ਸਮਾਰਟ ਫੋਨਾਂ ਵਿਚ ਰੋਮਨ ਵਿਧੀ ਰਾਹੀਂ ਟਾਈਪ ਕਰਨ ਲਈ ਅਪਣਾਓ ਗੂਗਲ ਇੰਡੀਕ ਕੀ-ਬੋਰਡ-1/GoogleIndicKeyboard-Dr-CP-Kamboj

ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 10-07-2016




        ਦੋਸਤੋ, ਕੰਪਿਊਟਰ, ਲੈਪਟਾਪ, ਟੇਬਲੇਟ ਜਾਂ ਸਮਾਰਟ ਫੋਨ ਉੱਤੇ ਟਾਈਪ ਕਰਨ ਲਈ ਵਰਤੋਂਕਾਰ ਨੂੰ ਸਭ ਤੋਂ ਪਹਿਲਾਂ ਕੀ-ਬੋਰਡ ਨਾਲ ਦੋ-ਚਾਰ ਹੋਣਾ ਪੈਂਦਾ ਹੈਅਜੋਕੇ ਸਮਾਰਟ ਫੋਨਾਂ ਉੱਤੇ ਭੌਤਿਕ ਬਟਣਾਂ ਵਾਲੇ ਕੀ-ਬੋਰਡ ਦੀ ਥਾਂ 'ਤੇ ਟੱਚ ਵਾਲਾ ਕੀ-ਬੋਰਡ ਹੁੰਦਾ ਹੈ ਪਰ ਪੰਜਾਬੀ ਵਰਨਮਾਲਾ ਵਿਚ ਅੰਗਰੇਜ਼ੀ ਦੇ ਮੁਕਾਬਲੇ ਵਧੇਰੇ ਅੱਖਰ ਹੋਣ ਕਾਰਨ ਪੰਜਾਬੀ ਅੱਖਰਾਂ ਦੇ ਬਟਣਾਂ ਦਾ ਅਕਾਰ ਕਾਫੀ ਛੋਟਾ ਰੱਖਣਾ ਪੈਂਦਾ ਹੈਛੋਟੀ ਸਕਰੀਨ ਵਾਲੇ ਸਮਾਰਟ ਫੋਨਾਂ ਵਿਚ ਉਂਗਲੀ ਦੇ ਛੋਹ ਰਾਹੀਂ ਅੱਖਰ ਪਾਉਣ ਵਿਚ ਕਾਫੀ ਦਿੱਕਤ ਆਉਂਦੀ ਹੈ



ਸਮਾਰਟ ਫੋਨ ਉੱਤੇ ਪੰਜਾਬੀ ਵਿਚ ਟਾਈਪ ਕਰਨ ਲਈ ਕਈ ਵਿਧੀਆਂ ਵਿਕਸਿਤ ਹੋ ਚੁੱਕੀਆਂ ਹਨ ਜਿਨ੍ਹਾਂ ਵਿਚੋਂ ਪ੍ਰਮੁੱਖ ਹਨ- ਰੋਮਨ ਅੱਖਰੀ ਵਿਧੀ, ਪੰਜਾਬੀ ਕੀ-ਬੋਰਡ ਵਿਧੀ, ਹੱਥ ਲਿਖਤ (Hand Written) ਵਿਧੀ ਅਤੇ ਬੋਲ (Spokwe) ਵਿਧੀ

