15-7-18
ਯੂ-ਟਿਊਬ ਇੱਕ ਵੀਡੀਓ ਸ਼ੇਅਰਿੰਗ ਵੈੱਬਸਾਈਟ
ਹੈ। ਇਸ 'ਤੇ ਵੀਡੀਓ ਵੇਖਣ ਦੇ ਨਾਲ-ਨਾਲ ਆਪਣੀਆਂ ਵੀਡੀਓ ਵੀ ਅੱਪਲੋਡ ਕੀਤੀਆਂ ਜਾ ਸਕਦੀਆਂ ਹਨ। ਫ਼ਰਵਰੀ 2005 ਵਿਚ 'ਪੇਅ-ਪਾਲ' ਨਾਂ ਦੀ ਕੰਪਨੀ ਨੇ ਯੂ-ਟਿਊਬ
ਦੀ ਖੋਜ ਸ਼ੁਰੂ ਕੀਤੀ। 'ਪੇਅ-ਪਾਲ' ਦੇ ਹਰਲੀ ਯਾਦਵ ਕਰੀਮ ਅਤੇ ਸਵੀਟ ਚੈਨ ਆਦਿ ਮੁਲਾਜ਼ਮਾਂ ਨੇ ਕੈਲੇਫੋਰਨੀਆ (ਸੈਨਬਰੂਨੋ)
ਵਿਚ ਯੂ-ਟਿਊਬ ਦੀ ਸ਼ੁਰੂਆਤ ਕੀਤੀ। ਬਾਅਦ ਵਿਚ ਹਰਲੀ ਦੀ ਟੀਮ ਵੱਲੋਂ ਤਿਆਰ ਕੀਤੇ ਇਸ ਪ੍ਰੋਗਰਾਮ ਨੂੰ
ਗੂਗਲ ਨੇ 800 ਕਰੋੜ ਰੁਪਏ ਵਿਚ ਖ਼ਰੀਦ ਲਿਆ। ਯੂ-ਟਿਊਬ ਦੇ ਸ਼ੁਰੂ ਹੋਣ ਸਮੇਂ ਵੀਡੀਓ ਨੂੰ ਸਿੱਧਾ (ਲਾਈਵ)
ਦੇਖਣ ਦੀ ਸੁਵਿਧਾ ਨਹੀਂ ਸੀ ਪਰ ਹੁਣ ਅਜਿਹਾ ਸੰਭਵ ਹੋ ਗਿਆ ਹੈ। ਇਸ ਦਾ ਮੁੱਖ ਦਫ਼ਤਰ ਅਮਰੀਕਾ ਦੇ ਕੈਲੇਫੋਰਨੀਆ
ਸ਼ਹਿਰ ਵਿਚ ਸਥਿੱਤ ਹੈ।
ਗੂਗਲ ਦੀ ਇਸ ਬਿਹਤਰੀਨ ਸੇਵਾ ਨਾਲ
ਕੋਈ ਵਿਅਕਤੀ ਖ਼ੁਦ ਹੀ ਗੀਤਕਾਰ, ਗਾਇਕ, ਵੀਡੀਓ ਡਾਇਰੈਕਟਰ, ਪ੍ਰੋਡਿਊਸਰ ਅਤੇ ਦਰਸ਼ਕ ਵਾਲਾ ਕਿਰਦਾਰ ਨਿਭਾ
ਸਕਦਾ ਹੈ। ਆਪਣੀਆਂ ਵੀਡੀਓਜ਼ ਰਾਹੀਂ ਤੁਸੀਂ ਦੁਨੀਆ ਦੇ ਲੱਖਾਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ਼ ਕਰ ਸਕਦੇ
ਹੋ। ਯੂ-ਟਿਊਬ ਨੇ ਚੰਗੇ ਗਾਇਕਾਂ ਨੂੰ ਸਟਾਰ ਬਣਾਉਣ 'ਚ ਮਦਦ ਕੀਤੀ ਹੈ।
ਯੂ-ਟਿਊਬ ਨੇ ਦੁਨੀਆਂ ਭਰ ਦੇ ਵੱਖ-ਵੱਖ
ਦੇਸ਼ਾਂ ਦੀਆਂ ਭੂਗੋਲਿਕ ਸਰਹੱਦਾਂ ਨੂੰ ਧੁੰਦਲਾ ਬਣਾ ਦਿੱਤਾ ਹੈ। ਹੁਣ ਕੋਈ ਵਿਅਕਤੀ ਜਾਤ-ਪਾਤ, ਨਸਲ,
ਧਰਮ, ਰਾਜਨੀਤੀ ਦੇ ਭੇਦ-ਭਾਵ ਤੋਂ ਉੱਪਰ ਉਠ ਕੇ ਯੂ-ਟਿਊਬ ਰਾਹੀਂ ਕਿਸੇ ਪ੍ਰਕਾਰ ਦਾ ਵੀਡੀਓ ਪ੍ਰਸਾਰਣ
