ਸਮਾਰਟ ਫੋਨਾਂ ਵਿਚ ਰੋਮਨ ਵਿਧੀ ਰਾਹੀਂ ਟਾਈਪ ਕਰਨ ਲਈ ਅਪਣਾਓ ਗੂਗਲ ਇੰਡੀਕ ਕੀ-ਬੋਰਡ-2/GoogleIndicKeyboard-Dr-CP-Kamboj

ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 21-07-2016
ਵਰਤੋਂ
ਗੂਗਲ ਇੰਡੀਕ ਕੀ-ਬੋਰਡ ਰਾਹੀਂ ਐੱਸਐੱਮਐੱਸ, ਵਟਸ ਐਪ ਸੰਦੇਸ਼, ਫੇਸਬੁਕ ਸਟੇਟਸ ਆਦਿ ਪੰਜਾਬੀ ਵਿਚ ਟਾਈਪ ਕੀਤਾ ਜਾ ਸਕਦਾ ਹੈ | ਪੰਜਾਬੀ ਵਿਚ ਗੂਗਲ ਸਰਚ ਕੀਤੀ ਜਾ ਸਕਦੀ ਹੈ ਤੇ ਸੰਪਰਕ ਨੰਬਰ/ਨਾਂਅ ਆਦਿ ਪੰਜਾਬੀ ਵਿਚ ਟਾਈਪ ਕਰਕੇ ਸਾਂਭੇ ਜਾ ਸਕਦੇ ਹਨ | ਐੱਸਐੱਮਐੱਸ ਭੇਜਣ ਲਈ ਟੈਕਸਟ ਬਕਸੇ ਵਿਚ ਟੱਚ ਕਰਨ ਉਪਰੰਤ ਹੇਠਲੇ ਪਾਸੇ ਅੰਗਰੇਜ਼ੀ ਵਾਲਾ ਇੰਡੀਕ ਕੀ-ਬੋਰਡ ਖੁੱਲ੍ਹ ਜਾਂਦਾ ਹੈ | ਪੰਜਾਬੀ ਦਾ ਕੀ-ਬੋਰਡ ਖੋਲ੍ਹਣ ਲਈ 'abc' ਦੇ ਸੱਜੇ ਹੱਥ ਵਾਲੇ 'ਅ' ਬਟਨ ਉੱਤੇ ਦੋ ਵਾਰ ਟੱਚ ਕਰੋ | ਹੇਠਾਂ ਦੋ ਕੀ-ਬੋਰਡ ਖੁੱਲ੍ਹਣਗੇ | ਇਕ (ਹੇਠਾਂ ਖੱਬੇ) ਰੋਮਨ ਵਿਧੀ ਵਾਲਾ ਅਤੇ ਦੂਜਾ (ਹੇਠਾਂ ਸੱਜੇ) ਪੰਜਾਬੀ ਕੀ-ਬੋਰਡ ਵਾਲਾ, ਇੱਥੋਂ ਰੋਮਨ ਵਾਲੇ ਨੂੰ ਚੁਣੋ | ਸਕਰੀਨ 'ਤੇ ਅੰਗਰੇਜ਼ੀ (ਰੋਮਨ) ਵਾਲਾ ਕੀ-ਬੋਰਡ ਨਜ਼ਰ ਆਵੇਗਾ ਤੇ ਇੱਥੋਂ ਰੋਮਨ ਵਿਧੀ ਰਾਹੀਂ ਪੰਜਾਬੀ ਵਿਚ ਲਿਖਿਆ ਜਾ ਸਕਦਾ ਹੈ | ਮਿਸਾਲ ਵਜੋਂ 'ਕੀ ਹਾਲ ਹੈ' ਪਾਉਣ ਲਈ ਹੇਠਾਂ ਦਿੱਤੇ ਕ੍ਰਮ ਅਨੁਸਾਰ ਅੰਗਰੇਜ਼ੀ (ਰੋਮਨ) ਅੱਖਰ ਟਾਈਪ ਕਰੋ 'ki hall