ਰੋਮਨ ਅੱਖਰੀ ਵਿਧੀ ਵਿਚ ਟਾਈਪ ਤਾਂ ਅੰਗਰੇਜ਼ੀ (ਰੋਮਨ ਲਿਪੀ) ਵਿਚ ਕੀਤਾ ਜਾਂਦਾ ਹੈ ਪਰ ਅੱਖਰ ਪੰਜਾਬੀ (ਗੁਰਮੁਖੀ) ਦੇ ਪੈਂਦੇ ਹਨਦੂਜੀ, ਪੰਜਾਬੀ ਕੀ-ਬੋਰਡ ਵਿਧੀ ਵਿਚ ਪੰਜਾਬੀ ਦੇ ਅੱਖਰਾਂ ਵਾਲਾ ਕੀ-ਬੋਰਡ ਸਕਰੀਨ ਉੱਤੇ ਦਿਖਾਈ ਦਿੰਦਾ ਹੈਇਨ੍ਹਾਂ 'ਤੇ ਟੱਚ ਕਰਕੇ ਪੰਜਾਬੀ ਵਿਚ ਸਿੱਧਾ ਹੀ ਲਿਖਿਆ ਜਾ ਸਕਦਾ ਹੈਇਸ ਵਿਧੀ ਰਾਹੀਂ ਟਾਈਪ ਕਰਨ ਲਈ ਕਈ ਕੀ-ਬੋਰਡ ਵਿਕਸਿਤ ਹੋ ਚੁੱਕੇ ਹਨਤੀਜੀ, ਹੱਥ ਲਿਖਤ ਵਿਧੀ ਵਿਚ ਉਂਗਲੀ ਦੇ ਛੋਹ ਰਾਹੀਂ ਲਿਖ ਕੇ ਟਾਈਪ ਕੀਤਾ ਜਾਂਦਾ ਹੈਚੌਥੀ, ਬੋਲ ਵਿਧੀ ਇਕ ਆਧੁਨਿਕ ਵਿਧੀ ਹੈ ਤੇ ਇਸ ਰਾਹੀਂ ਬੋਲ ਕੇ ਟਾਈਪ ਕੀਤਾ ਜਾਂਦਾ ਹੈ ਕੰਪਿਊਟਰ ਦੀ ਦੁਨੀਆਂ ਦੀ ਨਾਮੀ ਕੰਪਣੀ 'ਗੂਗਲ' ਸਮਾਰਟ ਫੋਨ ਉੱਤੇ ਖੇਤਰੀ ਭਾਸ਼ਾਵਾਂ ਵਿਚ ਟਾਈਪ ਕਰਨ ਲਈ ਇਹਨਾਂ ਤਕਨੀਕਾਂ ਨੂੰ ਵਿਕਸਿਤ ਕਰ ਚੁੱਕੀ ਹੈ

          ਗੂਗਲ ਇੰਡੀਕ ਕੀ-ਬੋਰਡਭਾਰਤੀ ਜ਼ੁਬਾਨਾਂ ਵਿਚ ਟਾਈਪ ਕਰਨ ਦਾ ਇਕ ਕੀਮਤੀ ਤੋਹਫਾ ਹੈਇਹ ਕੀ-ਬੋਰਡ ਗੂਗਲ ਪਲੇਅ ਸਟੋਰ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈਇਸ ਨੂੰ ਡਾਊਨਲੋਡ ਕਰਕੇ ਵਰਤਣ ਵਾਲਿਆਂ ਦੀ ਗਿਣਤੀ 1 ਕਰੋੜ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈਪੰਜਾਬੀ, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਾਇਲਮ, ਮਰਾਠੀ, ਉੜੀਆ, ਤੇਲਗੂ ਅਤੇ ਤਾਮਿਲ ਭਾਸ਼ਾ ਵਿਚ ਟਾਈਪ ਕੀਤਾ ਜਾ ਸਕਦਾ ਹੈ

ਡਾਊਨਲੋਡ ਕਰਨਾ

ਗੂਗਲ ਇੰਡੀਕ ਕੀ-ਬੋਰਡ ਨੂੰ ਡਾਊਨਲੋਡ ਕਰਨ ਲਈ ਗੂਗਲ ਪਲੇਅ ਸਟੋਰ ਖੋਲ੍ਹੋ

ਪਲੇਅ ਸਟੋਰ ਦੇ ਸਰਚ ਬਕਸੇ ਵਿਚ Google Indic Keyboard ਟਾਈਪ ਕਰੋ

ਹੇਠਾਂ ਨੂੰ ਖੋਲ੍ਹਣ ਵਾਲੀ ਸੂਚੀ ਵਿਚੋਂ ਸਹੀ ਨਾਂ ਵਾਲੇ ਕੀ-ਬੋਰਡ ਦੀ ਚੋਣ ਕਰੋ

ਹੁਣ 17.11 ਮੈਗਾ ਬਾਈਟ (MB) ਵਾਲੀ ਏਪੀਕੇ (APK) ਫਾਈਲ ਡਾਊਨਲੋਡ ਹੋਣੀ ਸ਼ੁਰੂ ਹੋ ਜਾਵੇਗੀ

ਡਾਊਨਲੋਡ ਹੋਣ ਉਪਰੰਤ ਇੰਸਟਾਲ ਹੋਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ

ਪੂਰੀ ਤਰਾਂ ਇੰਸਟਾਲ ਹੋਣ ਉਪਰੰਤ ਸਕਰੀਨ 'ਤੇ 'ਓਪਨ' (Open) ਦਾ ਬਟਣ ਨਜ਼ਰ ਆਵੇਗਾਇਸ 'ਤੇ ਟੱਚ ਕਰੋ

ਭਾਸ਼ਾ ਅਤੇ ਕੀ-ਬੋਰਡ ਨਿਰਧਾਰਿਤ ਕਰਨਾ

'ਓਪਨ' (Open) ਬਟਣ ਛੂਹਣ ਉਪਰੰਤ 'ਗੂਗਲ ਇੰਡੀਕ ਕੀ-ਬੋਰਡ' ਨੂੰ ਸੈੱਟ ਕਰਨ ਵਾਲੀ ਸਕਰੀਨ ਖੁੱਲ੍ਹੇਗੀਹੁਣ ਵਰਤੋਂਕਾਰ ਨੂੰ ਤਿੰਨ ਪੜਾਵਾਂ ਵਿਚ ਵੱਖ-ਵੱਖ ਕੰਮ ਕਰਨੇ ਹੋਣਗੇ

ਪਹਿਲਾ ਕੰਮ: ਸਭ ਤੋਂ ਪਹਿਲਾਂ Enable Google Indic Keyboard 'ਤੇ ਕਲਿੱਕ ਕਰੋKeyboard and Input method ਵਾਲੀ ਸਕਰੀਨ 'ਤੇ ਸਾਰੇ ਕੀ-ਬੋਰਡ ਦਿਖਾਈ ਦੇਣਗੇਇੱਥੋਂ Google Indic Keyboard ਨੂੰ ਚੁਣੋਤੁਸੀਂ Okਤੇ ਟੱਚ ਕਰਕੇ ਬਾਹਰ (ਪਿਛਲੀ ਸਕਰੀਨ 'ਤੇ) ਜਾਓਗੇ ਤੇ ਹੁਣ ਤੁਹਾਨੂੰ ਪਹਿਲੇ ਨੰਬਰ ਦੇ ਸਾਹਮਣੇ ਠੀਕ ਦਾ ਨਿਸ਼ਾਨ ਲੱਗਿਆ ਨਜ਼ਰ ਆਵੇਗਾ

ਦੂਜਾ ਕੰਮ: ਹੁਣ Select Google Indic Keyboard 'ਤੇ ਟੱਚ ਕਰੋਨਵੇਂ ਕੀ-ਬੋਰਡ ਜੋੜਨ ਵਾਲੇ ਬਕਸੇ ਤੋਂ English & Indic Language ਦੀ ਚੋਣ ਕਰੋਇਸ ਤਰ੍ਹਾਂ ਤੁਸੀਂ ਫਿਰ ਵਾਪਸ ਪਿਛਲੀ ਸਕਰੀਨ 'ਤੇ ਜਾਵੋਗੇ ਤੇ ਦੂਜੇ ਨੰਬਰ ਵਾਲੀ ਪੱਟੀ ਦੇ ਸੱਜੇ ਪਾਸੇ ਠੀਕੇ ਦਾ ਨਿਸ਼ਾਣ ਲੱਗਿਆ ਨਜ਼ਰ ਆਵੇਗਾ

