ਬਲਿਊ ਵੇਲ ਦੀ ਖ਼ੂਨੀ ਖੇਡ/blue whale by CP Kamboj

ਡਾ. ਸੀ ਪੀ ਕੰਬੋਜ */25 Aug and 1 Sep., 2017/ Punjabi Tribune

·         ਆਤਮ-ਹੱਤਿਆ ਲਈ ਉਕਸਾ ਕੇ ਜੀਵਨ ਲੀਲ੍ਹਾ ਖ਼ਤਮ ਕਰਨ ਵਲ ਧੱਕਦੀ ਹੈ ਇਹ ਖੇਡ
·         ਗੇਮ ਐਡਮਿਨ ਵੱਲੋਂ ਖਿਡਾਰੀ ਨੂੰ ਦਿੱਤੀਆਂ ਜਾਂਦੀਆਂ ਨੇ 50 ਚੁਨੌਤੀਆਂ
·         ਆਖ਼ਰੀ ਪੜਾਅ 'ਤੇ ਉੱਚੀ ਥਾਂ ਤੋਂ ਛਲਾਂਗ ਮਾਰ ਕੇ ਕਰਨੀ ਪੈਂਦੀ ਹੈ ਆਤਮ ਹੱਤਿਆ
·         ਰੂਸ ' ਹੋਈ ਇਸ ਵੀਡੀਓ ਗੇਮ ਦੀ ਖੋਜ
·         12 ਤੋਂ 16 ਸਾਲ ਦੀ ਉਮਰ ਵਾਲੇ ਬੱਚੇ ਬਣਦੇ ਨੇ ਇਸ ਦਾ ਸ਼ਿਕਾਰ
·         ਦੁਨੀਆ ਭਰ ' ਹੁਣ ਤੱਕ ਹੋ ਚੁੱਕੀਆਂ ਨੇ 250 ਤੋਂ ਵੱਧ ਮੌਤਾਂ
·         ਇਸ ਦਿਲ ਕੰਬਾਊ ਖੇਡ ਦੀ ਗਿਰਫ਼ਤ ' ਕੇ ਨੌਵੀਂ ਜਮਾਤ ' ਪੜ੍ਹਨ ਵਾਲਾ 14 ਸਾਲਾ ਗੁਰਪ੍ਰੀਤ ਸਿੰਘ ਨੇ ਮੌਤ ਤੋਂ ਹਾਰ ਕੇ ਜਿੱਤੀ ਬਲਿਊ ਵੇਲ ਦੀ ਚੁਨੌਤੀ
·         'ਪੋਕੇਮੋਨ ਗੋ' ਤੋਂ ਕਿੱਤੇ ਜ਼ਿਆਦਾ ਖ਼ਤਰਨਾਕ ਸਾਬਤ ਹੋ ਰਹੀ ਬਲਿਊ ਵੇਲ’ ਗੇਮ
ਕਦੇ ਸਮਾਂ ਸੀ ਜਦੋਂ ਲੋਕ ਕੰਪਿਊਟਰ ਤੇ ਇੰਟਰਨੈੱਟ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦੇ ਨਹੀਂ ਸਨ ਥੱਕਦੇ ਸਮਾਂ ਪਾ ਕੇ ਸ਼ਰਾਰਤੀ ਅਨਸਰ ਇੰਟਰਨੈੱਟ ਦੇ ਸੁਰੱਖਿਆ ਘੇਰੇ ਨੂੰ ਚੀਰ ਕੇ ਅਪਰਾਧਾਂ ਦੀ ਇੱਕ ਨਵੀਂ ਦੁਨੀਆ ਵਸਾਉਣ ' ਕਾਮਯਾਬ ਰਹੇ ਅਜਿਹੀ ਵਰਚੂਅਲ ਸਪੇਸ ਵਿਚ ਅਪਰਾਧ ਨਾ ਬੰਦੂਕ ਦੀ ਨੋਕ ਤੇ ਨਾ ਹੀ ਤਲਵਾਰ ਦੀ ਧਾਰ 'ਤੇ ਹੁੰਦੇ ਹਨ ਅਜਿਹੇ ਘਾਤਕ ਅਪਰਾਧਾਂ ਨੂੰ ਅੰਜਾਮ ਦੇਣ ਲਈ ਮਾਊਸ ਦਾ ਇੱਕ ਕਲਿੱਕ ਹੀ ਕਾਫ਼ੀ ਹੈ
ਸਾਈਬਰ ਅਪਰਾਧਾਂ ਦੀ ਸੁਨਾਮੀ ਕੱਚੀ ਉਮਰ ਦੇ ਮੁੰਡੇ-ਕੁੜੀਆਂ ਨੂੰ ਆਪਣੇ ਨਾਲ ਰੋੜ੍ਹਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਅਪਰਾਧ ਚਾਹੇ -ਸ਼ਾਪਿੰਗ ਦੀ ਠੱਗੀ ਦੇ ਰੂਪ ਵਿਚ ਹੋਵੇ ਚਾਹੇ ਧੋਖੇ ਨਾਲ ਬੈਂਕ ਖਾਤੇ ਵਿਚੋਂ ਪੈਸੇ ਕਢਵਾਉਣ ਦੇ ਰੂਪ ਵਿਚ ਸਭਨਾ ਥਾਈਂ ਡਿਜੀਟਲ ਤਕਨਾਲੋਜੀ ਦੀ ਚਕਾ-ਚੌਂਧ ਨਾਲ ਲਬਰੇਜ਼ਮਾਡਰਨ ਠੱਗਾਂ’ ਦਾ ਬੋਲਬਾਲਾ ਹੈ ਹੁਣ ਖ਼ੁਦ ਦੀ ਜੀਵਨ-ਲੀਲ੍ਹਾ ਖ਼ਤਮ ਕਰਨ ਵਾਲੀਆਂ ਵੀਡੀਓ ਗੇਮਾਂ ਦਾ ਬਾਜ਼ਾਰ ਕਾਫ਼ੀ ਗਰਮ ਹੈ ਹਾਲਾਂ 'ਪੋਕੇਮੋਨ ਗੋ' ਦੇ ਭਿਆਨਕ ਕਾਰਨਾਮਿਆਂ ਨੂੰ ਲੋਕ ਨਹੀਂ ਭੁੱਲੇ ਕਿ ਨਿਰੋਲ ਮਾਨਸਿਕ ਪਤਨ ਲਈ ਬਣਾਈ 'ਬਲਿਊ ਵੇਲ' ਨਾਂ ਦੀ ਇੱਕ ਗੇਮ ਨੇ ਦੁਨੀਆ ਭਰ ' ਤਰਥੱਲੀ ਮਚਾ ਦਿੱਤੀ
ਆਖ਼ਰ ਕੰਪਿਊਟਰ ਜਾਂ ਸਮਾਰਟ ਫ਼ੋਨ 'ਤੇ ਖੇਡੀ ਜਾਣ ਵਾਲੀ ਗੇਮ ਤੁਹਾਡੇ ਨਾਲ ਖ਼ੂਨੀ ਖੇਡ ਕਿਵੇਂ ਖੇਡ ਸਕਦੀ ਹੈ? ਗੇਮ ਤਿਆਰਕਰਤਾ ਵੱਲੋਂ ਖਿਡਾਰੀ ਨੂੰ ਆਤਮ ਹੱਤਿਆ ਕਰਨ ਲਈ ਉਕਸਾਉਣ ਵਾਲੀ ਇਹ ਕਿਹੜੀ ਕੋਝੀ ਚਾਲ ਹੈ?
