05-04-2018
ਰੋਮਨਾਈਜ਼ਡ ਟਾਈਪਿੰਗ:
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ
ਭਾਸ਼ਾ ਤਕਨਾਲੋਜੀ ਵਿਕਾਸ ਕੇਂਦਰ ਦੇ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ
ਹੇਠ ਬਣਾਇਆ 'ਅੱਖਰ-2016' ਸਾਫ਼ਟਵੇਅਰ ਸਿਰਫ਼ ਪੰਜਾਬੀ
ਦਾ ਹੀ ਨਹੀਂ ਸਗੋਂ ਹਿੰਦੀ, ਉਰਦੂ, ਸੰਸਕ੍ਰਿਤ
ਤੇ ਅੰਗਰੇਜ਼ੀ ਦਾ ਸਾਂਝਾ ਵਰਡ ਪ੍ਰੋਸੈੱਸਰ ਹੈ। ਡਾ. ਲਹਿਲ ਦੀ ਅਗਵਾਈ ਹੇਠ
18 ਖੋਜਕਾਰਾਂ ਤੇ ਇੰਜੀਨੀਅਰਾਂ ਦੀ ਟੀਮ ਦੇ ਉਪਰਾਲੇ ਸਦਕਾ ਇਹ ਸਾਫ਼ਟਵੇਅਰ
2016 ਵਿਚ ਹੋਂਦ 'ਚ ਆਇਆ। ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਦੀ ਟਾਈਪਿੰਗ ਸਹੂਲਤ, ਫੌਂਟ ਕਨਵਰਟਰ,
ਸਪੈੱਲ ਚੈੱਕਰ, ਗਰੈਮਰ ਚੈੱਕਰ, ਓਸੀਆਰ, 10 ਲਿਪੀਆਂ ਵਿਚਕਾਰ ਲਿਪੀਅੰਤਰਣ, ਤਿੰਨ ਭਾਸ਼ੀ ਜੋੜਿਆਂ ਦਾ ਆਪਸੀ ਅਨੁਵਾਦ,
ਅੰਗਰੇਜ਼ੀ ਤੋਂ ਪੰਜਾਬੀ ਤੇ ਇਸ ਦੇ ਉਲਟ ਸ਼ਬਦ-ਕੋਸ਼ ਦੇ ਨਾਲ-ਨਾਲ 'ਅੱਖਰ' ਇਕ ਸਾਧਾਰਨ ਵਰਡ ਪ੍ਰੋਸੈੱਸਰ
ਵਾਲੇ ਸਾਰੇ ਕੰਮ ਕਰਨਾ ਜਾਣਦਾ ਹੈ।
ਜੇ ਰੋਮਨ ਵਾਲੀ ਟਾਈਪ ਵਿਧੀ ਦੇ ਤਸੱਲੀਬਕਸ਼ ਨਤੀਜੇ ਲੈਣੇ ਹੋਣ ਤਾਂ ਤੁਹਾਨੂੰ ‘ਅੱਖਰ-2016’ ਦੀ ਲੋੜ ਪਵੇਗੀ ਜੋ akhariwp.com ਤੋਂ ਮੁਫ਼ਤ ਵਿਚ ਮਿਲ ਜਾਂਦਾ ਹੈ। ਇਸ ਵੈੱਬ ਪੰਨੇ ’ਤੇ ਜਾ ਕੇ ਡਾਊਨਲੋਡ ਦਾ ਇਸ਼ਾਰਾ ਕਰੋ। ਸੌਫ਼ਟਵੇਅਰ ਦੀ ਫਾਈਲ ਵੱਡੀ ਹੈ ਜੋ ਤੁਆਥੋਂ ਇੰਟਰਨੈਟ ਦੀ ਉੱਚ ਰਫ਼ਤਾਰ ਦੀ ਮੰਗ ਕਰੇਗੀ।
