨਾਂ ਸਿੱਧਾ ਬਲੌਕ ਕੀਤਾ ਜਾ ਸਕਦਾ ਹੈ।
ਆਪਣੇ
ਸਮਾਰਟ ਫੋਨ 'ਤੇ ਜੀ-ਮੇਲ ਦੀ ਸਹੂਲਤ ਲੈਣ ਵਾਲੇ ਵਰਤੋਂਕਾਰ ਪਹਿਲਾਂ ਬਲੌਕ
ਕੀਤਾ ਜਾਣ ਵਾਲਾ ਮੇਲ ਸੰਦੇਸ਼ ਖੋਲ੍ਹਣ। ਹੁਣ ਤਿੰਨ ਬਿੰਦੀਆਂ (...) ਵਾਲੇ ਮੀਨੂੰ ਨੂੰ ਖੋਲਿ੍ਹਆ ਜਾਵੇ। ਇੱਥੋਂ
ਰੀਪਲਾਈ ਆਲ, ਫਾਰਵਰਡ, ਐਡ ਸਟਾਰ ਅਤੇ ਪਿ੍ੰਟ ਤੋਂ ਬਾਅਦ
ਬਲੌਕ ਦੀ ਆਪਸ਼ਨ ਨਜ਼ਰ ਆਵੇਗੀ। ਬਲੌਕ 'ਤੇ ਟੱਚ ਕਰਕੇ ਉਸ ਨਿਰਧਾਰਤ
ਐਡਰੈੱਸ ਤੋਂ ਆਉਣ ਵਾਲੇ ਈ-ਮੇਲ ਸੰਦੇਸ਼ ਪੱਕੇ ਤੌਰ 'ਤੇ ਬੰਦ ਹੋ ਜਾਣਗੇ। ਗੂਗਲ ਦੀ
ਇਸ ਸੱਜਰੀ ਸੁਵਿਧਾ ਦਾ ਲਾਭ ਜੀ-ਮੇਲ ਐਪ ਨੂੰ ਅੱਪਡੇਟ ਕਰਕੇ ਲਿਆ ਜਾ ਸਕਦਾ ਹੈ ਕਿਉਂਕਿ ਪੁਰਾਣੇ
ਸੰਸਕਰਣਾਂ ਵਿਚ ਅਜਿਹੀ ਸਹੂਲਤ ਨਹੀਂ ਸੀ।
ਕੰਪਿਊਟਰ ਉੱਤੇ ਜੀ-ਮੇਲ ਵਰਤਣ ਵਾਲੇ ਪਾਠਕ ਕ੍ਰਮਵਾਰ ਗਰਾਰੀ
ਵਾਲੇ ਬਟਨ, ਸੈਟਿੰਗ, ਫ਼ਿਲਟਰਡ ਐਾਡ ਬਲੌਕਡ ਐਡਰੈੱਸਜ਼
ਵਿਕਲਪਾਂ ਦੀ ਵਰਤੋਂ ਕਰਨ ਉਪਰੰਤ 'ਕਰਿਏਟ ਏ ਨਿਊ ਫ਼ਿਲਟਰ' 'ਤੇ ਕਲਿੱਕ ਕਰਨ। ਇਸ ਤੋਂ ਬਾਅਦ ਇਕ ਡਾਇਲਾਗ ਬਕਸਾ ਖੁੱਲ੍ਹੇਗਾ। ਇਸ ਵਿਚ 'ਫਰੋਮ' ਵਾਲੇ ਡੱਬੇ ਵਿਚ ਬਲੌਕ ਜਾਂ ਬੰਦ ਕੀਤਾ ਜਾਣ ਵਾਲਾ ਈ-ਮੇਲ ਐਡਰੈੱਸ ਭਰੋ। ਹੁਣ ਕਰਿਏਟ
ਫ਼ਿਲਟਰ ਦੇ ਹੇਠਾਂ ਨਜ਼ਰ ਆਉਣ ਵਾਲੇ ਚੈੱਕ ਬਕਸਿਆਂ ਵਿਚੋਂ 'ਡਿਲੀਟ ਇੱਟ' 'ਤੇ ਕਲਿੱਕ ਕਰਕੇ ਠੀਕੇ ਦਾ ਨਿਸ਼ਾਨ ਲਗਾਓ ਤੇ ਹੇਠਾਂ ਦਿੱਤੇ ਕਰਿਏਟ ਫ਼ਿਲਟਰ ਬਟਨ 'ਤੇ ਕਲਿੱਕ ਕਰ ਦਿਓ। ਇਸ ਨਾਲ ਦੱਸੇ ਗਏ ਐਡਰੈੱਸ ਵਾਲੇ ਈ-ਮੇਲ ਸੰਦੇਸ਼ ਪੱਕੇ ਤੌਰ 'ਤੇ ਆਉਣੇ ਬੰਦ ਹੋ ਜਾਣਗੇ।
