ਫੋਟੋ ਰੂਪ ਨੂੰ ਬਦਲੋ ਟਾਈਪ ਰੂਪ ਵਿਚ/Punjabi OCR


ਦੋਸਤੋਕਈ ਵਾਰ ਸਾਡੀ ਕਿਸੇ ਕਿਤਾਬਲੇਖ ਜਾਂ ਦਸਤਾਵੇਜ਼ ਦੀ ਸੌਫ਼ਟ-ਕਾਪੀ ਗੁੰਮ ਜਾਵੇ ਤਾਂ ਅਸੀਂ ਪ੍ਰੇਸ਼ਾਨ ਹੋ ਜਾਂਦੇ ਹਾਂ। ਉਸ ਕੰਮ ਨੂੰ ਦੁਬਾਰਾ ਟਾਈਪ ਕਰਨ ਦੇ ਝੰਜਟ ਕਾਰਨ ਪ੍ਰੇਸ਼ਾਨੀ ਹੋਣੀ ਸੁਭਾਵਿਕ ਹੀ ਹੈ। ਅਸੀਂ ਆਪਣੇ ਪੁਰਾਣੇ ਦਸਤਾਵੇਜ਼ ਨੂੰ ਸੋਧ ਕੇ ਦੁਬਾਰਾ ਪ੍ਰਿੰਟ ਜਾਂ ਪ੍ਰਕਾਸ਼ਿਤ ਕਰਨਾ ਚਾਹੁੰਦੇ ਹਾਂ ਪਰ ਸਾਡੇ ਕੋਲ ਤਾਂ ਉਸ ਦਾ ਹਾਰਡ (ਛਪਿਆਰੂਪ ਹੀ ਹੈ। ਇਕ ਆਮ ਪਾਠਕ ਲਈ ਇਕੋ-ਇਕ ਵਿਕਲਪ ਬਚਦਾ ਹੈ ਕਿ ਉਸ ਨੂੰ ਦੁਬਾਰਾ ਟਾਈਪ ਕਰ ਲਿਆ ਜਾਵੇ ਪਰ ਜੇਕਰ ਕੋਈ ਸੌਫ਼ਟਵੇਅਰ ਬਿਨਾਂ ਟਾਈਪ ਕੀਤਿਆਂ ਤੁਹਾਡਾ ਕੰਮ ਕਰ ਦੇਵੇ ਤਾਂ ਕਿਵੇਂ ਰਹੇਗਾਚੰਗਾ ਲੱਗੇਗਾ ਨਾ!
ਦੋਸਤੋਅਜਿਹਾ ਹੀ ਕ੍ਰਿਸ਼ਮਾ ਕਰ ਵਿਖਾਇਆ ਹੈ ਇਕ ਆਪਟੀਕਲ ਕਰੈਕਟਰ ਰਿਕੋਗਨੀਸ਼ਨ (OCR) ਨਾਂ ਦੇ ਸੌਫ਼ਟਵੇਅਰ ਨੇ। ਇਹ ਸੌਫ਼ਟਵੇਅਰ ਸਕੈਨ ਜਾਂ ਫੋਟੋ ਰੂਪ ਵਾਲੇ ਮੈਟਰ ਨੂੰ ਟਾਈਪ ਰੂਪ ਵਿਚ ਬਾਖ਼ੂਬੀ ਬਦਲਣ ਦੀ ਮੁਹਾਰਤ ਰੱਖਦਾ ਹੈ
ਆਓ ਹੁਣ ਜਾਣਦੇ ਹਾਂ ਕਿ ਇਹ ਸੌਫ਼ਟਵੇਅਰ ਕਿੱਥੋਂ ਲਿਆ ਜਾਵੇ ਤੇ ਕਿਵੇਂ ਚਲਾਇਆ ਜਾਵੇ। ਪੰਜਾਬੀ ਯੂਨੀਵਰਸਿਟੀਪਟਿਆਲਾ ਵੱਲੋਂ ਤਿਆਰ ਕੀਤੇ ‘ਅੱਖਰ-2016’ ਨਾਂ ਦੇ ਵਰਡ ਪ੍ਰੋਸੈੱਸਰ ਵਿਚ ਓਸੀਆਰ ਦੀ ਸਹੂਲਤ ਹੈ। ਇਹ ਹੋਰਨਾਂ ਭਾਰਤੀ ਭਾਸ਼ਾਵਾਂ ਦੇ ਮੁਕਾਬਲੇ ਸਭ ਤੋਂ ਵੱਧ ਗੁਣਵੱਤਾ ਨਾਲ ਕੰਮ ਕਰ ਸਕਦਾ ਹੈ
