ਪੰਜਾਬੀ ਕੰਪਿਊਟਰ ਬਾਰੇ 146 ਸਵਾਲ (ਜਵਾਬ ਸਮੇਤ)



1.     ਕੰਪਿਊਟਰ ਸ਼ਬਦ ਦੀ ਉਤਪਤੀ ਅੰਗਰੇਜ਼ੀ ਦੇ ਕਿਹੜੇ ਸ਼ਬਦ ਤੋਂ ਹੋਈ?
2.    ਕੰਪਿਊਟਰ ਦੇ CPU ਵਿਚ ਮੈਮਰੀ ਅਤੇ ALU ਤੋਂ ਇਲਾਵਾ ਕਿਹੜਾ ਭਾਗ ਕੰਮ ਕਰਦਾ ਹੈ?
3.    ALU ਦਾ ਪੂਰਾ ਨਾਂ ਦੱਸੋ?
4.    ਕੀ ਕੰਪਿਊਟਰ ਬੁੱਧੀਮਾਨ ਹੈ?
5.    ਕੰਪਿਊਟਰ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ?
6.    ਕੰਪਿਊਟਰ ਦੀਆਂ ਕੋਈ ਦੋ ਸੀਮਾਵਾਂ ਦੱਸੋ?
7.    ਕੰਪਿਊਟਰ ਦਾ ਉਹ ਗੁਣ ਦੱਸੋ ਜਿਸ ਸਦਕਾ ਉਹ ਜਾਣਕਾਰੀ ਨੂੰ ਪੱਕੇ ਤੌਰ ਤੇ ਸਾਂਭ ਕੇ ਰੱਖ ਸਕਦਾ ਹੈ?
8.    ਕੰਪਿਊਟਰ ਦੇ Automation ਦੇ ਗੁਣ ਤੋਂ ਕੀ ਭਾਵ ਹੈ?
9.    ਕੀ ਪ੍ਰਾਇਮਰੀ ਮੈਮਰੀ ਤੋਂ ਬਿਨਾਂ ਕੰਪਿਊਟਰ ਕੰਮ ਕਰ ਸਕਦਾ ਹੈ?
10.  ਕੰਪਿਊਟਰ ਦੀ ਮੈਮਰੀ ਨੂੰ ਮੁੱਖ ਤੌਰ ਤੇ ਕਿੰਨੀਆਂ ਸ਼੍ਰੇਣੀਆਂ ਵਿਚ ਵੰਡਿਆਂ ਜਾਂਦਾ ਹੈ?
11.   ਕੰਪਿਊਟਰ ਦੀ ਮੈਮਰੀ ਕਿਹੜੇ ਦੋ ਤਰ੍ਹਾਂ ਦੀ ਹੁੰਦੀ ਹੈ?
12.  ਕੰਪਿਊਟਰ ਦੀ ਅੰਦਰੂਨੀ ਮੈਮਰੀ ਦੀਆਂ ਦੋ ਕਿਸਮਾਂ ਦੱਸੋ?
13.  RAM ਦਾ ਪੂਰਾ ਨਾਂ ਦੱਸੋ?
14.  ROM ਦਾ ਪੂਰਾ ਨਾਂ ਦੱਸੋ?
15.  RAM ਅਤੇ ROM ਵਿਚੋਂ ਕਿਹੜੀ ਮੈਮਰੀ Volatile ਹੈ?
16.  ਕੰਪਿਊਟਰ ਦੀ ਮੁੱਖ ਮੈਮਰੀ ਨੂੰ ਹੋਰ ਕਿਹੜੇ-ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ?
17.  ਕੀ RAM ਵਿਚ ਅੰਕੜਿਆਂ ਨੂੰ ਪੱਕੇ ਤੌਰ ਤੇ ਸਾਂਭਿਆ ਜਾ ਸਕਦਾ ਹੈ?
18.  ਅੰਦਰੂਨੀ ਤੇ ਬਾਹਰੀ ਮੈਮਰੀ ਵਿਚੋਂ ਕਿਹੜੀ ਦੀ ਧਾਰਨ ਸਮਰੱਥਾ ਵੱਧ ਹੈ?
19.  ਅੰਦਰੂਨੀ ਤੇ ਬਾਹਰੀ ਮੈਮਰੀ ਵਿਚੋਂ ਕਿਹੜੀ ਦੀ ਰਫ਼ਤਾਰ ਤੇਜ਼ ਹੈ?
20. ਬਾਹਰੀ ਮੈਮਰੀ ਦੀਆਂ ਕੋਈ 2 ਉਦਾਹਰਣਾਂ ਦਿਓ?
21.  Input ਕਿਹੜੀਆਂ ਦੋ ਚੀਜ਼ਾਂ ਦਾ ਸਮੂਹ ਹੈ?
22.  Data ਅਤੇ Instructions ਨੂੰ ਕੀ ਕਿਹਾ ਜਾਂਦਾ ਹੈ?
23. ਇੱਕ ਬੰਦ ਕੰਪਿਊਟਰ ਵਿਚ ਵਿੰਡੋਜ਼ ਦੀਆਂ ਫਾਈਲਾਂ ਕਿੱਥੇ ਸਟੋਰ ਹੁੰਦੀਆਂ ਹਨ?
24. ਕੰਪਿਊਟਰ ਚਾਲੂ ਕਰਨ ਉਪਰੰਤ ਵਿੰਡੋਜ਼ ਦੀਆਂ ਫਾਈਲਾਂ ਕਿੱਥੇ ਚੜ੍ਹਦੀਆਂ ਹਨ?
25. ਕੰਪਿਊਟਰ Boot ਕਰਨ ਸਮੇਂ ਵਿੰਡੋਜ਼ ਦੀਆਂ ਫਾਈਲਾਂ ਕਿੱਥੋਂ-ਕਿੱਥੋਂ Load ਹੁੰਦੀਆਂ ਹਨ?
