ਆਨ-ਲਾਈਨ ਵਸਤਾਂ ਖਰੀਦਣ ਸਮੇਂ ਸਾਵਧਾਨ ਰਹਿਣ ਦੀ ਲੋੜ

ਜ਼ਮਾਨੇ ਦੇ ਬਦਲਾਅ ਨਾਲ ਚੀਜ਼ਾਂ ਦੀ ਆਨ-ਲਾਈਨ ਖ਼ਰੀਦੋ-ਫ਼ਰੋਖ਼ਤ ਕਰਨਾ ਸਾਡੀ ਮਜਬੂਰੀ ਬਣ ਚੁੱਕਾ ਹੈ। ਸੁਚੱਜੇ ਸਾਈਬਰ ਨਾਗਰਿਕ ਬਣਨ ਲਈ ਸਾਨੂੰ ਕੁੱਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਿਵੇਂ ਕਿ-
  • ਈ-ਮੇਲ, ਫ਼ੋਨ, ਵਟਸਐਪ ਸੰਦੇਸ਼ ਆਦਿ ਰਾਹੀਂ ਪ੍ਰਾਪਤ ਹੋਏ ਲਾਟਰੀ ਜਾਂ ਲੱਕੀ ਵਿਨਰ ਸੰਦੇਸ਼ ਝੂਠੇ ਹੁੰਦੇ ਹਨ।
  • ਜੇ ਕੋਈ ਠੱਗ ਲਾਟਰੀ ਦੇ ਪੈਸੇ ਦੇਣ ਤੋਂ ਪਹਿਲਾਂ ਆਪਣੇ ਬੈਂਕ ਖਾਤੇ ਵਿਚ ਕੁੱਝ ਰਾਸ਼ੀ ਪਾਉਣ ਦੀ ਪੇਸ਼ਕਸ਼ ਕਰੇ ਤਾਂ ਚੁਕੰਨੇ ਹੋ ਜਾਓ। ਇੱਥੇ ਲੈਣੇ ਦੇ ਦੇਣੇ ਪੈ ਸਕਦੇ ਹਨ।
  • ਅਜੋਕੇ ਘੋਰ ਕਲਯੁਗ ਵਿਚ ਤੁਹਾਨੂੰ ਤੁਹਾਡੀ ਮਿਹਨਤ ਦੀ ਸਹੀ ਕੀਮਤ ਮਿਲ ਜਾਵੇ ਤਾਂ ਬਹੁਤ ਵੱਡੀ ਗੱਲ ਹੈ। ਅਜਿਹੇ ਵਿਚ ਤੁਹਾਨੂੰ ਘਰ ਬੈਠਿਆਂ ਕੋਈ ਲਾਟਰੀ ਕੱਢਣ ਦੀ ਗੱਲ ਕਰੇ, ਸੰਭਵ ਨਹੀਂ ਹੈ।
  • ਲਾਟਰੀਆਂ ਦੀ ਬਜਾਏ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ’ਤੇ ਵਿਸ਼ਵਾਸ ਕਰੋ।
  • ਫਿਰੋਤੀਆਂ ’ਤੇ ਪਲਨ ਵਾਲੇ ਠੱਗੂ ਕਾਰੋਬਾਰੀਆਂ ਦਾ ਪਰਦਾਫਾਸ਼ ਕਰਨ ਲਈ, ਉਨ੍ਹਾਂ ਵਿਰੁੱਧ ਸ਼ਿਕਾਇਤ ਲਿਖਵਾ ਕੇ ਯੋਗਦਾਨ ਪਾਓ।
  • ਔਰਤਾਂ ਭਾਵੁਕ ਹੋ ਕੇ ਅਜਿਹੇ ਠਗਾਂ ਦੇ ਝਾਂਸੇ ਵਿਚ ਨਾ ਫਸਣ।
  • ਆਨ-ਲਾਈਨ ਆਰਡਰ ਕਰਨ ਸਮੇਂ ਪਹਿਲਾਂ ਹੀ ਪਤਾ ਲਗਾ ਲਓ ਕਿ ਉਨ੍ਹਾਂ ਦੀ ਲੱਕੀ ਵਿਨਰ ਚੁਣਨ ਜਾਂ ਲਾਟਰੀ ਕੱਢਣ ਦੀ ਕੋਈ ਯੋਜਨਾ ਹੈ ਜਾਂ ਨਹੀਂ?
Previous
Next Post »