26ਵੀਂ ਵਰਕਸ਼ਾਪ ਸਮਾਪਤ
ਪਟਿਆਲਾ, 1 ਫਰਵਰੀ, 2017 (ਪੱਤਰ ਪ੍ਰੇਰਕ ਪੰਜਾਬੀ ਕੰਪਿਊਟਰ ਹੈਲਪ ਡੈਸਕ):
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ‘ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ’ ਵਿਸ਼ੇ ‘ਤੇ 26ਵੀਂ ਸੱਤ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿਚ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ, ਪੱਤਰਕਾਰੀ ਵਿਭਾਗ ਅਤੇ ਸੰਗੀਤ ਵਿਭਾਗ ਦੇ ਐਮ-ਫਿੱਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਰਕਸ਼ਾਪ ਦੇ ਸਮਾਪਤੀ ਸਮਾਰੋਹ ਸਮੇਂ ਯੂਨੀਵਰਸਿਟੀ ਦੇ ਐਡੀਸ਼ਨਲ ਡੀਨ ਡਾ. ਆਰ. ਐਮ. ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ। ਉਨ੍ਹਾਂ ਕੇਂਦਰ ਵੱਲੋਂ ਲਏ ਪ੍ਰੈਕਟੀਕਲ ਤੇ ਥਿਊਰੀ ਦੇ ਟੈਸਟਾਂ ਵਿਚ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਆਪਣੇ ਸੰਬੋਧਨ ਵਿਚ ਉਨ੍ਹਾਂ ਵਿਦਿਆਰਥੀਆਂ ਨੂੰ ਯੂਨੀਕੋਡ ਅਧਾਰਿਤ ਮਿਆਰੀ ਫੌਂਟਾਂ ਵਿਚ ਟਾਈਪ ਕਰਨ ਲਈ ਪ੍ਰੇਰਿਆ। ਵਰਕਸ਼ਾਪ ਸੰਚਾਲਕ ਡਾ. ਸੀ. ਪੀ. ਕੰਬੋਜ ਨੇ ਦੱਸਿਆ ਕਿ ਖੋਜ ਵਿਦਿਆਰਥੀਆਂ ਦੀ ਬਿਹਤਰੀ ਲਈ ਕੇਂਦਰ ਲੜੀਵਾਰ ਵਰਕਸ਼ਾਪਾਂ ਦਾ ਆਯੋਜਨ ਕਰ ਰਿਹਾ ਹੈ। ਇਸ ਸਮੇਂ ਕੇਂਦਰ ਦੇ ਸਟਾਫ਼ ਮੈਂਬਰ ਮੱਖਣਜੀਤ ਤੇ ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।
ਪੰਜਾਬੀ ਵਿਚ ਕੰਪਿਊਟਰ ਸਬੰਧੀ 25ਵੀਂ ਵਰਕਸ਼ਾਪ ਦੀ ਸਮਾਪਤੀ
ਦੇਸ਼ ਸੇਵਕ (16 ਜਨਵਰੀ, 2017)
ConversionConversion EmoticonEmoticon