26. Booting ਪ੍ਰਕਿਰਿਆ ਵਿਚ ROM ਦਾ ਕੀ ਕੰਮ ਹੈ?
27. ROM ਵਿਚ ਕਿਹੜਾ ਪ੍ਰੋਗਰਾਮ ਸਟੋਰ ਕੀਤਾ ਹੁੰਦਾ ਹੈ?
28. ਕੋਈ 3 ਇਨਪੁੱਟ ਭਾਗਾਂ ਦੇ ਨਾਂ ਦੱਸੋ?
29. ਕੋਈ 3 ਆਊਟਪੁੱਟ ਭਾਗਾਂ ਦੇ ਨਾਂ ਦੱਸੋ?
30. ਕੋਈ 3 ਸਟੋਰੇਜ ਭਾਗਾਂ ਦੇ ਨਾਂ ਦੱਸੋ?
31.  Pointing Device ਕਿਸ ਨੂੰ ਕਹਿੰਦੇ ਹਨ?
32. ਇਕ ਸਾਧਾਰਨ ਕੀ-ਬੋਰਡ ਉੱਤੇ ਕਿੰਨੇ ਬਟਣ ਹੁੰਦੇ ਹਨ?
33. ਕੀ-ਬੋਰਡ ਨਾਲ ਸਬੰਧਿਤ QWE_TY ਸ਼ਬਦ ਦਾ ਖ਼ਾਲੀ ਥਾਂ ਵਾਲਾ ਅੱਖਰ ਦੱਸੋ?
34. ਕੀ-ਬੋਰਡ ਦੇ ਸੱਜੇ ਪਾਸੇ Ctrl ਅਤੇ Alt ਦੇ ਵਿਚਾਲੇ ਕਿਹੜਾ ਬਟਣ ਹੁੰਦਾ ਹੈ?
35. ਕੀ-ਬੋਰਡ ਦਾ ਉਹ ਬਟਣ ਦੱਸੋ ਜਿਸ ਨੂੰ ਦੱਬਣ ਉਪਰੰਤ ਅੰਗਰੇਜ਼ੀ ਦੇ ਸਾਰੇ ਅੱਖਰ ਵੱਡੇ ਪੈਣ ਲੱਗ ਜਾਂਦੇ ਹਨ?
36.  ਕੀ-ਬੋਰਡ ਉੱਤੇ Functional Keys ਦੀ ਗਿਣਤੀ ਕਿੰਨੀ ਹੁੰਦੀ ਹੈ?
37. ਕਰਸਰ ਤੋਂ ਸੱਜੇ ਪਾਸੇ ਵਾਲਾ ਅੱਖਰ ਹਟਾਉਣ ਲਈ ਕੀ-ਬੋਰਡ ਦਾ ਕਿਹੜਾ ਬਟਣ ਵਰਤਿਆ ਜਾਂਦਾ ਹੈ?
38. ਕਰਸਰ ਤੋਂ ਖੱਬੇ ਪਾਸੇ ਵਾਲਾ ਅੱਖਰ ਹਟਾਉਣ ਲਈ ਕੀ-ਬੋਰਡ ਦਾ ਕਿਹੜਾ ਬਟਣ ਵਰਤਿਆ ਜਾਂਦਾ ਹੈ?
39. ਖੁੱਲ੍ਹੀ ਹੋਈ ਸਕਰੀਨ ਦੀ ਫ਼ੋਟੋ ਬਣਾਉਣ ਲਈ ਕੀ-ਬੋਰਡ ਦਾ ਕਿਹੜਾ ਬਟਣ ਦੱਬਿਆ ਜਾਂਦਾ ਹੈ?
40. ਕੀ-ਬੋਰਡ ਉੱਤੇ Cursor Movement Keys  ਦੀ ਗਿਣਤੀ ਦੱਸੋ?
41.  ਨਵੇਂ ਪੈਰੇ ਤੇ ਜਾਣ ਲਈ ਕੀ-ਬੋਰਡ ਦਾ ਕਿਹੜਾ ਬਟਣ ਦੱਬਿਆ ਜਾਂਦਾ ਹੈ?
42. LCD, LED ਅਤੇ CRT ਵਿਚੋਂ ਕਿਹੜੀ ਤਕਨੀਕ ਵਾਲੇ ਮੌਨੀਟਰ ਸਭ ਤੋਂ ਬਿਹਤਰ?
43. ਤਕਨਾਲੋਜੀ ਦੇ ਆਧਾਰ ਤੇ ਅੱਜ-ਕੱਲ੍ਹ ਪ੍ਰਿੰਟਰਾਂ ਨੂੰ ਕਿੰਨੀਆਂ ਮੁੱਖ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ?
44. ਪ੍ਰਿੰਟਰਾਂ ਦੀਆਂ 3 ਮੁੱਖ ਸ਼੍ਰੇਣੀਆਂ ਦੇ ਨਾਂ ਲਿਖੋ?
45. ਵੀਡੀਓ ਗੇਮਾਂ ਖੇਡਣ ਲਈ ਸਭ ਤੋਂ ਪ੍ਰਚਲਿਤ ਇਨਪੁੱਟ ਯੰਤਰ ਦਾ ਨਾਂ ਲਿਖੋ?
46. CPU ਦਾ ਪੂਰਾ ਨਾਂ ਕੀ ਹੈ?
47. CPU ਦੇ ਕਿਹੜੇ 3 ਹਿੱਸੇ ਹੁੰਦੇ ਹਨ?
48. ਗਣਿਤਕ ਤੇ ਤਾਰਕਿਕ ਕੰਮ ਕਰਨ ਲਈ CPU  ਦਾ ਕਿਹੜਾ ਹਿੱਸਾ ਕੰਮ ਕਰਦਾ ਹੈ?
