ਪੁਸਤਕ ਰੀਵਿਊ: ਅਜੋਕਾ ਫੋਨ ਸੰਸਾਰ/Book Review: Ajoka Phone Sansaar

Reviewer : Dr Amardeep Kaur
Title : ਅਜੋਕਾ ਫੋਨ ਸੰਸਾਰ
Author         :  ਡਾ. ਸੀ.ਪੀ ਕੰਬੋਜ
Publisher : ਤਰਕ ਭਾਰਤੀ ਪ੍ਰਕਾਸ਼ਨ
No. of Pages : 215
Price : 150/-
Year : 2016
ISBN : 978-81-7982-462-7
(January, 2018)
'ਅਜੋਕਾ ਫੋਨ ਸੰਸਾਰ' ਵਿੱਚ ਡਾ. ਸੀ.ਪੀ. ਕੰਬੋਜ ਦੁਆਰਾ ਮੋਬਾਇਲ ਫੋਨ ਵਿੱਚ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਨੂੰ ਸੌਖੇ ਢੰਗ ਨਾਲ ਦੱਸਿਆ ਗਿਆ ਹੈ। ਇਸ ਪੁਸਤਕ ਨੂੰ ਨੌ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਅਤੇ ਇਨ੍ਹਾਂ ਨੌ ਸ਼੍ਰੇਣੀਆਂ ਦੇ ਅੱਗੋਂ 76 ਅਧਿਆਇ ਹਨ ਜਿਨ੍ਹਾਂ ਵਿੱਚ ਮੋਬਾਇਲ ਫੋਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।
ਪਹਿਲੀ ਸ਼੍ਰੇਣੀ ਆਮ ਜਾਣਕਾਰੀ ਵਿੱਚ ਐਂਡਰਾਇਡ ਆਧੁਨਿਕ ਮੋਬਾਇਲ ਫੋਨ ਦੀ ਖਰੀਦ, ਮੋਬਾਇਲ ਸੰਚਾਲਨ ਪ੍ਰਣਾਲੀ ਅਤੇ ਇਸ ਤੋਂ ਵੱਧ ਲਾਭ ਉਠਾਉਣ ਬਾਰੇ ਦੱਸਿਆ ਗਿਆ ਹੈ। ਐਂਡਰਾਇਡ ਫੋਨ ਦੇ ਖਰੀਦਣ ਦੇ ਫਾਇਦੇ ਅਤੇ ਨੁਕਸਾਨ ਕੀ ਹਨ। ਕਈ ਕੰਪਨੀਆਂ ਵੱਲੋਂ ਪੰਜਾਬੀ ਯੂਨੀਕੋਡ ਦਾ ਸਮਰਥਨ ਨਾ ਦਿੱਤੇ ਜਾਣ ਕਾਰਨ ਹੋ ਰਹੀਆਂ ਪਰੇਸ਼ਾਨੀਆ ਬਾਰੇ ਦੱਸਿਆ ਗਿਆ ਹੈ। ਆਧੁਨਿਕ ਮੋਬਾਇਲ ਸੰਸਾਰ ਵਿੱਚ ਆਈਫੋਨ ਨੂੰ ਸਭ ਤੋਂ ਉਤਮ ਮੰਨਿਆ ਗਿਆ ਹੈ, ਪਰ ਐਡਰਾਇਡ ਫੋਨ ਵਿੱਚ ਅਲੱਗ ਤੋਂ ਖੂਬੀਆਂ ਕੀ ਹਨ ਅਤੇ ਇਸ ਦੀ ਖਰੀਦ ਸਿਆਣਪ ਦੀ ਨਿਸ਼ਾਨੀ ਦੱਸੀ ਗਈ ਹੈ। ਇਸ ਸ਼੍ਰੇਣੀ ਦੇ ਅਖੀਰਲੇ ਅਧਿਆਇ ਵਿੱਚ ਗੂਗਲ ਪਲੇਅ ਸਟੋਰ ਰਾਹੀਂ ਕੰਪਿਊਟਰ-ਆਦੇਸ਼ਕਾਰ ਆਪਣੀ ਐਂਡਰਾਇਡ ਐਪ ਨੂੰ ਵਰਤੋਕਾਰਾਂ ਤੱਕ ਪਹੁੰਚ ਅਤੇ ਸਮੇਂ ਸਮੇਂ ਸਿਰ ਉੱਨਤ ਕਰ ਸਕਦੇ ਹਨ।