ਕੰਪਿਊਟਰ ਉੱਤੇ ਯਾਹੂ-ਮੇਲ ਦੇ ਕਿਸੇ ਸੈਂਡਰ ਨੂੰ ਬਲੌਕ ਕਰਨ ਦਾ
ਤਰੀਕਾ ਜੀ-ਮੇਲ ਨਾਲ ਮਿਲਦਾ-ਜੁਲਦਾ ਹੈ। ਇਸ ਮੰਤਵ ਲਈ ਸਭ ਤੋਂ ਪਹਿਲਾਂ ਯਾਹੂ-ਮੇਲ ਦੇ ਗਰਾਰੀ ਵਾਲੇ ਬਟਣ
'ਤੇ ਕਲਿੱਕ ਕਰੋ। ਹੁਣ ਕ੍ਰਮਵਾਰ ਸੈਟਿੰਗ, ਫ਼ਿਲਟਰ ਅਤੇ ਐਡ ਵਿਕਲਪਾਂ ਦੀ ਚੋਣ
ਕਰੋ। ਡਾਇਲਾਗ ਬਕਸੇ ਵਿਚ ਪਹਿਲਾਂ 'ਫ਼ਿਲਟਰ ਨੇਮ' ਵਾਲੇ ਖਾਨੇ ਵਿਚ ਕੋਈ ਨਾਂਅ ਦਿਓ। 'ਫਰੋਮ' ਵਾਲੇ ਖਾਨੇ ਵਿਚ ਉਹ ਈ-ਮੇਲ ਪਤਾ
ਟਾਈਪ ਕਰੋ ਜਿਸ ਨੂੰ ਤੁਸੀਂ ਬਲੌਕ ਕਰਨਾ ਚਾਹੁੰਦੇ ਹੋ। 'ਮੂਵ' ਵਾਲੇ ਡਰਾਪ ਡਾਊਨ ਵਾਲੇ ਵਿਕਲਪ ਤੋਂ 'ਟਰੇਸ਼' ਦੀ ਚੋਣ ਕਰਕੇ ਸੈਟਿੰਗਜ਼ ਸੇਵ ਕਰ ਲਓ।
ਫੇਸਬੁੱਕ ਦੀ ਵਰਤੋਂ ਸੰਭਲ ਕੇ
ਫੇਸਬੁੱਕ ਜਾਂ ਹੋਰ ਸੋਸ਼ਲ
ਵੈੱਬਸਾਈਟਾਂ ਦੀ ਵਰਤੋਂ ਉਦੋਂ ਵੱਧ ਫ਼ਾਇਦੇਮੰਦ ਹੁੰਦੀ ਹੈ ਜਦੋਂ ਤੁਹਾਨੂੰ ਉਸ ਦੀ ਸੁਰੱਖਿਆ ਦੇ
ਤਮਾਮ ਨੁਕਤੇ ਪਤਾ ਹੋਣ। ਫੇਸਬੁੱਕ 'ਤੇ ਸਰਗਰਮ ਰਹਿਣ ਵਾਲਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ
ਪ੍ਰੋਫਾਈਲ ਪਿਕਚਰ ਪਬਲਿਕ ਦੀ ਥਾਂ ਸਿਰਫ਼ ਮਿੱਤਰਾਂ ਤੱਕ ਹੀ ਪਹੁੰਚੇ। ਹਾਲਾਂਕਿ ਫੇਸਬੁੱਕ ਦੇ ਪੰਨੇ ਦੇ
ਐਨ ਸੱਜੇ ਹੱਥ ਦਿੱਤੇ ਬਟਨ ਨੂੰ ਕਲਿੱਕ ਕਰਕੇ ਸੁਰੱਖਿਆ ਦੇ ਵੱਖ-ਵੱਖ ਵਿਕਲਪਾਂ ਨੂੰ ਅਜ਼ਮਾਇਆ ਜਾ