ਵੇਖ ਸਕਦਾ ਹੈ।
ਕਿਸੇ
ਭਾਸ਼ਾ ਦਾ ਲਹਿਜ਼ਾ ਜਾਣਨਾ ਹੋਵੇ, ਆਪਣੇ ਪਿੰਡ ਦੀਆਂ ਗਲੀਆਂ ਤੱਕਣੀਆਂ ਹੋਣ, ਕਿਸੇ ਵਿਸ਼ੇ ਨਾਲ
ਸਬੰਧਿਤ ਕੋਈ ਭਾਸ਼ਣ ਸੁਣਨਾ ਹੋਵੇ, ਗੀਤ-ਸੰਗੀਤ ਦੀ ਦੁਨੀਆ ਦਾ ਅਨੰਦ ਮਾਣਨਾ ਹੋਵੇ ਤਾਂ ਸਿੱਧਾ
ਯੂ-ਟਿਊਬ 'ਤੇ ਜਾਓ ਤੇ ਟਾਈਪ ਕਰੋ ਆਪਣੀ ਪਸੰਦ ਦਾ ਵਿਸ਼ਾ। ਅੱਜ ਯੂ-ਟਿਊਬ ਉੱਤੇ ਤਕਰੀਬਨ ਹਰੇਕ ਵਿਸ਼ੇ ਨਾਲ
ਸਬੰਧਿਤ ਵੀਡੀਓ ਉਪਲਬਧ ਹਨ।
ਯੂ-ਟਿਊਬ ਖੇਤਰੀ ਭਾਸ਼ਾਵਾਂ ਦੇ ਪ੍ਰਚਾਰ-ਪ੍ਰਸਾਰ ਲਈ ਇੱਕ ਜਾਦੂ
ਦੀ ਛੜੀ ਹੈ। ਅੱਜ ਯੂ-ਟਿਊਬ ਉੱਤੇ ਪੰਜਾਬੀ ਭਾਸ਼ਾ ਸਾਹਿੱਤ, ਸਭਿਆਚਾਰ ਅਤੇ ਗਿਆਨ ਵਿਗਿਆਨ ਨਾਲ ਸਬੰਧਿਤ
ਵੀਡੀਓ ਦਰਸ਼ਕਾਂ ਦੀਆਂ ਬਰੂੰਹਾਂ 'ਤੇ ਦਸਤਖ਼ਤ ਦੇ ਚੁੱਕੀਆਂ ਹਨ। ਇਸ ਨਾਲ ਪੰਜਾਬੀ ਦਰਸ਼ਕਾਂ ਨੂੰ ਘਰ ਬੈਠਿਆਂ
ਮਾਤ-ਭਾਸ਼ਾ ਵਿਚ ਜਾਣਕਾਰੀ ਉਪਲਬਧ ਹੋ ਰਹੀ ਹੈ। ਯੂ-ਟਿਊਬ 'ਤੇ ਨੌਜਵਾਨਾਂ ਨੂੰ ਅਸ਼ਲੀਲਤਾ ਪਰੋਸਣ, ਦੇਸ਼
ਦੀ ਸੁਰੱਖਿਆ ਨੂੰ ਸੇਧ ਲਗਾਉਣ, ਸਿਆਸੀ, ਰਾਜਨੀਤਿਕ ਤੇ ਜਾਤੀ ਟਿੱਪਣੀਆਂ ਵਾਲੀਆਂ ਵੀਡੀਓ ਵੀ ਵੇਖਣ
ਨੂੰ ਮਿਲ ਜਾਂਦੀਆਂ ਹਨ। ਕੌਮੀ ਏਕਤਾ ਦੀ ਭਾਵਨਾ ਨੂੰ ਤਾਰ-ਤਾਰ ਕਰਨ ਲਈ ਯੂ-ਟਿਊਬ ਦੀ ਦੁਰਵਰਤੋਂ ਦਾ
ਇਹ ਮਾਮਲਾ ਕਾਫੀ ਗੰਭੀਰ ਹੈ ਤੇ ਇਸ ਦਾ ਢੁੱਕਵਾਂ ਹੱਲ ਕੱਢਿਆ ਜਾਣਾ ਚਾਹੀਦਾ ਹੈ।
ਯੂ-ਟਿਊਬ 'ਤੇ ਸਿੱਖਿਆ, ਰਾਜਨੀਤੀ,
ਵਿਗਿਆਨ, ਤਕਨਾਲੋਜੀ, ਸੰਗੀਤ ਆਦਿ ਵਿਸ਼ਿਆਂ ਨਾਲ ਸਬੰਧਿਤ ਹਜ਼ਾਰਾਂ ਵੀਡੀਓ ਉਪਲਬਧ ਹਨ। ਨੇਤਾਵਾਂ ਦੀਆਂ