ਦੂਜੀ ਸ਼੍ਰੇਣੀ 'ਚੌਕਸੀ/ਸੁੱਰਖਿਆ' ਵਿੱਚ ਆਧੁਨਿਕ ਮੋਬਾਇਲ ਦੀ ਵਰਤੋਂ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ, ਮੋਬਾਇਲ ਦੀ ਸੁਰੱਖਿਆ ਲਈ ਸਤਹ (Screen) ਨੂੰ ਰੋਕਣਾ ਅਤੇ ਸਮੇਂ ਸਮੇਂ ਤੇ ਪਾਸਵਰਡ ਬਦਲਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ। ਦੂਸਰੇ ਪਾਸੇ ਮੋਬਾਇਲ ਦੀ ਵਰਤੋਂ ਕਾਰਨ ਬੱਚਿਆਂ ਉਪਰ ਕੀ ਮਾੜਾ ਅਸਰ ਹੁੰਦਾ ਹੈ ਇੰਨ੍ਹਾਂ ਦੇ ਪ੍ਰਭਾਵਾਂ ਬਾਰੇ ਚਰਚਾ ਕਰਕੇ ਚਿੰਤਾ ਪ੍ਰਗਟ ਕੀਤੀ ਗਈ ਹੈ। ਸੁਰੱਖਿਆ ਕਵਚ ਵਜੋਂ ਜਾਣੇ ਜਾਂਦੇ ਕਲੀਨ ਮਾਸਟਰ ਅਤੇ ਇਸ ਦੀਆਂ ਸਹਿਯੋਗੀ ਐਪਸ ਦੀਆਂ ਖੂਬੀਆਂ ਦੱਸੀਆਂ ਗਈਆ ਹਨ। ਇਸ ਸ਼੍ਰੇਣੀ ਦੇ ਅਖੀਰਲੇ ਅਧਿਆਇ ਵਿੱਚ ਬੈਟਰੀ ਦੀ ਉਮਰ ਅਤੇ ਮੋਬਾਈਲ ਫੋਨ ਦੀ ਚਾਲ ਵਧਾਉਣ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਤੀਜੀ ਸ਼੍ਰੇਣੀ 'ਟਾਈਪਿੰਗ/ਲੇਖਣ' ਵਿੱਚ ਐਂਡਰਾਇਡ ਫੋਨਾਂ ਤੇ ਪੰਜਾਬੀ ਵਿੱਚ ਕੰਮ ਕਰਨ ਲਈ ਵੱਖ-ਵੱਖ ਕੀ-ਬੋਰਡਾਂ ਦੀ ਵਰਤੋਂ ਅਤੇ ਆਉਣ ਵਾਲੀ ਸਮੱਸਿਆਵਾਂ ਬਾਰੇ ਦੱਸਿਆ ਗਿਆ ਹੈ। ਮੋਬਾਈਲ ਤੇ ਇਨਪੁਟ (input) ਦੇਣ ਲਈ ਭੌਤਿਕ (Hard) ਕੀ-ਬੋਰਡ ਅਤੇ ਸਤਹੀ (Soft) ਕੀ-ਬੋਰਡ ਦੀ ਵਰਤੋਂ ਅਤੇ ਇਸ ਲਈ ਵਿਕਸਿਤ ਕੀਤੀਆ ਗਈਆਂ ਆਧੁਨਿਕ ਖੋਜ ਵੀ ਦੱਸੀਆਂ ਗਈਆਂ ਹਨ। ਆਧੁਨਿਕ ਮੋਬਾਇਲ ਵਿੱਚ ਸ਼ੁੱਧ ਰੋਮਨ ਪੰਜਾਬੀ ਲਿਖਣ ਸਮੇਂ ਪੇਸ਼ ਆਉਂਦੀ ਸਮੱਸਿਆ ਦਾ ਹਲ ਛੋਟੇ-ਛੋਟੇ ਆਸਾਨ Steps ਵਿੱਚ ਦੱਸਿਆ ਗਿਆ ਹੈ। ਰੰਗਦਾਰ ਸੁਨੇਹੇ ਭੇਜਣ ਲਈ ਵਰਤੀ ਜਾਣ ਵਾਲੀ ਅਤੇ ਪੰਜਾਬੀ ਐਡੀਟਰ ਨਾਮ ਦੀ ਐਪ ਜੇਕਰ ਕਿਸੇ ਤਸਵੀਰ ਦੇ ਪਿਛੋਕੜ ਤੇ ਵੀ ਲਿਖਣਾ ਹੋਵੇ ਤਾਂ Download ਕੀਤੀ ਜਾ ਸਕਦੀ ਹੈ। ਪੰਜਾਬੀ ਸਟੈਟਿਕ ਕੀ-ਪੈਡ ਨਾਮ ਦੇ ਪੰਜਾਬੀ ਕੀ-ਬੋਰਡ ਵਿੱਚ ਪਾਈਆਂ ਜਾਣ ਵਾਲੀਆਂ ਸਹੂਲਤਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਪੰਜਾਬੀ ਲਿਖਤ ਨੂੰ ਚਿੱਤਰ ਦੇ ਰੂਪ ਵਿੱਚ ਭੇਜਣ ਲਈ ਪੰਜਾਬੀ ਨੋਟ ਪੈਡ ਨਾਮ ਦੀ ਐਪ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ ਜਿਸ ਦੇ ਤਿੰਨ ਕੀ-ਬੋਰਡਾਂ ਵਿੱਚੋਂ ਦੋ ਕੀ-ਬੋਰਡ ਗੁਰਮੁਖੀ ਪੰਜਾਬੀ ਲਈ ਅਤੇ ਇੱਕ ਕੀ-ਬੋਰਡ ਅੰਗਰੇਜ਼ੀ ਲਈ ਹੈ। ਮੋਬਾਇਲ ਆਫ਼ਿਸ ਨਾਂ ਦੀ ਐਪ ਵਿੱਚ ਦਸਤਾਵੇਜ਼ਾਂ ਨੂੰ ਸਹੀ ਤਰੀਕੇ ਨਾਲ ਭੇਜਣ ਬਾਰੇ ਜਾਣਕਾਰੀ ਉਪਲਬਧ ਹੈ ਅਤੇ ਕੁਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਵੀ ਦੱਸੀਆਂ ਗਈਆਂ ਹਨ।
ਅਗਲੀ ਸ਼੍ਰੇਣੀ 'ਨੁਸਖੇ' ਵਿੱਚ 10 ਅਧਿਆਇ ਸ਼ਾਮਿਲ ਕੀਤੇ ਗਏ ਹਨ ਜਿੰਨ੍ਹਾਂ ਵਿੱਚ USB ਯਾਨੀ ਕਿ ਸਰਬ-ਕ੍ਰਮ-ਚਾਲਕ (USB) ਰਾਹੀਂ ਅੰਕੜਿਆਂ ਦਾ ਅਦਾਨ-ਪ੍ਰਦਾਨ ਕਰਨ ਬਾਰੇ ਦੱਸਿਆ ਗਿਆ ਹੈ। ਐਂਡਰਾਇਡ ਫੋਨ ਨੂੰ ਵਰਤਣ ਵਾਲੇ ਨਵੇਂ ਵਰਤੋਂਕਾਰ ਸੰਪਰਕ ਸੂਚੀ ਨੂੰ ਆਪਣੇ ਫੋਨ ਜਾਂ ਫੇਰ E-Mail  (ਬਿਜ-ਡਾਕ) ਖਾਤੇ ਵਿੱਚ ਸੰਭਾਲਣ ਲਈ ਆਉਣ ਵਾਲੀ ਸਮੱਸਿਆਵਾਂ ਤੇ ਇਸ ਨੂੰ ਸੌਖੇ ਤਰੀਕੇ ਨਾਲ ਸਾਂਭਣ ਬਾਰੇ ਚਰਚਾ ਕੀਤੀ ਗਈ ਹੈ। ਫਾਲਤੂ ਦੀਆਂ ਐਪਸ ਜੋ ਕਿ ਵਰਤੋਂ ਵਿੱਚ ਨਾ ਹੋਣ ਨੂੰ Step Wise ਹਟਾਉਣ ਬਾਰੇ, ਇੰਟਰਨੈਟ ਤੋਂ ਕਈ ਐਪਸ Download ਕਰਨ ਸਮੇਂ ਆ ਰਹੀ ਮੁਸ਼ਕਿਲ ਲਈ ਅਪਣਾਏ ਜਾਣ ਵਾਲੇ ਨੁਕਤੇ, ਐਪ ਨੂੰ ਲਾਗੂ ਕਰਨ ਦੇ ਤਿੰਨ ਪ੍ਰਚਲਿਤ ਤਰੀਕੇ, ਕਿਵੇਂ ਗੂਗਲ ਵਿੱਚ ਖਾਤਾ ਖੋਲ ਕੇ ਵਧੀਆ ਸਹੂਲਤਾਂ ਪਾਈਆਂ ਜਾਂਦੀਆਂ ਹਨ। ਮੋਬਾਇਲ ਵਿੱਚ ਡਾਟੇ ਦਾ Back-up ਲੈਣ ਲਈ ਪੰਜ ਪ੍ਰਮੁੱਖ ਤਰੀਕਿਆਂ ਬਾਰੇ ਜਾਣਕਾਰੀ, ਮੋਬਾਈਲ ਦੀ Speed ਵਧਾਉਣ ਲਈ ਫਾਰਮੂਲੇ, ਐਂਡਰਾਇਡ ਫੋਨ ਤੋਂ ਹੀ Print ਲੈਣ ਬਾਰੇ, ਘਰ ਬੈਠੇ Internet ਰਾਹੀਂ ਵੱਖ-ਵੱਖ Websites ਤੋਂ Online Shopping ਦੀ ਵਿਵਸਥਾ ਬਾਰੇ ਦੱਸਿਆ ਗਿਆ ਹੈ।
ਪੰਜਵੀਂ ਸ਼੍ਰੇਣੀ 'ਸੰਚਾਰ ਤੇ ਸਮਾਜਿਕ ਮੀਡੀਆ' ਵਿੱਚ Phone Calls ਬਾਰੇ ਜਾਣਕਾਰੀ, ਆਧੁਨਿਕ ਫੋਨ ਰਾਹੀਂ ਆਪਣੇ ਪੀ ਸੀ ਤੇ Internet ਚਲਾਉਣਾ, ਅੰਕੜਿਆਂ ਦੇ Backup ਲਈ ਸੁਪਰ ਬੈਕ-ਅਪ App, ਵਟਸ ਐਪ, ਵਟਸ ਐਪ ਨੂੰ Windows ਤੇ ਵਰਤ ਕੇ ਦੂਜੇ ਮੋਬਾਇਲ ਵਰਤੋਂਕਾਰਾ ਨਾਲ ਸੰਪਰਕ ਬਣਾਉਣਾ, ਆਪਣੇ ਪੀ.ਸੀ ਰਾਹੀ Drop Box ਵਿੱਚ ਸੁੱਰਖਿਅਤ ਕੀਤੀਆਂ Files ਜਾਂ Apps ਨੂੰ ਮੋਬਾਇਲ ਫੋਨ ਤੇ ਦੇਖਣਾ ਜਾਂ ਵਰਤਣਾ, ਗੂਗਲ ਪਲੱਸ ਰਾਹੀਂ ਚਿਤਰਾਂ ਦੀ ਸਾਂਝ ਅਤੇ ਇਸ ਨੂੰ ਵਰਤਣ ਲਈ ਲੋੜੀਂਦੀਆਂ ਗੱਲਾਂ ਦਾ ਮੋਬਾਇਲ ਵਿੱਚ ਹੋਣਾ ਲਾਜ਼ਮੀ ਦੱਸਿਆ ਗਿਆ ਹੈ ਜਿਵੇਂ ਕਿ 3-G Internet Connection, ਗੂਗਲ ਵਿੱਚ ਖਾਤਾ ਆਦਿ। ਫੇਸਬੁੱਕ ਜਿਸ ਨੂੰ ਕਿ Social Network ਦਾ ਟਿਕਾਣਾ ਕਿਹਾ ਜਾਂਦਾ ਹੈ, ਇਸ ਵਿੱਚ ਸੁਨੇਹਿਆਂ ਦਾ ਅਦਾਨ ਪ੍ਰਦਾਨ ਕਰਨ ਲਈ Facebook Messenger ਬਾਰੇ ਜਾਣਕਾਰੀ, ਸਕਾਈਪ ਰਾਹੀਂ Audio ਜਾਂ Video Call ਕਰਨ ਬਾਰੇ, ਟਵੀਟਰ ਰਾਹੀਂ Latest News ਬਾਰੇ ਜਾਣਨਾ, ਟੈਂਗੋ ਰਾਹੀਂ ਲਿਖਤ ਸੁਨੇਹਿਆਂ, ਤਸਵੀਰਾਂ, ਅਵਾਜ, Video ਦਾ ਅਦਾਨ ਪ੍ਰਦਾਨ ਕਰਨ ਬਾਰੇ ਜਾਣਕਾਰੀ ਦਰਜ ਹੈ।