49. ਕੰਪਿਊਟਰ ਦੀ Fix Disk ਜਾਂ Fix Storage ਕਿਹੜੀ ਹੈ?
50. ਕਿਸੇ ਇਕ Removable Disk ਦਾ ਨਾਂ ਦੱਸੋ?
51.  CD ਦਾ ਪੂਰਾ ਨਾਮ ਦੱਸੋ?
52. DVD ਦਾ ਪੂਰਾ ਨਾਂ ਕੀ ਹੈ?
53. CD ਦੀ ਮੈਮਰੀ ਸਮਰੱਥਾ ਕਿੰਨੀ ਹੁੰਦੀ ਹੈ?
54. ਇਕ ਸਾਧਾਰਨ DVD ਕਿੰਨੀ ਮੈਮਰੀ ਸਮਰੱਥਾ ਵਿਚ ਮਿਲਦੀ ਹੈ?
55. ਕਿਹੜੀ ਡਰਾਈਵ ਨੂੰ ਫਲੈਸ਼ ਡਰਾਈਵ ਕਹਿੰਦੇ ਹਨ?
56. ਕਿਹੜੀ ਡਰਾਈਵ ਨੂੰ USB ਡਰਾਈਵ ਕਹਿੰਦੇ ਹਨ?
57. ਪੈਨ ਡਰਾਈਵ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆਂ ਜਾਂਦਾ ਹੈ?
58. ਸਮਾਰਟ ਫ਼ੋਨ ਵਿਚ ਡਾਟਾ ਸਟੋਰ ਕਰਨ ਲਈ ਵਰਤੀ ਜਾਣ ਵਾਲੀ ਚਿੱਪ ਦਾ ਕੀ ਨਾਂ ਹੈ?
59. ਕੰਮ ਅਤੇ ਸਮਰੱਥਾ ਦੇ ਆਧਾਰ ਤੇ ਕੰਪਿਊਟਰ ਦੀਆਂ ਕੁੱਲ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
60.ਕੰਪਿਊਟਰ ਦੀਆਂ ਕਿਸਮਾਂ ਦੇ ਨਾ ਦੱਸੋ?
61.  ਪਰਸਨਲ ਕੰਪਿਊਟਰ ਨੂੰ ਹੋਰ ਕਿਹੜੇ-ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ?
62. ਨਿੱਜੀ ਕੰਮਾਂ ਲਈ ਵਰਤੇ ਜਾਣ ਵਾਲੇ ਆਮ ਕੰਪਿਊਟਰਾਂ ਨੂੰ ਕੀ ਕਿਹਾ ਜਾਂਦਾ ਹੈ?
63. ਮਾਈਕਰੋ ਕੰਪਿਊਟਰਾਂ ਨਾਲੋਂ 5 ਗੁਣਾਂ ਤੇਜ਼ ਕੰਮ ਕਰਨ ਵਾਲੇ ਕੰਪਿਊਟਰ ਕਿਹੜੇ ਹਨ?
64. ਕਿਹੜੀ ਕਿਸਮ ਦੇ ਕੰਪਿਊਟਰਾਂ ਨੂੰ ਮੁੱਖ ਕੰਪਿਊਟਰ ਵਜੋਂ ਵਰਤਿਆ ਜਾ ਸਕਦਾ ਹੈ?
65. ਕਿਹੜੀ ਕਿਸਮ ਦੇ ਕੰਪਿਊਟਰ ਸਭ ਤੋਂ ਵੱਧ ਸ਼ਕਤੀਸ਼ਾਲੀ ਹੁੰਦੇ ਹਨ?
66.ਕੰਪਿਊਟਰ ਵਿਚ ਲੱਗੇ ਭੌਤਿਕ ਭਾਗਾਂ ਨੂੰ ਕੀ ਕਹਿੰਦੇ ਹਨ?
67. ਪ੍ਰੋਗਰਾਮਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ?
68. ਕੰਪਿਊਟਰ ਦੇ ਕੋਈ 3 ਹਾਰਡਵੇਅਰ ਭਾਗਾਂ ਦੇ ਨਾਂ ਦੱਸੋ?
69.ਕੰਪਿਊਟਰ ਦੇ ਕੋਈ 3 ਸਾਫ਼ਟਵੇਅਰ ਭਾਗਾਂ ਦੇ ਨਾਂ ਦੱਸੋ?
70. CUI ਦਾ ਪੂਰਾ ਨਾਂ ਦੱਸੋ?
71.  GB ਦਾ ਪੂਰਾ ਨਾਂ ਦੱਸੋ?
72. LCD ਦਾ ਪੂਰਾ ਨਾਂ ਦੱਸੋ?
73. UPS ਦਾ ਪੂਰਾ ਨਾਂ ਦੱਸੋ?
74. USB ਦਾ ਪੂਰਾ ਨਾਂ ਦੱਸੋ?
75. WWW ਦਾ ਪੂਰਾ ਨਾਂ ਦੱਸੋ?
76. ਕਿਸੇ 2 ਓਪਰੇਟਿੰਗ ਸਿਸਟਮਜ਼ ਦੇ ਨਾਂ ਦੱਸੋ?
77. ਵੱਖ-ਵੱਖ ਅੱਖਰਾਂ, ਅੰਕਾਂ ਤੇ ਸੰਕੇਤਾਂ ਦੇ ਛਾਪੇ ਨੂੰ ਕੀ ਕਹਿੰਦੇ ਹਨ?
78. ਫੌਂਟ ਕੀ ਹੁੰਦੇ ਹਨ?
