6-5-18
ਸਾਡਾ ਸਮਾਰਟ ਫ਼ੋਨ ਇੱਕ ਚੰਗੇ ਅਧਿਆਪਕ
ਦੀ ਭੂਮਿਕਾ ਨਿਭਾ ਸਕਦਾ ਹੈ। ਇੰਟਰਨੈੱਟ 'ਤੇ ਉਪਲਬਧ ਆਨ-ਲਾਈਨ ਅਧਿਆਪਨ ਦੀਆਂ ਵੈੱਬਸਾਈਟਾਂ ਅਤੇ ਐਪਸ ਰਾਹੀਂ ਸਮਾਰਟ ਫ਼ੋਨ 'ਤੇ ਪੰਜਾਬੀ ਲਿਖੀ ਜਾ ਸਕਦੀ ਹੈ।
ਲਰਨ ਪੰਜਾਬੀ ਅਲਫਾਬੈੱਟ (Learn Punjabi
Alphabets)
ਇਹ ਐਪ
ਬੱਚਿਆਂ ਨੂੰ ਪੰਜਾਬੀ ਅੱਖਰ ਮਾਲਾ ਸਿਖਾਉਣ ਲਈ ਤਿਆਰ ਕੀਤੀ ਗਈ ਹੈ। ਇਸ ਵਿਚ ਪੰਜਾਬੀ ਅੱਖਰਾਂ ਨੂੰ
ਲਿਖਣ ਅਤੇ ਬੋਲਣ ਦਾ ਢੰਗ ਦੱਸਿਆ ਗਿਆ ਹੈ। ਇਸ ਦੇ ਹੇਠਾਂ ਬਣੀ ਪੈਡ ਉੱਤੇ ਬੱਚਾ ਉਂਗਲ ਦੀ ਛੋਹ ਰਾਹੀਂ
ਖ਼ੁਦ ਵੀ ਅੱਖਰ ਪਾਉਣ ਦਾ ਅਭਿਆਸ ਕਰ ਸਕਦਾ ਹੈ।
ਕਿਡਸ ਪੰਜਾਬੀ ਅਲਫਾਬੈਟ (Learn Kids Punjabi Alphabets)
ਇਸ ਐਪ ਰਾਹੀਂ ਬੱਚਿਆਂ ਨੂੰ ਮੋਬਾਈਲ ਦੀ ਸਕਰੀਨ 'ਤੇ ਉਂਗਲੀ ਦੀ ਛੋਹ ਰਾਹੀਂ ਪੰਜਾਬੀ ਅੱਖਰ ਗਿਆਨ ਦੇਣ ਦਾ ਉਪਰਾਲਾ
ਕੀਤਾ ਗਿਆ ਹੈ। ਦਿੱਖ ਪੱਖੋਂ ਇਹ ਬੇਹੱਦ ਖ਼ੂਬਸੂਰਤ ਐਪ ਹੈ। ਪਹਿਲੀ ਸਕਰੀਨ ਤੋਂ 'ਪਲੇਅ' ਬਟਨ 'ਤੇ ਟੱਚ ਕਰਦਿਆਂ ਹੀ ਮੁੱਖ ਪਾਠ ਖੁੱਲ ਜਾਂਦਾ ਹੈ। ਇਸ ਵਿਚ ਪੰਜਾਬੀ
ਵਰਨਮਾਲਾ ਅਤੇ ਉਨ੍ਹਾਂ ਤੋਂ ਪੈਣ ਵਾਲੇ ਸ਼ਬਦਾਂ ਦੀ ਇੱਕ-ਇੱਕ ਉਦਾਹਰਣ ਦਿੱਤੀ ਗਈ ਹੈ। ਪਹਿਲੇ ਅੱਖਰ
'ੳ' ਨੂੰ ਟੱਚ ਕਰਨ ਉਪਰੰਤ ਨਵੀਂ ਸਕਰੀਨ ਖੁੱਲ੍ਹਦੀ ਹੈ ਜਿਸ ਵਿਚ
ਉਸ ਅੱਖਰ ਨਾਲ ਸਬੰਧਿਤ ਪੈਣ ਵਾਲੇ ਅੱਖਰ ਨੂੰ ਦਿਖਾਇਆ ਗਿਆ ਹੈ। ਅਗਲੀ ਵਾਰ ਟੱਚ ਕਰਨ ਉਪਰੰਤ ਸ਼ਬਦ ਅਤੇ
ਉਸ ਦਾ ਉਚਾਰਨ ਸੁਣਾਈ ਦਿੰਦਾ ਹੈ। ਇੱਥੋਂ 'ਨੈਕਸਟ' ਬਟਨ ਦੀ ਮਦਦ ਨਾਲ ਅੱਖਰਾਂ ਦੇ ਉਚਾਰਨ ਨੂੰ ਅੱਖਰਾਂ ਸਮੇਤ ਸੁਣਿਆ
