ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 12-03-2017
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਤਕਨਾਲੋਜੀ ਦੇ ਖੋਜ ਕੇਂਦਰ ਨੇ ਪੰਜਾਬ
ਸਕੂਲ ਸਿੱਖਿਆ ਬੋਰਡ ਦੇ ਸਹਿਯੋਗ ਨਾਲ ਪੰਜਾਬੀ ਸਿੱਖਣ ਲਈ ਆਨ-ਲਾਈਨ ਵੀਡੀਓ ਸਬਕ ਤਿਆਰ ਕੀਤੇ ਹਨ। ਪੰਜਾਬ ਦੇ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਦੀ ਸੋਚ ਦੀ ਉਪਜ
ਸਦਕਾ ਹੋਂਦ 'ਚ ਆਏ ਇਸ ਪ੍ਰੋਜੈਕਟ
ਦਾ ਮੰਤਵ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਮੂਲ ਦੇ ਬੱਚਿਆਂ ਨੂੰ ਘਰ ਬੈਠਿਆਂ ਹੀ ਆਧੁਨਿਕ ਤਕਨੀਕ
ਰਾਹੀਂ ਆਪਣੀ ਮਾਤ-ਭਾਸ਼ਾ ਨਾਲ ਜੋੜਨਾ ਹੈ। ਇਹ ਪ੍ਰੋਜੈਕਟ ਪੰਜਾਬੀ
ਯੂਨੀਵਰਸਿਟੀ, ਪਟਿਆਲਾ ਦੇ
ਵਾਈਸ-ਚਾਂਸਲਰ ਡਾ: ਜਸਪਾਲ ਸਿੰਘ ਦੀ ਸਰਪ੍ਰਸਤੀ ਹੇਠ ਮੁਕੰਮਲ ਕੀਤਾ ਜਾ ਰਿਹਾ ਹੈ। ਪ੍ਰੋਜੈਕਟ ਦੇ ਕੋਆਰਡੀਨੇਟਰ ਤੇ ਉੱਘੇ ਕੰਪਿਊਟਰ ਵਿਗਿਆਨੀ ਡਾ:
ਗੁਰਪ੍ਰੀਤ ਸਿੰਘ ਲਹਿਲ 'ਅੱਖਰ' ਸਮੇਤ ਇਕ ਦਰਜਨ ਤੋਂ ਵੱਧ ਪੰਜਾਬੀ ਸਾਫ਼ਟਵੇਅਰ ਬਣਾ
ਚੁੱਕੇ ਹਨ। ਡਾ: ਗੁਰਮੀਤ ਸਿੰਘ ਮਾਨ, ਡਾਇਰੈਕਟਰ, ਐਜੂਕੇਸ਼ਨਲ ਮਲਟੀ
ਮੀਡੀਆ ਰਿਸਰਚ ਸੈਂਟਰ (ਈ.ਐਮ.ਆਰ.ਸੀ.) ਇਸ ਪ੍ਰੋਜੈਕਟ ਦੇ ਤਕਨੀਕੀ ਸਲਾਹਕਾਰ ਹਨ ਤੇ ਵੀਡੀਓ ਸਬਕ
ਵਿਕਾਸ ਤਕਨੀਕ ਬਾਰੇ ਲੰਬਾ ਤਜਰਬਾ ਰੱਖਣ ਵਾਲੇ ਡਾ: ਤੇਜਿੰਦਰ ਸਿੰਘ ਸੈਣੀ ਅਤੇ ਇੰਜ: ਮਨਪ੍ਰੀਤ
ਸਿੰਘ ਬੁਢੈਲ ਇਸ ਪ੍ਰੋਜੈਕਟ ਦੇ ਸਹਿ-ਕੋਆਰਡੀਨੇਟਰ ਹਨ। ਇਸ ਪ੍ਰੋਜੈਕਟ ਲਈ ਸਕੂਲ ਬੋਰਡ ਵੱਲੋਂ 31 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।
ਇਸ ਵੈੱਬਸਾਈਟ ਦਾ ਪਹਿਲਾ ਪੜਾਅ ਲੋਕ ਅਰਪਣ ਕੀਤਾ ਜਾ ਚੁੱਕਾ ਹੈ, ਜਿਸ ਨੂੰ ਵੈੱਬਸਾਈਟ ਈਲਰਨਪੰਜਾਬੀ ਡਾਟ ਕਾਮ (www.elearnpunjabi.com)
