ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 10-06-2016
ਐਪ ਸਟੋਰ ’ਤੇ ਕਈ ‘ਵੀਡੀਓ ਡਾਊਨਲੋਡ’ ਆਦੇਸ਼ਕਾਰੀਆਂ ਉਪਲਭਧ ਹਨ। ਇਨ੍ਹਾਂ ਮੁਫ਼ਤ ਆਦੇਸ਼ਕਾਰੀਆਂ ਰਾਹੀਂ ਸਚਿੱਤਰ ਮਿਸਲਾਂ ਨੂੰ ਉੱਚ ਚਾਲ ’ਤੇ ਲਾਹ ਕੇ ਰੱਖਿਆ ਜਾ ਸਕਦਾ ਹੈ। ਦੁਬਾਰਾ ਸਚਿੱਤਰ ਵੇਖਣ ਲਈ ਅੰਤਰਜਾਲ ਖੋਲ੍ਹਣ ਦੀ ਲੋੜ ਨਹੀਂ ਪੈਂਦੀ ਤੇ ਉਸ ਨੂੰ ਜਾਲ-ਨਿਸ਼ੇਧ (Offline) ਹੀ ਚਲਾਇਆ ਜਾ ਸਕਦਾ ਹੈ। ਇਹ ਆਦੇਸ਼ਕਾਰੀਆਂ ਜਿੱਥੇ ਸਾਨੂੰ ਵਾਰ-ਵਾਰ ਉਤਾਰਣ ਦੇ ਝੰਜਟ ਤੋਂ ਬਚਾਉਂਦੀਆਂ ਹਨ ਉੱਥੇ ਵੱਖ ਵੱਖ ਸਚਿੱਤਰ ਖਾਇਆਂ (Video formates) ’ਚ ਮਿਸਲਾਂ ਉਤਾਰਨ ਦੀ ਸਹੂਲਤ ਵੀ ਦਿੰਦੀਆਂ ਹਨ।
ਵੀਡੀਓ ਡਾਊਨਲੋਡਰ ਫਾਰ ਇੰਸਟਾਗ੍ਰਾਮ:
ਇਹ (Video downloader for instagram) ਇੱਕ ਸਚਿੱਤਰ-ਉਤਾਰੂ ਆਦੇਸ਼ਕਾਰੀ ਹੈ। ਇਸ ਨੂੰ ਵਰਤਣ ਦਾ ਤਰੀਕਾ ਬਹੁਤ ਸੌਖਾ ਹੈ।
* ਸਭ ਤੋਂ ਪਹਿਲਾਂ ਉਤਾਰਣ ਵਾਲੇ ਸਚਿੱਤਰ ਦੀ ਕੜੀ (Link) ਦਾ ਉਤਾਰਾ (Copy) ਕਰੋ।
* ਹੁਣ ਆਦੇਸ਼ਕਾਰੀ ਖੋਲ੍ਹੋ।
* ਲਿਖਤ ਬਕਸੇ ਵਿੱਚ ਲੰਬੇ ਸਮੇਂ ਤਕ ਛੂਹੋ ਤੇ ਚੰਮੇੜ (Paste) ਸਹੂਲਤ ਲੈ ਲਓ।
* ਡਾਊਨਲੋਡ ’ਤੇ ਛੂਹ ਕੇ ਇੰਤਜ਼ਾਰ ਕਰੋ।
ਈਜ਼ੀ ਡਾਊਨਲੋਡਰ:
ਇਹ (Easy downloader) ਇੱਕ ਅਜਿਹੀ ਸਚਿੱਤਰ-ਊਤਾਰੂ-ਆਦੇਸ਼ਕਾਰੀ ਹੈ ਜੋ ਕਈ ਪ੍ਰਕਾਰ ਦੀਆਂ ਸੰਧੀਆਂ ਅਤੇ ਜਾਲ-ਖੋਜਕਾਂ ’ਤੇ ਕੰਮ ਕਰ ਸਕਦੀ ਹੈ। ਇਸ ’ਤੇ ਇੱਕੋ ਸਮੇਂ ਇੱਕ ਤੋਂ ਵੱਧ ਸਚਿੱਤਰ ਮਿਸਲਾਂ ਨੂੰ ਉਤਾਰਿਆ ਜਾ ਸਕਦਾ ਹੈ। ਕਿਸੇ ਕਾਰਨ ਉਤਾਰੂ ਪ੍ਰਕਿਰਿਆ ਦੌਰਾਨ ਅੰਤਰਜਾਲ ਬੰਦ ਹੋ ਜਾਵੇ ਤਾਂ ਇਸ ਵਿੱਚ ਦੁਬਾਰਾ ਲਗਾਤਾਰ ਉਤਾਰਨ ਦੀ ਵਿਸ਼ੇਸ਼ਤਾ ਉਪਲਭਧ ਹੈ। ਇਸ ਵਿੱਚ ਪਹੁੰਚ-ਚਿੰਨ੍ਹ ਲਗਾਉਣ (Book Marks), ਮਿਸਲਾਂ ਨੂੰ ਸ਼੍ਰੇਣੀਬੱਧ ਕਰਨ ਤੋਂ ਲੈ ਕੇ ਹੋਰ ਢੇਰਾਂ ਸਹੂਲਤਾਂ ਉਪਲਭਧ ਹਨ।
ਤਕਨੀਕੀ ਸ਼ਬਦਾਵਲੀ:
ਬਟਣ: Key (ਕੀਅ);
ਬਟਣ-ਛੂਹ: Typing Stroke (ਟਾਈਪਿੰਗ ਸਟਰੌਕ)
ਬਟਣ-ਫੱਟਾ: Keyboard (ਕੀ-ਬੋਰਡ)
ਬਟਣ-ਫੱਟੀ: Key Pad (ਕੀਪੈਡ)
ਬਟਣ-ਲੇਖਣ: Type (ਟਾਈਪ)
ਬਦਲ: Backup (ਬੈਕਅਪ)
ਬੰਧ: Lock (ਲੌਕ)
ਬਰਾਮਦ, ਬਾਹਰ-ਭੇਜਣਾ: Export (ਐਕਸਪੋਰਟ)
ਬਾਹਰੀ: External (ਐਕਸਟਰਨਲ)
ਬਾਹਰੀ-ਯਾਦ-ਪੱਤਾ: External Memory Card (ਐਕਸਟਰਨਲ ਮੈਮਰੀ ਕਾਰਡ)
ਬਿਗੜ: Virus (ਵਾਈਰਸ)
ਬਿਗੜ (-ਰੋਧਕ)-ਵਿਰੋਧੀ: Anti-Virus (ਐਂਟੀ ਵਾਈਰਸ)
ConversionConversion EmoticonEmoticon