ਭਾਰਤੀ ਰੇਲਵੇ ਬਾਰੇ ਆਦੇਸ਼ਕਾਰੀਆਂ/IndianRailwayApsDrCPKamboj

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 01-04-2016 
 ਭਾਰਤ ਦੀ ਕਿਸੇ ਰੇਲ ਗੱਡੀ ਦਾ ਪਤਾ ਲਗਾਉਣ, ਉਸ ਦੀ ਸਮਾਂ-ਸੂਚੀ ਵੇਖਣ, ਕੁਰਸੀਆਂ ਰਾਖਵੀਂਆਂ ਕਰਨ ਤੇ ਉਸ ਦੀ ਭੂਗੋਲਿਕ ਸਥਿਤੀ ਦਾ ਪਤਾ ਲਗਾਉਣ ਲਈ ਕਈ ਆਦੇਸ਼ਕਾਰੀਆਂ ਉਪਲਭਧ ਹਨ। ਇਹਨਾਂ ਵਿਚੋਂ ਕੁੱਝ ਆਦੇਸ਼ਕਾਰੀਆਂ ਖ਼ੁਦ ਰੇਲਵੇ ਵਿਭਾਗ ਵੱਲੋਂ ਤਿਆਰ ਕੀਤੀਆਂ ਗਈਆਂ ਹਨ ਤੇ ਗਈ ਗੂਗਲ ਸਮੇਤ ਹੋਰਨਾਂ ਤੀਜੀ ਧਿਰ ਦੀਆਂ ਕੰਪਣੀਆਂ ਵੱਲੋਂ।
 ਇੰਡੀਅਨ ਟਰੇਨ ਲੋਕੇਟਰ (Indian Train Locator) ਆਦੇਸ਼ਕਾਰੀ ਰਾਹੀਂ ਅਸੀਂ ਘਰ ਬੈਠਿਆਂ ਭਾਰਤੀ ਰੇਲਵੇ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਾਂ। ਜੇਕਰ ਤੁਸੀਂ ਰੇਲ 'ਤੇ ਸਫਰ ਕਰ ਰਹੇ ਆਪਣੇ ਕਿਸੇ ਮਿੱਤਰ ਨੂੰ ਦੱਸਣਾ ਚਾਹੁੰਦੇ ਹੋ ਕਿ ਹੁਣ ਤੁਸੀਂ ਫਲਾਣੇ ਠਹਿਰਾਅ (Station) 'ਤੇ ਹੋ ਅਤੇ ਇੰਨੇ ਮਿੰਟਾਂ ਦੀ ਦੇਰੀ ਨਾਲ ਚੱਲ ਰਹੇ ਹੋ ਤਾਂ ਅਗਲਾ ਹੈਰਾਨ ਹੋ ਜਾਵੇਗਾ। ਇਹ ਹੈਰਾਨੀ ਵਾਲਾ ਕੰਮ ਕਰਨ ਲਈ ਤੁਹਾਨੂੰ ਇਹ ਆਦੇਸ਼ਕਾਰੀ ਆਪਣੇ ਆਧੁਨਿਕ ਮੋਬਾਈਲ ਵਿਚ ਚੜ੍ਹਾਉਣੀ ਪਵੇਗੀ। ਇਹ ਆਦੇਸ਼ਕਾਰੀ ਸਾਨੂੰ ਰੇਲ ਗੱਡੀ ਦਾ ਅੰਕ, ਨਾਂ, ਚੱਲਣ ਵਾਲੇ ਅਤੇ ਪਹੁੰਚਣ ਵਾਲੇ ਠਹਿਰਾਅ ਦਾ ਨਾਂ, ਪਿੱਛੇ ਲੰਘ ਚੁੱਕੇ ਠਹਿਰਾਅ ਦੀ ਸੂਚੀ ਬਾਰੇ ਜਾਣਕਾਰੀ ਦਿੰਦੀ ਹੈ ਜਿਸ ਦੇ ਆਧਾਰ 'ਤੇ ਗੱਡੀ ਦੀ ਸਹੀ ਸਥਿਤੀ ਦਾ ਗਿਆਨ ਹੋ ਜਾਂਦਾ ਹੈ।
 ਰੇਲ ਯਾਤਰੀ ਇੰਡੀਅਨ ਰੇਲਵੇ (Rail Yatri Indian Railway) ਨਾਂ ਦੀ ਆਦੇਸ਼ਕਾਰੀ ਯਾਤਰੀਆਂ ਲਈ ਤਿਆਰ ਕੀਤੀ ਗਈ ਹੈ। ਜਿਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ: 
* ਗੱਡੀ ਦੇ ਚੱਲਣ ਬਾਰੇ ਸਿੱਧੀ (Live) ਜਾਣਕਾਰੀ
* ਕਿਸੇ ਪੜਾਅ-ਵਾਰ ਯਾਤਰਾ ਦੀ ਅਗਲੇਰੀ ਯੋਜਨਾ 'ਚ ਸਹਾਇਕ
* ਗੱਡੀ ਦੇ ਕਿਸੇ ਠਹਿਰਾਅ 'ਤੇ ਪਹੁੰਚਣ ਜਾਂ ਠਹਿਰਾਅ ਛੱਡਣ ਬਾਰੇ ਸਿੱਧੀ ਜਾਣਕਾਰੀ
* ਗੱਡੀ ਦੀ ਚਾਲ ਗਿਆਤ ਕਰਨ ਦੀ ਸਹੂਲਤ
* ਦੇਸ਼ ਦੇ ਪ੍ਰਮੁੱਖ ਰੇਲਵੇ ਠਹਿਰਾਵਾਂ ਦੇ ਨੇੜੇ-ਤੇੜੇ ਦੀਆਂ ਮਹੱਤਵਪੂਰਨ ਤਸਵੀਰਾਂ ਦਿਖਾਉਣ ਦੀ ਵਿਸ਼ੇਸ਼ਤਾ
* ਕੁਰਸੀਆਂ ਰਾਖਵੀਂਆਂ ਕਰਾਉਣ ਅਤੇ ਜਾਲ-ਸਬੰਧ (Online) ਪੁੱਛ-ਗਿੱਛ ਦੀ ਸੌਖੀ ਸਹੂਲਤ
* ਗੱਡੀਆਂ ਬਾਰੇ ਸੂਚਨਾ ਅਤੇ ਸਮਾਂ-ਸੂਚੀ ਉਪਲਭਧਤਾ
* ਕਿਸੇ ਦੋ ਠਹਿਰਾਵਾਂ ਵਿਚਕਾਰ ਚੱਲਣ ਵਾਲੀਆ ਗੱਡੀਆਂ ਬਾਰੇ ਜਾਣਕਾਰੀ
* ਗੱਡੀਆਂ ਦੇ ਠਹਿਰਾ-ਮੰਚ ਅੰਕਾਂ ਬਾਰੇ ਜਾਣਕਾਰੀ
* ਸਫਰ ਵਿਚ ਰਾਹ, ਰੱਦ ਹੋਣ, ਦੇਰੀ ਹੋਣ ਆਦਿ ਨਾਲ ਸਬੰਧਿਤ ਚੌਕਸੀ ਸਨੇਹੇ
 ਇੱਕ ਹੋਰ ਇੰਡੀਅਨ ਟਰੇਨ ਸਟੇਟੱਸ (Indian Train Status) ਨਾਂ ਦੀ ਆਦੇਸ਼ਕਾਰੀ ਰਾਹੀਂ ਚੱਲਣ ਵਾਲੀ ਗੱਡੀ ਦੀ ਸਥਿਤੀ ਬਾਰੇ ਸਿੱਧੀ ਜਾਣਕਾਰੀ, ਗੱਡੀ ਅੰਕ, ਠਹਿਰਾਅ ਸੰਕੇਤ, ਜਾਤਰੀ ਨਾਮ ਸੂਚਨਾ (ਪਸੰਜਰ ਨੇਮ ਰਿਕਾਰਡ) ਅੰਕ, ਡੱਬਾ ਅੰਕ, ਕੁਰਸੀ ਅੰਕ ਆਦਿ ਪਤਾ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੇ ਫੋਨ ਵਿਚ 'ਮੈਪਸ' ਐਪ ਉਪਲਭਧ ਹੈ ਤਾਂ ਤੁਸੀਂ 'ਲਾਂਚ ਮੈਪ' ਰਾਹੀਂ ਗੱਡੀ ਦੀ ਗੂਗਲ ਮੈਪ 'ਤੇ ਸਹੀ ਸਥਿਤੀ ਵੇਖ ਸਕਦੇ ਹੈ।


