‘ਈਜ਼ੀ ਪੰਜਾਬੀ’ ਰਾਹੀਂ ਪੰਜਾਬੀ ਹੋਈ ਸੌਖੀ/Easy Typing

11-12-2015
ਜੇਕਰ ਤੁਸੀਂ ਬੱਚਿਆ ਨੂੰ ਪੰਜਾਬੀ ਲਿਖਣੀ ਅਤੇ ਪੜ੍ਹਨੀ ਸਿਖਾਉਣਾ ਚਾਹੁੰਦੇ
 ਹੋ ਤਾਂ ‘ਈਜ਼ੀ ਪੰਜਾਬੀ’ ਆਦੇਸ਼ਕਾਰੀ ਤੁਹਾਡੀ ਮਦਦ ਕਰੇਗੀ। ਆਦੇਸ਼ਕਾਰੀ (App) ਵਿੱਚ ਗੁਰਮੁਖੀ ਦੇ ਸਵਰ, ਵਿਅੰਜਨ, ਅੰਕ ਅਤੇ ਮਾਤਰਾਵਾਂ ਆਦਿ ਨੂੰ ਲਾਗੂ ਕੀਤਾ ਗਿਆ ਹੈ। ਆਦੇਸ਼ਕਾਰੀ ਵਿੱਚ ਅੱਖਰਾਂ/ਸ਼ਬਦਾਂ ਆਦਿ ਨੂੰ ਉਚਾਰਣ ਕਰਨ ਦੀ ਖ਼ਾਸ ਵਿਸ਼ੇਸ਼ਤਾ ਹੈ। ਇਸ ਆਦੇਸ਼ਕਾਰੀ    ਵਿੱਚ ਹੇਠਾਂ ਲਿਖੀਆਂ ਕੁਝ ਖ਼ਾਸ ਵਿਸ਼ੇਸ਼ਤਾਵਾਂ ਹਨ:
• ਇਸ ਵਿੱਚ ਪੰਜਾਬੀ ਵਰਣਮਾਲਾ ਸਿੱਖਣ ਦੀ ਵਿਸ਼ੇਸ਼ਤਾ ਹੈ। ਹਰੇਕ ਅੱਖਰ ਨੂੰ ਉਸ ਨਾਲ ਸਬੰਧਿਤ ਤਸਵੀਰ ਸਮੇਤ ਬੋਲ ਕੇ ਦੱਸਣ ਦੀ ਸਹੂਲਤ ਵੀ ਹੈ।
• ਗੁਰਮੁਖੀ ਦੀ 10 ਤਕ ਗਿਣਤੀ ਸਿੱਖੀ ਜਾ ਸਕਦੀ ਹੈ।
• ਪੰਜਾਬੀ ਰੰਗਾਂ ਦੇ ਨਾਂ ਯਾਦ ਕਰਨ ਦੀ ਸਹੂਲਤ ਹੈ।
• ਆਦੇਸ਼ਕਾਰੀ ਵਿੱਚ ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਹੋੜਾ, ਕਨੌੜਾ, ਲਾਂ ਅਤੇ ਦੁਲਾਂ ਆਦਿ ਲਗਾਂ-ਮਾਤਰਾਵਾਂ ਨੂੰ ਉਦਾਹਰਣਾਂ ਸਮੇਤ ਸਿਖਾਉਣ ਦੀ ਸਮਰੱਥਾ।
• ਪੰਜਾਬੀ ਅੱਖਰਾਂ ਦਾ ਲਿਖ ਕੇ ਅਭਿਆਸ ਕਰਨ ਦੀ ਸਹੂਲਤ।
• ਬੱਚਿਆਂ ਦੇ ਗਿਆਨ ਦੀ ਪਰਖ ਲਈ ਇਸ ਆਦੇਸ਼ਕਾਰੀ ਵਿੱਚ ਪਹਿਲਾਂ ਤੋਂ ਇੱਕ ਪ੍ਰਸ਼ਨ ਪੱਤਰ ਦਿੱਤਾ ਗਿਆ ਹੈ। ਇਸ ਵਿੱਚ ਬਹੁ-ਚੋਣਵੇਂ ਉੱਤਰਾਂ ਵਾਲੇ ਪ੍ਰਸ਼ਨ ਹਨ।
• ਆਦੇਸ਼ਕਾਰੀ ਦੇ 6 ਭਾਗ- ਅੱਖਰ, ਗਿਣਤੀ, ਰੰਗ, ਮਾਤਰਾ, ਲਿਖੋ ਅਤੇ ਲਿਖਤਾਂ ਹਨ।
ਤਕਨੀਕੀ ਸ਼ਬਦਾਵਲੀ: 

  • ਹਾਲੀਆ-ਮਿਸਲ-ਪ੍ਰਬੰਧਕ: Recent File Manager (ਰੀਸੈਂਟ ਫਾਈਲ ਮੈਨੇਜਰ)
  • ਹੁਕਮ: Order (ਆਰਡਰ); ਹੁਕਮ-ਸੂਚੀ: Menu (ਮੀਨੂੰ)
  • ਹੁੰਗਾਰਾਹੀਣ-ਘੰਟੀ: Missed Call (ਮਿਸਡ ਕਾਲ)
  • ਹੇਠਾਂ-ਲਕੀਰ: Underline (ਅੰਡਰਲਾਈਨ)
  • ਕਟਾ: Cut (ਕੱਟ)
  • ਕਤਾਰਬੰਦੀ: Ilignment (ਅਲਾਈਨਮੈਂਟ)
  • ਕਦਮ-ਦਰ-ਕਦਮ: Step-by-step (ਸਟੈਪ-ਬਾਈ-ਸਟੈਪ)
  • ਕਪਜ: CPU (ਸੀਪੀਯੂ)
  • ਕੰਪਿਊਟਰੀ-ਭਾਸ਼ਾ: Programming Language (ਪ੍ਰੋਗਰਾਮਿੰਗ ਲੈਂਗੂਏਜ)
  • ਕੰਮ: Project (ਪ੍ਰੋਜੈਕਟ)
  • ਕੰਮਸ਼ਾਲਾ: Workshop (ਵਰਕਸ਼ਾਪ)


Previous
Next Post »