ਧਿਔਨ ਰਹੇ ਇਹ ਸਿਰਫ਼ ਕੰਪਿਊਟਰ ’ਤੇ ਹੀ ਚੱਲਣ ਵਾਲਾ ਸੌਫ਼ਟਵੇਅਰ ਹੈ ਜਿਸ ਨੂੰ ਵੈੱਬਸਾਈਟ akhariwp.com ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਦੀ ਵਰਤੋਂ ਬਿਲਕੁਲ ਮੁਫ਼ਤ ਹੈ ਤੇ ਇਸ ਰਾਹੀਂ ਤੁਸੀਂ ਵੱਡੀਆਂ-ਵੱਡੀਆਂ ਕਿਤਾਬਾਂ ਦੇ ਸਕੈਨ ਕੀਤੇ ਪੰਨਿਆਂ ਨੂੰ ਟਾਈਪ ਕਰਵਾ ਸਕਦੇ ਹੋ
ਉੱਤੇ ਦੱਸੇ ਅਨੁਸਾਰ ‘ਅੱਖਰ-2016’ ਨੂੰ ਡਾਊਨਲੋਡ ਕਰਨ ਉਪਰੰਤ ਇੰਸਟਾਲ ਕਰ ਲਓ। ਅੱਖਰ ਦੀ ਸਕਰੀਨ ਨਵੇਂ ਐੱਮਐੱਸ ਵਰਡ ਦੀ ਤਰ੍ਹਾਂ ਖੁੱਲ੍ਹੇਗੀ। ਉਤਲੇ ਪਾਸੇ ਟੈਬ ਬਾਰ ਨਜ਼ਰ ਆਵੇਗੀ। ਇੱਥੋਂ ਲੈਂਗੂਏਜ ਟੂਲ (Language Tool) ਦੀ ਚੋਣ ਕਰਕੇ (ਹੇਠਾਂਰੀਬਨ ਤੋਂ ਆਪਟੀਕਲ ਕਰੈਕਟਰ ਰਿਕੋਗਨੀਸ਼ਨ ਵਾਲੇ ਬਟਣ ’ਤੇ ਕਲਿੱਕ ਕਰੋ। ਇੱਥੇ ਗੁਰਮੁਖੀ ਤੇ ਅੰਗਰੇਜ਼ੀ ਓਸੀਆਰ ਚੁਣੋ। ਇਕ ਸਨੇਹਾ ਆਵੇਗਾ ਉਸ ਨੂੰ ਪੜ੍ਹ ਕੇ ਅੱਗੇ ਵਧੋ। ਹੁਣ ਨਵੀਂ ਸਕਰੀਨ ਤੋਂ ਐਡ ਫਾਈਲ (Add File) ਜਾਂ ਐਡ ਫੋਲਡਰ ’ਤੇ ਕਲਿੱਕ ਕਰੋ। ਧਿਔਨ ਰਹੇ ਕਿ ਜੇ ਤੁਸੀਂ ਕਈ ਪੇਜ ਇਕੱਠੇ ਸਕੈਨ ਕਰਨੇ ਹਨ ਤੇ ਉਹ ਇਕ ਹੀ ਫੋਲਡਰ ਵਿਚ ਪਏ ਹਨ ਤਾਂ ‘ਐਡ ਫੋਲਡਰ’ ਆਪਸ਼ਨ ਹੀ ਲਈ ਜਾਵੇਗੀ। ਇਕੱਲੀ ਫਾਈਲ ਨੂੰ ਟਾਈਪ ਰੂਪ ਵਿਚ ਬਦਲਣ ਲਈ ‘ਐਡ ਫਾਈਲ’ ਚੁਣਿਆ ਜਾਵੇ
