ਆਦੇਸ਼ਕਾਰੀ ਰਾਹੀਂ ਸਿੱਖੋ ਹਿੰਦੀ ਬੋਲਣਾ (Hindi Speaking by Dr. C P Kamboj)


ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 01-01-2016


ਕਿਸੇ ਭਾਸ਼ਾ ਵਿਚ ਬੋਲਣਾ ਸਿੱਖਣ ਲਈ ਆਦੇਸ਼ਕਾਰੀਆਂ ਦੀ ਬਹੁਤ ਵੱਡੀ ਘਾਟ ਹੈ ਪਰ ਟਾਕ ਹਿੰਦੀ (Talk Hindi) ਆਦੇਸ਼ਕਾਰੀ ਰਾਹੀਂ ਹਿੰਦੀ ਬੋਲਣ ਦੀ ਸਿਖਲਾਈ ਲਈ ਜਾ ਸਕਦੀ ਹੈ। ਇਹ ਆਦੇਸ਼ਕਾਰੀ ਇੱਕ ਤਰਾਂ ਦੀ ਅੰਗਰੇਜ਼ੀ-ਹਿੰਦੀ ਅਨੁਵਾਦ ਆਦੇਸ਼ਕਾਰੀ ਹੈ ਜੋ ਹਿੰਦੀ ਦੇ ਅਰਥਾਂ ਨੂੰ ਦਿਖਾਉਣ ਦੇ ਨਾਲ-ਨਾਲ ਬੋਲ ਕੇ ਸੁਣਾਉਂਦੀ ਹੈ।
ਇਸ ਵਿਚ ਅੰਗਰੇਜ਼ੀ-ਹਿੰਦੀ ਦੇ ਮਹੱਤਵਪੂਰਨ ਸ਼ਬਦਾਂ, ਵਾਕਾਂਸ਼ਾਂ ਅਤੇ ਵਾਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਵਿਚ ਸਪਸ਼ਟ ਆਵਾਜ਼ ਵਾਲਾ ਉਚਾਰ ਅੰਕੜਾ-ਆਧਾਰ (Voice Database) ਵਰਤਿਆ ਗਿਆ ਹੈ।
ਇਸ ਆਦੇਸ਼ਕਾਰੀ ਦੇ ਦੋ ਅਲੱਗ-ਅਲੱਗ ਸੰਸਕਰਣ ਉਪਲਭਧ ਹਨ। ਇੱਕ ਮੁਫ਼ਤ, ਜਿਸ ਵਿਚ ਤਿੰਨ ਸ਼੍ਰੇਣੀਆਂ-ਮੁੱਢਲੀ (Basic), ਮੌਜ-ਮਸਤੀ (fun) ਅਤੇ ਯਾਤਰਾ (Travel) ਹਨ ਤੇ ਦੂਸਰਾ ਮੁੱਲ ਦਾ। ਮੁੱਲ ਦੇ ਸੰਸਕਰਣ ਵਿਚ ਇੱਕ ਵੱਡੇ ਅੰਕੜਾ ਆਧਾਰ ਨੂੰ ਸ਼ਾਮਿਲ ਕੀਤਾ ਗਿਆ ਹੈ।
ਆਦੇਸ਼ਕਾਰੀ ਵਿਚ ਸ਼ਾਮਿਲ ਕੀਤੇ ਵਾਕਾਂਸ਼ ਸਾਡੀ ਅਸਲ ਜ਼ਿੰਦਗੀ ਨਾਲ ਨੇੜਲਾ ਸਬੰਧ ਰੱਖਦੇ ਹਨ। ਇੱਕ ਵਾਰ ਉਤਾਰਨ ਉਪਰੰਤ ਇਸ ਨੂੰ ਅੰਤਰਜਾਲ ਤੋਂ ਬਿਨਾਂ ਜਾਲ-ਨਿਸ਼ੇਧ (Offline) ਚਲਾਇਆ ਜਾ ਸਕਦਾ ਹੈ। ਇਸ ਵਿਚ ਐਪ-ਟੂ-ਐੱਸਡੀ ਸਮਰਥਨ ਹੈ ਜਿਸ ਦਾ ਅਰਥ ਹੈ ਕਿ ਇਸ ਨੂੰ ਫੋਨ ਤੋਂ ਯਾਦ-ਪੱਤੇ ਵਿਚ ਭੇਜਿਆ ਜਾ ਸਕਦਾ ਹੈ।
ਤਕਨੀਕੀ ਸ਼ਬਦਾਵਲੀ  
  • ਗਾਹਕ-ਪਛਾਣ-ਪੱਤਾ: SIM Card (ਸਿੰਮ ਕਾਰਡ)
  • ਗੀਤ-ਸੂਚੀ: Playlist (ਪਲੇਅ ਲਿਸਟ)
  • ਗੁਲਾਈ (-ਗਰਾਫ)-ਵੰਡ-ਚਿਤਰ: Pi Chart (ਪਾਈ ਚਾਰਟ)
  • ਗੂੜ੍ਹਾ: Bold (ਬੋਲਡ)
  • ਗੋਲ਼ਾਕਾਰੀ: Bulleting (ਬੂਲੇਟਿੰਗ)
  • ਘੱਟ (-ਦਬਾਵੀ)-ਦਾਬ: Less-Tap (ਲੈੱਸ-ਟੈਪ)
  • ਘੱਟ-ਦੂਰੀ-ਤਬਾਦਲਾ-ਤਕਨੀਕ: Blue Tooth (ਬਲੂ ਟੂਥ)
  • ਘੰਟੀ: Call (ਕਾਲ)
  • ਘੰਟੀ: Phone Call (ਫੋਨ ਕਾਲ)
  • ਘੰਟੀ-ਸੂਚੀ: Call Log (ਕਾਲ ਲੌਗ)
  • ਘੰਟੀ-ਧੁਨ: Ring Tone (ਰਿੰਗ ਟੋਨ)
  • ਘੰਟੀ-ਰੋਕ: Call Block (ਕਾਲ ਬਲੌਕ)

Previous
Next Post »