ਸੂਚਨਾ ਤਕਨਾਲੋਜੀ ਦੇ ਸਾਏ ਹੇਠ ਨਿਤ-ਰੋਜ਼ ਨਵੇਂ ਇਲੈਕਟ੍ਰੋਨਿਕ
ਉਤਪਾਦਾਂ ਦਾ ਵਿਕਾਸ ਹੋ ਰਿਹਾ ਹੈ। ਕੰਪਿਊਟਰ ਤਕਨਾਲੋਜੀ ਅਕਾਸ਼ ਦੀਆਂ ਬਲੰਦੀਆਂ ਛੂਹ ਰਹੀ ਹੈ। ਅਜੋਕੇ
ਸਮਾਰਟ ਤਕਨਾਲੋਜੀ ਦੇ ਸਮਾਰਟ ਦੌਰ ਵਿਚ ਸਾਡੇ ਵਿਚੋਂ ਕਈ ਪਾਠਕ ਸਮਾਰਟ ਫ਼ੋਨ ਦੀ ਵਰਤੋਂ ਕਰ ਰਹੇ ਹੋਣਗੇ।
ਨਵੇਂ ਵਰਤੋਂਕਾਰਾਂ ਨੂੰ ਨਵੀਂ ਤਕਨੀਕ ਵਰਤਦਿਆਂ ਕਈ ਮੁਸ਼ਕਲਾਂ
ਨਾਲ ਦੋ-ਚਾਰ ਹੋਣਾ ਪੈਂਦਾ ਹੈ। ਇਹਨਾਂ ਸਮੱਸਿਆਵਾਂ ਵਿਚੋਂ ਸੰਪਰਕ ਸੂਚੀ ਜਾਂ ਐਡਰੈੱਸ ਬੁੱਕ ਨੂੰ ਆਪਣੇ
ਫ਼ੋਨ ਜਾਂ ਈ-ਮੇਲ ਖਾਤੇ ਵਿਚ ਸਾਂਭਣਾ ਇੱਕ ਅਹਿਮ ਮਸਲਾ ਹੈ। ਅਸੀਂ ਆਪਣੀ ਸੰਪਰਕ ਸੂਚੀ ਨੂੰ ਐਕਸਲ ਵਿਚ
ਤਿਆਰ ਕਰ ਕੇ ਆਪਣੇ ਸਮਾਰਟ ਫ਼ੋਨ ਵਿਚ ਸਾਂਭ ਸਕਦੇ ਹਾਂ। ਆਓ ਇਸ ਬਾਰੇ ਵਿਸਥਾਰ ਸਹਿਤ ਚਰਚਾ ਕਰੀਏ।
ਸਮਾਰਟ ਫ਼ੋਨ
ਅਸੀਂ ਜਾਣਦੇ ਹਾਂ ਕਿ ਸਮਾਰਟ ਫ਼ੋਨ ਵਿਚ ਸੰਪਰਕ ਨਾਂ ਅਤੇ ਫ਼ੋਨ
ਨੰਬਰ ਸਟੋਰ ਕਰਨ ਦੀ ਸੁਵਿਧਾ ਹੁੰਦੀ ਹੈ। ਇਹਨਾਂ ਨੰਬਰਾਂ ਨੂੰ ਅਸੀਂ ਫ਼ੋਨ ਵਿਚੋਂ ਸਰਚ ਕਰਕੇ ਡਾਇਲ
ਕਰ ਸਕਦੇ ਹਾਂ। ਕਈ ਵਾਰ ਫ਼ੋਨ ਵਿਚ ਕੋਈ ਖ਼ਰਾਬੀ ਹੋਣ ਕਾਰਨ ਜਾਂ ਫ਼ੋਨ ਦੇ ਗੁੰਮ ਹੋਣ ਦੀ ਸੂਰਤ ਵਿਚ ਅਸੀਂ
ਸੰਪਰਕ ਨੰਬਰ ਖੋਹ ਬੈਠਦੇ ਹਾਂ। ਇਸ ਸਮੱਸਿਆ ਨੂੰ ਹੱਲ ਕਰਨ ਦੇ ਕਈ ਤਰੀਕੇ ਹਨ। ਅਸੀਂ ਆਪਣੇ ਸੰਪਰਕ
ਨੰਬਰਾਂ ਨੂੰ ਐਕਸਪੋਰਟ ਕਰਕੇ ਆਪਣੇ ਆਪ ਨੂੰ ਈ-ਮੇਲ ਭੇਜ ਕੇ ਸਾਂਭ ਸਕਦੇ ਹਾਂ। ਸੰਪਰਕ ਸੂਚੀ ਨੂੰ ਸੌਖੇ
