‘ਹਿੰਨ-ਖੋਜ’ ਦਾ ਅੰਗਰੇਜ਼ੀ-ਹਿੰਦੀ ਸ਼ਬਦ-ਕੋਸ਼/HinKhoj Hindi-English Dictionaryby Dr. C P Kamboj

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 29-01-2016
ਹਿੰਨ-ਖੋਜ ਵੱਲੋਂ ਤਿਆਰ ਕੀਤਾ ਅੰਗਰੇਜ਼ੀ-ਹਿੰਦੀ ਸ਼ਬਦ-ਕੋਸ਼ (HinKhoj Hindi-English Dictionary) ਇੱਕ ਮੁਫ਼ਤ ਮੋਬਾਈਲ ਆਦੇਸ਼ਕਾਰੀ ਹੈ। ਇਹ ਅੰਗਰੇਜ਼ੀ ਸ਼ਬਦਾਂ ਅਤੇ ਉਨ੍ਹਾਂ ਦੇ ਅਰਥਾਂ ਨੂੰ ਵਿਆਕਰਣਕ ਜਾਣਕਾਰੀ (ਨਾਂਵ, ਪਡ਼ਨਾਂਵ, ਕਿਰਿਆ ਅਤੇ ਵਿਸ਼ੇਸ਼ਣ ਆਦਿ) ਸਮੇਤ ਦੇਵਨਾਗਰੀ ਉੱਤੇ ਰੋਮਨ ਵਿੱਚ ਪੇਸ਼ ਕਰਦੀ ਹੈ। ਇਸ ਵਿੱਚ ਅੰਗਰੇਜ਼ੀ ਅਤੇ ਹਿੰਦੀ ਦੇ ਸ਼ਬਦਾਂ ਨੂੰ ਨਾਲੋ-ਨਾਲ ਸੁਣਨ ਦੀ ਸਮਰੱਥਾ ਵੀ ਹੈ।
ਸ਼ਬਦ ਖੋਜ ਸਮੇਂ ਪਹਿਲੇ ਕੁੱਝ ਅੱਖਰ ਪਾਉਣ ਉਪਰੰਤ ਵੱਖ ਵੱਖ ਸ਼ਬਦਾਂ ਦੀ ਸੁਝਾਅ ਸੂਚੀ ਦਿਸਣ ਲੱਗਦੀ ਹੈ। ਇਸ ਸੂਚੀ ਵਿੱਚੋਂ ਕਿਸੇ ਸ਼ਬਦ ਦੀ ਚੋਣ ਕਰਕੇ ਉਸ ਦੇ ਅਰਥ ਦੇਖੇ ਜਾ ਸਕਦੇ ਹਨ।
ਇਹ ਆਦੇਸ਼ਕਾਰੀ ਸ਼ਬਦ ਦੀ ਪਰਿਭਾਸ਼ਾ, ਸਮ-ਅਰਥੀ ਸ਼ਬਦ ਅਤੇ ਵਿਰੋਧੀ ਸ਼ਬਦ ਵੀ ਪੇਸ਼ ਕਰਦੀ ਹੈ। ਇਸ ਵਿੱਚ ਸ਼ਬਦਾਂ ਦਾ ਵਿਆਪਕ ਅੰਕਡ਼ਾ-ਆਧਾਰ ਉਪਲਭਧ ਹੈ। ਇਸ ਵਿੱਚ ਸ਼ਬਦ ਅਟਕਲ-ਪੱਚੂ-ਖੇਡ, ਸ਼ਬਦ-ਜੋਡ਼-ਸੋਧਕ, ਦਿਹਾਡ਼ੇ ਦਾ ਸ਼ਬਦ, ਸ਼ਬਦਾਂ ਨੂੰ ਸੁਰੱਖਿਅਤ ਕਰਨ ਅਤੇ ਪਿਛੋਕਡ਼ ਦੀ ਸਹੂਲਤ ਵੀ ਉਪਲਭਧ ਹੈ। ਇਹ ਵਾਕਾਂਸ਼ਾਂ ਦਾ ਅਨੁਵਾਦ ਕਰਨ ਅਤੇ ਉਨ੍ਹਾਂ ਨੂੰ ਉਦਾਹਰਣਾਂ ਸਹਿਤ ਪੇਸ਼ ਕਰਨ ਦੀ ਵਿਸ਼ੇਸ਼ਤਾ ਰੱਖਦੀ ਹੈ। ਇਹ ਸਮੇਂ ਸਮੇਂ ’ਤੇ ਖੋਜਕਾਰਾਂ ਵੱਲੋਂ ਉੱਨਤ ਕੀਤੀ ਜਾਂਦੀ ਹੈ। ਇਸ ਨੂੰ ਇੱਕ ਅੰਗਰੇਜ਼ੀ-ਹਿੰਦੀ ਅਨੁਵਾਦਕ ਅਤੇ ਤਬਾਦਲਾਕਾਰ ਵਜੋਂ ਵੀ ਵਰਤਿਆ ਜਾ ਸਕਦਾ ਹੈ।
ਤਕਨੀਕੀ ਸ਼ਬਦਾਵਲੀ:
ਘਰੇਲੂ-ਸਮਾਂ (-ਸੀਮਾ)-ਰੇਖਾ: Home Lime Line (ਹੋਮ ਟਾਈਮ ਲਾਈਨ);
ਘੁਮਾਉਣਾ: Scroll (ਸਕਰੌਲ);
ਘੁਮਾਊ (-ਪੱਧਤੀ)-ਵਿਧਾ: Scroll Mode (ਸਕਰੌਲ ਮੋਡ);
ਘੁਮਾਊ-ਢੰਗ: Scroll Mode (ਸਕਰੌਲ ਮੋਡ);
ਘੁਮਾਊ-ਪੱਟੀ: Scroll Bar (ਸਕਰੌਲ ਬਾਰ);
ਘੁਮਾਣਾ: Scroll (ਸਕਰੌਲ);
ਚੱਕ (-ਚੰਮੇਡ਼, -ਛੱਡ)-ਰੱਖ: Cut-Paste (ਕੱਟ-ਪੇਸਟ);
ਚੱਕਰ-ਵੰਡ-ਚਿਤਰ: Pi Chart (ਪਾਈ ਚਾਰਟ);
ਚਕਲੀ: Disk (ਡਿਸਕ);
ਚਕਲੀ (-ਚਾਲਕ)-ਲਿਖਾ-ਪਡ਼੍ਹੀ-ਜੰਤਰ: Disk Drive (ਡਿਸਕ ਡਰਾਈਵ);
ਚੱਕਵਾਂ: Portable (ਪੋਰਟੇਬਲ);
ਚੰਬੇਡ਼ਨਾ: Paste (ਪੇਸਟ)•

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 29-01-2016
Previous
Next Post »

2 comments

Click here for comments
Unknown
admin
Wednesday, March 16, 2016 at 9:26:00 PM PDT ×

ਬਹੁਤ ਖੋਜ ਭਰਪੂਰ ਆਰਟੀਕਲ ਹੈ । ਇਸ ਦੀ ਵਿਲੱਖਣਤਾ ਇਹ ਹੈ ਕਿ ਪੰਜਾਬੀ ਵਿੱਚ ਜੋ ਨਾਮ ਕੰਪਿਉਟਰ ਦੇ ਸ਼ਬਦਾਂ ਦੇ ਦਿੱਤੇ ਹਨ ਬਾ-ਕਮਾਲ ਹੈ

Reply
avatar