ਤੀਜਾ ਕੰਮ: ਤੀਜਾ ਕੰਮ ਭਾਸ਼ਾ ਦੀ ਚੋਣ ਨਾਲ ਸਬੰਧਿਤ ਹੈਇਸ ਲਈ ਸਭ ਤੋਂ ਹੇਠਲੀ ਆਪਸ਼ਨ Select Language 'ਤੇ ਟੱਚ ਕਰੋਸਕਰੀਨ ਉੱਤੇ 10-11 ਭਾਰਤੀ ਭਾਸ਼ਾਵਾਂ ਦੀ ਸੂਚੀ ਦਿਖਾਈ ਦੇਵੇਗੀਇੱਥੋਂ ਪੰਜਾਬੀ ਦੀ ਚੋਣ ਕਰਦੇ ok 'ਤੇ ਟੱਚ ਕਰ ਦਿਓ

ਹੇਠਾਂ ਸੱਜੇ ਹੱਥ ਨੈਕਸਟ ਦੇ ਸੰਕੇਤ/ਬਟਣ ਨੂੰ ਛੂਹ ਕੇ ਅੱਗੇ ਵਧੋਸਕਰੀਨ 'ਤੇ ਇਕ-ਇਕ ਕਰਕੇ ਵਰਤੋਂ ਵਿਧੀ ਬਾਰੇ ਜਾਣਕਾਰੀ ਨਜ਼ਰ ਆਵੇਗੀਜੇਕਰ ਵਰਤੋਂ ਬਾਰੇ ਜਾਣਨ ਦੀ ਇੱਛਾ ਨਾ ਹੋਵੇ ਤਾਂ ਇਸ ਨੂੰ ਅੱਧਵਾਟਿਓਂ ਰੋਕਣ ਲਈ 'ਸਕਿੱਪ' (SKIP) ਬਟਣ ਦੀ ਵਰਤੋਂ ਕਰੋ

ਹੁਣ ਤੁਸੀਂ ਦੇਖੋਗੇ ਕਿ ਫੋਨ ਦੀ 'ਸੈਟਿੰਗਜ਼' (Settings) ਵਿਚ 'ਲੈਂਗੂਏਜ ਐਂਡ ਇਨਪੁਟ' (Language and Input) ਵਾਲੀ ਆਪਸ਼ਨ ਵਿਚ ਗੂਗਲ ਇੰਡੀਕ ਕੀ-ਬੋਰਡ ਦਰਜ ਹੋ ਜਾਵੇਗਾ।

ਹਿੰਦੀ ਵਿਚ ਟਾਈਪ ਕਰਨ ਲਈ ਲੜੀ ਨੰਬਰ ਤਿੰਨ 'ਤੇ ਭਾਸ਼ਾ ਚੋਣ ਵਾਲੇ ਹਿੱਸੇ ਵਿਚ ਪੰਜਾਬੀ ਦੀ ਥਾਂ 'ਤੇ ਹਿੰਦੀ ਦੀ ਚੋਣ ਕਰੋਹਿੰਦੀ ਵਿਚ ਟਾਈਪ ਕਰਨ ਲਈ ਚਾਰੋਂ ਵਿਧੀਆਂ- ਰੋਮਨ ਵਿਧੀ, ਹਿੰਦੀ ਕੀ-ਬੋਰਡ ਵਿਧੀ, ਹੱਥ ਲਿਖਤ ਵਿਧੀ ਅਤੇ ਬੋਲ ਵਿਧੀ ਉਪਲਬਧ ਹਨ ਪਰ ਪੰਜਾਬੀ ਦੀ ਚੋਣ ਕਰਨ ਉਪਰੰਤ ਪਹਿਲੀਆਂ ਦੋ ਵਿਧੀਆਂ ਹੀ ਵਰਤੀਆਂ ਜਾ ਸਕਦੀਆਂ ਹਨ


ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 10-07-2016
Previous
Next Post »

1 comments:

Click here for comments
Wednesday, July 13, 2016 at 9:07:00 AM PDT ×

Sir how to off Punjabi dictionary's

ਪਿਆਰੇ/ਆਦਰਯੋਗ ਹਰ ਤਰਾਂ ਦੇ ਆਸ਼ਿਕ ਲਈ ਬਸ ਮਹੱਬਤ ਪਾਕ ਹੋਵੇ.. ਜੀ, ਟਿੱਪਣੀ ਕਰਨ ਲਈ ਧੰਨਵਾਦ
Reply
avatar