ਸਭ ਕੁੱਝ ਜਾਣਦੇ ਹੋਏ ਵੀ ਲੋਕ ਕਿਉਂ ਇਸ ਗੇਮ ਨੂੰ ਖੇਡਣ ਦੀ ਭੁੱਲ ਕਰ ਬੈਠਦੇ ਹਨ? ਇਸ ਨਾਮੁਰਾਦ 'ਤੇ ਖ਼ੌਫ਼ਨਾਕ ਗੇਮ ਵਿਚ ਖਿਡਾਰੀ ਨੂੰ ਕਿਹੜੀਆਂ 50 ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ? ਆਓ ਇਸ ਖ਼ੂਨੀ ਖੇਡ ਦੇ ਸੱਚ ਦਾ ਰਾਜ਼ ਜਾਣੀਏ:
ਜੜ੍ਹਾਂ ਰੂਸ ਵਿਚ
ਰੂਸ ਵਿਚ ਇੰਟਰਨੈੱਟ ਰਾਹੀਂ ਅਪਰਾਧਾਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਇੱਥੇ ਕਈ ਕੰਪਿਊਟਰ ਜਾਣਕਾਰਾਂ ਦੇ ਖ਼ੁਫ਼ੀਆ ਸਮੂਹ ਬਣੇ ਹੋਏ ਹਨ ਜਿਨ੍ਹਾਂ ਦਾ ਮੁੱਖ ਮੰਤਵ 'ਡਾਰਕ ਵੈੱਬ' ਦੇ ਪਰਦੇ ਹੇਠ ਵੱਡੇ-ਵੱਡੇ ਅਪਰਾਧਾਂ ਨੂੰ ਅੰਜਾਮ ਦੇਣਾ ਹੈ ਕਈ ਰੂਸੀ ਵੈੱਬਸਾਈਟਾਂ ਉੱਤੇ ਕਤਲ ਜਾਂ ਆਤਮ ਹੱਤਿਆ ਕਰਦਿਆਂ ਦੀਆਂ ਵੀਡੀਓ ਅਤੇ ਤਸਵੀਰਾਂ ਧੜੱਲੇ ਨਾਲ ਛਾਇਆ ਕੀਤੀਆਂ ਜਾਂਦੀਆਂ ਹਨ ਤੇ ਵੇਖਣ ਵਾਲੇ ਤੋਂ ਰਜਿਸਟਰ ਹੋਣ ਦੇ ਪੈਸੇ ਵਸੂਲੇ ਜਾਂਦੇ ਹਨ ਜ਼ਿੰਦਗੀ ਨਾਲੋਂ ਟੁੱਟੇ ਤੇ ਕਮਜ਼ੋਰ ਦਿਲ ਵਾਲੇ ਲੋਕ ਹੀ ਅਜਿਹੀਆਂ ਵੈੱਬਸਾਈਟਾਂ ਦੇ ਅਸਲ ਵਰਤੋਂਕਾਰ ਹੁੰਦੇ ਹਨ ਵੈੱਬਸਾਈਟ ਤਿਆਰ ਕਰਨ ਵਾਲੇ ਸ਼ਾਤਰ ਦਿਮਾਗ਼ ਇਨ੍ਹਾਂ ਲੋਕਾਂ ਦੀ ਕਮਜ਼ੋਰੀ ਦਾ ਫ਼ਾਇਦਾ ਲੈ ਕੇ ਉਨ੍ਹਾਂ ਨੂੰ ਆਤਮ ਹੱਤਿਆ ਕਰਨ ਲਈ ਉਕਸਾਉਂਦੇ ਹਨ ਜਾਂ ਫਿਰ ਆਪਣੀ ਟੋਲੀ ਵਿਚ ਸ਼ਾਮਿਲ ਕਰਕੇ ਸਾਈਬਰ ਸਪੇਸ ਵਿਚ ਅਪਰਾਧਾਂ ਨੂੰ ਹਵਾ ਦੇਣ ਲਈ ਆਲਾ ਦਰਜੇ ਲਈ ਸਿਖਲਾਈ ਦਿੰਦੇ ਹਨ
ਵੀਕੇ ਸੋਸ਼ਲ ਮੀਡੀਆ ਰੂਸ ਦੀ ਇੱਕ ਅਜਿਹੀ ਵੈੱਬਸਾਈਟ ਹੈ ਜਿੱਥੇ ਮਾਨਸਿਕ ਕਮਜ਼ੋਰੀ ਵਾਲੇ ਲੋਕਾਂ ਨੂੰ ਆਤਮ ਹੱਤਿਆ ਦੇ ਰਾਹ ਪਾਉਣ ਵਾਲੀਆਂ ਤਸਵੀਰਾਂ, ਸੰਗੀਤ ਤੇ ਵੀਡੀਓ ਆਦਿ ਉਪਲਬਧ ਹਨ ਕਿਸੇ ਸਮੇਂ ਇਹ ਮੀਡੀਆ ਐੱਫ-57 ਸੱਥ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ
ਇਸੇ ਸੱਥ ਦੇ ਮੈਂਬਰ ਨੇ 2013 ਵਿਚ ਇੱਕ ਘਿਣਾਉਣਾ ਕਾਰਨਾਮਾ ਕਰ ਵਿਖਾਇਆ 25 ਸਾਲਾ ਨੌਜਵਾਨ ਫਿਲਿੱਪ ਬੁਡੇਕਿਨ (Phillip Budeikin) ਨੇ ਇੱਕ ਜਾਨਲੇਵਾ ਵੀਡੀਓ ਗੇਮ "ਬਲਿਊ ਵੇਲ" ਦਾ ਵਿਕਾਸ ਕੀਤਾ ਸਾਲ 2015 ਵਿਚ ਰੂਸ ਵਿਚ ਇਸ ਗੇਮ ਰਾਹੀਂ ਆਤਮ ਹੱਤਿਆ ਕਰਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਇਸ ਮਗਰੋਂ ਪੁਲਿਸ ਨੇ ਬੁਡੇਕਿਨ ਨੂੰ ਗ੍ਰਿਫ਼ਤਾਰ  ਕਰ ਲਿਆ ਤੇ ਉਹ ਹਾਲਾਂ ਤੱਕ ਜੇਲ੍ਹ ਵਿਚ ਹੀ ਹੈ