ਤਰੀਕੇ ਨਾਲ ਤਿਆਰ ਕਰਨਾ ਇੱਕ ਅਲੱਗ ਮਸਲਾ ਹੈ। ਇਸ ਮਸਲੇ ਦੇ ਹੱਲ ਲਈ ਐਕਸਲ ਵਰਕਸ਼ੀਟ ਦਾ ਸਹਾਰਾ ਲੈਣਾ
ਸਭ ਤੋਂ ਸਿੱਕੇਬੰਦ ਤਰੀਕਾ ਹੈ।
ਐਕਸਲ ਵਿਚ ਸੂਚੀ ਬਣਾਉਣਾ
ੳ) ਐਕਸਲ ਦੇ ਪਹਿਲੇ ਕਾਲਮ (ਕਾਲਮ
1) ਵਿਚ ਦੇ ਸਿਖਰ 'ਤੇ Contact Name ਅਤੇ ਦੂਸਰੇ ਕਾਲਮ (ਕਾਲਮ 2) ਦੇ ਸਿਖਰ 'ਤੇ Number ਟਾਈਪ ਕਰੋ।
ਅ) ਹੇਠਾਂ (ਕ੍ਰਮਵਾਰ) ਨਾਂ ਅਤੇ ਨੰਬਰ
ਟਾਈਪ ਕਰਦੇ ਜਾਓ।
ੲ) ਐਕਸਲ ਦੀਆਂ ਬਾਕੀ ਦੀਆਂ ਵਰਕਸ਼ੀਟਾਂ
ਵਾਲੇ ਹੇਠਾਂ ਨਜ਼ਰ ਆਉਣ ਵਾਲੇ ਟੈਬ (Sheet 2 ਅਤੇ Sheet 3) ਨੁੂੰ ਡਿਲੀਟ ਕਰ ਦਿਓ।
ਸ) ਵਰਕਸ਼ੀਟ ਨੂੰ ਸੇਵ ਕਰ ਲਓ।
ਐਕਸਲ ਦੀ ਫਾਈਲ ਨੂੰ ਮੋਬਾਈਲ ਫ਼ੋਨ ਵਿਚ ਪਾਉਣਾ
ੳ) ਸਭ ਤੋਂ ਪਹਿਲਾਂ ਆਪਣੇ ਸਮਾਰਟ
ਫ਼ੋਨ ਦੇ ਫਾਈਲ ਮੈਨੇਜਰ ਨੂੰ ਖੋਲ੍ਹ ਕੇ ਇੰਟਰਨਲ ਐਸਡੀ ਕਾਰਡ ਵਿਚ ਜਾਓ। ਇੱਥੇ ਇੱਕ ਐਕਸਲ ਕਾਨਟੈਕਟਸ
(Excel Contacts) ਨਾਂ ਦਾ ਫੋਲਡਰ ਬਣਾਓ।
ਅ) ਆਪਣੇ ਮੋਬਾਈਲ ਫ਼ੋਨ ਨੂੰ ਕੰਪਿਊਟਰ
ਨਾਲ ਜੋੜਨ ਲਈ ਯੂਐੱਸਬੀ ਕੇਬਲ ਦੀ ਵਰਤੋਂ ਕਰੋ। ਵੈਸੇ ਇੱਕ "ਸਾਫ਼ਟਵੇਅਰ ਡਾਟਾ ਕੇਬਲ" (Software Data Cable) ਨਾਂ ਦੀ ਐਂਡਰਾਇਡ ਐਪ ਰਾਹੀਂ ਅਸੀਂ
ਆਪਣੇ ਫ਼ੋਨ ਨੂੰ ਵਾਈ-ਫਾਈ ਰਾਹੀਂ ਕੰਪਿਊਟਰ ਨਾਲ ਜੋੜ ਸਕਦੇ ਹਾਂ।
ੲ) ਜਦੋਂ ਮੋਬਾਇਲ ਅਤੇ ਕੰਪਿਊਟਰ ਆਪਸ
ਵਿਚ ਜੁੜ ਜਾਣ ਤਾਂ ਆਪਣੇ ਕੰਪਿਊਟਰ ਦੇ ਵਿੰਡੋਜ਼ ਐਕਸਪਲੋਰਰ 'ਚ ਇਨਟਰਨਲ ਐੱਸਡੀ ਕਾਰਡ ਖੋਲ੍ਹੋ ਅਤੇ ਇਸ ਵਿਚ ਬਣੇ (ਨਵੇਂ)