ਤੋਂ ਵਰਤਿਆ ਜਾ ਸਕਦਾ ਹੈ। ਇਸ ਪ੍ਰੋਜੈਕਟ ਤਹਿਤ ਸਵਾ ਸੌ ਦੇ ਕਰੀਬ ਵੀਡੀਓ ਸਬਕ ਤਿਆਰ ਕੀਤੇ ਜਾਣੇ
ਹਨ। ਇਹ ਸਬਕ ਪੰਜਾਬੀ ਬਾਰੇ ਜਾਣ-ਪਛਾਣ, ਗੁਰਮੁਖੀ ਵਰਨਮਾਲਾ, ਪੰਜਾਬੀ ਅੰਕ, ਪੰਜਾਬੀ ਵਿਚ ਹਫ਼ਤੇ
ਦੇ ਦਿਨ, ਮਹੀਨੇ, ਤਾਰੀਖ਼, ਸਮਾਂ ਅਤੇ ਮੌਸਮ, ਅਸਲ ਜ਼ਿੰਦਗੀ ਦੀ ਗੱਲਬਾਤ, ਅਜਾਇਬਘਰ ਦੀ ਸੈਰ,
ਪੰਜਾਬੀ ਗਰੈਮਰ, ਪੰਜਾਬੀ ਉਚਾਰਨ, ਪੰਜਾਬੀ ਕਵਿਤਾਵਾਂ ਤੇ ਕਹਾਣੀਆਂ ਆਦਿ ਵਿਸ਼ਿਆਂ ਬਾਰੇ ਹੋਣਗੇ।
ਪੰਜਾਬੀ ਭਾਸ਼ਾ ਸਿਖਾਉਣ ਦੇ ਨਾਲ-ਨਾਲ ਇਹ ਕੋਰਸ, ਪ੍ਰਮਾਣਿਕ ਅਤੇ ਵਾਸਤਵਿਕ ਪ੍ਰਸਥਿਤੀਆਂ 'ਤੇ ਆਧਾਰਿਤ ਵੀਡੀਓ ਲੈਕਚਰਾਂ ਰਾਹੀਂ, ਪੰਜਾਬੀ ਭਾਸ਼ਾਈ ਲੋਕਾਂ ਦੇ ਸੱਭਿਆਚਾਰ ਬਾਰੇ ਜਾਣਕਾਰੀ ਵੀ ਦੇਵੇਗਾ। ਇਸ ਵੈੱਬਸਾਈਟ ਰਾਹੀਂ ਸਮਾਰਟ ਫੋਨ, ਆਈ-ਪੈਡ, ਟੈਬਲੇਟ, ਕੰਪਿਊਟਰ ਆਦਿ ਕਿਸੇ ਵੀ ਪ੍ਰਚਲਿਤ ਯੰਤਰ ਤੋਂ ਬੜੇ ਹੀ
ਰੌਚਕ ਅਤੇ ਆਕਰਸ਼ਿਕ ਤਰੀਕੇ ਨਾਲ ਪੰਜਾਬੀ ਸਿੱਖੀ ਜਾ ਸਕਦੀ ਹੈ। ਹਰੇਕ ਵੀਡੀਓ ਨਾਲ ਮਲਟੀਮੀਡੀਆ ਆਧਾਰਿਤ ਬਹੁ-ਚੋਣਵੇਂ ਉੱਤਰਾਂ ਵਾਲੇ
ਪ੍ਰਸ਼ਨ, ਸਬਕ ਵਿਚ ਵਰਤੀ ਗਈ ਸ਼੍ਰਵਣੀ
(ਆਡੀਓ) ਅਤੇ ਪਾਠ (ਛਪਾਈ) ਸ਼ਬਦਾਵਲੀ, ਸ਼੍ਰਵਣੀ (ਆਡੀਓ)
ਅਤੇ ਪਾਠ (ਛਪਾਈ) ਸਬਕ ਸਮਗਰੀ ਨੂੰ ਡਾਊਨਲੋਡ ਕਰਨ ਦੀ ਸਹੂਲਤ ਦਿੱਤੀ ਗਈ ਹੈ।
ਅਸਲ ਜ਼ਿੰਦਗੀ ਵਿਚ ਵਿਚਰਦਿਆਂ ਵੱਖ-ਵੱਖ ਲੋਕਾਂ ਦੇ ਲਹਿਜ਼ੇ ਅਤੇ ਉਚਾਰਨ ਦੇ ਕੁਦਰਤੀ ਬੋਲਾਂ
ਬਾਰੇ ਸਿੱਖਿਅਤ ਕਰਨਾ ਇਸ ਵੈੱਬਸਾਈਟ ਦਾ ਇਕ ਮਹੱਤਵਪੂਰਨ ਪਹਿਲੂ ਹੈ। ਲੋਕਾਂ ਨਾਲ ਕੀਤੀਆਂ ਮੁਲਾਕਾਤਾਂ ਦੌਰਾਨ ਉਨ੍ਹਾਂ ਤੋਂ ਆਮ ਪੁੱਛੇ ਜਾਣ
ਵਾਲੇ ਸਵਾਲਾਂ ਦੇ ਪੰਜਾਬੀ ਜਵਾਬਾਂ ਨੂੰ ਵੀਡੀਓ ਸਬਕਾਂ ਦਾ ਹਿੱਸਾ ਬਣਾਇਆ ਗਿਆ ਹੈ। ਇਹ ਆਨ-ਲਾਈਨ ਅਧਿਆਪਨ ਕੋਰਸ ਸਿਖਾਂਦਰੂ ਨੂੰ ਆਮ ਯੂਰਪੀ ਢਾਂਚੇ ਦੇ ਪੱਧਰ
