ਨਵਾਂ ਸਾਈਬਰ ਡੇਟਾ ਦੁਰਵਰਤੋਂ ਰੋਕੂ ਕਾਨੂੰਨ

ਨਵੇਂ ਸਾਈਬਰ ਡੇਟਾ ਦੁਰਵਰਤੋਂ ਰੋਕੂ ਕਾਨੂੰਨ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਆਪਣੇ ਵਰਤੋਂਕਾਰਾਂ ਨੂੰ ਇਕ ਸ਼ਕਤੀਸ਼ਾਲੀ ਟੂਲ ਜਾਂ ਵਿਕਲਪ ਮੁਹੱਈਆ ਕਰਵਾਉਣਗੀਆਂ, ਜਿਸ ਤਹਿਤ ਵਰਤੋਂਕਾਰ ਆਪਣੇ ਡੇਟਾ ਦੀ ਖ਼ੁਦ ਨਿਗਰਾਨੀ ਕਰਨ ਦੇ ਕਾਬਿਲ ਬਣ ਜਾਵੇਗਾ। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਅਤੇ ਵਰਤੋਂਕਾਰਾਂ ਦਰਮਿਆਨ ਪੈਦਾ ਹੋਈ ਬੇਭਰੋਸਗੀ ਦੂਰ ਕਰਨ ਲਈ ਇਕ ਨਿਗਰਾਨ ਅਥਾਰਿਟੀ ਵੀ ਬਣਾਈ ਗਈ ਹੈ। ਦੂਜੇ ਪਾਸੇ ਗੂਗਲ, ਫੇਸਬੁੱਕ ਤੇ ਹੋਰ ਕੰਪਨਆਂ ਨੇ ਇਸ  ਕਾਨੂੰਨ ਦਾ ਸਮਰਥਨ ਕੀਤਾ ਹੈ। ਫੇਸਬੁੱਕ ਦਾ ਕਹਿਣਾ ਹੈ ਕਿ ਉਸ ਨੇ ਵਰਤੋਂਕਾਰਾਂ ਦੀਆਂ ਪਿਛਲੀਆਂ ਗਤੀਵਿਧੀਆਂ ਦਾ ਖੁਰਾ ਖੋਜ ਮਿਟਾਉਣ ਲਈ ‘ਕਲੀਅਰ ਹਿਸਟਰੀ’ ਦਾ ਵਿਕਲਪ ਪਾ ਦਿੱਤਾ ਹੈ। ਗੂਗਲ ਦਾ ਕਹਿਣਾ ਹੈ ਕਿ ਉਹ ਪਿਛਲੇ ਡੇਢ ਸਾਲ ਤੋਂ ਵਰਤੋਂਕਾਰਾਂ ਦੀ ਡਾਟਾ ਸੁਰੱਖਿਆ ਲਈ ਯਤਨ ਕਰ ਰਿਹਾ ਹੈ। ਫ਼ਿਲਹਾਲ ਦੋ ਵਰਤੋਂਕਾਰਾਂ ਨੇ ਕਾਨੂੰਨ ਲਾਗੂ ਹੋਣ ਤੋਂ ਅਗਲੇ ਹੀ ਦਿਨ ਗੂਗਲ ਅਤੇ ਫੇਸਬੁਕ ਉੱਤੇ ਮੁਕੱਦਮਾ ਪਾ ਦਿੱਤਾ ਹੈ। ਜੇ ਵਰਤੋਂਕਾਰਾਂ ਦੀ ਕਾਨੂੰਨੀ ਤੌਰ ’ਤੇ ਜਿੱਤ ਹੋ ਜਾਂਦੀ ਹੈ ਤਾਂ ਕੰਪਨੀਆਂ ਨੂੰ ਅਰਬਾਂ ਰੁਪਏ ਦਾ ਜੁਰਮਾਨਾ ਤਾਰਨਾ ਪੈ ਸਕਦਾ ਹੈ।
‘ਨੋਏਬ’ ਦੇ ਮੁਖੀ ਮੈਕਸ ਸ਼੍ਰੀਮ ਦਾ ਕਹਿਣਾ ਹੈ  ਕਿ ਵੈੱਬਸਾਈਟ ਜਾਂ ਐਪ ’ਤੇ ਅੱਗੇ ਵਧਣ ਸਮੇਂ ਚੋਣ ਲਈ ਸਿਰਫ਼ ‘ਅਕਸੈਪਟ’ ਦਾ ਆਪਸ਼ਨ ਹੋਣਾ ਆਪਣੇ-ਆਪ ਵਿੱਚ ਬਹੁਤ ਵੱਡਾ ਅਪਰਾਧ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਯੂਰੋਪੀ ਨਾਗਰਿਕਾਂ ਨੂੰ ਕੰਪਨੀਆਂ ਦੇ ਡੇਟਾਬੇਸ ਵਿੱੱਚ ਨਸ਼ਰ ਹੋਏ ਆਪਣੇ ਡੇਟਾ ਨੂੰ ਵੇਖਣ ਅਤੇ ਉਸ ਨੂੰ ਡਿਲੀਟ ਕਰਨ ਦਾ ਪੂਰਨ ਅਧਿਕਾਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਕੰਪਨੀ ਜਾਣ-ਬੁੱਝ ਕੇ ਅਣਦੇਖੀ ਕਰਦੀ ਹੈ ਤਾਂ ਉਸ ਨੂੰ ਮੋਟਾ ਜੁਰਮਾਨਾ ਕੀਤਾ ਜਾਵੇਗਾ।
Previous
Next Post »