24-6-18
ਅੰਗਰੇਜ਼ੀ ਦੇ ਸ਼ਬਦ ਬੈਕ-ਅਪ (Backup) ਦਾ ਅਰਥ ਹੈ- ਪਿੱਛੇ ਹਟਣਾ ਜਾਂ ਸਮਰਥਨ ਦੇਣਾ ਹੈ। ਕੰਪਿਊਟਰ ਦੇ ਖ਼ਰਾਬ
ਹੋਣ ਉਪਰੰਤ ਉਸ ਨੂੰ ਵਾਪਸ ਪਹਿਲਾਂ ਵਰਗਾ ਬਣਾਉਣ ਲਈ 'ਬੈਕ-ਅਪ' ਸ਼ਬਦ ਵਰਤਿਆ ਜਾਂਦਾ ਹੈ। ਮੋਬਾਈ ਲ ਫ਼ੋਨ ਵਿਚ ਪਹਿਲਾਂ ਡਾਟੇ ਦਾ ਬੈਕ-ਅਪ
ਲੈ ਲਿਆ ਜਾਂਦਾ ਹੈ। ਭਵਿੱਖ ਵਿਚ ਮੋਬਾਈਲ ਵਿਚ ਕੋਈ ਸਮੱਸਿਆ ਆਉਣ ਜਾਂ ਗੁੰਮ ਹੋਣ ਦੀ ਸਥਿਤੀ ਵਿਚ ਉਹੀ
ਡਾਟਾ ਨਵੇਂ ਮੋਬਾਈਲ ਵਿਚ ਰੀਸਟੋਰ ਕਰਕੇ ਪਹਿਲਾਂ ਵਾਲੀ ਸਥਿਤੀ 'ਤੇ ਜਾਇਆ ਜਾ ਸਕਦਾ ਹੈ।
ਮੋਬਾਈਲ
ਫ਼ੋਨ ਦੀ ਚੋਰੀ, ਗੁੰਮ ਜਾਂ ਖ਼ਰਾਬ ਹੋਣ ਦੀ ਸਥਿਤੀ ਵਿਚ ਮੋਬਾਈਲ ਦੇ ਨਾਲ-ਨਾਲ ਸੰਪਰਕ ਨੰਬਰ, ਐੱਸਐੱਮਐੱਸ
, ਸੰਦੇਸ਼, ਫ਼ੋਟੋਆਂ, ਵੀਡੀਓ ਆਦਿ ਦਾ ਵੀ ਨੁਕਸਾਨ ਹੋ ਜਾਂਦਾ ਹੈ। ਐਂਡਰਾਇਡ ਫੋਨਾਂ ਵਿਚ ਡਾਟੇ ਨੂੰ
ਮੁੜ ਪ੍ਰਾਪਤ ਕਰਨ ਲਈ ਗੂਗਲ ਨੇ ਪਹਿਲਾਂ ਹੀ ਇੰਤਜ਼ਾਮ ਕੀਤਾ ਹੋਇਆ ਹੈ।
ਮੋਬਾਈਲ
ਵਿਚ ਡਾਟੇ ਦਾ ਬੈਕ-ਅਪ ਲੈਣ ਦੇ ਕਈ ਤਰੀਕੇ ਹਨ। ਇੱਥੇ ਪੰਜ ਪ੍ਰਮੁੱਖ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ
ਜਾਂਦੀ ਹੈ:
ਡਰੈਗ ਅਤੇ ਡਰੌਪ (Drag and Drop)
ਇਹ ਡਾਟੇ
ਨੂੰ ਸਾਂਭਣ ਦਾ ਰਵਾਇਤੀ ਤਰੀਕਾ ਹੈ। ਮੋਬਾਈਲ ਜਾਂ ਐੱਸਡੀ ਕਾਰਡ ਵਿਚਲੇ ਡਾਟੇ ਦਾ ਬੈਕ-ਅਪ ਆਪਣੇ ਪੀਸੀ
ਵਿਚ ਲੈਣ ਲਈ ਯੂਐੱਸਬੀ ਕੇਬਲ ਦੀ ਲੋੜ ਪੈਂਦੀ ਹੈ।
ਯੂਐੱਸਬੀ
ਕੇਬਲ ਨਾਲ ਕੰਪਿਊਟਰ ਦਾ ਕੁਨੈਕਸ਼ਨ ਜੋੜ ਕੇ ਮੋਬਾਈਲ ਦੇ ਮੈਮਰੀ ਕਾਰਡ ਨੂੰ ਵਿੰਡੋਜ਼ ਐਕਸਪਲੋਰਰ 'ਚ ਖੋਲ੍ਹਿਆ ਜਾਂਦਾ ਹੈ। ਇੱਥੋਂ ਡਰੈਗ ਅਤੇ ਡਰੌਪ ਜਾਂ ਕਾਪੀ-ਪੇਸਟ ਰਾਹੀਂ
ਡਾਟੇ ਨੂੰ ਕੰਪਿਊਟਰ ਦੀ ਹਾਰਡ ਡਿਸਕ ਵਿਚ ਸਾਂਭਿਆ ਜਾ ਸਕਦਾ ਹੈ।
ਬੈਕ-ਅਪ ਐਂਡ ਰੀਸਟੋਰ
ਬੈਕ-ਅਪ
ਐਂਡ ਰੀਸਟੋਰ ਗੂਗਲ ਦੀ ਦੁਰਲੱਭ ਸੁਵਿਧਾ ਹੈ। ਇਸ ਰਾਹੀਂ ਮੋਬਾਈਲ ਦੇ ਡਾਟੇ ਨੂੰ 'ਬੈਕ-ਅਪ' ਰਾਹੀਂ
ਗੂਗਲ ਕਲਾਊਡ 'ਤੇ ਚੜ੍ਹਾਇਆ ਜਾਂਦਾ ਹੈ। ਇਸ ਕਾਰਜ ਲਈ ਮੋਬਾਈਲ 'ਤੇ ਇੰਟਰਨੈੱਟ ਦੀ ਸੁਵਿਧਾ ਹੋਣਾ ਅਤੇ ਗੂਗਲ/ਜੀ-ਮੇਲ 'ਤੇ ਖਾਤਾ ਹੋਣਾ ਬਹੁਤ ਜ਼ਰੂਰੀ ਹੈ।
ਕਲਾਊਡ
ਇੱਕ ਇੰਟਰਨੈੱਟ ਆਧਾਰਿਤ ਸੁਵਿਧਾ ਹੈ ਜਿਸ ਤਹਿਤ ਅਸੀਂ ਆਪਣੇ ਡਾਟੇ ਨੂੰ ਇੰਟਰਨੈੱਟ 'åੇ ਚੜ੍ਹਾ (ਬੈਕ-ਅਪ ਲੈ) ਸਕਦੇ ਹਾਂ ਤੇ ਫਿਰ ਲੋੜ ਪੈਣ 'ਤੇ ਵਾਪਸ ਉਤਾਰ (ਰੀਸਟੋਰ ਕਰ) ਸਕਦੇ ਹਾਂ।
ਬੈਕ-ਅਪ
ਲੈਣ ਦੇ ਸਟੈੱਪ ਹੇਠਾਂ ਲਿਖੇ ਅਨੁਸਾਰ ਹਨ:
·
ਮੋਬਾਈਲ ਦੀ 'ਸੈਟਿੰਗਜ਼' 'ਚ ਜਾਓ।
·
'ਬੈਕ-ਅਪ
ਐਂਡ ਰੀਸਟੋਰ' ਨੂੰ ਚੁਣੋ।
·
'ਬੈਕ-ਅਪ
ਮਾਈ ਡਾਟਾ' ਅਤੇ 'ਆਟੋਮੈਟਿਕ
ਰੀਸਟੋਰ' ਦੇ ਸਾਹਮਣੇ ਨਜ਼ਰ ਆਉਣ ਵਾਲੇ ਚੈੱਕ ਬਕਸਿਆਂ ਨੂੰ ਟੱਚ ਕਰਕੇ
ਚੁਣੋ।
·
ਗੂਗਲ 'ਚ ਖਾਤਾ
ਨਾ ਹੋਣ ਦੀ ਸੂਰਤ ਵਿਚ ਤੁਹਾਨੂੰ ਹੇਠਲੇ ਪਾਸੇ 'ਐਡ ਅਕਾਊਂਟ' ਦਾ ਵਿਕਲਪ ਨਜ਼ਰ ਆਵੇਗਾ। ਇੱਥੋਂ ਪਹਿਲਾਂ ਤੋਂ ਬਣੇ ਖਾਤੇ ਦਾ ਇਸਤੇਮਾਲ
ਕਰਨ ਲਈ 'ਐਗਜ਼ਿਸਟਿੰਗ' ਅਤੇ
ਨਵਾਂ ਬਣਾਉਣ ਲਈ 'ਨਿਊ' ਦੀ
ਚੋਣ ਕਰਕੇ ਢੁਕਵੇਂ ਵਿਕਲਪ ਦਾ ਪਾਲਨ ਕਰੋ।
·
ਨਵੇਂ ਫ਼ੋਨ 'ਚ 'ਬੈਕ-ਅਪ ਐਂਡ ਰੀਸਟੋਰ' 'ਤੇ ਜਾਹ ਕੇ, ਫਿਰ 'ਰੀਸਟੋਰ' ਦੀ ਚੋਣ ਕਰਕੇ ਪੁਰਾਣੇ ਡਾਟੇ ਦੀ ਪੁਰਨ-ਸਥਾਪਨਾ ਕੀਤੀ ਜਾ ਸਕਦੀ ਹੈ।
Dr C P Kamboj/Assistant
Professor/Punjabi Computer Help Centre/Punjabi University Patiala/Mobile No
9417455614/E-mail: cpk@pbi.ac.in/Website:
www.cpkamboj.com
ConversionConversion EmoticonEmoticon