ਖਤਰਨਾਕ ਗੇਮ ਦਾ ਖੋਜਕਾਰ ਫਿਲਿੱਪ ਬੁਡੇਕਰ  
ਸਲਾਖ਼ਾਂ ਅੰਦਰ ਡੱਕੇ ਇਸ ਨੌਜਵਾਨ ਦੀ ਸੋਚ 'ਤੇ ਪਹਿਰਾ ਦੇਣ ਵਾਲੇ ਉਸ ਦੇ ਹਮ-ਖ਼ਿਆਲੀ ਇਸ ਗੇਮ ਦੀਆਂ ਨਕਲਾਂ ਬਣਾ ਕੇ ਇਸ ਨੂਮ ਵੱਖ-ਵੱਖ ਨਾਵਾਂ ਨਾਮ ਖ਼ੁਫ਼ੀਆ ਸੱਥਾਂ ਵਿਚ ਵੰਡ ਰਹੇ ਹਨ
ਫਿਲਿੱਪ ਬੁਡੇਕਿਨ ਇਸ ਮਸਲੇ ਬਾਰੇ ਸਫ਼ਾਈ ਦਿੰਦਾ ਹੈ ਕਿ ਉਹ ਇਸ ਗੇਮ ਰਾਹੀਂ ਸਮਾਜ ਦੇ ਕਮਜ਼ੋਰ ਲੋਕਾਂ ਦੀ ਮੁਕਤੀ ਕਰਨਾ ਚਾਹੁੰਦਾ ਹੈ ਮਨੋਵਿਗਿਆਨ ਦਾ ਵਿਦਿਆਰਥੀ ਰਹਿ ਚੁੱਕੇ ਇਸ ਨੌਜਵਾਨ ਦਾ ਕਹਿਣਾ ਹੈ ਕਿ, "ਨਾਕਾਰਤਮਕ ਸੋਚ ਵਾਲੇ ਲੋਕ 'ਬਾਇਓਲੋਜੀਕਲ ਵੇਸਟ ਹਨ 'ਤੇ ਆਪਣੇ-ਆਪ ਤੇ ਕਾਬੂ ਨਾ ਪਾਉਣ ਵਾਲੇ ਲੋਕਾਂ ਨੂੰ ਜਿਊਣ ਦਾ ਕੋਈ ਹੱਕ ਨਹੀਂ
ਸਮਾਜਿਕ ਮੀਡੀਆ 'ਤੇ ਨਹੀਂ
ਇਹ ਜਾਨਲੇਵਾ ਗੇਮ ਕਿਸੇ ਸੋਸ਼ਲ ਸਾਈਟ 'ਤੇ ਉਪਲਬਧ ਨਹੀਂ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਫੇਸਬੁਕ ਜਾਂ ਇੰਸਟਾਗ੍ਰਾਮ ਦੇ ਖਾਤੇ ਰਾਹੀਂ ਕੋਈ ਇਸ ਤੱਕ ਜਾਣ-ਬੁੱਝ ਕੇ ਪਹੁੰਚ ਸਕਦਾ ਹੈ ਹਾਂ, ਨੈੱਟ ਉੱਤੇ ਬਣਾਈਆਂ ਨਿੱਜੀ ਸੱਥਾਂ ਵਿਚ ਇਸ ਮੋਬਾਈਲ ਗੇਮ ਦੇ ਲਿੰਕ ਨੂੰ ਸਾਂਝਾ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ
ਇੰਸਟਾਗ੍ਰਾਮ ਦੇ ਖਾਤੇ ਰਾਹੀਂ Blue Whale Challenge ਟਾਈਪ ਕਰਨ 'ਤੇ ਸੰਦੇਸ਼ ਆਉਂਦਾ ਹੈ, "ਇਹ ਸ਼ਬਦ ਖ਼ਤਰਨਾਕ ਨੇ ਤੇ ਵਰਤੋਂਕਾਰ ਨੂੰ ਆਤਮਹੱਤਿਆ ਲਈ ਉਕਸਾ ਸਕਦੇ ਨੇ"
ਕੀ ਹੈ ਇਹ ਗੇਮ?
ਹੱਥ ਤੇ ਤੇਜ਼ ਧਾਰ ਹਥਿਆਰ ਨਾਲ ਬਣੀ ਬਲਿਊ-ਵੇਲ

ਇਹ ਸਮਾਰਟ ਫ਼ੋਨ ਉੱਤੇ ਖੇਡੀ ਜਾਣ ਵਾਲੀ ਇੱਕ ਖ਼ਤਰਨਾਕ ਗੇਮ ਹੈ ਬੱਚੇ ਅਤੇ ਛੋਟੇ ਦਿਲ ਵਾਲੇ ਵੱਡੇ ਇਸ ਦੇ ਜਾਲ ਵਿਚ ਫਸ ਰਹੇ ਹਨ ਜਿਉਂ ਹੀ ਕੋਈ ਇਸ ਗੇਮ ਵਿਚ ਰਜਿਸਟਰ ਹੁੰਦਾ ਹੈ ਤਾਂ ਉਸ ਦੇ ਮੋਬਾਈਲ ਦੀ ਸਾਰੀ ਨਿੱਜੀ ਜਾਣਕਾਰੀ ਗੇਮ ਐਡਮਿਨ ਕੋਲ ਪਹੁੰਚ ਜਾਂਦੀ ਹੈ ਜਿਸ ਨੂੰ ਕਿਉਰੇਟਰ ਵੀ ਕਿਹਾ ਜਾਂਦਾ ਹੈ ਗੇਮ ਐਡਮਿਨ ਖਿਡਾਰੀ ਤੋਂ ਪੜਾਅ ਵਾਰ 50 ਕੰਮ ਕਰਨ ਨੂੰ ਕਹਿੰਦਾ ਹੈ ਜੋ ਬੜੇ ਅਜੀਬੋ-ਗ਼ਰੀਬ ਤੇ ਖ਼ਤਰਨਾਕ ਹੁੰਦੇ ਹਨ ਹੌਲੀ-ਹੌਲੀ ਐਡਮਿਨ ਵੱਲੋਂ ਖਿਡਾਰੀ ਨੂੰ ਮਨੋਵਿਗਿਆਨ ਤਰੀਕੇ ਰਾਹੀਂ ਹਰੇਕ ਕੰਮ ਲਈ ਤਿਆਰ ਕਰ ਲਿਆ ਜਾਂਦਾ ਹੈ