ਹੁਣ ਇਹ ਜਾਣਨਾ ਵੀ ਬੜਾ ਜ਼ਰੂਰੀ ਹੈ ਕਿ ਓਸੀਆਰ ਚਾਲੂ ਕਰਨ ਤੋਂ ਪਹਿਲਾਂ ਕਿਹੜੀ-ਕਿਹੜੀ ਤਿਆਰੀ ਕੀਤੀ ਜਾਵੇ। ਸਭ ਤੋਂ ਪਹਿਲਾਂ ਦਸਤਾਵੇਜ਼ ਨੂੰ ਸਕੈਨਰ ਨਾਲ ਸਕੈਨ ਕਰ ਲਿਆ ਜਾਵੇ। ਯਾਦ ਰਹੇ ਇੱਥੇ ਸਮਾਰਟ ਫੋਨ ਨਾਲ ਫੋਟੋ ਖਿੱਚ ਕੇ ਕੰਮ ਨਹੀਂ ਚਲਣਾ। ਸਕੈਨ ਕਰਨ ਸਮੇਂ ਸਕੈਨਰ ਦੀ ਸੈਟਿੰਗ 300 ਡੀਪੀਆਈ (dpi) ’ਤੇ ਰੱਖੋ। ਫ਼ਾਲਤੂ ਹਿੱਸਾ ਕਰੌਪ (crop) ਅਰਥਾਤ ਕਟ ਕਰ ਲਓ। ਇਹ ਵੀ ਧਿਔਨ ਰਹੇ ਕਿ ਮੈਟਰ ਇਕ ਹੀ ਕਾਲਮ ਵਿਚ ਹੋਣਾ ਚਾਹੀਦਾ ਹੈ। ਪੇਪਰ ਅਤੇ ਛਪਾਈ ਦੀ ਗੁਣਵੱਤਾ ਜਿੰਨੀ ਵੱਧ ਹੋਵੇਗੀ ਆਊਟਪੁਟ ’ਤੇ ਟਾਈਪ ਹੋਇਆ ਮੈਟਰ ਉਨ੍ਹਾਂ ਹੀ ਸਹੀ ਮਿਲੇਗਾ। ਪੁਰਾਣਾ ਪੀਲਾ ਪੈ ਚੁੱਕਿਆ ਪੇਪਰਛਪਾਈ ਫੌਂਟ ਵਿਚ ਗੜਬੜੀਮੈਟਰ ਵਿਚ ਤਸਵੀਰਾਂ ਜਾਂ ਟੇਬਲਾਂ ਦਾ ਹੋਣਾਪੈੱਨ ਦੇ ਨਿਸ਼ਾਣ ਆਦਿ ਆਊਟਪੁਟ ਦੀ ਗੁਣਵੱਤਾ ਨੂੰ ਡੇਗਦੇ ਹਨ
ਦੋਸਤੋਤੁਸੀ ਦੇਖਿਆ ਹੈ ਕਿ ਫੋਟੋ ਰੂਪ (jpg ਫਾਰਮੈਟਨੂੰ ਟਾਈਪ (text) ਰੂਪ ਵਿਚ ਕਿਵੇਂ ਸੌਖੇ ਤਰੀਕੇ ਰਾਹੀਂ ਬਦਲਿਆ ਜਾ ਸਕਦਾ ਹੈ ਜੋ ਸਾਡੇ ਸਮੇਂ ਤੇ ਪੈਸੇ ਦੀ ਵੱਡੀ ਬਚਤ ਕਰਦਾ ਹੈ

Previous
Next Post »