ਫੋਲਡਰ (Excel Contacts) ਵਿਚ ਆਪਣੀ ਐਕਸਲ ਦੀ ਫਾਈਲ ਸੇਵ ਕਰੋ।
ਸ) ਯੂਐੱਸਬੀ ਜਾਂ ਵਾਈ-ਫਾਈ ਕੁਨੈਕਸ਼ਨ
ਕੱਟ ਦਿਓ।
ਸੰਪਰਕ ਸੂਚੀ ਵਾਲੀ ਐਪ ਡਾਊਨਲੋਡ ਕਰਨਾ
ੳ) ਐਪ ਡਾਊਨਲੋਡ ਕਰਨ ਲਈ ਸਭ ਤੋਂ
ਪਹਿਲਾਂ ਆਪਣੇ ਮੋਬਾਈਲ ਦਾ ਇੰਟਰਨੈੱਟ ਕੁਨੈਕਸ਼ਨ ਚਾਲੂ ਕਰੋ।
ਅ) ਗੂਗਲ ਐਪ ਸਟੋਰ 'ਤੇ ਜਾਓ।
ੲ) ਸਰਚ ਬਾਰ ਵਿਚ Excel
Contacts ਭਰ ਕੇ ਸਰਚ ਕਰੋ।
ਸ) ਉਪਰੋਕਤ ਨਾਂ ਵਾਲੀ ਐਪ ਨੂੰ ਡਾਊਨਲੋਡ
ਕਰਕੇ ਇੰਸਟਾਲ ਕਰ ਲਓ।
ਸੰਪਰਕ ਸੂਚੀ ਦਾਖਲ (import) ਕਰਨਾ
ਐਕਸਲ ਦੀ ਸੰਪਰਕ ਸੂਚੀ ਨੂੰ ਮੋਬਾਈਲ ਵਿਚ ਵਰਤਣ (ਇੰਪੋਰਟ ਕਰਨ)
ਲਈ ਹੇਠਾਂ ਲਿਖੇ ਸਟੈੱਪ ਵਰਤੋ:
ੳ) ਸਭ ਤੋਂ ਪਹਿਲਾਂ ਐਪ ਖੋਲ੍ਹੋ।
ਅ) ਇੰਪੋਰਟ ਐਕਸਲ (import
Excel) 'ਤੇ ਟੱਚ ਕਰੋ।
ੲ) ਅੰਦਰੂਨੀ ਐੱਸਡੀ ਕਾਰਡ ਵਿਚ ਨਵੇਂ
ਬਣਾਏ ਫੋਲਡਰ ਵਿਚਲੀ ਐਕਸਲ ਫਾਈਲ ਨਜ਼ਰ ਆਵੇਗੀ। ਇਸ ਨੂੰ ਚੁਣੋ ਅਤੇ ਓਕੇ 'ਤੇ ਟੱਚ ਕਰੋ।
ਤੁਸੀਂ ਦੇਖੋਗੇ ਕਿ ਕੁੱਝ ਕੁ ਸਕਿੰਟਾਂ
ਵਿਚ ਐਕਸਲ ਵਿਚਲੀ ਸੰਪਰਕ ਸੂਚੀ ਤੁਹਾਡੇ ਮੋਬਾਈਲ ਵਿਚ ਇੰਸਟਾਲ ਹੋ ਜਾਵੇਗੀ।
ਸੰਪਰਕ ਸੂਚੀ ਨੂੰ ਸੁਰੱਖਿਅਤ (Export) ਕਰਨਾ
ਆਪਣੇ ਮੋਬਾਈਲ ਵਿਚ ਸਾਂਭੀ ਸੰਪਰਕ
ਸੂਚੀ ਦਾ ਐਕਸਲ ਸ਼ੀਟ ਦੇ ਰੂਪ ਵਿਚ ਬੈਕ-ਅਪ ਰੱਖਣ ਲਈ ਹੇਠਾਂ ਲਿਖਿਆ ਤਰੀਕਾ ਅਪਣਾਇਆ ਜਾ ਸਕਦਾ ਹੈ:
ੳ) ਐਪ ਖੋਲ੍ਹ ਕੇ ਐਕਸਪੋਰਟ ਐਕਸਲ
(Export Excel) 'ਤੇ ਟੱਚ ਕਰੋ।
ਅ) ਸੀਵੀਐੱਸ (CVS) ਫਾਰਮੈਟ ਵਾਲੀ ਫਾਈਲ ਅੰਦਰੂਨੀ ਐਸਡੀ