ਇਹਨਾਂ ਕੰਮਾਂ ਵਿਚ ਐਡਮਿਨ ਵੱਲੋਂ ਭੇਜੇ ਡਰਾਉਣੇ ਸੰਗੀਤ 'ਤੇ ਖ਼ੌਫ਼ਨਾਕ ਵੀਡੀਓ ਨੂੰ ਸਵੇਰੇ 4 ਵੱਜ ਕੇ 20 ਮਿੰਟ 'ਤੇ ਵੇਖਣਾ, ਸਮੇਂ-ਸਮੇਂ ਤੇ ਆਪਣੀ ਸੈਲਫੀ ਅਤੇ ਹੋਰ ਜਾਣਕਾਰੀ ਭੇਜਣਾ ਆਦਿ ਸ਼ਾਮਿਲ ਹੁੰਦਾ ਹੈ ਇਸ ਖ਼ੂਨੀ ਖੇਡ ਵਿਚ ਖਿਡਾਰੀ ਨੂੰ ਸਰੀਰ ਤੇ ਸੂਈਆਂ ਚੁੱਭਣੀਆਂ, ਬਲੇਡ ਨਾਲ ਹੱਥਾਂ-ਪੈਰਾਂ 'ਤੇ ਕੱਟ ਲਾਉਣ, ਛੱਤ, ਉੱਚੀਆਂ ਇਮਾਰਤਾਂ ਅਤੇ ਪੁਲਾਂ 'ਤੇ ਚੜ੍ਹਨ ਆਦਿ ਦੇ ਕੰਮ ਵੀ ਦਿੱਤੇ ਜਾਂਦੇ ਹਨ ਆਖ਼ਰੀ ਦਿਨਾਂ ਵਿਚ ਐਡਮਿਨ ਖਿਡਾਰੀ ਨੂੰ ਉਸ ਦੀ ਮੌਤ ਦੀ ਤਾਰੀਖ਼ ਦੱਸ ਦਿੰਦਾ ਹੈ ਫਿਰ ਉਸ ਨੂੰ ਪਹਿਲਾਂ ਕਾਗ਼ਜ਼ ਉੱਤੇ ਵੇਲ ਮੱਛੀ ਬਣਾ ਕੇ ਫ਼ੋਟੋ ਭੇਜਣ ਅਤੇ ਫਿਰ ਬਲੇਡ ਨਾਲ ਆਪਣੀ ਬਾਂਹ 'ਤੇ ਵੇਲ ਦੀ ਆਕ੍ਰਿਤੀ ਬਣਾ ਕੇ ਭੇਜਣ ਲਈ ਕਹਿੰਦਾ ਹੈ ਫਿਰ ਆਉਂਦੀ ਖਿਡਾਰੀ ਦੀ ਜ਼ਿੰਦਗੀ ਦੀ ਆਖ਼ਰੀ ਸਵੇਰ ਜਦੋਂ ਉਸ ਨੂੰ ਗੇਮ ਜਿੱਤਣ ਲਈ ਉੱਚੀ ਇਮਾਰਤ 'ਤੇ ਚੜ੍ਹ ਕੇ ਛਲਾਂਗ ਮਾਰ ਕੇ ਆਤਮਹੱਤਿਆ ਕਰਨ ਦੀ ਚੁਨੌਤੀ ਦਿੱਤੀ ਜਾਂਦੀ ਹੈ
ਪੂਰੀ ਗੇਮ ਵਿਚ ਗੇਮ ਦੇ ਐਡਮਿਨ ਦਾ ਹੁਕਮ ਚੱਲਦਾ ਹੈ ਖੇਡਣ ਵਾਲਾ ਨਾ ਤਾਂ ਉਸ ਦੇ ਹੁਕਮ ਨੂੰ ਟਾਲ ਸਕਦਾ ਹੈ ਤੇ ਨਾ ਹੀ ਡਰਦੇ ਮਾਰੇ ਗੇਮ ਤੋਂ ਬਾਹਰ ਹੋ ਸਕਦਾ ਹੈ ਆਖ਼ਰ ਇਸੇ ਸ਼ਸ਼ੋਪੰਜ ਵਿਚ ਉਹ 50 ਦਿਨਾਂ ਦਾ ਡਰਾਉਣਾ ਸਫ਼ਰ ਤਹਿ ਕਰਦਿਆਂ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਂਦਾ ਹੈ ਇਸ ਗੇਮ ਦੀ ਤਕਨੀਕ ਵਰਚੂਅਲ (ਕੰਪਿਊਟਰ 'ਤੇ ਅਸਲ ਵਾਂਗ ਦਿਸਣ ਵਾਲੀ) ਦੁਨੀਆ ਅਤੇ ਅਸਲ ਦੁਨੀਆ ਦੇ ਸੁਮੇਲ 'ਤੇ ਆਧਾਰਿਤ ਹੈ ਐਡਮਿਨ ਖਿਡਾਰੀ ਨੂੰ ਵਰਚੂਅਲ ਦੁਨੀਆ ਰਾਹੀਂ ਚੁਨੌਤੀ ਦਿੰਦਾ ਹੈ ਤੇ ਖਿਡਾਰੀ ਉਸ ਨੂਮ ਅਸਲ ਜ਼ਿੰਦਗੀ ਵਿਚ ਪੂਰਾ ਕਰ ਕੇ ਦਿਖਾਉਂਦਾ ਹੈ
ਇਹ ਖ਼ੂਨੀ ਗੇਮ ਇਕੱਲੀ 'ਬਲਿਊ ਵੇਲ' ਦੇ ਨਾਂ ਨਾਲ ਹੀ ਨਹੀਂ ਸਗੋਂ ਹੋਰ ਵੀ ਅਨੇਕਾਂ ਨਾਵਾਂ ਨਾਲ ਜਾਣੀ ਜਾਂਦੀ ਹੈ ਇਸ ਖ਼ੌਫ਼ਨਾਕ ਗੇਮ ਦੇ ਹੋਰ ਨਾਮ ਨੇ - ਚੈਲੰਜ ਗੇਮ, ਸਾਈਲੈਂਟ ਹਾਊਸ, ਵੇਕ-ਅਪ ਮੀ ਐਟ 4.20 ਐਮ, ਸੂਸਾਈਡ ਗੇਮ ਆਦਿ
ਆਤਮਹੱਤਿਆ ਦਾ ਪਹਿਲਾ ਮਾਮਲਾ
'ਬਲਿਊ ਵੇਲ' ਨਾਂ ਦੀ ਇਸ ਖ਼ੂਨੀ ਖੇਡ ਰਾਹੀਂ ਦੁਨੀਆ ਭਰ ' ਹੁਣ ਤੱਕ 250 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਇਕੱਲੇ ਰੂਸ ਵਿਚ ਇਸ ਨਾਲ 130 ਤੋਂ ਵੱਧ ਮੌਤਾਂ ਹੋਈਆਂ ਹਨ ਅੰਕੜਿਆਂ ਮੁਤਾਬਿਕ ਪਾਕਿਸਤਾਨ ਅਤੇ ਅਮਰੀਕਾ ਸਮੇਤ 19 ਦੇਸ਼ਾਂ ਵਿਚ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ
ਸਾਲ 2015 ਵਿਚ ਰੂਸ ਵਿਚ ਵਾਪਰੀ ਘਟਨਾ ਨੂੰ "ਬਲਿਊ ਵੇਲ" ਰਾਹੀਂ ਆਤਮ ਹੱਤਿਆ ਦਾ ਪਹਿਲਾ ਕੇਸ ਮੰਨਿਆ ਜਾਂਦਾ ਹੈ ਰੂਸ ਦੀ 14 ਸਾਲਾਂ ਲੜਕੀ ਨੇ ਇੱਕ ਬਹੁਮੰਜ਼ਲੀ ਇਮਾਰਤ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਦਿੱਤੀ ਸੀ ਮੌਤ ਉਪਰੰਤ ਲੜਕੀ ਦੀ ਮਾਂ ਨੇ ਪੁਲਿਸ ਨੂੰ ਰਿਪੋਰਟ ਲਿਖਾਈ ਛਾਣ-ਬੀਣ ਤੋਂ ਪਤਾ ਲੱਗਿਆ ਕਿ ਲੜਕੀ ਨੇ ਇੱਕ ਖ਼ੁਫ਼ੀਆ ਗਰੁੱਪ ਜੁਆਇਨ ਕੀਤਾ ਹੋਇਆ ਸੀ ਉਹ ਅਕਸਰ 'ਐਫ-57' ਨਾਂ ਦੇ ਗਰੁੱਪ ‘ਤੇ ਕੁੱਝ ਨਾ ਕੁੱਝ ਪੋਸਟ ਕਰਦੀ ਰਹਿੰਦੀ ਸੀ ਹੋਲੀ-ਹੋਲੀ ਉਹ 'ਬਲਿਊ ਵੇਲ' ਦੀ ਚਪੇਟ ਵਿਚ ਗਈ ਤੇ ਆਪਣੇ ਆਪ ਨੂੰ ਖ਼ਤਮ ਕਰ ਲਿਆ
ਮੁੰਬਈ ਦੇ ਗੁਰਪ੍ਰੀਤ ਨੇ ਗਵਾਈ ਜਾਨ
ਮੁੰਬਈ ਦਾ ਨੌਂਵੀਂ ਜਮਾਤ ਦਾ ਵਿਦਿਆਰਥੀ ਗੁਰਪ੍ਰੀਤ ਸਿੰਘ ਜਿਸ ਦੀ ਇਸ ਖੂਨੀ ਖੇਡ ਨੇ ਲਈ ਜਾਨ

ਪਿਛਲੇ ਮਹੀਨੇ ਮੁੰਬਈ ਦੇ ਨੌਵੀਂ ਜਮਾਤ ਵਿਚ ਪੜ੍ਹਦੇ ਗੁਰਪ੍ਰੀਤ ਸਿੰਘ ਨੇ 'ਬਲਿਊ ਵੇਲ' ਦੇ ਝਾਂਸੇ ਵਿਚ ਕੇ ਆਪਣੀ ਜਾਨ ਗੁਆ ਦਿੱਤੀ ਭਾਰਤ ਵਿਚ ਇਸ ਖ਼ੂਨੀ ਖੇਡ ਨਾਲ ਹੋਈ ਇਹ ਪਹਿਲੀ ਮੌਤ ਹੈ ਮਾਂ-ਬਾਪ ਦਾ ਲਾਡਲਾ 5 ਸਾਲਾ ਗੁਰਪ੍ਰੀਤ ਵੱਡਾ ਹੋ ਕੇ ਪਾਈਲਟ ਬਣਨਾ ਚਾਹੁੰਦਾ ਸੀ ਦੋ ਭੈਣਾਂ ਦਾ ਛੋਟੇ ਵੀਰ ਗੁਰਪ੍ਰੀਤ ਅਕਸਰ ਹੀ ਸਮਾਰਟ ਫ਼ੋਨ ਅਤੇ ਇੰਟਰਨੈੱਟ ਦੇ ਸੰਪਰਕ ਵਿਚ ਰਹਿੰਦਾ ਸੀ ਕੁੱਝ ਦਿਨ ਪਹਿਲਾਂ ਹੀ ਉਸ ਨੇ ਇੰਟਰਨੈੱਟ 'ਤੇ ਖ਼ੁਦਕੁਸ਼ੀ ਕਰਨ ਦੇ ਤਰੀਕਿਆਂ ਬਾਰੇ ਸਰਚ ਕੀਤੀ ਸੀ ਸੂਤਰਾਂ ਦਾ ਕਹਿਣਾ ਹੈ ਕਿ ਇੱਥੋਂ ਹੀ ਉਸ ਨੂੰ ਇਸ ਚੁਨੌਤੀ ਪੂਰਨ ਡਰਾਉਣੀ ਗੇਮ ਦਾ ਲਿੰਕ ਮਿਲਿਆ
ਆਤਮਹੱਤਿਆ ਤੋਂ ਇੱਕ ਦਿਨ ਪਹਿਲਾਂ ਉਸ ਨੇ ਸਕੂਲੋਂ ਆਉਂਦਿਆਂ ਆਪਣੇ ਦੋਸਤਾਂ ਨੂੰ ਰੋਕ ਕੇ ਕਿਹਾ ਸੀ, "ਕੱਲ੍ਹ ਤੋਂ ਮੈਂ ਸਕੂਲ ਨਹੀਂ ਆਵਾਂਗਾ, ਹੁਣ ਤੁਸੀਂ ਮੈਨੂੰ ਤਸਵੀਰਾਂ ' ਹੀ ਵੇਖੋਗੇ" ਪਰ ਉਸ ਦੇ ਦੋਸਤਾਂ ਨੇ ਉਸ ਦੀ ਗੱਲ ਮਜ਼ਾਕ ' ਪਾ ਦਿੱਤੀ
ਆਖ਼ਰੀ ਦਿਨਾਂ ਵਿਚ ਉਸ ਨੇ ਕਿਸੇ ਖ਼ੁਫ਼ੀਆ ਗਰੁੱਪ ਨਾਲ ਗੇਮ ਖੇਡਣ ਲਈ ਰੂਸ ਜਾਣ ਦੀ ਗੱਲ ਵੀ ਆਖੀ ਸੀ ਅਖੀਰਲੇ ਦਿਨ ਉਹ ਆਪਣੀ ਮਾਂ ਨੂੰ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਉਹ ਆਪਣੇ ਪ੍ਰੋਜੈਕਟ ਦੇ ਪ੍ਰਿੰਟ-ਆਊਟ ਲੈਣ ਜਾ ਰਿਹਾ ਹੈ
