13-5-18
ਵੱਖ-ਵੱਖ ਭਾਸ਼ਾਵਾਂ ਲਈ ਐਂਡਰਾਇਡ 'ਤੇ ਵਰਤੇ ਜਾਣ ਵਾਲੇ ਡਿਕਸ਼ਨਰੀ ਪ੍ਰੋਗਰਾਮ ਤਿਆਰ ਹੋ ਚੁੱਕੇ ਹਨ। ਇਨ੍ਹਾਂ
ਵਿਚੋਂ ਅੰਗਰੇਜ਼ੀ-ਪੰਜਾਬੀ, ਅੰਗਰੇਜ਼ੀ-ਹਿੰਦੀ ਅਤੇ ਅੰਗਰੇਜ਼ੀ-ਅੰਗਰੇਜ਼ੀ ਕੋਸ਼ ਦਾ ਵੇਰਵਾ ਹੇਠਾਂ ਦਿੱਤਾ
ਗਿਆ ਹੈ।
ਅੰਗਰੇਜ਼ੀ- ਪੰਜਾਬੀ ਕੋਸ਼ (English-Punjabi Kosh)
ਅੰਗਰੇਜ਼ੀ ਪੰਜਾਬੀ ਕੋਸ਼ ਮੋਬਾਈਲ ਦੀ ਇੱਕ ਮਹੱਤਵਪੂਰਨ
ਐਪ ਹੈ। ਇਹ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਪ੍ਰਕਾਸ਼ਿਤ
ਕੋਸ਼ ਦਾ ਮੋਬਾਈਲ ਸੰਸਕਰਨ ਹੈ। ਇਸ ਨੂੰ ਵੈੱਬਸਾਈਟ www.punjabicomputer.com (ਲਿੰਕ: ਡਾਊਨਲੋਡ ਟ ਮੋਬਾਈਲ ਟ ਮੋਬਾਈਲ ਕੋਸ਼ ) ਤੋਂ ਡਾਊਨਲੋਡ
ਕੀਤਾ ਜਾ ਸਕਦਾ ਹੈ। ਇਸ ਵਿਚ ਕਰੀਬ 32000 ਸ਼ਬਦ
ਮੌਜੂਦ ਹਨ। ਐਪ ਵਿਚ ਅੰਗਰੇਜ਼ੀ ਦੇ ਸ਼ਬਦ ਪਾਉਣੇ ਬੇਹੱਦ ਆਸਾਨ ਹਨ। ਕਿਸੇ ਸ਼ਬਦ ਦੇ ਪਹਿਲੇ ਕੁੱਝ ਅੱਖਰ
ਟਾਈਪ ਕਰਨ ਉਪਰੰਤ ਹੇਠਾਂ ਨੂੰ ਸ਼ਬਦ ਸੂਚੀ ਖੁੱਲ੍ਹ ਜਾਂਦੀ ਹੈ। ਵਰਤੋਂਕਾਰ ਪੂਰਾ ਸ਼ਬਦ ਟਾਈਪ ਕਰਨ ਦੀ
ਥਾਂ 'ਤੇ ਸੂਚੀ ਵਿਚੋਂ ਸ਼ਬਦ ਦੀ ਚੋਣ ਕਰ ਸਕਦਾ ਹੈ। ਕੋਸ਼ ਵਿਚੋਂ ਸ਼ਬਦ
ਸਰਚ ਕਰਨ ਉਪਰੰਤ ਅੰਗਰੇਜ਼ੀ ਸ਼ਬਦ ਦਾ ਉਚਾਰਨ, ਵਿਆਕਰਣਕ ਜਾਣਕਾਰੀ ਅਤੇ ਪੰਜਾਬੀ ਅਰਥ ਪੜ੍ਹੇ ਜਾ ਸਕਦੇ
ਹਨ।
ਅੰਗਰੇਜ਼ੀ-ਹਿੰਦੀ ਡਿਕਸ਼ਨਰੀ (English -Hindi