ਨੀਤੀਆਂ 'ਤੇ ਸਵਾਲ ਉਠਾਉਣ ਦੀ ਗੱਲ ਹੋਵੇ ਜਾਂ ਸ਼ਹੀਦਾਂ ਨੂੰ ਬਣਦਾ ਸਤਿਕਾਰ ਨਾ ਮਿਲਣ ਕਾਰਨ ਪੈਦਾ ਹੋਏ
ਰੋਸ ਦੀ ਗੱਲ ਹੋਵੇ ਸਭਨਾਂ ਲਈ ਯੂ-ਟਿਊਬ 'ਤੇ ਬੇਸ਼ੁਮਾਰ ਵੀਡੀਓ ਉਪਲਬਧ ਹਨ।
ਕੋਈ ਦਰਸ਼ਕ ਯੂ-ਟਿਊਬ ਦੀਆਂ ਵੀਡੀਓਜ਼
ਨੂੰ ਸਿਧਾ ਹੀ ਵੇਖ ਸਕਦਾ ਹੈ ਪਰ ਵੀਡੀਓ ਅੱਪਲੋਡ ਕਰਨ ਲਈ ਇਸ 'ਤੇ ਪਹਿਲਾਂ ਰਜਿਸਟਰਡ ਹੋਣਾ ਜ਼ਰੂਰੀ
ਹੈ।
ਸਮਾਰਟ ਫ਼ੋਨ 'ਚ ਯੂ-ਟਿਊਬ ਪ੍ਰੋਗਰਾਮ
ਇੰਸਟਾਲ ਕਰਨ ਨਾਲ ਯੂ-ਟਿਊਬ ਦੀਆਂ ਵੀਡੀਓ ਫਾਈਲਾਂ ਨੂੰ ਖੋਲ੍ਹਿਆਂ ਜਾ ਸਕਦਾ ਹੈ। ਪ੍ਰੋਗਰਾਮ ਵਿਚ ਸ਼ਕਤੀਸ਼ਾਲੀ
ਵੀਡੀਓ ਪਲੇਅਰ ਹੁੰਦਾ ਹੈ। ਯੂ-ਟਿਊਬ ਪਲੇਅਰ ਦੀਆਂ ਕਈ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ:
·
ਵੀਡੀਓ ਫਾਈਲਾਂ ਦੀ ਅਦਲਾ-ਬਦਲੀ (Shuffling) ਕਰਨੀ, ਵੀਡੀਓ
ਦੁਹਰਾਉਣਾ ਜਾਂ ਪਲੇਅ ਲਿਸਟ ਦੁਹਰਾਉਣਾ।
·
ਵੀਡੀਓ ਨੂੰ ਪਿਛੋਕੜ 'ਚ ਚਾਲੂ ਰੱਖਣਾ।
·
ਵੀਡੀਓ ਦੇ ਨਿਰਧਾਰਿਤ ਕੀਤੇ ਕਿਸੇ ਖ਼ਾਸ ਹਿੱਸੇ ਨੂੰ ਦੁਹਰਾਉਣਾ।
·
ਕਿਸੇ ਵੀਡੀਓ ਸਥਿਤੀ 'ਤੇ ਬੁਕਮਾਰਕ ਨਿਰਧਾਰਿਤ ਕਰਨਾ।
·
ਵੀਡੀਓ ਨੂੰ ਲੰਬਾਈ ਜਾਂ ਚੌੜਾਈ ਵਾਲੀ ਦਿਸ਼ਾ ਵਿਚ ਦੇਖਣ ਦੀ ਸੁਵਿਧਾ।
·
ਵੀਡੀਓ ਗੁਣਵੱਤਾ ਨਿਯੰਤਰਨ ਕਰਨ (ਰੈਜ਼ੋਲਿਊਸ਼ਨ ਬਦਲਣ) ਦੀ ਸਹੂਲਤ।
Dr C P Kamboj/Assistant
Professor/Punjabi Computer Help Centre/Punjabi University Patiala/Mobile No
9417455614/E-mail: cpk@pbi.ac.in/Website:
www.cpkamboj.com
ConversionConversion EmoticonEmoticon