79. ਮਾਈਕਰੋਸਾਫ਼ਟ ਵੱਲੋਂ ਬਣਾਇਆ ਸਭ ਤੋਂ ਪਹਿਲਾ ਪੰਜਾਬੀ ਯੂਨੀਕੋਡ ਫੌਂਟ ਕਿਹੜਾ ਹੈ?
80. ਪੰਜਾਬੀ ਦੇ 4 ਰਵਾਇਤੀ (ASCII) ਫੌਂਟਾਂ ਦੇ ਨਾਂ ਦੱਸੋ?
81.  ਪੰਜਾਬੀ ਦੇ 4 ਯੂਨੀਕੋਡ ਫੌਂਟਾਂ ਦੇ ਨਾਂ ਦੱਸੋ?
82. ਮਾਈਕਰੋਸਾਫ਼ਟ ਵੱਲੋਂ ਵਿੰਡੋਜ਼ ਦੇ ਨਵੇਂ ਸੰਸਕਰਣਾਂ ਵਿਚ ਕਿਹੜਾ ਗੁਰਮੁਖੀ ਯੂਨੀਕੋਡ ਫੌਂਟ ਭੇਜਿਆ ਜਾ ਰਿਹਾ ਹੈ?
83. ਪੰਜਾਬੀ ਫੌਂਟਾਂ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ?
84. ਪੰਜਾਬੀ ਫੌਂਟਾਂ ਦੀ ਕਾਢ ਕਿਹੜੇ ਸਾਲ ਕੱਢੀ ਗਈ?
85. ਫੌਂਟ ਡਾਊਨਲੋਡ ਕਰਨ ਲਈ ਕਿਸੇ ਇਕ ਵੈੱਬਸਾਈਟ ਦਾ ਨਾਂ ਦੱਸੋ?
86. ਸਤਲੁਜ ਫੌਂਟ ASCII ਆਧਾਰਿਤ ਹੈ ਜਾਂ Unicode ਆਧਾਰਿਤ?
87. Anmol Uni ਰਵਾਇਤੀ ਅਤੇ ਆਧੁਨਿਕ ਫੌਂਟ ਸ਼੍ਰੇਣੀ ਵਿਚੋਂ ਕਿਸ ਨਾਲ ਸਬੰਧਿਤ ਹੈ?
88. ਸਤਲੁਜ ਫੌਂਟ ਵਿਚ ਟਾਈਪ ਕਰਨ ਲਈ ਕਿਸੇ ਇਕ ਸਹਾਇਕ ਪ੍ਰੋਗਰਾਮ ਦਾ ਨਾਂ ਦੱਸੋ?
89. ਕੀ-ਬੋਰਡ ਖ਼ਾਕਿਆਂ ਵਿਚ ਭਿੰਨਤਾ ਕਾਰਨ ਕਿਹੜੀ ਸਮੱਸਿਆ ਪੇਸ਼ ਰਹੀ ਹੈ?
90.ਕੀ ਅੰਗਰੇਜ਼ੀ ਦੇ ਸਾਰੇ ਫੌਂਟਾਂ ਦਾ ਕੀ-ਬੋਰਡ ਖਾਕਾ ਇਕੋ-ਜਿਹਾ ਹੈ?
91.  ਕੀ ਪੰਜਾਬੀ ਰਵਾਇਤੀ ਫੌਂਟਾਂ ਦਾ ਕੀ-ਬੋਰਡ ਖਾਕਾ ਇਕੋ-ਜਿਹਾ ਹੈ?
92. ਪ੍ਰੋਗਰਾਮ ਜਿਹੜਾ ਇਕ ਫੌਂਟ ਵਿਚ ਤਿਆਰ ਕੀਤੇ ਦਸਤਾਵੇਜ਼ ਨੂੰ ਦੂਜੇ ਫੌਂਟ ਵਿਚ ਬਦਲ ਦੇਵੇ, ਨੂੰ ਕੀ ਕਹਿੰਦੇ ਹਨ?
93. ਪੰਜਾਬੀ ਦਾ ਮਿਆਰੀ ਫੌਂਟ ਕਿਹੜਾ ਹੈ?
94.  ਹਿੰਦੀ ਦਾ ਮਿਆਰੀ ਫੌਂਟ ਕਿਹੜਾ ਹੈ?
95.  ਪੰਜਾਬੀ ਦੇ ਤਿੰਨ ਪ੍ਰਚਲਿਤ ਕੀ-ਬੋਰਡ ਖ਼ਾਕਿਆਂ ਦੇ ਨਾਂ ਦੱਸੋ?
96. ਧੁਨਾਂ ਤੇ ਆਧਾਰਿਤ ਕੀ-ਬੋਰਡ ਲੇਆਊਟ ਨੂੰ ਕੀ ਕਹਿੰਦੇ ਹਨ?
97.  ਟਾਈਪ-ਰਾਈਟਰ ਤੇ ਆਧਾਰਿਤ ਕੀ-ਬੋਰਡ ਲੇਆਊਟ ਨੂੰ ਕੀ ਕਹਿੰਦੇ ਹਨ?
98.  ਭਾਰਤ ਸਰਕਾਰ ਵੱਲੋਂ ਸਿਫ਼ਾਰਿਸ਼ ਕੀਤੇ ਮਿਆਰੀ ਕੀ-ਬੋਰਡ ਲੇਆਊਟ ਨੂੰ ਕੀ ਕਹਿੰਦੇ ਹਨ?
99. ਕੋਈ 2 ਫੋਨੈਟਿਕ ਫੌਂਟਾਂ ਦੇ ਨਾਂ ਦੱਸੋ?
100.                 ਕੋਈ 2 ਰਮਿੰਗਟਨ ਫੌਂਟਾਂ ਦੇ ਨਾਂ ਦੱਸੋ?