ਸਕਦਾ ਹੈ ਪਰ ਜਾਣਕਾਰੀ ਦੀ ਘਾਟ ਕਾਰਨ ਆਮ ਪਾਠਕ ਇਨ੍ਹਾਂ ਦੀ ਵਰਤੋਂ ਨਹੀਂ ਕਰਦੇ। ਲੜਕੀਆਂ
ਨੂੰ ਇਸ ਮਾਮਲੇ 'ਚ ਹੋਰ ਵੀ ਸੰਜੀਦਾ ਰਹਿਣ ਦੀ ਲੋੜ ਹੈ। ਲੜਕੀਆਂ ਨੂੰ ਚਾਹੀਦਾ ਹੈ ਕਿ ਉਹ
ਆਪਣੇ ਸਟੇਟਸ, ਪੋਸਟ, ਐਲਬਮ, ਟਾਈਮ-ਲਾਈਨ ਆਦਿ ਦੀਆਂ ਤਸਵੀਰਾਂ ਤੇ ਹੋਰ ਜਾਣਕਾਰੀ ਪ੍ਰਾਈਵੇਟ ਹੀ ਰੱਖਣ। ਤੁਹਾਡੀਆਂ
ਪੋਸਟਾਂ ਸਿਰਫ਼ ਮਿੱਤਰਤਾ ਸੂਚੀ ਵਿਚ ਮੌਜੂਦ ਲੋਕ ਹੀ ਵੇਖ ਸਕਣ। ਫੇਸਬੁੱਕ ਦੀ ਵਰਤੋਂ ਨੂੰ ਯਾਦਗਾਰੀ
ਬਣਾਉਣ ਲਈ ਸ਼ਰਾਰਤੀ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
-ਪੰਜਾਬੀ
ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
www.cpkamboj.com
ਉੱਪਰ ਦੱਸੇ ਨੁਸਖੇ ਰਾਹੀਂ ਤੁਸੀਂ ਆਪਣੇ ਜੀ ਮੇਲ ਨੂੰ ਫਾਲਤੂ ਦੀਆਂ ਈ-ਮੇਲ ਬੰਦ ਕਰ ਸਕਦੇ ਹੋ। ਡਾ.ਸੀ.ਪੀ ਕੰਬੋਜ ਜੀ ਦਾ ਇਹ ਬਹੁਤ ਹੀ ਕਾਰਗਰ ਨੁਸਖ਼ਾ ਹੈ ਜੋ ਮੈਂ ਪ੍ਰਯੋਗੀ ਕਰ ਕੇ ਦੇਖ ਚੁਕਿਆ ਅਤੇ ਪ੍ਰੇਸ਼ਾਨ ਕਰਨ ਵਾਲੇ ਮੇਲ ਬੰਦ ਕਰ ਚੁਕਿਆ ਹਾਂ।ਡਾ.ਸੀ.ਪੀ ਕੰਬੋਜ ਜੀ ਦਾ ਇਹ ਧੰਨਵਾਦ ਇਹ ਨੁਸਖ਼ਾ ਪਾਠਕਾਂ ਨਾਲ ਸਾਂਝਾ ਕਰਨ ਲਈ.....
ReplyDeleteਮੈਂ ਵੀ ਕੱਲ੍ਹ ਦੀ ਇਹੀ ਜੁਗਤ ਵਰਤੀ ਹੈ । ਹੁਣ ਜਿਹੜੀ ਵੀ ਫਾਲਤੂ ਈਮੇਲ ਭੇਜਦਾ ਹੈ ਚੁੱਪ ਕਰਕੇ "ਡਿਲੀਟ ਇਟ" ਵਾਲੇ ਖਾਨੇ ਵਿਚ ਰੱਖ ਕੇ ਬੜ੍ਹਕਾ ਦੇਈਦੀ ਹੈ । ਹੁਣ ਸਾਂਤੀ ਮਿਲੀ ਹੈ ।
ReplyDeleteਮਿਹਰਬਾਨੀ ਜੀ
ReplyDelete