Dictionary)
ਇਹ ਹਿੰਨ- ਖੋਜ
(Hinkhoj) ਵੱਲੋਂ ਮੁਫ਼ਤ ਉਪਲਬਧ ਕਰਵਾਈ ਜਾਣ ਵਾਲੀ ਮਹੱਤਵਪੂਰਨ ਐਪ ਹੈ। ਇਸ ਐਪ ਵਿਚ ਨਿਮਨ ਲਿਖਤ ਵਿਸ਼ੇਸ਼ਤਾਵਾਂ
ਹਨ:
· ਕਿਸੇ ਸ਼ਬਦ ਦਾ ਵਿਆਕਰਨ ਜਾਣਕਾਰੀ ਸਮੇਤ ਅਰਥ ਦਿਖਾਉਣ ਦੀ ਸੁਵਿਧਾ
।
· ਸ਼ਬਦ ਦੀ ਪਰਿਭਾਸ਼ਾ, ਉਚਾਰਨ ਉਲਟਾਵੀਂ ਅਤੇ ਸਮਾਨ ਅਰਥੀ ਸ਼ਬਦ ਵਿਖਾਉਣ
ਦੀ ਯੋਗਤਾ ।
· ਹਿੰਦੀ ਵਿਚ ਟਾਈਪ ਕੀਤੇ ਸ਼ਬਦ ਨੂੰ ਸਰਚ ਕਰਨ ਦੀ ਸੁਵਿਧਾ।
· ਸਾਰੇ ਮਹੱਤਵਪੂਰਨ ਫ਼ੋਨ ਹੈਂਡ ਸੈੱਟਾਂ ਵਿਚ ਹਿੰਦੀ ਦੇ ਮਿਆਰੀ
ਯੂਨੀਕੋਡ ਫੌਂਟ ਵਿਚ ਦਿਖਾਉਣ ਦੀ ਸਮਰੱਥਾ।
· ਟਾਈਪ ਕੀਤੇ ਜਾਣ ਵਾਲੇ ਸ਼ਬਦ ਦੇ ਪਹਿਲੇ ਕੁੱਝ ਅੱਖਰਾਂ ਨੂੰ ਕਰਨ
ਉਪਰੰਤ (ਰਲਦੇ-ਮਿਲਦੇ) ਪੂਰੇ ਸ਼ਬਦਾਂ ਨੂੰ ਦਿਖਾਉਣ ਦੀ ਸਮਰੱਥਾ।
· ਸ਼ਬਦਾਂ ਨੂੰ 'ਫੇਵਰਿਟਸ' ਅਤੇ 'ਹਿਸਟਰੀ' ਵਿਚ ਸਾਂਭਣ ਦੀ ਯੋਗਤਾ।
· ਹਿੰਦੀ ਦੇ ਨਾਲ-ਨਾਲ ਅੰਗਰੇਜ਼ੀ ਦੇ ਸ਼ਬਦਾਂ ਦੇ ਅਰਥ ਜਾਣਨ ਦੀ
ਸੁਵਿਧਾ।
· ਐਪ ਨੂੰ ਅੰਗਰੇਜ਼ੀ ਹਿੰਦੀ ਅਨੁਵਾਦ ਅਤੇ ਅੰਗਰੇਜ਼ੀ ਹਿੰਦੀ ਕਨਵਰਟਰ
ਵਜੋਂ ਵਰਤਣ ਦੀ ਵਿਸ਼ੇਸ਼ਤਾ।
· ਐਪ ਵਿਚ ਸਵੈ-ਅੱਪਡੇਟ ਦੀ ਸੁਵਿਧਾ।
ਅੰਗਰੇਜ਼ੀ-ਅੰਗਰੇਜ਼ੀ ਡਿਕਸ਼ਨਰੀ (English- English
Dictionary)
ਆਕਸਫੋਰਡ ਯੂਨੀਵਰਸਿਟੀ
