ਸਾਈਬਰ ਨਾਗਰਿਕ ਬਣਨ ਦੇ ਨੁਸਖ਼ੇ/Internet Security

ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਕਿਵੇਂ ਕਰੀਏ?

ਇੰਟਰਨੈੱਟ ਤੇ ਕੰਮ ਕਰਨ ਸਮੇਂ ਅਸੀਂ ਇਕੱਲੇ ਭਰਤ ਜਾਂ ਪੰਜਾਬ ਦੇ ਨਹੀਂ ਸਗੋਂ ਸਾਈਬਰ ਨਾਗਰਿਕ ਬਣ ਜਾਂਦੇ ਹਾਂ ਸਾਡੀ ਕਿਸੇ ਟਿੱਪਣੀ ਜਾਂ ਹੋਰ ਗਤੀਵਿਧੀ ਦਾ ਅਸਰ ਪੂਰੀ ਦੁਨੀਆਂ ਦੇ ਕਿਸੇ ਵਿਅਕਤੀ ਵਿਸ਼ੇਸ਼, ਧਰਮ, ਫ਼ਿਰਕੇ ਜਾਂ ਦੇਸ਼ 'ਤੇ ਪੈ ਸਕਦਾ ਹੈ ਸਾਈਬਰ ਨਾਗਰਿਕ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਇੱਥੇ ਸਰਬੋਤਮ ਸਾਈਬਰ ਨਾਗਰਿਕ ਬਣਨ ਦੇ ਕੁੱਝ ਸਿੱਕੇਬੰਦ ਨੁਸਖ਼ੇ ਸਾਂਝੇ ਕੀਤੇ ਜਾ ਰਹੇ ਹਨ
               ਇੰਟਰਨੈੱਟ 'ਤੇ ਕੀਤੇ ਜਾਣ ਵਾਲੇ ਕਈ ਕੰਮ ਬੇਹੱਦ ਸੁਰੱਖਿਆ ਦੀ ਮੰਗ ਕਰਦੇ ਹਨ ਪਰ ਜਾਣਕਾਰੀ ਨਾ ਹੋਣ ਕਾਰਨ ਸਾਡੇ ਵਿਚੋਂ ਕਈ ਜਣੇ ਗਲਤੀ ਕਰ ਬੈਠਦੇ ਹਨ ਤੇ ਫਿਰ ਉਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ ਨੈੱਟ ਕੈਫ਼ੇ, ਦਫ਼ਤਰ ਜਾਂ ਹੋਰ ਕਿਸੇ ਜਨਤਕ ਤੌਰ 'ਤੇ ਵਰਤੇ ਜਾਣ ਵਾਲੇ ਕੰਪਿਊਟਰ 'ਤੇ ਨੈੱਟ ਬੈਂਕਿੰਗ ਜਾਂ ਇਸੇ ਤਰ੍ਹਾਂ ਦੇ ਹੋਰ ਕੰਮ ਕਰਨ ਤੋਂ ਪਰਹੇਜ਼ ਕਰੋ ਇਸ ਨਾਲ ਸਾਡਾ ਨਿੱਜੀ ਡਾਟਾ ਚੋਰੀ ਹੋ ਸਕਦਾ ਹੈ ਜੇਕਰ ਅਜਿਹੇ ਕੰਮ ਲਈ ਕਿਸੇ ਸਾਂਝੇ ਕੰਪਿਊਟਰ ਦੀ ਵਰਤੋਂ ਕਰਨੀ ਵੀ ਪੈ ਜਾਵੇ ਤਾਂ ਵੈੱਬ ਬ੍ਰਾਊਜ਼ਰ ਦੀ ਪ੍ਰਾਈਵੇਟ ਸੁਰੱਖਿਅਤ ਵਿੰਡੋ ਦਾ ਇਸਤੇਮਾਲ ਕਰੋ ਇਸ ਵਿਸ਼ੇਸ਼ ਵਿੰਡੋ ਨੂੰ 'ਇਨਕੋਗਨਿਟੋ ਵਿੰਡੋ' ਦਾ ਨਾਮ ਦਿੱਤਾ ਜਾਂਦਾ ਹੈ ਇੰਟਰਨੈੱਟ ਐਕਸਪਲੋਰਰ ਵਿਚ ਇਸ ਵਿੰਡੋ ਨੂੰ ਖੋਲ੍ਹਣ ਸਮੇਂ ਸਭ ਤੋਂ ਪਹਿਲਾਂ ਬ੍ਰਾਊਜ਼ਰ ਦੇ 'ਟੂਲਜ਼' ਮੀਨੂ ਨੂੰ ਖੋਲ੍ਹੋ ਤੇ ਫਿਰ 'ਇਨ-ਪ੍ਰਾਈਵੇਟ ਬ੍ਰਾਊਜ਼ਿੰਗ' ਵਿਕਲਪ ਦੀ ਚੋਣ ਕਰੋ ਇਸ ਨਾਲ ਇਕ ਨਵੀਂ ਵਿੰਡੋ ਖੁੱਲ੍ਹੇਗੀ  ਇਹ ਵਿੰਡੋ ਸਾਨੂੰ ਕੰਮ ਕਰਨ ਸਮੇਂ ਸੁਰੱਖਿਅਤ ਕਵਚ ਪ੍ਰਦਾਨ ਕਰਵਾਉਂਦੀ ਹੈ ਇਹ ਵਿੰਡੋ ਡਾਊਨਲੋਡ ਕੀਤਾ ਡਾਟਾ, ਕੂਕੀਜ਼, ਆਰਜ਼ੀ ਫਾਈਲਾਂ, ਹਿਸਟਰੀ ਅਤੇ ਹੋਰ ਡਾਟਾ ਕੰਪਿਊਟਰ ਜਾਂ ਬ੍ਰਾਊਜ਼ਰ ' ਪੱਕੇ ਤੌਰ 'ਤੇ ਜਮ੍ਹਾਂ ਹੋਣ ਤੋਂ ਰੋਕਦੀ ਹੈ ਗੂਗਲ ਕਰੋਮ ਅਤੇ ਮੋਜ਼ੀਲਾ ਫਾਇਰਫੌਕਸ ਵਿਚ ਇਹ ਵਿੰਡੋ ਕ੍ਰਮਵਾਰ ਕੀ-ਬੋਰਡ ਸ਼ਾਰਟਕੱਟ ਸ਼ਿਫ਼ਟ+ਕੰਟਰੋਲ+ਐੱਨ ਅਤੇ ਸ਼ਿਫ਼ਟ+ਕੰਟਰੋਲ+ਪੀ ਰਾਹੀਂ ਖੋਲ੍ਹੀ ਜਾ ਸਕਦੀ ਹੈ
               ਜਨਤਕ ਕੰਪਿਊਟਰ 'ਤੇ ਕੰਮ ਕਰਨ ਸਮੇਂ ਜੇ ਤੁਸੀਂ ਇਸ ਵਿਸ਼ੇਸ਼ ਵਿੰਡੋ ਦੀ ਵਰਤੋ ਨਹੀਂ ਕਰ ਰਹੇ ਤਾਂ 'ਡਾਊਨਲੋਡ' ਫੋਲਡਰ ਤੋਂ ਆਪਣਾ ਡਾਟਾ ਅਤੇ ਬ੍ਰਾਊਜ਼ਰ ਦੀ ਹਿਸਟਰੀ ਹਟਾਉਣਾ ਨਾ ਭੁੱਲੋ ਕਦੇ ਵੀ ਕਿਸੇ ਅਣਪਛਾਤੇ ਵੈੱਬ ਠਿਕਾਣੇ 'ਤੇ ਆਪਣਾ ਨਾਮ, -ਮੇਲ, ਮੋਬਾਈਲ ਨੰਬਰ ਆਦਿ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ ਆਪਣੀ ਤਸਵੀਰ ਜਾਂ ਵੀਡੀਓ ਅੱਪਲੋਡ ਕਰਨ ਤੋਂ ਪਹਿਲਾ ਚੰਗੀ ਤਰ੍ਹਾਂ ਸੋਚ ਲੈਣਾ ਚਾਹੀਦਾ ਹੈ
               ਆਪਣੇ ਕੰਪਿਊਟਰ -ਮੇਲ ਖਾਤੇ, ਫੇਸਬੁਕ, ਨੈੱਟ ਬੈਂਕਿੰਗ ਅਤੇ ਹੋਰਨਾਂ ਸੁਵਿਧਾਵਾਂ ਦਾ ਪਾਸਵਰਡ ਔਖਾ ਤੇ ਗੁੰਝਲਦਾਰ ਰੱਖੋ ਪਾਸਵਰਡ ਨੂੰ ਸਮੇਂ-ਸਮੇਂ 'ਤੇ ਬਦਲਦੇ ਰਹੋ -ਮੇਲ ਸੁਰੱਖਿਆ ਲਈ ਟੂ-ਸਟੈੱਪ ਵੈਰੀਫਿਕੇਸ਼ਨਮੋਬਾਈਲ ਵੈਰੀਫਿਕੇਸ਼ਨ ਅਤੇ ਬਦਲਵੇਂ -ਮੇਲ ਐਡਰੈੱਸ ਦੀ ਵਰਤੋਂ ਵਾਲੀ ਸੁਵਿਧਾ ਚਾਲੂ ਕਰਕੇ ਰੱਖੋ ਪਾਸਵਰਡ ਕਿਧਰੇ ਲਿਖ ਕੇ ਨਾ ਰੱਖੋ
               ਆਨਲਾਈਨ ਮਿਲਣ ਵਾਲੇ ਦੋਸਤਾਂ ਨੂੰ ਅਸਲ ਜ਼ਿੰਦਗੀ ' ਮਿਲਣ ਸਮੇਂ ਸਾਵਧਾਨ ਰਹੋ ਸੋਸ਼ਲ ਮੀਡੀਆ 'ਤੇ ਦੂਜੇ ਲੋਕਾਂ ਦੇ ਵਿਚਾਰਾਂ ਦਾ ਸਤਿਕਾਰ ਕਰੋ ਜੇ ਫੇਸਬੁਕ, ਟਵੀਟਰ ਜਾਂ ਵਟਸ-ਐਪ 'ਤੇ ਕੋਈ ਜਾਣਕਾਰੀ ਗਲਤ ਲੱਗੇ ਤਾਂ ਉਸ ਨੂੰ ਤੁਰੰਤ ਬਲੌਕ ਕਰ ਦਿਓ ਸਾਫ਼ਟਵੇਅਰ ਜਾਂ ਹੋਰ ਡਾਟਾ ਸਿਰਫ਼ ਸੁਰੱਖਿਅਤ ਵੈੱਬਸਾਈਟਾਂ ਤੋਂ ਹੀ ਡਾਊਨਲੋਡ ਕਰੋ ਆਪਣੇ ਕੰਪਿਊਟਰ ' ਚੰਗੀ ਕਿਸਮ ਦਾ ਐਂਟੀਵਾਇਰਸ ਅਤੇ ਫਾਇਰ-ਵਾਲ ਪਾ ਕੇ ਰੱਖੋ ਇਹ ਸਾਨੂੰ ਵਾਇਰਸ ਅਤੇ ਹੈੱਕਰ ਦੇ ਹਮਲਿਆਂ ਤੋਂ ਬਚਾਉਂਦੇ ਹਨ ਗੁਮਨਾਮ ਸ੍ਰੋਤਾਂ ਤੋਂ ਪ੍ਰਾਪਤ ਮੇਲ ਅਟੈਚਮੈਂਟ ਨਾ ਖੋਲ੍ਹੋ ਟੀਮ-ਵੀਵਰ ਵਰਗੇ ਕੰਪਿਊਟਰ ਸ਼ੇਅਰਿੰਗ ਸਾਫ਼ਟਵੇਅਰਾਂ ਰਾਹੀਂ ਕਿਸੇ ਅਜਨਬੀ ਨਾਲ ਕੰਪਿਊਟਰ ਸਾਂਝਾ ਨਾ ਕਰੋ
               ਇੰਟਰਨੈੱਟ 'ਤੇ ਕੀਤੇ ਜਾਣ ਵਾਲੇ ਕੰਮਾਂ ਦੀ ਪਹਿਲਾਂ ਯੋਜਨਾ ਬਣਾਓ, ਫਿਰ ਕੰਮ ਚਾਲੂ ਕਰੋ ਜੇ ਇੰਟਰਨੈੱਟ ਨਾ ਵਰਤ ਰਹੇ ਹੋਵੋ ਤਾਂ ਉਸ ਨੂੰ ਬੰਦ ਕਰ ਦਿਓ ਆਪਣੇ ਡਾਟੇ ਦਾ ਲਗਾਤਾਰ ਬੈਕ-ਅਪ ਲੈਂਦੇ ਰਹੋ
               ਬੱਚਿਆਂ ਨੂੰ ਆਪ-ਮੁਹਾਰੇ ਇੰਟਰਨੈੱਟ ਵਰਤਣ ਤੋਂ ਵਰਜੋ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਤੁਹਾਡੀ ਦੇਖ-ਰੇਖ ਹੇਠ ਹੀ ਇੰਟਰਨੈੱਟ ਵਰਤਣ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਨੈੱਟ ਵਰਤਣ ਸਮੇਂ ਸੁਰੱਖਿਆ ਦਾ ਪੂਰਾ ਧਿਆਨ ਰੱਖਣ
ਸਾਈਬਰ ਸੰਸਾਰਡਾਸੀ ਪੀ ਕੰਬੋਜ
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ
sangam.learnpunjabi.org



1 Response to "ਸਾਈਬਰ ਨਾਗਰਿਕ ਬਣਨ ਦੇ ਨੁਸਖ਼ੇ/Internet Security"

  1. Kien Giang hotels will help make your vacation dreams come true. Find cheap hotels in Kien Giang and discounts when you book on ksvadl.com.
    Quần áo đi biển
    du lịch Kuala Lumpur
    http://anhngubingo.com/khoa-hoc
    Sư thầy
    http://ksvadl.com/quang-binh

    ReplyDelete