'ਇਜ਼ੀ ਪੰਜਾਬੀ' ਰਾਹੀਂ ਪੰਜਾਬੀ ਸਿੱਖੋ/cpKamboj_punjabiComputer


29-4-18


ਜੇਕਰ ਤੁਸੀਂ ਬੱਚਿਆਂ ਨੂੰ ਪੰਜਾਬੀ ਲਿਖਣ ਤੇ ਪੜ੍ਹਨੀ ਸਿਖਾਉਣਾ ਚਾਹੁੰਦੇ ਹੋ ਤਾਂ 'ਇਜ਼ੀ ਪੰਜਾਬੀ' ਤੁਹਾਡੀ ਮਦਦ ਕਰੇਗੀ। ਐਪ ਵਿਚ ਗੁਰਮੁਖੀ ਦੇ ਸਵਰ, ਵਿਅੰਜਨ, ਅੰਕ, ਮਾਤਰਾਵਾਂ ਆਦੀ ਨੂੰ ਸ਼ਾਮਿਲ ਕੀਤਾ ਗਿਆ ਹੈ। ਐਪ ਵਿਚ ਅੱਖਰਾਂ/ਸ਼ਬਦਾਂ ਆਦਿ ਨੂੰ ਉਚਾਰਨ ਕਰਨ ਦੀ ਖ਼ਾਸ ਵਿਸ਼ੇਸ਼ਤਾ ਹੈ। ਇਸ ਖ਼ੂਬਸੂਰਤ ਐਪ ਵਿਚ ਹੇਠਾਂ ਲਿਖੀਆਂ ਵਿਸ਼ੇਸ਼ਤਾਵਾਂ ਹਨ:
·      ਇਸ ਵਿਚ ਪੰਜਾਬੀ ਵਰਨਮਾਲਾ ਸਿੱਖਣ ਦੀ ਵਿਸ਼ੇਸ਼ਤਾ ਹੈ। ਹਰੇਕ ਅੱਖਰ ਨੂੰ ਉਸ ਨਾਲ ਸਬੰਧਿਤ ਤਸਵੀਰ ਸਮੇਤ ਬੋਲ ਕੇ ਦੱਸਣ ਦੀ ਸੁਵਿਧਾ ਵੀ ਸ਼ੁਮਾਰ ਹੈ।
·      ਗੁਰਮੁਖੀ ਦੀ 10 ਤੱਕ ਗਿਣਤੀ ਸਿੱਖੀ ਜਾ ਸਕਦੀ ਹੈ।
·      ਪੰਜਾਬੀ ਰੰਗਾਂ ਦੇ ਨਾਂ ਯਾਦ ਕਰਨ ਦੀ ਸੁਵਿਧਾ ਹੈ।
·      ਐਪ ਵਿਚ ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਹੋੜਾ, ਕਨੌੜਾ, ਲਾਵਾਂ, ਦੁਲਾਵਾਂ ਆਦਿ ਲਗਾ-ਮਾਤਰਾਵਾਂ ਨੂੰ ਉਦਾਹਰਣਾਂ ਸਮੇਤ ਸਿਖਾਉਣ ਦੀ ਸਮਰੱਥਾ।
·      ਪੰਜਾਬੀ ਅੱਖਰਾਂ ਦਾ ਲਿਖ ਕੇ ਅਭਿਆਸ ਕਰਨ ਦੀ ਸਹੂਲਤ।
·      ਬੱਚਿਆਂ ਦੇ ਗਿਆਨ ਦੀ ਪਰਖ ਲਈ ਇਸ ਐਪ ਵਿਚ ਪਹਿਲਾਂ ਤੋਂ ਇੱਕ ਸਵਾਲਨਾਮਾ ਦਿੱਤਾ ਗਿਆ ਹੈ। ਇਸ ਵਿਚ ਬਹੁ-ਚੋਣਵੇਂ ਉੱਤਰਾਂ ਵਾਲੇ ਸਵਾਲ ਹਨ।
·      ਐਪ ਨੂੰ 6 ਭਾਗ- ਅੱਖਰ, ਗਿਣਤੀ, ਰੰਗ, ਮਾਤਰਾ, ਲਿਖੋ ਅਤੇ ਟੈਕਸਟ ਹਨ।

Dr C P Kamboj/Assistant Professor/Punjabi Computer Help Centre/Punjabi University Patiala/Mobile No 9417455614/E-mail: cpk@pbi.ac.in/Website: www.cpkamboj.com

Previous
Next Post »