ਇੱਕ ਨਵੀਂ ਤਕਨੀਕ ਰਾਹੀਂ ਕੰਪਿਊਟਰ
ਵਿਚ ਟਾਈਪ ਕੀਤੇ ਪੰਜਾਬੀ ਦੇ ਮੈਟਰ ਦਾ ਫੌਂਟ ਬਿਨਾਂ ਅੱਖਰ ਤਬਦੀਲੀ ਕਰਿਆਂ ਬਦਲਿਆ ਜਾ ਸਕਦਾ ਹੈ ਤੇ
ਉਹ ਵੀ ਬਿਨਾਂ ਕਿਸੇ ਫੌਂਟ ਕਨਵਰਟਰ ਪ੍ਰੋਗਰਾਮ ਦੀ ਵਰਤੋਂ ਕੀਤਿਆਂ।
ਅਨਮੋਲ ਲਿਪੀ, ਗੁਰਮੁਖੀ, ਅਸੀਸ,
ਜੁਆਏ ਆਦਿ ਪੁਰਾਤਨ ਗੈਰ-ਮਿਆਰੀ ਫੌਂਟਾਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇੱਕ ਫੌਂਟ ਵਿਚ ਟਾਈਪ
ਕੀਤਾ ਮੈਟਰ ਦੂਜੇ ਕੰਪਿਊਟਰ ਵਿਚ ਜਾਹ ਕੇ ਬਦਲ ਜਾਂਦਾ ਹੈ। ਜੇਕਰ ਅਜਿਹੇ ਫੌਂਟਾਂ ਵਿਚ ਕੰਪੋਜ਼ ਕੀਤੇ
ਮੈਟਰ ਨੂੰ ਕਿਧਰੇ ਈ-ਮੇਲ ਰਾਹੀਂ ਭੇਜਣਾ ਹੋਵੇ ਤਾਂ ਫੌਂਟ ਵੀ ਨਾਲ ਭੇਜਣਾ ਪੈਂਦਾ ਹੈ। ਇਸੇ ਤਰ੍ਹਾਂ
ਇਨ੍ਹਾਂ ਰਵਾਇਤੀ ਫੌਂਟਾਂ ਨੂੰ ਇੰਟਰਨੈੱਟ ਉੱਤੇ ਵਰਤਣਾ ਸੰਭਵ ਨਹੀ ਹੈ ਜਿਸ ਕਾਰਨ ਇਨ੍ਹਾਂ ਦਾ ਵੈੱਬਸਾਈਟਾਂ
'ਤੇ ਪੰਜਾਬੀ ਭਾਸ਼ਾ ਦੇ ਮੈਟਰ ਦੀ ਥੁੜ੍ਹ ਹੈ ਤੇ ਉਹ ਵੀ ਸਰਚ ਇੰਜਣਾਂ ਰਾਹੀਂ ਲੱਭਿਆ ਨਹੀਂ ਜਾ ਸਕਦਾ।
ਇਨ੍ਹਾਂ ਸਮੱਸਿਆਵਾਂ ਨੂੰ ਯੂਨੀਕੋਡ
ਨਾਂ ਦੀ ਪ੍ਰਣਾਲੀ ਨੇ ਬਾਖ਼ੂਬੀ ਹੱਲ ਕਰ ਦਿੱਤਾ ਹੈ। ਇਸ ਦੀ ਵਰਤੋਂ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ
ਕੰਪਿਊਟਰ ਵਿਚ ਕੋਈ ਨਵਾਂ ਫੌਂਟ ਨਹੀਂ ਪਾਉਣਾ ਪੈਂਦਾ। ਮਾਈਕਰੋਸਾਫ਼ਟ ਦੀ ਵਿੰਡੋਜ਼ ਇੰਸਟਾਲ ਕਰਨ ਨਾਲ
ਕੰਪਿਊਟਰ ਵਿਚ ਰਾਵੀ ਜਾਂ ਨਿਰਮਲਾ ਫੌਂਟ ਆਪਣੇ-ਆਪ ਚੜ੍ਹ ਜਾਂਦਾ ਹੈ।
ਯੂਨੀਕੋਡ ਆਧਾਰਿਤ ਲਗਭਗ ਇੱਕ
ਦਰਜਨ ਦੇ ਕਰੀਬ ਫੌਂਟ ਤਿਆਰ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ ਰਾਵੀ, ਸਾਬ, ਨਿਰਮਲਾ, ਆਕਾਸ਼, ਅਨਮੋਲ
ਯੂਨੀ, ਅੰਬਰ, ਚਾਤ੍ਰਿਕ ਵੈੱਬ, ਅਕਸ਼ਰ ਆਦਿ ਪ੍ਰਮੁੱਖ ਹਨ।
ਜਾਣਕਾਰੀ ਦੀ ਘਾਟ ਕਾਰਨ ਪੰਜਾਬੀ
ਵਰਤੋਂਕਾਰ ਹਾਲਾਂ ਵੀ ਰਵਾਇਤੀ ਗੈਰ-ਮਿਆਰੀ ਫੌਂਟਾਂ ਦੇ ਮੱਕੜ-ਜਾਲ ਵਿਚ ਫਸ ਕੇ ਆਪਣੀਆਂ ਸਮੱਸਿਆਵਾਂ
ਵਿਚ ਵਾਧਾ ਕਰ ਰਹੇ ਹਨ। ਦੂਜੇ ਪਾਸੇ, ਯੂਨੀਕੋਡ ਆਧਾਰਤ ਫੌਂਟਾਂ ਰਾਹੀਂ ਵਰਤੋਂਕਾਰ ਆਪਣੀ ਪਸੰਦ ਦੀ
ਸ਼ਕਲ (ਸ਼ੇਪ) ਵਾਲੇ ਫੌਂਟ ਦੀ ਵਰਤੋਂ ਕਰ ਸਕਦੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਯੂਨੀਕੋਡ ਵਾਲੇ ਕਿਸੇ
ਇੱਕ ਫੌਂਟ ਵਿਚ ਤਿਆਰ ਕੀਤੇ ਮੈਟਰ ਉੱਪਰ ਜੇਕਰ ਕੋਈ ਦੂਸਰਾ ਯੂਨੀਕੋਡ ਫੌਂਟ ਲਗਾਇਆ ਜਾਵੇ ਤਾਂ ਅੱਖਰਾਂ
ਵਿਚ ਕੋਈ ਤਬਦੀਲੀ ਨਹੀਂ ਆਉਂਦੀ, ਸਗੋਂ ਸ਼ਕਲ ਹੀ ਬਦਲਦੀ ਹੈ। ਮਿਸਾਲ ਵਜੋਂ ਜੇ ਕੋਈ ਰਾਵੀ ਫੌਂਟ ਵਿਚ
ਤਿਆਰ ਕੀਤੇ ਮੈਟਰ ਦੇ ਸਿਰਲੇਖ ਨੂੰ ਅਲੱਖ ਦਿਖਾਉਣਾ ਚਾਹੇ ਤਾਂ ਉਸ ਨੂੰ ਸਿਲੈੱਕਟ ਕਰਕੇ ਫੌਂਟ ਬਕਸੇ