ਇੱਥੋਂ ਉਹ ਆਪਣੇ ਘਰ ਦੀ ਇਮਾਰਤ ਦੀ ਸੱਤਵੀਂ ਮੰਜ਼ਿਲ ਤੇ ਚੜ ਗਿਆ ਮੋਬਾਈਲ ਫ਼ੋਨ ਉਸ ਦੇ ਹੱਥ ' ਸੀ ਪੂਰੇ 20 ਮਿੰਟ ਉਸ ਨੇ ਆਪਣੇ ਦੋਸਤਾਂ ਨਾਲ ਚੈਟ ਕੀਤੀ
ਛਾਲ ਮਾਰਨ ਦੀ ਗੱਲ ਆਪਣੇ ਦੋਸਤਾਂ ਨੂੰ ਵੀ ਦੱਸੀ ਕਈਆਂ ਨੇ ਉਸ ਨੂੰ ਅਜਿਹਾ ਕਰਨ ਤੋਂ ਵਰਜਿਆ ਤੇ ਕਈਆਂ ਨੇ ਮਜ਼ਾਕ ਉਡਾਇਆ ਉੱਪਰ ਖੜ੍ਹਾ ਹੋ ਕੇ ਉਸ ਨੇ ਇਮਾਰਤ ਨਾਲ ਸੈਲਫੀ ਖਿੱਚ ਕੇ ਵੀ ਸਾਂਝੀ ਕੀਤੀ ਇੰਨੇ ਨੂੰ ਉਸ ਦੇ ਗੁਆਂਢੀ ਨੇ ਉਸ ਨੂੰ ਵੇਖ ਲਿਆ ਤੇ ਉਸ ਨੇ ਹੇਠਾਂ ਆਉਣ ਲਈ ਕਿਹਾ, ਪਰ ਉਹ ਨਹੀਂ ਮੰਨਿਆ ਇਸ ਦੀ ਖ਼ਬਰ ਗੁਰਪ੍ਰੀਤ ਨੇ ਗੇਮ ਦੇ ਐਡਮਿਨ ਨੂੰ ਦਿੱਤੀ ਪਰ ਉਸ ਨੇ ਉਸ ਨੂੰ ਧਮਕੀ ਦਿੱਤੀ ਕਿ ਜੇ ਉਹ ਛਾਲ ਮਾਰ ਕੇ ਆਤਮਹੱਤਿਆ ਨਹੀਂ ਕਰੇਗਾ ਤਾਂ ਉਹ ਉਸ ਦੇ ਪਰਿਵਾਰ ਨੂੰ ਖ਼ਤਮ ਕਰ ਦੇਵੇਗਾ
ਡਰ ਦੀ ਮਾਰੀ ਇਹ ਮਲੂਕ ਜਿੰਦੜੀ ਆਪਣੇ ਆਪ ਨੂੰ ਖ਼ਤਮ ਕਰਨ ਲਈ ਮਜਬੂਰ ਹੋ ਗਈ ਕੁੱਝ ਹੀ ਪਲਾਂ ' ਬਾਲ ਦੀ ਖ਼ੁਦਕੁਸ਼ੀ ਦੀ ਖ਼ਬਰ ਅੱਗ ਵਾਂਗ ਫੈਲ ਗਈ
ਮਾਮਲੇ ਦਾ ਦੂਜਾ ਪੱਖ
     ਕਈ ਮਾਹਿਰ ਪਿਛਲੇ 2-3 ਸਾਲਾਂ ਹੋਈਆਂ ਆਤਮ ਹੱਤਿਆਵਾਂ ਦਾ ਦੋਸ਼ੀ ਇਕੱਲੀਬਲਿਊ ਵੇਲਨੂੰ ਨਹੀਂ ਮੰਨਦੇਮਾਹਿਰਾਂ ਅਨੁਸਾਰ ਕਈ ਘਟਨਾਵਾਂ ਵਿਚ ਅਜਿਹੇ ਸਬੂਤ ਨਹੀਂ ਜਿਨ੍ਹਾਂ ਤੋਂ ਸਪਸ਼ਟ ਹੋ ਸਕੇ ਕਿ ਮੌਤ ਅਜਿਹੀ ਖ਼ਤਰਨਾਕ ਗੇਮ ਕਾਰਨ ਹੋਈ ਹੈ
     ਯੂਨੀਵਰਸਿਟੀ ਆਫ਼ ਫਲੋਰੀਡਾ ਦੇ ਸਾਈਬਰ ਬੂਲਿੰਗ ਰਿਸਰਚ ਸੈਂਟਰ ਦੇ ਸਹਿ-ਨਿਰਦੇਸ਼ਕ ਪ੍ਰੋ. ਸਾਮੀਰ ਹਿੰਦੂਜਾ ਦਾ ਕਹਿਣਾ ਹੈ ਕਿ ਹੁਣ ਤੱਕ ਹੋਈਆਂ ਘਟਨਾਵਾਂ ਦਾ ਕਾਰਨ ਇਹ ਗੇਮ ਨਹੀਂ ਸਗੋਂ ਹੋਰ ਵੀ ਕਈ ਕਾਰਨ ਹੋ ਸਕਦੇ ਹਨ
50 ਚੁਨੌਤੀਆਂ
ਜਿਉਂ ਹੀ ਖਿਡਾਰੀ 'ਬਲਿਊ ਵੇਲ' ਗੇਮ ਖੇਡਣੀ ਸ਼ੁਰੂ ਕਰਦਾ ਹੈ ਤਾਂ ਗੇਮ ਦਾ ਐਡਮਿਨ ਉਸ ਨੂੰ 50 ਦਿਨਾਂ ਵਿਚ ਪੜਾਅ-ਦਰ-ਪੜਾਅ ਹੋਣ ਵਾਲੇ ਕੰਮ ਦੱਸਦਾ ਹੈ ਇਨ੍ਹਾਂ 50 ਕੰਮਾਂ ਜਾਂ ਚੁਨੌਤੀਆਂ ਵਿਚੋਂ ਕੁੱਝ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:
1.             ਬਲੇਡ ਨਾਲ ਆਪਣੇ ਹੱਥ 'ਤੇ ਐਫ-57 ਲਿਖਣਾ ਤੇ ਉਸ ਦੀ ਤਸਵੀਰ ਲੈ ਕੇ ਐਡਮਿਨ ਨੂੰ ਭੇਜਣਾ
2.            ਸਵੇਰੇ 4.20 ਵਜੇ ਉੱਠਣਾ ਤੇ ਉਹ ਵੀਡੀਓ ਵੇਖਣਾ ਜੋ ਐਡਮਿਨ ਤੁਹਾਨੂੰ ਭੇਜਦਾ ਹੈ
3.            ਆਪਣੇ ਹੱਥ 'ਤੇ ਨਬਜ਼ਾਂ/ਨਾੜਾਂ ਸਮੇਤ ਬਲੇਡ ਨਾਲ ਤਿੰਨ ਕੱਟ ਲਗਾਉਣੇ ਤੇ ਤਸਵੀਰ ਐਡਮਿਨ ਨੂੰ ਭੇਜਣੀ