ਤਕਨੀਕੀ ਸ਼ਬਦਾਵਲੀ  
ਜਾਲ-ਸਥਾਨ: Website (ਵੈੱਬਸਾਈਟ)
ਜਾਲ-ਸਬੰਧ: Online (ਆਨਲਾਈਨ)
ਜਾਲਕ੍ਰਮ: Network (ਨੈਟਵਰਕ)
ਜਾਲ-ਖੋਜਕ: Browser (ਬ੍ਰਾਊਜ਼ਰ)
ਜਾਲ-ਖੋਜਕ: Web Browser (ਵੈੱਬ ਬ੍ਰਾਊਜ਼ਰ)
ਜਾਲ-ਖੋਜ-ਚਾਲ: Browsing Speed (ਬ੍ਰਾਊਜ਼ਿੰਗ ਸਪੀਡ)
ਜਾਲ-ਖੋਜਣਾ: Browse (ਬ੍ਰਾਊਜ਼)
ਜਾਲ-ਚਿਤਰਕਸ਼ੀ-ਜੰਤਰ: Webcam (ਵੈੱਬਕੈਮ)
ਜਾਲ-ਟਿਕਾਣਾ: Website (ਵੈੱਬਸਾਈਟ)
ਜਾਲ-ਟਿਕਾਣਾ-ਸਿਰਨਾਵਾਂ: Website Address (ਵੈੱਬਸਾਈਟ ਐਡਰੈੱਸ)
ਜਾਲ-ਤਕਨੀਕ: Web Technology (ਵੈੱਬ ਟੈਕਨਾਲੋਜੀ)
ਜਾਲਤੰਤਰ: Network (ਨੈਟਵਰਕ)


Previous
Next Post »