ਵਿਚੋਂ ਆਕਾਸ਼ ਜਾਂ ਨਿਰਮਲਾ ਫੌਂਟ ਦੀ ਚੋਣ ਕਰ ਸਕਦਾ ਹੈ। ਇਸ ਨਾਲ ਸ਼ਕਲ ਬਦਲੀ ਤੋਂ ਬਿਨਾਂ ਹੋਰ ਕੋਈ
ਤਬਦੀਲੀ ਨਹੀਂ ਹੁੰਦੀ। ਰਾਵੀ, ਨਿਰਮਲਾ, ਆਕਾਸ਼ ਆਦਿ ਕੁੱਝ ਅਜਿਹੇ ਫੌਂਟ ਹਨ ਜੋ ਪੰਜਾਬੀ ਦੇ ਨਾਲ-ਨਾਲ
ਅੰਗਰੇਜ਼ੀ ਅਤੇ ਹੋਰਨਾਂ ਭਾਰਤੀ ਭਾਸ਼ਾਵਾਂ ਨੂੰ ਵੀ ਸਮਰਥਨ ਕਰਦੇ ਹਨ। ਹੁਣ ਤੁਸੀਂ ਯੂਨੀਕੋਡ ਵਾਲੇ ਦੋ-ਭਾਸ਼ੀ
ਮੈਟਰ ਦੀ ਸ਼ਕਲ ਸਿਰਫ ਇੱਕ ਕਮਾਂਡ (ਫੌਂਟ ਬਦਲਣ ਵਾਲੀ) ਨਾਲ ਬਦਲ ਸਕਦੇ ਹੋ।
ਯੂਨੀਕੋਡ ਦਾ ਸਬੰਧ ਸਿਰਫ਼ ਟਾਈਪ
ਨਾਲ ਨਹੀਂ ਸਗੋਂ ਇਸ ਦੇ ਹੋਰ ਵੀ ਅਨੇਕਾਂ ਫ਼ਾਇਦੇ ਹਨ। ਯੂਨੀਕੋਡ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ ਜਿਸ
ਵਿਚ ਦੁਨੀਆ ਦੀਆਂ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਯੂਨੀਕੋਡ ਵਿਚ ਸ਼ਾਮਿਲ ਹਰੇਕ
ਅੱਖਰ, ਚਿੰਨ੍ਹ ਆਦਿ ਨੂੰ ਸਥਿਰ ਕੋਡ ਪ੍ਰਦਾਨ ਕਰਵਾਇਆ ਗਿਆ ਹੈ। ਇਹੀ ਕਾਰਨ ਹੈ ਕਿ ਯੂਨੀਕੋਡ ਫੌਂਟਾਂ
ਵਿਚ ਸਮਿਲਤ ਮੈਟਰ ਦੁਨੀਆ ਦੇ ਕਿਸੇ ਵੀ ਓਪਰੇਟਿੰਗ ਸਿਸਟਮ ਵਾਲੇ ਕੰਪਿਊਟਰ, ਸਮਾਰਟ ਫ਼ੋਨ, ਟੇਬਲੇਟ,
ਲੈਪਟਾਪ ਉੱਤੇ ਸਹੀ ਪੜ੍ਹਿਆ ਅਤੇ ਛਾਪਿਆ ਜਾ ਸਕਦਾ ਹੈ। ਯੂਨੀਕੋਡ ਵਿਚ ਟਾਈਪ ਕਰਨ ਲਈ ਕੀ-ਬੋਰਡ ਲੇਆਊਟ
ਪ੍ਰੋਗਰਾਮ ਦੀ ਜ਼ਰੂਰਤ ਪੈਂਦੀ ਹੈ। ਵਿੰਡੋਜ਼ ਵਿਚ ਤਾਂ ਇਨਸਕਰਿਪਟ ਕੀ-ਬੋਰਡ ਲੇਆਊਟ ਪਹਿਲਾਂ ਹੀ ਹੈ।
ਉਸ ਨੂੰ ਕੰਟਰੋਲ ਪੈਨਲ ਤੋਂ ਚਾਲੂ ਕਰਨ ਦੀ ਲੋੜ ਪੈਂਦੀ ਹੈ।
ਅਨਮੋਲ ਲਿਪੀ ਅਤੇ ਅਸੀਸ ਵਿਚ
ਕੰਮ ਕਰਨ ਵਾਲੇ ਵਰਤੋਂਕਾਰਾਂ ਨੂੰ ਕ੍ਰਮਵਾਰ ਫੋਨੈਟਿਕ ਅਤੇ ਰਮਿੰਗਟਨ ਕੀ-ਬੋਰਡ ਲੇਆਊਟ ਪ੍ਰੋਗਰਾਮ ਦੀ
ਲੋੜ ਪੈਂਦੀ ਹੈ। ਯੂਨੀ-ਟਾਈਪ (www.punjabicomputer.com) ਅਤੇ ਜੀ ਲਿਪੀਕਾ
(www.gurmukhifontconverter.com) ਅਜਿਹੇ ਹੀ ਦੋ ਪ੍ਰੋਗਰਾਮ ਹਨ ਜਿਨ੍ਹਾਂ ਨੂੰ ਵਰਤ ਕੇ ਯੂਨੀਕੋਡ
ਵਾਲੇ ਫੌਂਟ ਵਿਚ ਟਾਈਪ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਡਾ. ਕੁਲਬੀਰ ਸਿੰਘ ਥਿੰਦ ਦੀ ਵੈੱਬਸਾਈਟ (www.gurbanifiles.org) 'ਤੇ ਕਈ ਯੂਨੀਕੋਡ ਫੌਂਟ ਅਤੇ
ਕੀ-ਬੋਰਡ ਲੇਆਊਟ ਪ੍ਰੋਗਰਾਮ ਉਪਲਬਧ ਹਨ।
ਮਿਆਰੀ ਤਕਨੀਕਾਂ ਵਿਕਸਿਤ ਹੋਣ
ਦੇ ਬਾਵਜੂਦ ਵਰਤੋਂਕਾਰ ਗੈਰ-ਮਿਆਰੀ ਫੌਂਟਾਂ ਦੇ ਮੱਕੜਜਾਲ਼ ਵਿਚ ਫਸੇ ਹੋਏ ਹਨ। ਪੰਜਾਬ ਸਰਕਾਰ ਅਤੇ ਪ੍ਰਿੰਟ
ਸਨਅਤ ਨੂੰ ਚਾਹੀਦਾ ਹੈ ਕਿ ਇਸ ਨਵੀਂ ਤਕਨੀਕ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।
ਪੰਜਾਬੀ
ਯੂਨੀਕੋਡ ਫੌਂਟ (ਮਾਰਚ, 2016)
|
|
ਫੌਂਟ
|
ਨਮੂਨਾ
|
Akaash
