ਨਕਸ਼ਿਆਂ ਲਈ ਵਰਤੋ 'ਇੰਡੀਆ ਐਟਲਸ' ਆਦੇਸ਼ਕਾਰੀ/IndiaAtlusappByDrCPKamboj


ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 18-02-2016

          ਗੂਗਲ ਐਪ ਸਟੋਰ ਅਤੇ mapsofindia.com ਜਾਲ-ਟਿਕਾਣੇ 'ਤੇ ਇੱਕ 'ਇੰਡੀਆ ਐਟਲਸ' ਨਾਂ ਦੀ ਅਜਿਹੀ ਆਦੇਸ਼ਕਾਰੀ ਉਪਲਭਧ ਹੈ ਜਿਸ ਦੀ ਮਦਦ ਨਾਲ ਭਾਰਤ ਦੇ ਨਕਸ਼ਿਆਂ ਨੂੰ ਦੇਖਿਆ, ਲਾਹਿਆ (Download), ਸਾਂਝਾ ਕੀਤਾ ਅਤੇ ਛਾਪਿਆ ਜਾ ਸਕਦਾ ਹੈ। ਇਸ ਆਦੇਸ਼ਕਾਰੀ ਵਿਚ ਵੱਖ-ਵੱਖ ਰਾਜਾਂ ਅਤੇ ਜ਼ਿਲ੍ਹਿਆਂ ਦੇ 50 ਤੋਂ ਵੱਧ ਨਕਸ਼ੇ ਉਪਲਭਧ ਹਨ। ਇਹ ਵਿਲੱਖਣ ਆਦੇਸ਼ਾਰੀ ਸਫਰ ਬਾਰੇ ਸੂਚਨਾ ਪ੍ਰਦਾਨ ਕਰਨ ਲਈ ਮਾਰਗ-ਦਰਸ਼ਕ ਦਾ ਕੰਮ ਕਰ ਰਹੀ ਹੈ।

          ਆਦੇਸ਼ਕਾਰੀ ਵਿਚ ਭੂਗੋਲਿਕ ਭਾਰਤ, ਰਾਜਨੀਤਕ ਭਾਰਤ, ਭਾਰਤ ਦੀਆ ਨਦੀਆਂ, ਭਾਰਤ ਦਾ ਰੇਖਾ ਚਿਤਰ ਅਤੇ ਖ਼ਾਲੀ ਨਕਸ਼ੇ ਉਪਲਭਧ ਹਨ। ਇਹ ਸਾਰੇ ਨਕਸ਼ੇ ਉੱਚ ਮਿਆਰ ਵਾਲੇ ਹਨ ਤੇ ਇਨ੍ਹਾਂ ਨੂੰ ਸਿੱਧਾ ਛਾਪਿਆ ਜਾਂ ਸਾਂਭਿਆ, ਇੱਕ-ਦੂਜੇ ਨੂੰ ਬਿਜ-ਡਾਕ (E-mail) ਕੀਤਾ ਜਾ ਸਕਦਾ ਹੈ।

          ਇਸ ਆਦੇਸ਼ਕਾਰੀ ਦੀਆਂ ਕੁੱਝ ਵਿਸ਼ੇਸ਼ ਸਹੂਲਤਾਂ ਮਾਣਨ ਲਈ ਤੁਹਾਡੇ ਫੋਨ 'ਤੇ ਦੀਰਘ-ਪ੍ਰਦਾਨੀ (Wifi) ਜਾਂ 3-ਜੀ ਅੰਤਰਜਾਲ ਮੇਲ (Internet Connection) ਹੋਣਾ ਚਾਹੀਦਾ ਹੈ। ਜੇਕਰ ਉਪਕਰਣ ਵਿਚ ਛਪਾਈ-ਜੰਤਰ ਲਾਗੂ ਹੋਵੇ ਤਾਂ ਨਕਸ਼ਿਆਂ ਨੂੰ ਸਿੱਧਾ ਛਾਪਿਆ ਜਾ  ਸਕਦਾ ਹੈ। ਆਦੇਸ਼ਕਾਰੀ ਦੇ ਕਿਸੇ ਨਕਸ਼ੇ ਨੂੰ ਸਮਾਜਿਕ ਮਾਧਿਅਮ ਟਿਕਾਣਿਆਂ ਉੱਤੇ ਸਾਂਝਾ ਕੀਤਾ ਜਾ ਸਕਦਾ ਹੈ। ਇਸੇ ਤਰਾਂ ਆਦੇਸ਼ਕਾਰੀ ਵਿਚੋਂ ਪਸੰਦ ਦੇ ਨਕਸ਼ਿਆਂ ਨੂੰ ਪਹੁੰਚ-ਚਿੰਨ੍ਹ (Bookmarks) ਲਗਾ ਕੇ ਰੱਖਣ ਦੀ ਦਮਦਾਰ ਸਹੂਲਤ ਵੀ ਉਪਲਭਧ ਹੈ।

ਤਕਨੀਕੀ ਸ਼ਬਦਾਵਲੀ  

ਠੋਸ-ਚੱਕਲੀ: Hard Disk (ਹਾਰਡ ਡਿਸਕ)

ਡਾਕ-ਪਛਾਣ: Mail ID (ਮੇਲ ਆਈਡੀ)

ਡਾਰ-ਛਾਪਾ: Cloud Print (ਕਲਾਊਡ ਪ੍ਰਿੰਟ)

ਡਾਰ-ਭੰਡਾਰ-ਮੇਲ: Cloude Storage Integration (ਕਲਾਊਡ ਸਟੋਰੇਜ ਇੰਟੈਗ੍ਰੇਸ਼ਨ)

ਡਿੰਗਾ: Italic (ਇਟੈਲਿਕ)

ਤਸਵੀਰ: Photo (ਫੋਟੋ)

ਤਸਵੀਰੀ-ਤੱਤ: Pixel (ਪਿਕਸਲ)

ਤਕਨਾਲੋਜੀ, ਤਕਨੀਕ: Technology (ਟੈਕਨਾਲੋਜੀ)

ਤਕਨੀਕੀ ਢਾਬਾ: Cafe (ਕੈਫੈ)

ਤਜਵੀਜ: Offer (ਆਫਰ)

ਤਤਕਾਲੀ-ਸਨੇਹਾ: Instant Message (ਇਨਸਟੈਂਟ ਮੈਸੇਜ)

ਤਬਾਦਲਾਕਾਰ: Converter (ਕਨਵਰਟਰ)
Previous
Next Post »