101.  ਕੋਈ 2 ਫੁਟਕਲ ਸ਼੍ਰੇਣੀ ਫੌਂਟਾਂ ਦੇ ਨਾਂ ਦੱਸੋ?
102.  ਅਨਮੋਲ ਲਿਪੀ ਕਿਹੜੇ ਕੀ-ਬੋਰਡ ਲੇਆਊਟ ਨਾਲ ਸਬੰਧਿਤ ਹੈ?
103. ਅਸੀਸ ਕਿਹੜੇ ਕੀ-ਬੋਰਡ ਲੇਆਊਟ ਨਾਲ ਸਬੰਧਿਤ ਹੈ?
104. ਕੀ ਸਮਤੋਲ ਅਤੇ ਜੁਆਏ ਇਕ ਹੀ ਕੀ-ਬੋਰਡ ਲੇਆਊਟ ਸ਼੍ਰੇਣੀ ਦੇ ਫੌਂਟ ਹਨ?
105.    ਉਹ ਕਿਹੜਾ ਕੀ-ਬੋਰਡ ਲੇਆਊਟ ਹੈ ਜਿਸ ਵਿਚ ਕੀ-ਬੋਰਡ ਦੇ ਖੱਬੇ ਪਾਸੇ ਵਾਲੇ ਬਟਣਾਂ ਤੋਂ ਲਗਾਂ-ਮਾਤਰਾਵਾਂ   ਤੇ ਸੱਜੇ ਪਾਸੇ ਵਾਲਿਆਂ ਤੋਂ ਅੱਖਰ ਪੈਂਦੇ ਹਨ?
106.   ਆਨ ਸਕਰੀਨ ਕੀ-ਬੋਰਡ ਨੂੰ ਵਿੰਡੋਜ਼ ਦੇ ਸਰਚ ਬਕਸੇ ਰਾਹੀਂ ਖੋਲ੍ਹਣ ਦਾ ਛੋਟਾ ਨਾਂ ਦੱਸੋ?
107.    ਜੇ ਰੋਮਨ ਵਿਚ "Ki" ਲਿਖਣ ਨਾਲ ਗੁਰਮੁਖੀ  ਕੀਪ੍ਰਾਪਤ ਹੋ ਜਾਵੇ ਤਾਂ ਅਜਿਹੀ ਟਾਈਪਿੰਗ ਨੂੰ ਕਿਹੜੀ ਟਾਈਪ ਵਿਧੀ ਦਾ ਨਾਂ ਦੇਵਾਂਗੇ?
108.   MS Word ਵਿਚ ਕੋਈ ਵਿਸ਼ੇਸ਼ ਚਿੰਨ੍ਹ ਪਾਉਣ ਲਈ ਕਿਹੜੇ ਟੈਬ ਦੀ ਵਰਤੋਂ ਕੀਤੀ ਜਾਂਦੀ ਹੈ?
109.   ਫੌਂਟ ਬਦਲਣ ਦਾ ਕੀ-ਬੋਰਡ ਸ਼ਾਰਟਕੱਟ ਬਣਾਉਣ ਲਈ Word Option ਤੋਂ ਕਿਹੜੇ ਵਿਕਲਪ ਦੀ ਚੋਣ ਕੀਤੀ ਜਾਂਦੀ ਹੈ?
110.  ਕੀ MS Word ਦੇ  Word Option > Proofing ਵਿਕਲਪ ਤੋਂ ਆਟੋ ਕਰੈਕਟ ਬਣਾਇਆ ਜਾ ਸਕਦਾ ਹੈ?
111.    ਫੁੱਟ-ਨੋਟ ਲਗਾਉਣ ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
112.   ਯੂਨੀਕੋਡ ਪ੍ਰਣਾਲੀ ਵਿਚ ਕੁੱਲ ਕਿੰਨੇ ਅੱਖਰਾਂ/ਅੰਕਾਂ/ਚਿੰਨ੍ਹਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ?
113.   ਯੂਨੀਕੋਡ ਕਿੰਨੇ ਬਿੱਟ ਆਕਾਰ ਵਾਲੀ ਪ੍ਰਣਾਲੀ ਹੈ?
114.   ASCII ਕਿੰਨੇ ਬਿੱਟ ਆਕਾਰ ਵਾਲੀ ਪ੍ਰਣਾਲੀ ਹੈ?
115.   ASCII ਵਿਚ ਕੁੱਲ ਕਿੰਨੇ ਅੱਖਰ ਦਿਖਾਏ ਜਾ ਸਕਦੇ ਹਨ?
116.  ਭਾਰਤੀ ਭਾਸ਼ਾਵਾਂ ਲਈ ਕਿਹੜਾ ਕੰਪਿਊਟਰੀ ਕੋ ਉਸਾਰਿਆ ਗਿਆ?
117.   ਕੰਪਿਊਟਰ ਦੀ ਅੰਤਰਰਾਸ਼ਟਰੀ ਮਿਆਰ ਵਾਲੀ ਕੋ ਪ੍ਰਣਾਲੀ ਕਿਹੜੀ ਹੈ?
118.   ਅੰਗਰੇਜ਼ੀ ਦੇ ਛੋਟੇ ਸੀ (c) ਦਾ ASCII ਕੋਡ ਕਿੰਨਾ ਹੈ?
119. ਪੰਜਾਬੀ ਦੇ ਰਵਾਇਤੀ ਫੌਂਟਾਂ ਦੀ ਅੰਦਾਜ਼ਨ ਗਿਣਤੀ ਦੱਸੋ?
120.   ਪੰਜਾਬੀ ਦੇ ਔਸਤਨ ਕਿੰਨੇ ਯੂਨੀਕੋਡ ਆਧਾਰਿਤ ਫੌਂਟ ਬਣ ਚੁੱਕੇ ਹਨ?