ਛੇਵੀਂ ਸ਼੍ਰੇਣੀ 'ਭਾਸ਼ਾਈ ਆਦੇਸ਼ਕਾਰੀਆਂ' ਵਿੱਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਮਹੱਤਵਪੂਰਨ ਐਪਸ ਨੂੰ ਪਾ੍ਰਪਤ ਕਰਨ, ਮੋਬਾਇਲ ਫੋਨ ਵਿੱਚ ਇਨ੍ਹਾਂ ਨੂੰ ਪਾਉਣ ਅਤੇ ਵਰਤੋਂ ਦੇ ਢੰਗ, ਬੱਚਿਆਂ ਨੂੰ ਪੰਜਾਬੀ ਅੱਖਰ ਮਾਲਾ ਸਿਖਾਉਣ, ਸ਼ਬਦਾਂ ਦੇ ਅਰਥ ਜਾਣਨ ਲਈ ਸ਼ਬਦਕੋਸ਼ ਦਾ ਇਸਤੇਮਾਲ, ਗੁਰਬਾਣੀ ਅਧਿਐਨ ਤੇ ਅਧਿਆਪਨ, ਪੰਜਾਬੀ ਅਖਬਾਰਾਂ ਪੜਨ ਅਤੇ ਰੇਡੀਓ ਸੁਣਨ ਲਈ ਮਹੱਤਵਪੂਰਨ ਐਪਸ, ਗੂਗਲ ਅਨੁਵਾਦ ਅਤੇ ਐਪ ਰਾਹੀਂ ਹਿੰਦੀ ਬੋਲਣਾ ਸਿਖਣਾ ਅਤੇ ਅਨੁਵਾਦ ਕਰਨ  ਸਬੰਧਿਤ ਜਾਣਕਾਰੀ ਨੂੰ ਸ਼ਾਮਿਲ ਕੀਤਾ ਗਿਆ ਹੈ।
ਸੱਤਵੀਂ ਸ਼੍ਰੇਣੀ ਵਿੱਚ ਕੁਝ ਹੋਰ ਮਹੱਤਵਪੂਰਨ ਐਪਸ ਜਿਵੇਂ ਭਾਰਤੀ ਰੇਲਵੇ ਬਾਰੇ ਐਪ, ਸਾਡੇ ਦੇਸ਼ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ, ਸੂਚਨਾ ਦਾ ਅਧਿਕਾਰ ਕਾਨੂੰਨ, ਇੰਡੀਆ ਐਟਲਸ ਜਿਸ ਵਿੱਚ ਵੱਖ-ਵੱਖ ਰਾਜਾਂ ਅਤੇ ਜ਼ਿਲ੍ਹਿਆਂ ਦੇ 50 ਤੋਂ ਵੱਧ ਨਕਸ਼ੇ ਉਪਲਬਧ ਹਨ ਬਾਰੇ, ਫਲੈਸ਼ ਲਾਈਟ, ਮਨਪ੍ਰਚਾਵੇ ਲਈ ਟਾਕਿੰਗ ਟੌਮ ਕੈਟ, ਗੂਗਲ ਖੋਜ, ਗੂਗਲ ਮੈਪ ਅਤੇ ਗੂਗਲ ਖੋਜ ਦੀਆਂ ਵਿਸ਼ੇਸ਼ਤਾਵਾਂ, ਓਪੇਰਾ  ਅਤੇ ਅਡੋਬ ਰੀਡਰ ਜੋ ਕਿ PDF ਫਾਈਲਸ ਨੂੰ ਪੜ੍ਹਨ ਅਤੇ ਛਾਪ ਕਰਨ ਲਈ ਬਿਹਤਰੀਨ ਐਪ ਹੈ ਨੂੰ ਸ਼ਾਮਿਲ ਕੀਤਾ ਗਿਆ ਹੈ।
ਅੱਠਵੀਂ ਸ਼੍ਰੇਣੀ 'ਚਿੱਤਰ/ਚਲਿੱਤਰ/ਮਨਪ੍ਰਚਾਵਾਂ' ਲਈ ਵੱਖ-ਵੱਖ Apps ਜਿਵੇਂ ਕਿ ਪਿਕਸ ਆਰਟ, ਪਿਕਾਸਾ, ਹਿੱਲ ਕਲਾਈਂਬ ਰੇਸਿੰਗ, ਯੂ-ਟਿਊਬ Download ਕਰ ਕੇ, ਇੰਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਗਈਆਂ ਹਨ। ਇਸ ਸ਼੍ਰੇਣੀ ਵਿਚਲੇ ਹਰੇਕ ਅਧਿਆਇ ਰਾਹੀਂ ਵਰਤੋਂਕਾਰ ਆਪਣੀ ਕਲਾ ਅਤੇ ਪ੍ਰਤੀਭਾ ਨੂੰ ਹੋਰ ਉਭਾਰ ਸਕਦਾ ਹੈ।