4.            ਇੱਕ ਕਾਗ਼ਜ਼ ਤੇ ਵੇਲ ਮੱਛੀ ਦੀ ਤਸਵੀਰ ਬਣਾਉਣਾ ਤੇ ਫ਼ੋਟੋ ਲੈ ਕੇ ਐਡਮਿਨ ਨੂੰ ਭੇਜਣਾ
5.            ਆਪਣੀ ਲੱਤ 'ਤੇ ਬਲੇਡ ਨਾਲ ਡੂੰਘਾ ਕੱਟ ਲਗਾਉਣਾ ਤੇ ਤਸਵੀਰ ਪੋਸਟ ਕਰਨਾ
6.            ਖ਼ੁਫ਼ੀਆ ਜ਼ੁਬਾਨ ਵਿਚ ਕੁੱਝ ਲਿਖਣਾ
7.            ‘ਐਫ-40’ ਆਪਣੇ ਹੱਥ 'ਤੇ ਬਲੇਡ ਨਾਲ ਲਿਖਣਾ ਤੇ ਤਸਵੀਰ ਭੇਜਣਾ
8.            ਸੋਸ਼ਲ ਮੀਡੀਆ ਵਿਚ ਆਪਣੇ ਸਟੇਟਸ ਵਿਚ ਲਿਖਣਾ - "ਮੈਂ ਇੱਕ ਵੇਲ ਹਾਂ (I am a whale)”
9.            ਆਪਣੇ-ਆਪ ਨੂੰ ਡਰ ਤੋਂ ਬਾਹਰ ਕੱਢਣਾ
10.          ਸਵੇਰੇ 4.20 ਵਜੇ ਉੱਠ ਕੇ ਛੱਤ 'ਤੇ ਜਾਣਾ
11.           ਆਪਣੇ ਹੱਥ 'ਤੇ ਬਲੇਡ ਨਾਲ ਵੇਲ ਬਣਾ ਕੇ ਫ਼ੋਟੋ ਐਡਮਿਨ ਨੂੰ ਭੇਜਣਾ
12.          ਪੂਰਾ ਦਿਨ ਡਰਾਉਣੀਆਂ ਫ਼ਿਲਮਾਂ ਵੇਖਣਾ
13.          ਉਹ ਸੰਗੀਤ ਸੁਣਨਾ ਜੋ ਐਡਮਿਨ ਭੇਜੇਗਾ
14.          ਆਪਣੇ ਬੁੱਲ੍ਹ 'ਤੇ ਬਲੇਡ ਨਾਲ ਕੱਟ ਲਗਾਉਣਾ
15.          ਆਪਣੇ ਹੱਥ 'ਤੇ ਵਾਰ-ਵਾਰ ਸੂਈ ਨਾਲ ਵਾਰ ਕਰਨਾ
16.          ਆਪਣੇ ਨਾਲ ਕੋਈ ਦਰਦਨਾਕ ਕੰਮ ਕਰਨਾ
17.          ਇੱਕ ਉੱਚੀ ਛੱਤ 'ਤੇ ਜਾ ਕੇ ਕੁੱਝ ਦੇਰ ਉਸ ਦੇ ਬਨੇਰੇ 'ਤੇ ਖੜੇ ਰਹਿਣਾ
18.          ਇੱਕ ਪੁਲ ਤੇ ਜਾਣਾ ਤੇ ਉਸ 'ਤੇ ਕੁੱਝ ਦੇਰ ਰੁਕਣਾ
19.          ਇੱਕ ਕਰੇਨ 'ਤੇ ਚੜ੍ਹਨਾ ਜਾਂ ਚੜ੍ਹਨ ਦੀ ਕੋਸ਼ਿਸ਼ ਕਰਨਾ
20.         ਐਡਮਿਨ ਤੁਹਾਡੇ ਪ੍ਰਤੀ ਭਰੋਸੇਯੋਗਤਾ ਪਰਖਣ ਲਈ ਕੋਈ ਹੋਰ ਕੰਮ ਕਰਵਾ ਸਕਦਾ ਹੈ
21.          ਆਪਣੇ ਵਰਗੇ ਕਿਸੇ ਹੋਰ ਖਿਡਾਰੀ ਨਾਲ ਗੱਲ ਕਰਨੀ ਜਾਂ ਸਕਾਈਪ 'ਤੇ ਐਡਮਿਨ ਨਾਲ ਗੱਲ ਕਰਨੀ
22.          ਛੱਤ ਤੇ ਜਾਣਾ ਲੱਤਾਂ ਬਾਹਰ ਵੱਲ ਲਮਕਾ ਕੇ ਬਨੇਰੇ 'ਤੇ ਬੈਠਣਾ
23.         ਇੱਕ ਵਾਰ ਫਿਰ ਖ਼ੁਫ਼ੀਆ ਜ਼ੁਬਾਨ ਵਿਚ ਕੁੱਝ ਲਿਖਣਾ
24.         ਐਡਮਿਨ ਵੱਲੋਂ ਕਿਹਾ ਖ਼ੁਫ਼ੀਆ ਕੰਮ ਕਰਨਾ
25.         ਇਸ ਗੇਮ ਖੇਡਣ ਵਾਲੇ ਕਿਸੇ ਦੂਜੇ ਖਿਡਾਰੀ ਨਾਲ ਮੁਲਾਕਾਤ ਕਰਨਾ
26.         ਛੱਬੀਵੇਂ ਧਿਆੜੇ ਐਡਮਿਨ ਵੱਲੋਂ ਮੌਤ ਦੀ ਤਾਰੀਖ਼ ਦਾ ਐਲਾਨ ਕੀਤਾ ਜਾਂਦਾ ਹੈ ਖਿਡਾਰੀ ਨੂੰ ਇਹ ਫ਼ੈਸਲਾ ਮੰਨਣ ਦੀ ਧਮਕੀ ਮਿਲਦੀ ਹੈ
