ਕਈ ਵਾਰ ਜਦੋਂ ਅਸੀਂ ਕੋਈ ਆਨਲਾਈਨ ਫਾਰਮ ਭਰਨਾ ਹੁੰਦਾ ਹੈ ਤਾਂ ਉਸ ਵੈੱਬਸਾਈਟ ਉੱਤੇ ਆਪਣੀ ਫ਼ੋਟੋ
ਅਤੇ ਦਸਤਖ਼ਤ ਅਪਲੋਡ ਕਰਨ ਦੀ ਹਦਾਇਤ ਆਉਂਦੀ ਹੈ। ਸਾਡੀ ਫ਼ੋਟੋ ਵੱਡੇ ਆਕਾਰ ਦੀ ਹੋਣ ਕਾਰਨ ਇਹ ਸਮੱਸਿਆ
ਆਉਂਦੀ ਹੈ।
ਇਹ ਤਾਂ ਸਭ ਨੂੰ ਪਤਾ ਹੈ ਕਿ ਅਸੀਂ ਆਪਣੇ ਦਸਤਖ਼ਤ ਅਤੇ ਫ਼ੋਟੋ ਨੂੰ ਸਕੈਨ ਕਰਕੇ ਜੇਪੀਜੀ ਰੂਪ ਵਿਚ
ਬਦਲਦੇ ਹਾਂ। ਇਸ ਫ਼ੋਟੋ ਨੂੰ ਅਪਲੋਡ ਕਰਨ ਸਮੇਂ ਆਉਣ
ਵਾਲੀ ਸਮੱਸਿਆ ਬਾਰੇ ਵੀ ਅਸੀਂ ਸਾਰੇ ਜਾਣੂੰ ਹਾਂ। ਪਰ ਸਾਡੇ ਵਿਚੋਂ ਬਹੁਤ ਘੱਟ ਵਰਤੋਂਕਾਰਾਂ
ਨੂੰ ਇਹ ਪਤਾ ਹੈ ਕਿ ਕਿਸੇ ਫ਼ੋਟੋ ਨੂੰ ਕਿਵੇਂ ਸੌਖੇ ਢੰਗ ਨਾਲ ਛੋਟਾ ਆਕਾਰ ਦਿੱਤਾ ਜਾ ਸਕਦਾ ਹੈ। ਆਓ ਇਸ ਬਾਰੇ ਜਾਣੀਏ।
ਸਭ ਤੋਂ ਪਹਿਲਾਂ ਆਪਣੀ ਫ਼ੋਟੋ ਉੱਤੇ ਰਾਈਟ ਕਲਿੱਕ ਕਰਕੇ ‘ਓਪਨ ਵਿਦ’ ਆਪਸ਼ਨ ਲਓ। ਇੱਕ ‘ਡਰਾਪ ਡਾਊਨ’ ਮੀਨੂ ਖੁੱਲ੍ਹੇਗਾ। ਇਸ ਮੀਨੂ ਵਿਚੋਂ ਪੇਂਟ ਦੀ ਚੋਣ ਕਰੋ। ਹੁਣ ਪੇਟ ਦੇ ‘ਹੋਮ’ ਟੈਬ ਵਿਚੋਂ ਰੀ-ਸਾਈਜ਼ ਆਪਸ਼ਨ ਲਓ। ਇੱਥੋਂ ਹੁਣ ‘ਪਰਸੈਂਟੇਜ’ ਦੀ ਚੋਣ ਕਰੋ। ਸੌ ਫ਼ੀਸਦੀ ਦੀ ਥਾਂ ਤੇ ਪੰਜਾਹ ਜਾਂ ਇਸ ਤੋਂ ਵੀ ਘੱਟ ਸੈੱਟ ਕਰਕੇ ਤੇ
‘ਓਕੇ’ ਕਰੋ। ਫ਼ੋਟੋ ਛੋਟੀ ਹੋ ਜਾਵੇਗੀ ਇਸ ਨੂੰ ਸੇਵ
ਕਰੋ ਤੇ ਦੁਬਾਰਾ ਅਪਲੋਡ ਕਰੋ। ਇਸ ਤਰ੍ਹਾਂ ਅਸੀਂ ਬੜੇ ਆਸਾਨ ਤਰੀਕੇ ਨਾਲ
ਕਿਸੇ ਫ਼ੋਟੋ ਦਾ ਆਕਾਰ ਛੋਟਾ ਕਰ ਸਕਦੇ ਹਾਂ।
ConversionConversion EmoticonEmoticon