ਅਖੀਰਲੀ ਸ਼੍ਰੇਣੀ 'ਫੁਟਕਲ' ਵਿੱਚ ਚਾਰ ਅਧਿਆਇ ਸ਼ਾਮਿਲ ਕੀਤੇ ਗਏ ਹਨ, ਜਿਸ ਵਿੱਚ ਐਂਡਰਾਇਡ ਆਦੇਸ਼ਕਾਰੀ (APP) ਦੀ ਨਾਮ ਸੂਚੀ, ਐਂਡਰਾਇਡ ਐਪ ਨੂੰ ਖੁਦ ਤਿਆਰ ਕਰਨਾ ਅਤੇ ਉਸ ਦੀ ਜ਼ਰੂਰੀ ਐਪਸ ਦਾ ਸਾਡੇ ਕੰਪਿਊਟਰ ਤੇ ਮੌਜ਼ੂਦ ਹੋਣਾ ਅਤੇ Rooting ਦੇ ਲਾਭ ਤੇ ਹਾਨੀਆਂ ਬਾਰੇ ਦੱਸਿਆ ਗਿਆ ਹੈ। ਇਸ ਦੇ ਅਖੀਰਲੇ ਅਧਿਆਇ ਵਿੱਚ ਲੇਖਕ ਵਲੋਂ ਪੂਰਬ-ਲਿਖਤ ਵਿਧੀ ਅਧਾਰਿਤ ਮੋਬਾਇਲ ਟਾਈਪਿੰਗ ਪੈਡ ਦਾ ਵਿਕਾਸ ਕੀਤਾ ਗਿਆ ਹੈ ਅਤੇ ਪੰਜਾਬੀ ਟਾਈਪਿੰਗ ਪੈਡ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਗਿਆ ਹੈ।
ਅਜੋਕੇ ਸੰਸਾਰ ਵਿੱਚ ਅਸੀਂ ਟੈਕਨੋਲਾਜੀ ਤੋਂ ਭਜ ਨਹੀਂ ਸਕਦੇ। ਬਹੁਤੇ ਲੋਕ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੇ ਜਾਣ ਵਾਲੇ ਤਕਨੀਕੀ Gadgets ਦੀ ਸ਼ਲਾਘਾ ਕਰਦੇ ਹਨ। ਕਈ ਇੰਨ੍ਹਾਂ ਨੂੰ ਆਪਣੀ ਸਮਾਜਿਕ ਜ਼ਿੰਦਗੀ ਦਾ ਹਿੱਸਾ ਸਮਝਦੇ ਹਨ ਜਿਸ ਨਾਲ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਸੰਬੰਧ ਬਣਾ ਸਕਣ ਅਤੇ ਕੁਝ ਆਪਣਾ ਕੰਮ ਕਰਨ ਲਈ ਨਿਰਭਰ ਹਨ। ਇੰਨ੍ਹਾਂ ਕੁਝ ਜ਼ਰੂਰੀ ਤਕਨੀਕੀ Devices ਵਿਚੋਂ ਇੱਕ ਸਮਾਰਫੋਨ ਹੈ। ਜਿਸ ਨੇ ਸਾਡੀ ਜ਼ਿੰਦਗੀ ਦੇ ਕਈ ਪੱਖਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਪੁਸਤਕ ਵਿੱਚ ਬਹੁਤ ਅਸਾਨ ਤਰੀਕੇ ਨਾਲ ਅਤੇ ਖਾਸ ਕਰਕੇ ਪੰਜਾਬੀ ਭਾਸ਼ਾ ਵਿੱਚ ਤਕਨੀਕੀ ਨੁਕਤਿਆਂ ਨੂੰ ਸਮਝਾਇਆ ਗਿਆ ਹੈ। ਅਜਕਲ ਦੇ ਸਮੇਂ ਵਿੱਚ ਵਰਤੀਆਂ ਜਾਣ ਵਾਲੀਆਂ ਐਪਸ ਬਾਰੇ ਪ੍ਰਯੋਗੀ ਜਾਣਕਾਰੀ ਦਿੱਤੀ ਗਈ ਹੈ।

Previous
Next Post »