121.   ਕੀ ਵਿੰਡੋਜ਼-XP ਯੂਨੀਕੋਡ ਪ੍ਰਣਾਲੀ ਵਿਚ ਕੰਮ ਕਰ ਸਕਦੀ ਹੈ?
122.  ਵਿੰਡੋਜ਼ ਵਿਚ ਪਹਿਲਾਂ ਤੋਂ ਉਪਲਬਧ ਪੰਜਾਬੀ ਯੂਨੀਕੋਡ ਕੀ-ਬੋਰਡ (ਲੇਆਊਟ) ਦਾ ਨਾਂ ਦੱਸੋ?
123.   ਵਿੰਡੋਜ਼ ਵਿਚੋਂ ਇਨਸਕਰਿਪਟ ਕੀ-ਬੋਰਡ ਨੂੰ ਕਿਰਿਆਸ਼ੀਲ ਕਰਨ ਮਗਰੋਂ ਟਾਸਕਬਾਰ ਉੱਤੇ ਕਿਹੜੀ ਬਾਰ ਨਜ਼ਰ ਆਉਣ ਲਗਦੀ ਹੈ?
124.   ਯੂਨੀਕੋਡ ਵਿਚ ਪੰਜਾਬੀ ਦੇ ਤਿੰਨੋਂ ਕੀ-ਬੋਰਡ ਖ਼ਾਕਿਆਂ ਵਿਚ ਟਾਈਪ ਕਰਨ ਲਈ ਤੁਸੀਂ ਕਿਹੜਾ ਪ੍ਰੋਗਰਾਮ    ਵਰਤੋਗੇ?
125.   ਯੂਨੀਕੋਡ ਵਿਚ ਕੰਮ ਕਰਨ ਦੇ ਕੋਈ 2 ਲਾਭ ਦੱਸੋ?
126.   ਪੰਜਾਬੀ ਯੂਨੀਕੋਡ ਫੌਂਟ ਕਨਵਰਟਰਨੂੰ ਕਿਹੜੀ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ?
127.ਗੁਰਬਾਣੀ ਦਾ ਸਰਚ ਇੰਜਣ ਕਿਹੜਾ ਹੈ?
128.ਈਸ਼ਰ ਮਾਈਕਰੋਮੀਡੀਆਂ ਨੂੰ ਕਿਹੜੀ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ?
129.   ਪੰਜਾਬੀ ਦਾ ਵਰਡ ਪ੍ਰੋਸੈੱਸਰ ਕਿਹੜਾ ਹੈ?
130.   ਅੱਖਰ-2016ਦੀਆਂ ਕੋਈ 2 ਵਿਸ਼ੇਸ਼ਤਾਵਾਂ ਦੱਸੋ?
131.  ‘ਅੱਖਰ-2016ਵਿਚ ਸਪੈੱਲ ਚੈੱਕਰ ਚਲਾਉਣ ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
132.ਅੱਖਰ-2016ਦੀ ਕਾਢ ਕਿਸ ਨੇ ਕੀਤੀ?
133.ਅੱਖਰ-2016ਵਿਚ ਕੁੱਲ ਕਿੰਨੀਆਂ ਲਿਪੀਆਂ ਵਿਚ ਕੰਮ ਕੀਤਾ ਜਾ ਸਕਦਾ ਹੈ?
134.ਅੱਖਰ ਵਿਚ ਕਿਹੜੀ ਭਾਸ਼ਾ ਵਿਚ ਟਾਈਪ ਕਰਨ ਲਈ ਰੋਮਨਾਈਜ਼ਡ ਟਾਈਪਿੰਗ ਦੀ ਸੁਵਿਧਾ ਸ਼ਾਮਿਲ ਹੈ?
135.   ਅੱਖਰ ਵਿਚ ਪੰਜਾਬੀ ਵਿਚ ਟਾਈਪ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
136.   ਅੱਖਰ ਵਿਚ ਉਰਦੂ ਵਿਚ ਟਾਈਪ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
137.ਅੱਖਰ ਵਿਚ ਫੌਂਟ ਕਨਵਰਟਰ ਚਲਾਉਣ ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
138.ਅੱਖਰ ਦੀ ਉਹ ਖ਼ਾਸ ਵਿਸ਼ੇਸ਼ਤਾ ਜਿਸ ਰਾਹੀਂ ਗ਼ਲਤ ਸ਼ਬਦਾਂ ਨੂੰ ਠੀਕ ਕੀਤਾ  ਜਾ ਸਕਦਾ ਹੈ?
139.   ਅੱਖਰ ਵਿਚ ਕਿਸੇ ਪੰਜਾਬੀ ਦੇ ਸ਼ਬਦ ਤੇ ਡਬਲ ਕਲਿੱਕ ਕਰਨ ਨਾਲ ਕੀ ਹੁੰਦਾ ਹੈ?
140.   ਭਾਰਤੀ ਭਾਸ਼ਾਵਾਂ ਦਾ ਵਰਡ ਪ੍ਰੋਸੈੱਸਰ ਕਿਸ ਨੂੰ ਕਿਹਾ ਜਾਂਦਾ ਹੈ?
141.    ਸਪੈੱਲ ਚੈੱਕਰ ਦੀ ਡਿਕਸ਼ਨਰੀ ਵਿਚ ਨਵਾਂ ਸ਼ਬਦ ਸ਼ਾਮਿਲ ਕਰਨ ਲਈ ਕਿਹੜੀ ਕਮਾਂਡ/ਆਪਸ਼ਨ ਵਰਤੀ   ਜਾਂਦੀ ਹੈ?