ਜਾ ਸਕਦਾ ਹੈ। ਇਸ ਐਪ ਬਾਰੇ ਨਾਂ ਤਾਂ ਐਪ ਸਟੋਰ 'ਤੇ ਢੁਕਵੀਂ ਜਾਣਕਾਰੀ ਦਿੱਤੀ ਗਈ ਹੈ ਤੇ ਨਾ ਹੀ ਕਈ ਅੱਖਰਾਂ
ਜਿਵੇਂ ਕਿ ਫ,ਯ, ਙ, ਞ ਦੇ ਸ਼ੁੱਧ ਉਚਾਰਨ 'ਤੇ ਕੋਈ ਧਿਆਨ ਦਿੱਤਾ ਗਿਆ ਹੈ। ਫਿਰ ਵੀ ਮੁਫ਼ਤ 'ਚ ਮਿਲਣ ਵਾਲੀ ਇਹ ਐਪ ਬੱਚਿਆਂ ਲਈ ਫਾਈਦੇਮੰਦ ਸਾਬਤ ਹੋ ਰਹੀ
ਹੈ।
ਪੰਜਾਬੀ ਸਵਰ (Punjabi Vowels)
ਇਸ ਐਪ ਰਾਹੀਂ ਪੰਜਾਬੀ ਸਵਰਾਂ ਦੀ ਬਣਤਰ ਅਤੇ ਵਰਤੋਂ ਬਾਰੇ ਜਾਣਕਾਰੀ
ਪ੍ਰਾਪਤ ਕਰ ਸਕਦੇ ਹੋ। ਇਹ ਐਪ ਪੰਜਾਬੀ ਸਵਰਾਂ ਨੂੰ ਲਿਖਣ ਦੇ ਨਾਲ-ਨਾਲ ਸੁਣਾਉਣ ਦਾ ਕੰਮ ਵੀ ਕਰਦੀ
ਹੈ। ਐਪ ਦੱਸਦੀ ਹੈ ਕਿ ਕੋਈ ਸਵਰ ਕਿਸੇ ਸ਼ਬਦ ਦੇ ਸ਼ੁਰੂ ਵਿਚ ਅਤੇ ਵਿਚਕਾਰ ਕਿਵੇਂ ਪੈਂਦਾ ਹੈ। ਇਸ ਵਿਚ
ਕਿਸੇ ਸਵਰ ਨੂੰ ਲਿਖਣ ਦਾ ਅਭਿਆਸ ਕਰਵਾਉਣ ਦੀ ਵਿਸ਼ੇਸ਼ ਸੁਵਿਧਾ ਹੈ। ਐਪ ਵਿਚ ਵੱਖ-ਵੱਖ ਸਵਰਾਂ ਨੂੰ ਉਦਾਹਰਣਾਂ
ਅਤੇ ਖ਼ੂਬਸੂਰਤ ਤਸਵੀਰਾਂ ਰਾਹੀਂ ਦਰਸਾਇਆ ਗਿਆ ਹੈ।
ਸਕਰੀਨ ਦੇ ਉੱਪਰ ਸੱਜੇ ਹੱਥ ਨਜ਼ਰ ਆਉਣ
ਵਾਲੇ ਮੋਰ ਨਾਂ ਦੇ ਲਿੰਕ ਰਾਹੀਂ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਬਾਰੇ ਸੰਖੇਪ ਜਾਣਕਾਰੀ ਦਿੱਤੀ
ਗਈ ਹੈ। ਇਸੇ ਤਰ੍ਹਾਂ ਉੱਪਰ ਦਿੱਤੇ ਕੁਇਜ਼ ਨਾ ਦੇ ਲਿੰਕ 'åੇ ਟੱਚ ਕਰਕੇ ਵਰਤੋਂਕਾਰ ਆਪਣੀ ਬੁੱਧੀ ਦੀ ਪਰਖ ਕਰ ਸਕਦਾ ਹੈ।
Dr C P Kamboj/Assistant
Professor/Punjabi Computer Help Centre/Punjabi University Patiala/Mobile No
9417455614/E-mail: cpk@pbi.ac.in/Website:
www.cpkamboj.com
ConversionConversion EmoticonEmoticon