ਕਾਰਡ ਵਿਚ ਬਣੇ ਐਕਸਲ ਕਾਨਟੈਕਟਸ (Excel Contacts) ਨਾਂ ਦੇ ਫੋਲਡਰ ਵਿਚ ਸੇਵ ਹੋ ਜਾਵੇਗੀ।
ੲ) ਫਾਈਲ ਨੂੰ ਡਾਟਾ ਕੇਬਲ ਜਾਂ ਵਾਈ-ਫਾਈ
ਵਾਲੀ ਐਪ ਰਾਹੀਂ ਆਪਣੇ ਕੰਪਿਊਟਰ ਵਿਚ ਭੇਜ ਕੇ ਸੇਵ ਕੀਤਾ ਜਾ ਸਕਦਾ ਹੈ। ਇਸ ਫਾਈਲ ਨੂੰ ਐਕਸਲ ਵਰਕਸ਼ੀਟ
ਵਜੋਂ ਖੋਲ੍ਹ ਕੇ ਸੰਪਾਦਿਤ ਕੀਤਾ ਜਾ ਸਕਦਾ ਹੈ ਤੇ ਮੁੜ ਫ਼ੋਨ ਵਿਚ ਪਾਇਆ (Import) ਕੀਤਾ ਜਾ ਸਕਦਾ ਹੈ।
ਸੰਪਰਕ ਸੂਚੀ ਸਾਂਝੀ (Share) ਕਰਨਾ
ਇਸ
ਐਪ ਵਿਚ Export ਕੀਤੀ ਸੰਪਰਕ ਸੂਚੀ ਵਾਲੀ ਫਾਈਲ ਨੂੰ ਈ-ਮੇਲ, ਬਲਿਊ ਟੁੱਥ,
ਮੈਸੇਜ, ਵਟਸ ਐਪ ਆਦਿ ਰਾਹੀਂ ਸਾਂਝਾ (Share) ਕਰਨ ਦੀ ਸੁਵਿਧਾ ਵੀ ਹੈ। ਇਸ ਦੇ ਸਟੈੱਪ ਨਿਮਨ ਅਨੁਸਾਰ ਹਨ:
a) ਐਪ ਚਾਲੂ ਕਰਨ ਉਪਰੰਤ ਸ਼ੇਅਰ ਐਕਸਲ
(Share Excel) 'ਤੇ ਕਲਿੱਕ ਕਰੋ।
A) ਜੇਕਰ ਸੰਪਰਕ ਸੂਚੀ ਜੀ-ਮੇਲ ਰਾਹੀਂ
ਸਾਂਝਾ ਕਰਨਾ ਚਾਹੁੰਦੇ ਹੋ ਤਾਂ 'ਜੀ-ਮੇਲ' 'ਤੇ ਕਲਿੱਕ ਕਰੋ।
e) ਐਕਸਲ ਦੀ ਫਾਈਲ ਅਟੈਚ ਹੋ ਜਾਵੇਗੀ।
ਸੂਚੀ ਕਿਸ ਨੂੰ ਭੇਜੀ ਜਾਣੀ ਹੈ ਉਸ ਦਾ ਈ-ਮੇਲ ਪਤਾ ਟਾਈਪ ਕਰੋ ਤੇ ਸੇਂਡ (Send)'ਤੇ ਕਲਿੱਕ ਕਰ ਦਿਓ।
Dr C P Kamboj/Assistant
Professor/Punjabi Computer Help Centre/Punjabi University Patiala/Mobile No
9417455614/E-mail: cpk@pbi.ac.in/Website:
www.cpkamboj.com
ConversionConversion EmoticonEmoticon