ਪੰਜਾਬੀ ਲਿਪੀਕਾਰ ਕੀ-ਬੋਰਡ ਐਪ ਇੱਕ ਅਜਿਹੀ ਐਪ ਹੈ ਜਿਸ ਦੀ
ਮਦਦ ਨਾਲ ਤੁਸੀਂ ਬੋਲ ਕੇ ਟਾਈਪ ਕਰ ਸਕਦੇ ਹੋ। ਇਸ ਨਵੀਂ ਤਕਨਾਲੋਜੀ ਰਾਹੀਂ ਕੀ-ਬੋਰਡ ਤੋਂ ਬਿਨਾਂ ਹੀ ਟਾਈਪ ਕਰਨਾ ਸੰਭਵ ਹੈ। ਇਹ ਐਪ ‘ਐਪ ਸਟੋਰ’ ਉੱਤੇ ਮੁਫ਼ਤ ਉਪਲਬਧ ਹੈ। ਜਿਵੇਂ-ਜਿਵੇਂ ਤੁਸੀਂ ਬੋਲਦੇ ਜਾਂਦੇ ਹੋ ਸਮਾਰਟ ਫ਼ੋਨ ਤੁਹਾਨੂੰ ਸੁਣ ਕੇ ਟਾਈਪ ਕਰਦਾ ਜਾਂਦਾ ਹੈ। ਅਜਿਹਾ ਕਰਨ ਲਈ ਕੋਈ ਵੱਖਰੀ ਟਾਈਪਿੰਗ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ ਤੇ ਨਾ ਹੀ ਕੋਈ ਓਟੀਜੀ ਕੇਬਲ ਦਾ ਝੰਜਟ ਹੈ ਸਗੋਂ ਸਿੱਧਾ ਐਪ ਸਟੋਰ ਤੇ ਜਾਓ ਤੇ ਉੱਥੋਂ ਪੰਜਾਬੀ ਲਿਪੀਕਾਰ ਕੀ-ਬੋਰਡ ਮੁਫ਼ਤ ਵਿਚ ਡਾਊਨਲੋਡ ਕਰੋ।
ਇਸ ਕੀ-ਬੋਰਡ ਨੂੰ ਵਰਤਣ ਵਾਲਿਆਂ ਦੀ ਗਿਣਤੀ ਲੱਖਾਂ
ਵਿਚ ਹੈ। ਤੁਸੀਂ ਵੀ ਇਸ ਐਪ ਦਾ ਫ਼ਾਇਦਾ ਲੈ ਕੇ ਆਪਣੀ ਮਾਤ ਭਾਸ਼ਾ ਪੰਜਾਬੀ ਵਿਚ ਟਾਈਪ
ਕਰ ਸਕਦੇ ਹੋ। ਇਸ ਐਪ ਵਿਚ ਕੁੱਝ ਖ਼ਾਮੀਆਂ ਵੀ ਹਨ ਜੋ ਸਮਾਂ ਪਾ ਕੇ ਠੀਕ ਕੀਤੀਆਂ ਜਾ ਸਕਦੀਆਂ
ਹਨ।
ਪਹਿਲੀ ਖ਼ਾਮੀ ਇਹ ਹੈ ਕਿ ਇਸ ਵਿਚ ਵਾਰ-ਵਾਰ ਇਸ਼ਤਿਹਾਰ ਆ ਜਾਂਦੇ ਹਨ ਜਿਨ੍ਹਾਂ ਨੂੰ ਬੰਦ ਕਰਨਾ ਪੈਂਦਾ ਹੈ ਤੇ ਇਸ ਨਾਲ ਟਾਈਪਿੰਗ ਵਾਲੇ ਕੰਮ ਵਿਚ ਵਿਘਨ ਪੈਂਦਾ ਹੈ। ਐਪ ਵਿਚ ਦੱਸੇ ਅਨੁਸਾਰ ਤੁਸੀਂ ਇਨ੍ਹਾਂ ਇਸ਼ਤਿਹਾਰਾਂ ਨੂੰ ਬੰਦ ਵੀ ਕਰ ਸਕਦੇ
ਹੋ ਪਰ ਇਸ ਲਈ ਤੁਹਾਨੂੰ ਆਨਲਾਈਨ ਦੋ ਕੁ ਸੌ ਰੁਪਏ ਫ਼ੀਸ ਭਰਨੀ ਪਵੇਗੀ। ਇਹ ਆਪਸ਼ਨ ਤੁਹਾਨੂੰ ਸਵਾਲੀਆ ਚਿੰਨ੍ਹ ਉੱਤੇ ਟੱਚ ਕਰਕੇ 'ਡਿਸੇਬਲ ਐਡ' ਰਾਹੀਂ ਮਿਲੇਗੀ।
ਐਪ ਵਿਚ ਟਾਈਪ ਕਰਨ ਦਾ ਸਮਾਂ ਵੀ ਸੀਮਤ ਹੈ। ਪੰਦਰਾਂ ਕੁ ਸੈਕੰਡ ਬਾਅਦ ਐਪ ਆਪਣੇ ਆਪ ਬੰਦ ਹੋ ਜਾਂਦੀ ਹੈ ਤੇ ਤੁਹਾਨੂੰ ਦੁਬਾਰਾ ਮਾਈਕਰੋਫ਼ੋਨ ਵਾਲਾ ਬਟਨ ਦੱਬ ਕੇ
ਕੰਮ ਸ਼ੁਰੂ ਕਰਨਾ ਪੈਂਦਾ ਹੈ। ਫਿਰ ਵੀ ਮੁਫ਼ਤ ਵਿਚ ਇੰਨੀ ਉੱਚ ਦਰਜੇ ਦੀ
ਤਕਨਾਲੋਜੀ ਉਪਲਬਧ ਹੋਣਾ ਬਹੁਤ ਵੱਡੀ ਗੱਲ ਹੈ। ਸਾਨੂੰ ਇਸ ਖੋਜ ਦਾ ਵੱਧ ਤੋਂ ਵੱਧ ਲਾਭ
ਲੈਣਾ ਚਾਹੀਦਾ ਹੈ।
ConversionConversion EmoticonEmoticon