ਅੰਗਰੇਜ਼ੀ-ਪੰਜਾਬੀ ਕੋਸ਼ ਦੀ ਐਂਡਰਾਇਡ ਐਪ ਜਾਰੀ/Android based English-Punjabi Dictionary

ਪਲੇਅ ਸਟੋਰ ਦੇ ਸਿੱਧੇ ਲਿੰਕ 'ਤੇ ਜਾਣ ਲਈ ਇੱਥੇ ਕਲਿੱਕ ਕਰੋ
ਪਟਿਆਲਾ, 31 ਅਕਤੂਬਰ (ਪ ਪ):- ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਡਾ. ਬੀਐੱਸ ਘੁੰਮਣ ਨੇ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਪ੍ਰਕਾਸ਼ਿਤ ਸੱਤਵੇਂ ਸੰਸਕਰਨ ‘ਤੇ ਅਧਾਰਤ ਐਂਡਰਾਇਡ ਐਪ ਦਾ ਸੰਪੂਰਨ ਸੰਸਕਰਨ ਜਾਰੀ ਕੀਤਾ। ਡਾ. ਸੀ ਪੀ ਕੰਬੋਜ ਦੀ ਅਗਵਾਈ ਹੇਠ ਉਨ੍ਹਾਂ ਦੇ ਖੋਜ ਵਿਦਿਆਰਥੀ ਗੁਰਪ੍ਰੀਤ ਸਿੰਘ ਵੱਲੋਂ ਬਣਾਈ ਇਸ ਐਪ ਨੂੰ ਗੂਗਲ ਐਪ ਸਟੋਰ ‘ਤੇ ਇਸ ਲਿੰਕ ਰਾਹੀਂ ਪਹੁੰਚ ਕੇ ਮੁਫ਼ਤ ਵਿਚ ਡਾਊਨਲੋਡ ਕੀਤਾ ਜਾ ਸਕਦਾ ਹੈ। ਐਪ ਨੂੰ ਜਾਰੀ ਕਰਦਿਆਂ ਡਾ. ਘੁੰਮਣ ਨੇ ਕਿਹਾ ਕਿ ਇਸ ਐਪ ਰਾਹੀਂ ਪੰਜਾਬੀਆਂ ਨੂੰ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪੰਜਾਬ‍ੀ ਭਾਸ਼ਾ ਦੇ ਵਿਕਾਸ ਅਤੇ ਪ੍ਰਚਾਰ-ਪ੍ਰਸਾਰ ਲਈ ਵਚਨਬੱਧ ਹੈ ਤੇ ਭਵਿੱਖ ਵਿਚ ਅਜਿਹੀਆਂ ਹੋਰ ਐਪਜ਼ ਵੀ ਤਿਆਰ ਕਰਵਾਏਗੀ। ਕੰਪਿਊਟਰ ਲੇਖਕ ਡਾ. ਕੰਬੋਜ ਨੇ ਦੱਸਿਆ ਕਿ ਐਪ ਵਿਚ 37 ਹਜ਼ਾਰ ਤੋਂ ਵੱਧ ਅੰਗਰੇਜ਼ੀ ਦੇ ਸ਼ਬਦ ਉਨ੍ਹਾਂ ਦੇ ਪੰਜਾਬੀ ਅਰਥਾਂ ਸਮੇਤ ਸ਼ਾਮਿਲ ਹਨ। ਐਪ ਵਿਚ ਉੱਚ ਦਰਜੇ ਦੀ ਸਰਚ ਤਕਨਾਲੋਜੀ ਵਰਤੀ ਗਈ ਹੈ। ਲੱਭੇ ਜਾਣ ਵਾਲੇ ਸ਼ਬਦਾਂ ਦੇ ਅਰਥਾਂ ਨਾਲ ਉਚਾਰਨ ਢੰਗ, ਸ਼ਬਦ-ਬੋਲ ਸੁਵਿਧਾ, ਬੁੱਕ-ਮਾਰਕ ਤੇ ਸਹਾਇਕ ਫਾਈਲਾਂ ਨੂੰ ਡਾਊਨਲੋਡ ਕਰਨ ਦੀ ਸਹੂਲਤ ਹੈ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਜੀਐੱਸ ਬਤਰਾ, ਰਜਿਸਟਰਾਰ ਡਾ. ਐੱਮਐੱਸ ਨਿੱਝਰ, ਡੀਨ ਭਾਸ਼ਾਵਾਂ ਡਾ. ਅੰਮ੍ਰਿਤਪਾਲ ਕੌਰ, ਡੀਨ ਰਿਸਰਚ ਡਾ. ਜਸਪਾਲ ਕੌਰ, ਕੋਆਰਡੀਨੇਟਰ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਡਾ. ਦੇਵਿੰਦਰ ਸਿੰਘ, ਮੁਖੀ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਡਾ. ਸੁਮਨਪ੍ਰੀਤ ਕੌਰ ਹਾਜ਼ਰ ਸਨ।

Patiala varsity releases app on English-Punjabi dictionary
Tribune News Service
Patiala, October 31
Punjabi University Vice-Chancellor Prof BS Ghuman on Wednesday released a mobile application on English-Punjabi dictionary prepared by a student of the Department of Linguistics and Punjabi Studies of the university.
An official said the application, which had been prepared by Gurpreet Singh, could be downloaded from Google Play Store for free. More than 37,000 English words had been given along with their definitions in Punjabi in the application, the official said.
Ghuman said the university was going all out to promote Punjabi language in the region. Dr CP Kamboj from the Department of Linguistics and Punjabi Studies said, “The application uses high-level search technology. The words and their definitions come along with their pronunciation, which could be bookmarked for later use and reference.”




