ਅੰਗਰੇਜ਼ੀ-ਪੰਜਾਬੀ ਕੋਸ਼ ਦਾ ਐਂਡਰਾਇਡ ਸੰਸਕਰਨ/Android Version of Eng-Pbi Dictionary

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵੱਲੋਂ ਅੱਜ ਅੰਗਰੇਜ਼ੀ-ਪੰਜਾਬੀ ਕੋਸ਼ ਦਾ ਮੋਬਾਈਲ ਸੰਸਕਰਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਅੱਜ ਸੂਚਨਾ ਤਕਨੀਕ ਦਾ ਜ਼ਮਾਨਾ ਹੈ ਅਤੇ ਉਸੇ ਹੀ ਅਕਾਦਮਕ ਕਾਰਜ ਦੀ ਵਰਤੋਂਕਾਰਾਂ ਤੱਕ ਚੰਗੀ ਪਹੁੰਚ ਕੀਤੀ ਜਾ ਸਕਦੀ ਹੈ ਜੋ ਸੂਚਨਾ ਉਪਕਰਨਾਂ 'ਤੇ ਪ੍ਰਾਪਤ ਹੋਵੇ। ਉਹਨਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇਸ ਗੱਲ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬੀ ਭਾਸ਼ਾ ਵਿਚ ਪ੍ਰਾਪਤ ਵੱਧ ਤੋਂ ਵੱਧ ਗਿਆਨ ਆਧੁਨਿਕ ਸੂਚਨਾ ਉਪਕਰਨਾਂ 'ਤੇ ਲਿਆਂਦਾ ਜਾਵੇ। ਉਹਨਾਂ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਕਈ ਕੰਪਿਊਟਰ ਪ੍ਰੋਗਰਾਮ ਪੰਜਾਬੀ ਜਗਤ ਨੂੰ ਭੇਟ ਕਰ ਚੁੱਕੀ ਹੈ। ਇਹ ਸੰਸਕਰਨ ਐਂਡਰੋਇਡ ਵਾਲੇ ਮੋਬਾਈਲਾਂ 'ਤੇ ਚੱਲੇਗਾ ਅਤੇ ਇਸ ਨੂੰ ਯੂਨੀਵਰਸਿਟੀ ਦੀਆਂ ਵੈੱਬਸਾਈਟਾਂ ਤੋਂ ਮੁਫਤ ਡਾਉਨਲੋਡ ਕੀਤਾ ਜਾ ਸਕਦਾ ਹੈ। ਇਸ ਵਿਚ ਤੀਹ ਹਜ਼ਾਰ ਤੋਂ ਵੱਧ ਇੰਦਰਾਜ ਹਨ ਅਤੇ ਇਹ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ।
Previous
Next Post »