ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 07-02-2016
ਗੂਗਲ ਨੇ ਐਂਡਰਾਇਡ ਅਤੇ ਆਈ ਫੋਨਾਂ ਲਈ ਇਕ ਨਵੀਂ ਐਪ ਤਿਆਰ ਕੀਤੀ ਹੈ। ਇਸ 'ਗੂਗਲ ਸਟਰੀਟ ਵੀਊ' ਐਪ ਰਾਹੀਂ ਅਸੀਂ ਆਪਣੇ ਪਿੰਡ ਜਾ ਸ਼ਹਿਰ ਦੀਆਂ ਗਲੀਆਂ, ਮਹੱਤਵਪੂਰਨ ਬਾਜ਼ਾਰ, ਮਸ਼ਹੂਰ ਚੌਂਕ, ਰੈਸਟੋਰੈਂਟ, ਧਾਰਮਿਕ ਸਥਾਨ ਆਦਿ ਦੀ ਵੱਡ ਆਕਾਰੀ ਫ਼ੋਟੋ ਗੂਗਲ ਮੈਪ 'ਤੇ ਅੱਪਲੋਡ ਕਰ ਸਕਦੇ ਹਾਂ। ਇਹ ਐਪ ਯਾਦਗਾਰੀ ਫ਼ੋਟੋਆਂ ਨੂੰ ਵਿਸ਼ਵ ਪ੍ਰਸਿੱਧ ਬਣਾਉਣ ਜਾਂ ਪ੍ਰਚਲਿਤ ਕਰਨ ਲਈ ਨੌਜਵਾਨ ਤਬਕੇ ਵੱਲੋਂ ਵੱਡੇ ਪੱਧਰ 'ਤੇ ਵਰਤੀ ਜਾ ਰਹੀ ਹੈ। ਇਸ ਦੀ ਖ਼ਾਸੀਅਤ ਇਹ ਹੈ ਕਿ ਪਾਈ ਗਈ ਫ਼ੋਟੋ ਦਾ ਸਟਰੀਟ ਵੀਊ 360 ਡਿਗਰੀ ਤੱਕ ਘੁੰਮ ਕੇ ਵੇਖਿਆ ਜਾ ਸਕਦਾ ਹੈ।
ਇਸ ਐਪ ਦਾ ਸਹੀ ਫ਼ਾਇਦਾ ਲੈਣ ਲਈ ਤੁਹਾਡੇ ਮੋਬਾਈਲ ਵਿਚ ਚੰਗੀ ਗੁਣਵੱਤਾ ਵਾਲਾ ਕੈਮਰਾ ਹੋਣਾ ਚਾਹੀਦਾ ਹੈ। ਕੈਮਰੇ ਵਿਚ ਸਫੀਰੀਕਲ ਫ਼ੋਟੋ ਖਿੱਚਣ ਲਈ ਗੀਰੋ (Gyro) ਸੈਂਸਰ ਲੱਗਿਆ ਹੋਣਾ ਚਾਹੀਦਾ ਚਾਹੀਦਾ ਹੈ। ਸਟਰੀਟ ਵੀਊ ਦਿਖਾਉਣ ਲਈ 360 ਡਿਗਰੀ ਫ਼ੋਟੋਗਰਾਫੀ ਦੀ ਲੋੜ ਪੈਂਦੀ ਹੈ ਤੇ ਇਹ ਅਜਿਹੇ ਖ਼ਾਸ ਕਿਸਮ ਦੇ ਕੈਮਰੇ ਰਾਹੀਂ ਹੀ ਸੰਭਵ ਹੋ ਸਕਦੀ ਹੈ। ਇਹ ਸੁਵਿਧਾ ਸੈਮਸੰਗ ਗਲੈਕਸੀ ਨੋਟ-5, ਐਪਲ ਆਈ ਫੋਨ ਐੱਸ, ਸੈਮਸੰਗ ਗਲੈਕਸੀ ਐੱਸ-6, ਸੋਨੀ ਐਕਸਪੀਰੀਆ ਜੈੱਡ-5, ਐੱਲਜੀ ਨਿਕਸੱਸ 5-ਐਕਸ, ਸੈਮਸੰਗ ਗਲੈਕਸੀ ਐੱਸ-5 ਆਦਿ ਫੋਨਾਂ 'ਚੋਂ ਉਪਲਬਧ ਹੈ।
ConversionConversion EmoticonEmoticon