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ
ਲਈ
View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
AmbarKalmi
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ
View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
AnmolUni
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
Bulara Black
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View >
Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
ChatrikUni
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
Dekho 7 Bold
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
Dwarka 3 Light
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation
Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
GHP Full Demi
|
ਨੋਟ:
ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane
ਦੀ ਵਰਤੋਂ
ਕੀਤੀ ਜਾ ਸਕਦੀ
ਹੈ।
|
GHW Adhiapak 7 Bold
|
ਨੋਟ: ਨੈਵੀਗੇਸ਼ਨ
ਪੇਨ
ਨੂੰ
ਦੇਖਣ/ਛਿਪਾਉਣ ਲਈ View > Navigation Pane
ਦੀ
ਵਰਤੋਂ
ਕੀਤੀ
ਜਾ
ਸਕਦੀ
ਹੈ।
|
GHW Purani Primer PDL
|
ਨੋਟ:
ਨੈਵੀਗੇਸ਼ਨ
ਪੇਨ
ਨੂੰ
ਦੇਖਣ/ਛਿਪਾਉਣ ਲਈ View > Navigation Pane
ਦੀ
ਵਰਤੋਂ
ਕੀਤੀ
ਜਾ
ਸਕਦੀ
ਹੈ।
|
Gubara 4 Big
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View >
Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
Gur Old Letterpress 7 Bold
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
Gurmukhi-UCSB-Uni
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
Gurmukhi-UCSB-Uni
|
ਨੋਟ:
ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane
ਦੀ ਵਰਤੋਂ
ਕੀਤੀ ਜਾ ਸਕਦੀ
ਹੈ।
|
Kalam
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
Modhera 7 Bold
|
ਨੋਟ:
ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane
ਦੀ ਵਰਤੋਂ
ਕੀਤੀ ਜਾ ਸਕਦੀ
ਹੈ।
|
Nirmala UI
|
ਨੋਟ:
ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ
View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
Oankaar
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ
View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
Punjabi Typewriter
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane
ਦੀ
ਵਰਤੋਂ
ਕੀਤੀ
ਜਾ
ਸਕਦੀ
ਹੈ।
|
Raaj 7 Bold
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
Raajaa 7 Bold
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane
ਦੀ ਵਰਤੋਂ
ਕੀਤੀ ਜਾ ਸਕਦੀ
ਹੈ।
|
Raavi
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation
Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
Rupe 4 Book
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View >
Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
Rupe 9 Black
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
Saab
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation
Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
Uttar 37 Bold Cond
|
ਨੋਟ:
ਨੈਵੀਗੇਸ਼ਨ
ਪੇਨ
ਨੂੰ
ਦੇਖਣ/ਛਿਪਾਉਣ ਲਈ View > Navigation Pane
ਦੀ
ਵਰਤੋਂ
ਕੀਤੀ
ਜਾ
ਸਕਦੀ
ਹੈ।
|
Saaf
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
Tsheg 7 Bold
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
Uttar 37 Bold Cond
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane
ਦੀ
ਵਰਤੋਂ
ਕੀਤੀ
ਜਾ
ਸਕਦੀ
ਹੈ।
|
Lohit Punjabi
|
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ।
|
SakalBharati Punjabi
|
ਨੋਟ:
ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ
ਵਰਤੋਂ ਕੀਤੀ ਜਾ ਸਕਦੀ ਹੈ।
|
ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 19-04-2016
1 comments:
Click here for commentsਬਹੁਤ ਅੱਛਾ, ਸਰ ਤੁਸੀਂ ਪੰਜਾਬੀ ਟਾੲਿਪਿੰਗ ਲੲੀ ਵੱਡਾ ਯੋਗਦਾਨ ਪਾ ਰਹੇ ਹੋ।
ਸ਼ੁਕਰੀਆ।
ConversionConversion EmoticonEmoticon