27.         ਸਵੇਰੇ 4.20 'ਤੇ ਉੱਠਣਾ ਤੇ ਨੇੜਲੇ ਰੇਲਵੇ ਪਟੜੀ ਤੇ ਜਾ ਕੇ ਘੁੰਮਣਾ
28.         ਪੂਰਾ ਦਿਨ ਕਿਸੇ ਨਾਲ ਕੋਈ ਗੱਲ ਨਾ ਕਰਨੀ
29.         ਵੇਲ ਦੀ ਤਰ੍ਹਾਂ ਆਵਾਜ਼ਾਂ ਕੱਢਣੀਆਂ
30.         ਤੀਹਵੇਂ ਤੋਂ ਉਣੰਜਵੇਂ ਦਿਨ ਤੱਕ ਹਰ ਰੋਜ਼ ਲਗਾਤਾਰ 4.20 ਤੇ ਉੱਠਣਾ, ਡਰਾਉਣੀ ਫ਼ਿਲਮ ਵੇਖਣਾ, ਆਪਣੇ ਸਰੀਰ 'ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਕੱਟ ਲਗਾਉਣਾ ਤੇ ਕਿਸੇ ਦੂਜੀ ਵੇਲ ਅਰਥਾਤ ਖਿਡਾਰੀ ਨਾਲ ਗੱਲ ਕਰਨਾ ਆਖਰੀ ਦਿਨ ਕਿਸੇ ਇਮਾਰਤ ਤੋਂ ਛਲਾਂਗਲ ਮਾਰ ਕੇ ਆਪਣੀ ਜਾਨ ਲੈਣਾ ਹੁੰਦਾ ਹੈ
ਡਰੋ ਨਹੀਂ ਸਾਵਧਾਨ ਰਹੋ
'ਬਲਿਊ ਵੇਲ' ਦੀ ਖ਼ੂਨੀ ਖੇਡ ਤੋਂ ਬਚਣ ਲਈ ਸਾਵਧਾਨ ਰਹਿਣ ਦੀ ਲੋੜ ਹੈ ਆਓ ਕੁੱਝ ਨੁਕਤੇ ਸਾਂਝੇ ਕਰਦੇ ਹਾਂ:
·         ਇੰਟਰਨੈੱਟ ਰਾਹੀਂ ਪ੍ਰਾਪਤ ਹੋਏ ਇਸ ਨਾਂ (Blue Whale) ਵਾਲੇ ਲਿੰਕ 'ਤੇ ਨਾ ਜਾਓ
·         ਸਮਾਜਿਕ ਮੀਡੀਆ 'ਤੇ ਅਣਜਾਣ ਜਾਂ ਖ਼ੁਫ਼ੀਆ ਗਰੁੱਪਾਂ 'ਤੇ ਨਾ ਜਾਓ
·         ਆਪਣੇ-ਆਪ ਨੂੰ ਦਿਮਾਗ਼ੀ ਪੇਸ਼ਾਨੀ ਤੋਂ ਦੂਰ ਰੱਖੋ ਨਾਕਾਰਾਤਮਕ ਵਿਚਾਰਾਂ ਤੋਂ ਲਾਂਭੇ ਹੋ ਜਾਓ
·         ਮਾਪੇ ਧਿਆਨ ਰੱਖਣ ਕਿ ਉਨ੍ਹਾਂ ਦਾ ਲਾਡਲਾ ਚੁੱਪ-ਚਾਪ ਤਾਂ ਨਹੀਂ ਰਹਿ ਰਿਹਾਜੇਕਰ ਉਹ ਉਦਾਸ, ਨਿਰਾਸ਼ ਤੇ ਚਿੰਤਤ ਹੈ ਤਾਂ ਕਾਰਨ ਪਤਾ ਲਗਾਓ
·         ਬੱਚਿਆਂ ਨੂੰ ਸਮਾਰਟ ਫ਼ੋਨ ਦਾ ਨਸ਼ਾ ਨਾ ਲੱਗਣ ਦਿਓ
·         ਛੋਟੇ ਬੱਚਿਆਂ ਨੂੰ ਇੰਟਰਨੈੱਟ ਚਲਾਉਣ ਤੋਂ ਵਰਜੋਜ਼ਰੂਰਤ ਹੋਵੇ ਤਾਂ ਆਪਣੀ ਨਿਗਰਾਨੀ ਹੀ ਨੈੱਟ ਵਰਤਣ ਦਿਓ
·         ਬੱਚੇ ਦੇ ਹੱਥਾਂ-ਬਾਹਵਾਂਤੇ ਕੱਟ ਦੇ ਨਿਸ਼ਾਨ ਤਾਂ ਨਹੀਂ, ਧਿਆਨ ਦਿਓ
·         ਜੇਕਰ ਬੱਚਾ ਸਵੇਰੇ ਜਲਦੀ ਉੱਠਦਾ ਹੈ ਤਾਂ ਪਤਾ ਲਗਾਓ ਕਿ ਉਹ ਕੀ ਕਰਦਾ ਹੈ
·         ਡਰਾਉਣ ਗੀਤ-ਸੰਗੀਤ ਅਤੇ ਫ਼ਿਲਮਾਂਤੇ ਪਾਬੰਦੀ ਲਗਾਈ ਜਾ ਸਕਦੀ ਹੈ

·         ਜੇਕਰ ਆਪ ਦੇ ਕੰਪਿਊਟਰ ਜਾਂ ਸਮਾਰਟ ਫ਼ੋਨਤੇ ਗੇਮ ਦਾ ਲਿੰਕ ਰਿਹਾ ਹੈ ਤਾਂ ਉਸ ਨੂੰ ਨਾ ਹੀ ਖੋਲ੍ਹੋ ਤੇ ਨਾ ਹੀ ਅੱਗੇ ਨਾ ਭੇਜੋਇਸ ਦੀ ਰਿਪੋਰਟ ਪੁਲਿਸ ਨੂੰ ਕਰੋਪੁਲਿਸ ਕਿਸੇ ਨੂੰ ਮੌਤ ਲਈ ਉਕਸਾਉਣ ਦੇ ਜ਼ੁਲਮ ਵਜੋਂ ਆਈटी ਕਾਨੂੰਨ-2000 ਤਹਿਤ ਉਸਤੇ ਮੁਕੱਦਮਾ ਦਰਜ ਕਰ ਸਕਦੀ ਹੈ
Previous
Next Post »