142.ਅੱਖਰ ਰਾਹੀਂ ਕੁੱਲ ਕਿੰਨੀਆਂ ਲਿਪੀਆਂ ਨੂੰ ਆਪਸ ਵਿਚ ਬਦਲਿਆ ਜਾ ਸਕਦਾ ਹੈ?
143.ਕੀ ਅੱਖਰ ਵਿਚ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਸੰਭਵ ਹੈ?
144.ਫੋਟੋ ਰੂਪ ਵਾਲੇ ਮੈਟਰ ਨੂੰ ਟਾਈਪ ਰੂਪ ਵਿਚ ਬਦਲਣ ਵਾਲੇ ਸਾਫ਼ਟਵੇਅਰ ਨੂੰ ਕੀ ਕਹਿੰਦੇ ਹਨ?
145.   ਅੱਖਰ ਵਿਚ ਕਿਹੜੀ-ਕਿਹੜੀ ਭਾਸ਼ਾ ਦੇ OCR ਉਪਲੱਬਧ ਹਨ
146. OCR ਲਈ ਤਸਵੀਰ ਸਕੈਨ ਕਰਨ ਸਮੇਂ ਕਿੰਨੇ dpi ਤੇ ਕੰਮ ਕਰਨਾ ਚਾਹੀਦਾ ਹੈ?
ਜਵਾਬ
1. Computer     ||     2. CU     ||     3. ਅਰਥਮੈਟਿਕ ਲੌਜੀਕਲ ਯੂਨਿਟ     ||     4. ਨਹੀਂ     ||     5. ਸਟੋਰ ਕਰਨ ਦੀ ਸਮਰੱਥਾ, ਤੇਜ਼ ਰਫ਼ਤਾਰ     ||     6. ਬੁੱਧੀ ਨਹੀਂ, ਇਹ ਆਪਣੇ-ਆਪ ਫੈਸਲੇ ਨਹੀਂ ਲੈ ਸਕਦਾ      ||     7. ਯਾਦਦਾਸ਼ਤ     ||     8. ਕੰਪਿਊਟਰ ਆਪਣੇ-ਆਪ ਕੰਮ ਕਰ ਸਕਦਾ ਹੈ     ||     9. ਨਹੀਂ     ||     10. ਦੋ     ||     11. ਪ੍ਰਾਇਮਰੀ ਮੈਮਰੀ, ਸੈਕੰਡਰੀ ਮੈਮਰੀ     ||     12. RAM and ROM     ||     13. Random Access Memory     ||     14. Read Only Memory     ||     15. RAM     ||     16.ਪ੍ਰਾਇਮਰੀ ਮੈਮਰੀ, ਮੇਨ ਮੈਮਰੀ     ||     17. ਨਹੀਂ     ||     18. ਬਾਹਰੀ ਮੈਮਰੀ ਦੀ     ||     19. ਅੰਦਰੂਨੀ ਮੈਮਰੀ     ||     20. ਹਾਰਡ ਡਿਸਕ, ਪੈੱਨ ਡਰਾਈਵ     ||     21. Data and Instruction     ||     22. Input     ||     23. Hard Disk ਵਿੱਚ     ||     24. RAM ਵਿੱਚ     ||     25. ਹਾਰਡ ਡਿਸਕ ਤੋਂ ਰੈਮ ਵਿਚ     ||     26. ਰੋਮ ਦਾ ਬੂਟ ਪ੍ਰੋਗਰਾਮ booting ‘ ਮਦਦ ਕਰਦਾ ਹੈ     ||     27. Boot Strap Loader     ||     28. Keyboard, Mouse, Scanner     ||     29. ਮੌਨੀਟਰ, ਪ੍ਰਿੰਟਰ, ਸਪੀਕਰ     ||     30. DVD, CD, Pen Drive     ||     31. Mouse     ||     32. 100 ਤੋ ਵੱਧ     ||     33. R     ||     34. Windows ਬਟਨ     ||     35. Caps lock     ||     36. 12     ||     37.  Delete     ||     38. Backspace     ||     39. PrtScn     ||     40. ਚਾਰ     ||     41. Enter     ||     42. LED     ||     43. ਤਿੰਨ     ||     44.  Inkjet, Dot Matrix, Laser     ||     45. Joystick     ||     46. Central Processing Unit     ||     47. ALU, MU, CU     ||     48. ALU     ||     49. Hard Disk     ||     50. CD     ||     51. Compact Disk     ||     52. Digital Versatile Disc     ||     53. 700 MB     ||     54. 4.7 GB     ||     55. Pen drive     ||     56. Pen drive     ||     57. Flash drive, USB drive     ||     58. Memory card     ||     59. ਚਾਰ     ||     60. ਪੀ.ਸੀ., ਿੰਨੀ ਕੰਪਿਊਟਰ, ਮੇਨ ਫਰੇਮ ਕੰਪਿਊਟਰ, ਸੁਪਰ ਕੰਪਿਊਟਰ     ||     61.  ਮਾਈਕਰੋ ਕੰਪਿਊਟਰ, ਪੀ. ਸੀ. , ਨਿੱਜੀ ਕੰਪਿਊਟਰ     ||     62. ਪਰਸਨਲ ਕੰਪਿਊਟਰ     ||     63. ਿੰਨੀ ਕੰਪਿਊਟਰ     ||     64. ਮੇਨਫਰੇਮ ਕੰਪਿਊਟਰ     ||     65. ਸੁਪਰ ਕੰਪਿਊਟਰ     ||     66. ਹਾਰਡਵੇਅਰ     ||     67.  ਸਾਫਟਵੇਅਰ     ||     68. ਕੀ-ਬੋਰਡ, ਮੌਨੀਟਰ, ਮਾਊਸ     ||     69. ਵੀਡੀਓ ਗੇਮਾਂ, MS Paint, MS Excel     ||     70. ਕਰੈਕਟਰ ਯੂਜ਼ਰ ਇੰਟਰਫੇਸ     ||     71.  