ਅੱਖਰ ਇੰਸਟਾਲ ਕਰਨ ਉਪਰੰਤ ਤੁਹਾਨੂੰ ਕੁਝ ਪਲਾਂ ਲਈ ਇੰਟਰਨੈਟ ਦੀ ਦੁਬਾਰਾ ਲੋੜ ਪਵੇਗੀ। ਅੱਖਰ ਤੁਹਾਨੂੰ ਰਜਿਸਟਰ ਹੋਣ ਲਈ ਕਹੇਗਾ। ਤੁਸੀ ਇੱਥੋਂ ਨਾਮ, ਮੋਬਾਈਲ ਨੰਬਰ, ਈ-ਮੇਲ ਆਦਿ ਭਰ ਕੇ Register ਬਟਣ ਦਬਾ ਦਿਓ। ਇਸ ਸਕਰੀਨ ਨੂੰ ਬਿਨਾਂ ਬੰਦ ਕੀਤਿਆਂ ਸਿੱਧਾ ਈ-ਮੇਲ ਵਾਲੇ ਵੈੱਬ ਪੇਜ ਤੇ ਜਾਓ। ਕਿਉਂਕਿ ਅੱਖਰ ਦਾ ਪਾਸਵਰਡ ਤੁਹਾਨੂੰ ਆਟੋਮੈਟਿਕ ਤਰੀਕੇ ਰਾਹੀਂ ਸਿੱਧਾ ਮੇਲ ’ਤੇ ਭਜਿਆ ਜਾਂਦਾ ਹੈ। ਇੱਥੋਂ ਪਾਸਵਰਡ ਕਾਪੀ ਕਰੋ ਤੇ ਰਜਿਸਟਰੇਸ਼ਨ ਵਾਲੀ ਸਕਰੀਨ ’ਤੇ ਪੇਸਟ ਕਰਕੇ ਕਾਰਵਾਈ ਪੂਰੀ ਕਰੋ।
ਅੱਖਰ ਚੱਲਣ ਲੱਗੇਗਾ। ਇੱਥੋਂ ਉੱਪਰ Language Tools ਵਾਲੇ ਟੈਬ ’ਤੇ ਕਲਿੱਕ ਕਰੋ। ਮਿੰਨੀ ਟੂਲ ਬਾਰ ਜਾਂ ਰੀਬਨ ਜੋ ਕਿ ਟੈਬਬਾਰ ਦੇ ਹੇਠਾਂ ਹੁੰਦਾ ਹੈ ਤੋਂ ਐਨ ਖੱਬੇ ਪਾਸੇ ਟਾਈਪਿੰਗ ਪੈਡ ਵਾਲਾ ਹਿੱਸਾ ਨਜ਼ਰ ਆਵੇਗਾ। ਇੱਥੋਂ Language ਵਾਲੇ ਖ਼ਾਨੇ ਤੋਂ Punjabi ਅਤੇ Keyboard ਵਾਲੇ ਤੋਂ Romanized Typing ਦੀ ਚੋਣ ਕਰੋ। ਇਹ ਚੋਣ ਸਿਰਫ਼ ਪਹਿਲੀ ਵਾਰ ਕਰਨੀ ਪਵੇਗੀ। ਇੱਥੇ ਤੁਸੀਂ ਰੋਮਨ ਅੱਖਰਾਂ ਰਾਹੀ ਪੰਜਾਬੀ ਵਿਚ ਵੱਧ ਗੁਣਵੱਤਾ ਨਾਲ ਟਾਈਪ ਕਰ ਸਕਦੇ ਹੋ। ਇਹ ਪੈਰੀਂ ਅੱਖਰਾਂ, ਪੈਰੀਂ ਬਿੰਦੀਆਂ ਤੇ ਹੋਰ ਗੁੰਝਲਦਾਰ ਸ਼ਬਦਾਂ ਨੂੰ ਬਾਖ਼ੂਬੀ ਸਹੀ ਕਰਕੇ ਪਾ ਦਿੰਦਾ ਹੈ। ਮਿਸਾਲ ਵਜੋਂ ਪੰਜਾਬੀ ਦਾ ਸ਼ਬਦ ‘ਜ਼ਫ਼ਰ’ ਪਾਉਣ ਲਈ ਤੁਸੀਂ Z ਦੀ ਥਾਂ ’ਤੇ J ਨਾਲ ਕੰਮ ਚਲਾ ਸਕਦੇ ਹੋ ਅਰਥਾਤ Zafar ਦੀ ਥਾਂ ’ਤੇ jfr ਪਾਓ। ‘ਖ਼ਤ’ ਪਾਉਣ ਲਈ khat ਪਾਓ, ਸੀ.ਪੀ.ਯੂ. ਪਾਉਣ ਲਈ CPU ਵੱਡੇ ਅੱਖਰਾਂ ਵਿਚ ਟਾਈਪ ਕਰੋ। ਅੱਖਰ ਦੀਆਂ ਹੋਰਨਾਂ ਸੁਵਿਧਾਵਾਂ ਵਾਂਗ ਇਹ ਵੀ ਬਿਹਤਰੀਨ ਸੁਵਿਧਾ ਹੈ।
ConversionConversion EmoticonEmoticon