hai'. ਜੇਕਰ ਤੁਸੀਂ ਰੋਮਨ ਵਿਧੀ ਦੀ ਬਜਾਏ ਪੰਜਾਬੀ ਕੀ-ਬੋਰਡ ਵਿਧੀ ਰਾਹੀਂ ਟਾਈਪ ਕਰਨਾ ਚਾਹੁੰਦੇ ਹੋ ਤਾਂ ਦੁਬਾਰਾ ਫਿਰ 'ਅ' ਬਟਨ 'ਤੇ ਟੱਚ ਕਰੋ ਤੇ ਹੇਠਾਂ ਸੱਜੇ ਹੱਥ ਵਾਲੇ ਕੀ-ਬੋਰਡ ਨੂੰ ਚੁਣੋ | ਹੁਣ ਪੰਜਾਬੀ ਵਾਲਾ ਕੀ-ਬੋਰਡ ਨਜ਼ਰ ਆਵੇਗਾ | ਇੱਥੋਂ ਇਕ-ਇਕ ਅੱਖਰ ਨੂੰ ਲੱਭ ਕੇ ਸਿੱਧਾ ਹੀ ਟਾਈਪ ਕਰਦੇ ਜਾਓ | ਭਾਸ਼ਾ ਬਦਲਣ ਲਈ 'ਅ' ਬਟਨ ਉੱਤੇ ਕਲਿੱਕ ਕਰਨ ਤੋਂ ਬਾਅਦ ਉਸੇ 'ਅ' ਬਟਨ ਵਾਲੀ ਪੱਟੀ ਵਿਚ ਤੀਸਰੇ (ਸੱਜਿਓਾ ਦੂਜੇ) ਬਟਨ 'ਤੇ ਟੱਚ ਕਰ ਦਿਓ | ਭਾਸ਼ਾ ਸੂਚੀ ਵਿਚੋਂ ਹਿੰਦੀ ਦੀ ਚੋਣ ਕਰੋ | ਹੁਣ ਤੁਸੀਂ ਦੇਖੋਗੇ ਕਿ ਰੋਮਨ ਅਤੇ ਪੰਜਾਬੀ/ਹਿੰਦੀ ਕੀ-ਬੋਰਡ ਤੋਂ ਇਲਾਵਾ ਹੇਠਾਂ ਹੱਥ ਲਿਖਤ ਕੀ-ਬੋਰਡ ਵੀ ਜੁੜ ਜਾਵੇਗਾ | ਹੱਥ ਲਿਖਤ ਕੀ-ਬੋਰਡ ਦੀ ਚੋਣ ਕਰਨ ਉਪਰੰਤ ਉਂਗਲੀ ਦੀ ਛੋਹ ਰਾਹੀਂ ਲਿਖਣ ਲਈ ਖਾਲੀ ਥਾਂ ਨਜ਼ਰ ਆਵੇਗੀ | ਉਂਗਲੀ/ਅੰਗੂਠੇ ਦੇ ਛੋਹ ਜਾਂ ਤੀਲੀ (ਸਟਾਈਲਸ) ਦੀ ਛੋਹ ਰਾਹੀਂ ਲਿਖਦਿਆਂ ਤੁਹਾਨੂੰ ਪੈੱਨ ਨਾਲ ਲਿਖਣ ਦਾ ਅਹਿਸਾਸ ਹੋਵੇਗਾ | ਬੋਲ ਕੇ ਲਿਖਣ ਲਈ 'ਅ' ਬਟਨ ਪੱਟੀ ਦੇ ਐਨ ਸੱਜੇ ਹੱਥ ਮਾਈਕਰੋਫ਼ੋਨ ਵਾਲੇ ਬਟਨ ਨੂੰ ਦੱਬੋ | ਧਿਆਨ ਰਹੇ ਕਿ ਤੁਹਾਡੇ ਸਮਾਰਟ ਫੋਨ 'ਤੇ ਇੰਟਰਨੈੱਟ ਚੱਲਦਾ ਹੋਵੇ | Speak Now ਦਾ ਸੰਦੇਸ਼ ਆਉਣ ਉਪਰੰਤ ਫੋਨ ਦੇ ਮਾਈਕ ਵਿਚ ਬੋਲੋ | ਗੂਗਲ ਕੀ-ਬੋਰਡ ਬੋਲੇ ਹੋਏ ਨੂੰ ਲਿਖਣ ਦਾ ਯਤਨ ਕਰੇਗਾ | ਬੋਲ ਵਿਧੀ ਰਾਹੀਂ ਕਈ ਵਿਦੇਸ਼ੀ ਭਾਸ਼ਾਵਾਂ ਵਿਚ ਵੀ ਟਾਈਪ ਕੀਤਾ ਜਾ ਸਕਦਾ ਹੈ | ਬੋਲਣ ਦੀ ਭਾਸ਼ਾ ਚੁਣਨ ਲਈ ਮਾਈਕਰੋਫ਼ੋਨ 'ਤੇ ਟੱਚ ਕਰਨ ਉਪਰੰਤ ਜਿਹੜੀ ਨਵੀਂ ਸਕਰੀਨ ਖੁੱਲ੍ਹੇਗੀ, ਉੱਥੋਂ (ਸੈਟਿੰਗਜ਼) ਵਾਲੇ ਬਟਨ 'ਤੇ ਕਲਿੱਕ ਕਰੋ | ਉੱਪਰ ਪਹਿਲੇ ਨੰਬਰ ਤੇ Language 'ਤੇ ਟੱਚ ਕਰੋ | ਭਾਸ਼ਾਵਾਂ ਦੀ ਸੂਚੀ ਵਿਚੋਂ ਹਿੰਦੀ, ਅੰਗਰੇਜ਼ੀ, ਫਿਲਪੀਨ, ਪੁਰਤਗਾਲੀ, ਤੁਰਕੀ ਆਦਿ ਵਿਚੋਂ ਕਿਸੇ ਦੀ ਚੋਣ ਕਰਕੇ ਬੋਲਣਾ ਸ਼ੁਰੂ ਕਰ ਦਿਓ | ਗੂਗਲ ਇੰਡੀਕ ਕੀ-ਬੋਰਡ ਦੀ ਲੋਕਪਿ੍ਅਤਾ ਸ਼ਬਦ ਟਾਈਪ ਕਰਨ ਉਪਰੰਤ ਉਸ ਨਾਲ ਰਲਦੇ-ਮਿਲਦੇ ਸ਼ਬਦਾਂ ਨੂੰ ਸੁਝਾਅ ਸੂਚੀ ਵਿਚ ਪੇਸ਼ ਕਰਨ ਕਰਕੇ ਵੀ ਹੈ | ਆਓ! ਗੂਗਲ ਦੀ ਇਸ ਬੇਮਿਸਾਲ ਤਕਨੀਕ ਦਾ ਪੂਰਾ ਲਾਹਾ ਲਈਏ ਤੇ ਆਪਣੀ ਜ਼ਬਾਨ ਦੇ ਪ੍ਰਚਾਰ-ਪ੍ਰਸਾਰ ਲਈ ਆਪਣੀ ਹੀ ਲਿਪੀ ਵਿਚ ਸੰਦੇਸ਼ ਭੇਜੀਏ |
ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 21-07-2016
Previous
Next Post »

1 comments:

Click here for comments
Unknown
admin
Wednesday, August 17, 2016 at 9:46:00 PM PDT ×

dr p c comboj tusi buht jankari de rhe ho ur v very thank u sir

ਪਿਆਰੇ/ਆਦਰਯੋਗ Unknown ਜੀ, ਟਿੱਪਣੀ ਕਰਨ ਲਈ ਧੰਨਵਾਦ
Reply
avatar