ਪ੍ਰੈੱਸ ਵੱਲੋਂ ਪ੍ਰਕਾਸ਼ਿਤ ਡਿਕਸ਼ਨਰੀ ਦੀ ਮੋਬਾਈਲ ਐਪ ਨੂੰ ਪਲੇਅ ਸਟੋਰ ਤੋਂ 'ਆਕਸਫੋਰਡ ਡਿਕਸ਼ਨਰੀ ਆਫ਼ ਇੰਗਲਿਸ਼' ਦੇ ਨਾਂ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ।
ਇਸ ਡਿਕਸ਼ਨਰੀ ਦੇ ਆਨ-ਲਾਈਨ ਅਤੇ ਆਫ਼-ਲਾਈਨ ਦੋਹੇਂ ਰੂਪ ਉਪਲਬਧ
ਹਨ। ਡਿਕਸ਼ਨਰੀ ਵਿਚ ਕੁੱਲ 3 ਲੱਖ 50 ਹਜ਼ਾਰ ਸ਼ਬਦ ਮੌਜੂਦ ਹਨ। ਇਸ ਵਿਚਲੇ 75 ਹਜ਼ਾਰ ਆਮ ਵਰਤੋ ਵਾਲੇ ਸ਼ਬਦਾਂ ਦਾ ਉਚਾਰਨ ਵੀ ਸੁਣਿਆ ਜਾ ਸਕਦਾ
ਹੈ। ਇਹ ਐਪ ਲੱਭੇ ਜਾਣ ਵਾਲੇ ਜਾਣ ਵਾਲੇ ਸ਼ਬਦਾਂ ਨੂੰ ਬੜੀ ਫੁਰਤੀ ਨਾਲ ਪੇਸ਼ ਕਰਨ 'ਚ ਸਹਾਈ ਹੁੰਦੀ ਹੈ। ਸਹੀ ਸ਼ਬਦ ਜੋੜ ਨਾ ਪਤਾ ਹੋਣ ਦੀ ਸਥਿਤੀ
ਵਿਚ ਰਲਦੇ-ਮਿਲਦੇ ਸ਼ਬਦ ਟਾਈਪ ਕਰਕੇ ਸਰਚ ਕੀਤੀ ਜਾ ਸਕਦੀ ਹੈ। ਵਰਤੋਂਕਾਰ ਚੋਣਵੇਂ ਅਤੇ ਵਾਰ-ਵਾਰ ਵਰਤੇ
ਜਾਣ ਵਾਲੇ ਸ਼ਬਦਾਂ ਨੂੰ 'ਫੇਵਰਿਟਜ' 'ਚ ਸਾਂਭ ਕੇ ਰੱਖ ਸਕਦਾ ਹੈ। ਇਸੇ ਪ੍ਰਕਾਰ ਵਰਤੋਂਕਾਰ ਲੱਭੇ ਗਏ
ਸ਼ਬਦਾਂ ਦੀ ਸੂਚੀ ਨੂੰ 'ਹਿਸਟਰੀ' ਵਿਚ ਦੇਖ ਸਕਦਾ ਹੈ। ਐਪ ਵਿਚ ਸ਼ਬਦ ਨੂੰ ਉਸ ਦੇ ਢੁਕਵੀਂ ਵਿਆਕਰਨਿਕ
ਜਾਣਕਾਰੀ, ਅਰਥ ਅਤੇ ਉਦਾਹਰਣਾਂ ਸਮੇਤ ਦਿਖਾਉਣ ਦੀ ਸੁਵਿਧਾ ਹੈ। ਗੂਗਲ ਐਪ ਸਟੋਰ 'ਤੇ ਹੋਰ ਵੀ ਕਈ ਡਿਕਸ਼ਨਰੀ ਐਪਸ ਉਪਲਬਧ ਹਨ। ਜਿਨ੍ਹਾਂ ਵਿਚੋਂ
ਕੁੱੱਲਿਨਸ ਡਿਕਸ਼ਨਰੀ ਵੀ ਮਹੱਤਵਪੂਰਨ ਹੈ।
ConversionConversion EmoticonEmoticon