Android based English to Punjabi dictionary App released
Patiala, 1st November (PC):- The vice Chancellor of Punjabi University, Patiala Dr. BS Ghuman released Android based English to Punjabi dictionary App which is based on seventh printed version of Linguistics and Punjabi Lexicography deptt. Dr. C P Kamboj guided Gurpreet Singh research scholar to develop this app. This App can be downloaded free from Google Play Store link goo.gl/dg5jPu. Dr Ghuman said this app is very beneficial for Punjabi community and our university. He also said that our university is committed to fulfil the mandate of Punjabi language development and will encourage our Punjabi Computing team to develop more apps. At this occasion principal investigator of this project Dr. Kamboj said that this app contains more than 37000 English words along with their Punjabi meanings, grammatical information, pronunciation, audio pronunciation, advanced search, adding bookmarks and downloading facility for related PDF files. At this occasion Dean Academic Affair Dr. GS Batra, Registrar Dr. MS Nijher, Dean Languages Dr Amritpal Kaur, Dean Research Dr. Jaspal Kaur, Head, deptt. of Linguistics Dr. Sumanpreet Kaur, Coordinator Punjabi Computer Help Centre Dr. Devinder Singh were present.
===========
App Discription
* Install Android (Mobile Phone) based English to Punjabi dictionary App for offline (not www) use.

* English to Punjabi dictionary (full version a to z words) is based on seventh printed (book) version of Linguistics and Punjabi Lexicography deptt.

* Eng-Pbi (#best kosh App) apk (software not for iphone/apple/windows) can be downloaded free.

* Dictionary app contains more than 37000 English words along with their Punjabi meanings, grammatical information, syllabic structure, audio pronunciation, advanced search, adding bookmarks and downloading facility for related PDF files.
------------------
* ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਪ੍ਰਕਾਸ਼ਿਤ ਸੱਤਵੇਂ (ਕਿਤਾਬ/ਪੁਸਤਕ) ਸੰਸਕਰਨ (ਸੰਪ. ਡਾ. ਜੋਗਾ ਸਿੰਘ) ‘ਤੇ ਅਧਾਰਤ ਐਂਡਰਾਇਡ ਐਪ ਦਾ ਸੰਪੂਰਨ ਸੰਸਕਰਨ ਹੈ।
* ਇਸ ਮੋਬਾਈਲ ਐਪ (ਬਿਹਤਰੀਨ ਆਫਲਾਈਨ/ਔਫ-ਲਾਈਨ ਏਪੀਕੇ) ਵਿਚ 37000 ਤੋਂ ਵੱਧ ਸ਼ਬਦ ਅਰਥਾਂ ਸਮੇਤ ਸ਼ਾਮਿਲ ਹਨ।
* ਇਸ ਸੰਪੂਰਨ ਐਪ ਸੰਸਕਰਨ ਵਿਚ ਅੰਗਰੇਜ਼ੀ ਦੇ ਸ਼ਬਦਾਂ ਨੂੰ ਪੰਜਾਬੀ ਉਚਾਰ-ਖੰਡ ਸੀਮਾ ਸਹਿਤ ਦਿਖਾਇਆ ਗਿਆ ਹੈ।
* ਅੰਗਰੇਜ਼ੀ ਸ਼ਬਦ ਉਚਾਰਨ ਸਮੇਤ (ਸਪੀਕਰ ਦੇ ਬਟਨ ਨੂੰ ਦੱਬਣ ਨਾਲ ਉਚਾਰਨ ਸੁਣਿਆ ਜਾ ਸਕਦਾ ਹੈ)।
* ਅਰਥਾਂ ਨੂੰ ਵਿਆਕਰਨਕ ਜਾਣਕਾਰੀ ਸਮੇਤ ਸ਼ਾਮਿਲ ਕੀਤਾ ਗਿਆ ਹੈ।
* ਬੁੱਕਮਾਰਕ ਲਾਉਣ ਤੇ ਸਾਂਝਾ ਕਰਨ ਦੀ ਵਿਵਸਥਾ ਸ਼ੁਮਾਰ ਹੈ।
* ਉਚਾਰਨ ਕੁੰਜੀ, ਸੰਖੇਪ ਚਿੰਨ੍ਹ ਅਤੇ ਮਾਪ-ਤੋਲ ਬਾਰੇ ਜਾਣਕਾਰੀ ਦਾ ਪੀਡੀਐਫ ਰੂਪ ਡਾਊਨਲੋਡ ਕੀਤਾ ਜਾ ਸਕਦਾ ਹੈ।
* ਐਪ ਵਿਚ ਉੱਚ ਦਰਜੇ ਦੀ ਸਰਚ ਤਕਨਾਲੋਜੀ ਵਰਤੀ ਗਈ ਹੈ
http://punjabiuniversity.ac.in/
http://punjabicomputer.com/
http://www.cpkamboj.com/2018/10/android-based-english-punjabi-dictionary.html


...........................................................................................................................................

Previous
Next Post »