ਦੀ ਭਾਸ਼ਾਈ ਨਿਪੁੰਨਤਾ ਪ੍ਰਦਾਨ ਕਰਵਾਉਣ ਲਈ ਤਿਆਰ ਕੀਤਾ ਗਿਆ ਹੈ। ਇਨ੍ਹਾਂ ਵੀਡੀਓ ਪਾਠਾਂ ਰਾਹੀਂ ਕੋਈ ਆਪਣੇ-ਆਪ ਜਾਂ ਕਿਸੇ ਬਾਰੇ
ਜਾਣ-ਪਛਾਣ ਕਰਵਾ ਸਕਦਾ ਹੈ, ਵਿਲੱਖਣ ਵਾਕਾਂਸ਼ਾਂ
ਅਤੇ ਆਮ ਚਿੰਨ੍ਹ-ਸੰਗ੍ਰਹਿਆਂ ਨੂੰ ਸਮਝ ਸਕਦਾ ਹੈ, ਆਮ (ਵਿਸ਼ਿਆਂ ਦੇ) ਸੁਭਾਵਿਕ ਕੰਮਾਂ ਵਿਚ ਜਿੱਥੇ ਮੁੱਢਲੀ ਅਤੇ ਸਿੱਧੀ ਜਾਣਕਾਰੀ ਦੇ
ਆਦਾਨ-ਪ੍ਰਦਾਨ ਦੀ ਲੋੜ ਪੈਂਦੀ ਹੈ, ਵਿਚ ਆਸਾਨੀ ਨਾਲ
ਸੰਚਾਰ ਕਰ ਸਕਦਾ ਹੈ। ਇਸੇ ਤਰ੍ਹਾਂ ਵਰਤੋਂਕਾਰ ਕੰਮ
ਦੌਰਾਨ, ਸਕੂਲ ਅਤੇ ਛੁੱਟੀ ਆਦਿ ਮੌਕੇ
ਪ੍ਰਚਲਿਤ ਵਿਸ਼ਿਆਂ ਬਾਰੇ ਸਪੱਸ਼ਟ ਮਿਆਰੀ ਮੁੱਖ ਬਿੰਦੂਆਂ ਨੂੰ ਸਮਝ ਸਕਦਾ ਹੈ।
ਇਸ ਵੈੱਬਸਾਈਟ 'ਤੇ ਉਪਲਬੱਧ ਸਮੱਗਰੀ
ਰਾਹੀਂ ਵਿਦਿਆਰਥੀ ਭਾਸ਼ਾ ਬੋਲਦੇ ਇਲਾਕੇ ਵਿਚ ਯਾਤਰਾ ਕਰਦਿਆਂ ਜ਼ਿਆਦਾਤਰ ਹਾਲਤਾਂ ਨਾਲ ਬਾਖ਼ੂਬੀ
ਨਜਿੱਠ ਸਕਦਾ ਹੈ, ਵਾਕਫ਼ੀਅਤ ਜਾਂ
ਨਿੱਜੀ ਸ਼ੌਕ ਵਾਲੇ ਵਿਸ਼ਿਆਂ ਬਾਰੇ ਸਧਾਰਨ ਸੰਪਰਕ ਪਾਠ ਤਿਆਰ ਕਰ ਸਕਦਾ ਹੈ ਤੇ ਤਜਰਬੇ ਅਤੇ
ਘਟਨਾਵਾਂ ਬਿਆਨ ਕਰ ਸਕਦਾ ਹੈ। ਅਗਲੇ ਅਕਾਦਮਿਕ ਸੈਸ਼ਨ ਤੋਂ
ਵੈੱਬਸਾਈਟ 'ਤੇ 'ਸਰਟੀਫਿਕੇਟ ਕੋਰਸ' ਦੀ ਸਹੂਲਤ ਵੀ ਚਾਲੂ ਹੋ ਜਾਵੇਗੀ।
ਯੂਨੀਵਰਸਿਟੀ ਦਾ ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ ਆਨ-ਲਾਈਨ ਪੰਜਾਬੀ ਅਧਿਆਪਨ ਦੇ
ਖੇਤਰ ਵਿਚ ਪਹਿਲਾਂ ਹੀ ਪ੍ਰਸੰਸਾਯੋਗ ਕਾਰਜ ਕਰ ਚੁੱਕਾ ਹੈ। ਕੇਂਦਰ ਦੇ ਡਾਇਰੈਕਟਰ ਡਾ: ਲਹਿਲ ਅਨੁਸਾਰ ਕੇਂਦਰ ਦੀ ਪੰਜਾਬੀ ਸਿਖਾਉਣ
ਵਾਲੀ ਵੈੱਬਸਾਈਟ (www.learnpunjabi.org) ਦੁਨੀਆ ਦੇ 156 ਮੁਲਕਾਂ ਵਿਚ 6 ਲੱਖ ਤੋਂ ਵੱਧ ਲੋਕਾਂ ਵੱਲੋਂ ਵਰਤੀ ਜਾ ਚੁੱਕੀ ਹੈ।
ਅਜੀਤ, ਆਨ-ਲਾਈਨ ਲਿੰਕ:
ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 12-03-2017
ConversionConversion EmoticonEmoticon