26-7-18
ਗੂਗਲ ਨੇ ਅਨੁਵਾਦ, ਸਰਚ ਇੰਜਣ ਤੇ ਹੋਰਨਾਂ ਖੇਤਰਾਂ ਵਿਚ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ ਹੈ। ਗੂਗਲ ਦੇ 'ਗੂਗਲ ਹੈਂਡਰਾਈਟਿੰਗ ਇਨਪੁਟ' ਮੋਬਾਈਲ ਐਪ ਰਾਹੀਂ ਤੁਸੀਂ ਲਿਖ ਕੇ ਟਾਈਪ ਕਰ ਸਕਦੇ ਹੋ। ਇਹ ਟੂਲ ਇੱਕ ਤਰ੍ਹਾਂ ਦਾ ਕੀ-ਬੋਰਡ ਹੈ ਪਰ ਇਸ ਉੱਤੇ ਕੀ ਬੋਰਡ ਦੇ ਬਟਨਾਂ ਦੀ ਬਜਾਏ ਖ਼ਾਲੀ ਥਾਂ ਨਜ਼ਰ ਆਉਂਦੀ
ਹੈ। ਇਸ ਨੂੰ ਸਲੇਟ ਵਾਂਗ
ਲਿਖਣ ਲਈ ਵਰਤਿਆ ਜਾ ਸਕਦਾ ਹੈ। ਇਸ ਤੇ ਉਂਗਲ ਰਾਹੀਂ ਜਾਂ ਬਾਜ਼ਾਰ ਵਿਚੋਂ
ਮਿਲਣ ਵਾਲੀ ਇੱਕ ਵਿਸ਼ੇਸ਼ ਕਿਸਮ ਦੀ ਕਲਮ (ਸਟਾਈਲਸ) ਰਾਹੀਂ ਟਾਈਪ ਕੀਤਾ ਜਾਂਦਾ ਹੈ।
ਜਿਉਂ-ਜਿਉਂ ਤੁਸੀਂ ਅੱਖਰ ਅਤੇ ਅੱਖਰਾਂ ਨੂੰ ਜੋੜ
ਕੇ ਸ਼ਬਦ ਬਣਾਉਂਦੇ ਹੋ ਓਵੇਂ-ਓਵੇਂ ਇਹ ਐਪ ਉਸ ਨੂੰ ਟਾਈਪ ਕੀਤੇ ਸ਼ਬਦਾਂ ਨਾਲ ਮੇਲ ਕੇ ਸਕਰੀਨ ਉੱਤੇ ਦਿਖਾਉਂਦੀ
ਜਾਂਦੀ ਹੈ। ਇਹ ਐਪ ਉਨ੍ਹਾਂ ਲੋਕਾਂ ਲਈ ਇੱਕ ਜਾਦੂ
ਦੀ ਛੜੀ ਹੈ ਜੋ ਟਾਈਪ ਤਾਂ ਕਰਨਾ ਚਾਹੁੰਦੇ ਨੇ ਪਰ ਹੱਥ ਨਾਲ ਲਿਖਣ ਦੀ ਕਲਾ ਨਹੀਂ ਛੱਡਣਾ ਚਾਹੁੰਦੇ।
ConversionConversion EmoticonEmoticon