ਗੀਗਾ ਬਾਈਟਸ     ||     72.  ਲੀਕੁਇਡ ੍ਰਿਸਟਲ ਡਾਇਓਡ     ||     73. ਅਨਟ੍ਰਪਟਿਡ ਪਾਵਰ ਸਪਲਾਈ     ||     74. Universal Serial Bus     ||     75. World Wide Web     ||     76. Windows, Linux, Unix , Android     ||     77. ਫੌਂਟ     ||     78. ਵੱਖ-ਵੱਖ ਅੱਖਰਾਂ, ਅੰਕਾਂ ਤੇ ਚਿੰਨ੍ਹਾਂ ਦਾ ਛਾਪਾ     ||     79. ਰਾਵੀ     ||     80. ਅਨਮੋਲ ਲਿਪੀ , ਸਤਲੁਜ , ਅਸੀਸ, ਜੁਆਏ     ||     81. ਰਾਵੀ, ਨਿਰਮਲਾ, ਸਾਬ,ਆਕਾਸ਼     ||     82. ਨਿਰਮਲਾ     ||     83. ਡਾ. ਕੁਲਬੀਰ ਸਿੰਘ ਥਿੰਦ ਨੂੰ     ||     84. 1984     ||     85. punjabicomputer.com ਅਤੇ gurmukhifiles.org     ||     86. ASCII     ||     87. ਆਧੁਨਿਕ ਫੌਂਟ ਸ੍ਰੇਣੀ     ||     88. ਜੀ-ਲਿਪੀਕਾ, 4C ਲਿਪੀਕਾਰ, ਅੱਖਰ-2010     ||     89. ਮੈਟਰ ਪੜ੍ਹਨਯੋਗ ਨਹੀਂ ਰਹਿੰਦਾ, ਇੰਟਰਨੈੱਟ ਤੇ ਵਰਤੋਯੋਗ ਨਹੀਂ     ||     90. ਹਾਂ     ||     91. ਨਹੀਂ     ||     92. ਫੌਂਟ ਕਨਵਰਟਰ     ||     93. ਰਾਵੀ     ||     94. Mangal     ||     95. ਫੋਨੈਟਿਕ, ਰਮਿੰਗਟਨ, ਇਨਸਕਰਿਪਟ     ||     96. ਫੌਂਨੈਟਿਕ     ||     97. ਰਮਿੰਗਟਨ     ||     98.ਇਨਸਕਰਿਪਟ     ||     99. ਸ੍ਰੀ ਅੰਗਦ, ਸ੍ਰੀ ਗ੍ਰੰਥ, ਅਨਮੋਲ ਲਿਪੀ     ||     100. Satluj, Asees , Gurumukhi     ||     101. ਸਤਲੁਜ , ਰਣਜੀਤ     ||     102. ਫੌਂਨੈਟਿਕ     ||     103.ਰਮਿੰਗਟਨ     ||     104. ਨਹੀਂ     ||     105. ਇਨਸਕਰਿਪਟ     ||     106.OSK     ||     107. ਰੋਮਨਾਇਜ਼ਡ ਟਾਈਪਿੰਗ     ||     108. Insert      ||     109. Customize     ||     110. ਹਾਂ     ||     111. Ctrl+Alt+F     ||     112. 65 ਹਜ਼ਾਰ ਤੋਂ ਵੱਧ      ||     113. 16     ||     114. 8     ||     115. 256     ||     116. ISCII     ||     117. ਯੂਨੀਕੋਡ     ||     118. 99     ||     119. 500 ਤੋਂ ਵੱਧ      ||     120. ਦੋ ਤੋਂ ਦਰਜ਼ਨ ਤੋਂ ਵੱਧ     ||     121. ਨਹੀਂ      ||     122. ਇਨਸਕਰਿਪਟ     ||     123. ਭਾਸ਼ਾ ਬਾਰ      ||     124. ਯੂਨੀ-ਟਾਈਪ                                            ||     125. ਪ੍ਰੋਗਰਾਮ ਬਣਾਏ ਜਾ ਸਕਦੇ ਹਨ, ਡਾਟਾਬੇਸ ਬਣਾਇਆ ਜਾ ਸਕਦਾ ਹੈ     ||     126. gurmukhifontconverter.com     ||     127. ਈਸ਼ਰ ਮਾਈਕਰੋਮੀਡੀਆ     ||     128. ik13.com     ||     129. ਅੱਖਰ     ||     130. ਸਪੈੱਲ ਚੱਕਰ, ਫੌਂਟ ਕਨਵਰਟਰ     ||     131. F7     ||     132. ਡਾ. ਗੁਰਪ੍ਰੀਤ ਸਿੰਘ ਲਹਿਲ ਨੇ     ||     133. ਚਾਰ     ||     134. ਗੁਰਮੁਖੀ ਪੰਜਾਬੀ      ||     135. Alt+Ctrl+G     ||     136. Alt+Ctrl+U     ||     137. F8     ||     138. ਸਪੈਲ ਚੱਕਰ     ||     139. ਕੋਸ਼ ਖੁਲ੍ਹ ਜਾਂਦਾ ਹੈ     ||     140. ਅੱਖਰ-2016     ||     141. Add Word     ||     142. 10      ||     143. ਨਹੀਂ     ||     144. OCR     ||     145. ਪੰਜਾਬੀ, ਅੰਗਰੇਜ਼ੀ, ਉਰਦੂ      ||     146. 300 dpi ‘ਤੇ
ਡਾ. ਸੀ ਪੀ ਕੰਬੋਜ




Previous
Next Post »