ਪਹਿਲੀ ਇਨਸਕਰਿਪਟ ਅਧਾਰਤ ਗੁਰਮੁਖੀ ਟਾਈਪਿੰਗ ਐਪ ਜਾਰੀ

ਡਾਸੀ ਪੀ ਕੰਬੋਜ ਦੀ 'ਪੀ-ਬੋਰਡ'ਮੋਬਾਈਲ ਐਪ ਜਾਰੀ
ਪਟਿਆਲਾ, 22 ਜਨਵਰੀ (ਪੱਤਰ-ਪ੍ਰੇਰਕ): ਅੱਜ ਕੰਪਿਊਟਰ ਲੇਖਕ ਡਾਸੀ ਪੀ ਕੰਬੋਜ ਵੱਲੋਂ ਤਿਆਰ ਕੀਤੀ ਪੰਜਾਬੀ ਟਾਈਪਿੰਗ ਐਪ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਤਕਨਾਲੋਜੀ ਖੋਜ ਕੇਂਦਰ ਦੇ ਡਾਇਰੈਕਟਰ ਡਾਗੁਰਪ੍ਰੀਤ ਸਿੰਘ ਲਹਿਲ ਵੱਲੋਂ ਜਾਰੀ ਕੀਤੀ ਗਈ ਇਹ ਐਪ ਉਨ੍ਹਾਂ ਵਿਦਿਆਰਥੀਆਂ  ਦੀ ਬਿਹਤਰੀ ਲਈ ਬਣਾਈ ਗਈ ਹੈ ਜੋ ਆਪਣਾ ਕੰਪਿਊਟਰ ਨਹੀਂ ਖ਼ਰੀਦ ਸਕਦੇ ਅਤੇ ਨਾ ਹੀ ਕੰਪਿਊਟਰਾਂ ਸੈਂਟਰਾਂ ਵਿੱਚ ਜਾ ਕੇ ਟਾਈਪਿੰਗ ਕੋਰਸ ਕਰ ਸਕਦੇ ਹਨ ਡਾਲਹਿਲ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਲਈ ਮੋਬਾਈਲ ਐਪਜ਼ ਦੀ ਵੱਡੀ ਲੋੜ ਹੈ ਜਿਸ ਨੂੰ ਪੂਰਾ ਕਰਨ ਲਈ ਡਾਕੰਬੋਜ ਸ਼ਲਾਘਾਯੋਗ  ਕੰਮ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ  ਆਪਣੇ ਦਫ਼ਤਰੀ ਕੰਮ-ਕਾਜ ਅਤੇ ਖੋਜ ਥੀਸਿਸ ਟਾਈਪ ਕਰਨ ਲਈ ਅਗਸਤ 2014 ਤੋਂ ਯੂਨੀਕੋਡ ਦੀ ਵਰਤੋਂ ਨੂੰ ਲਾਜ਼ਮੀ ਕਰ ਚੁੱਕੀ ਹੈ ਜਿਸ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਐਪ ਤਿਆਰ ਕਰਤਾ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਅਧਿਆਪਕ ਡਾਕੰਬੋਜ ਨੇ ਕਿਹਾ ਕਿ ਇਹ ਐਪ ਟਿਊ-ਪੌਟ ਸੋਲਿਊਸ਼ਨਚੰਡੀਗੜ੍ਹ ਦੇ ਸੰਚਾਲਕ ਰਵਿੰਦਰ ਕੰਬੋਜ ਅਤੇ ਵੈੱਬ ਮਾਹਿਰ ਰੋਹਿਤ ਚੁੱਘ ਦੇ ਤਕਨੀਕੀ ਸਹਿਯੋਗ ਨਾਲ ਬਣਾਈ ਗਈ ਹੈਉਨ੍ਹਾਂ ਕਿਹਾ ਕਿ ਇਸ ਐਪ ਰਾਹੀਂ ਟਾਈਪਿੰਗ ਇਮਤਿਹਾਨਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀ ਘਰ ਬੈਠੇ ਹੀ ਅਭਿਆਸ ਕਰ ਸਕਦੇ ਹਨ ਇਹ ਐਪ ਇਨਸਕਰਿਪਟ ਕੀ-ਬੋਰਡ ਲੇਆਊਟ (ਰਾਵੀ) ‘ਤੇ ਅਧਾਰਿਤ ਹੈ ਜੋ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੇ ਮਾਪਦੰਡਾਂ ਦੇ ਅਨੁਕੂਲ ਹੈ ਐਪ ਵਿਚ ਅੰਗਰੇਜ਼ੀ ਟਾਈਪ ਕਰਨ ਅਤੇ ਦੋ ਰਵਾਇਤੀ ਲੇਆਊਟ ਰਮਿੰਗਟਨ ਅਤੇ ਫੋਨੈਟਿਕ ਵਿਚ ਟਾਈਪ ਕਰਨ ਦੀ ਸਹੂਲਤ ਹੈ ਡਾਕੰਬੋਜ ਅਨੁਸਾਰ ਇਸ ਐਪ ਨੂੰ ਗੂਗਲ ਪਲੇਅ ਸਟੋਰ ਦੇ ਲਿੰਕ goo.gl/eh2wfK ਤੋਂ ਮੁਫ਼ਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈਦੱਸਣਯੋਗ ਹੈ ਕਿ ਡਾਕੰਬੋਜ ਪੰਜਾਬੀ ਭਾਸ਼ਾ ਦੇ ਵਿਕਾਸ ਲਈ 29 ਪੁਸਤਕਾਂਵੱਖ-ਵੱਖ ਅਖ਼ਬਾਰਾਂ ਤੇ ਰਸਾਲਿਆਂ ਵਿਚ ਸੈਂਕੜੇ ਖੋਜ ਭਰਪੂਰ ਲੇਖਾਂ,ਰੇਡੀਓ ਤੇ ਟੀਵੀ ਦੇ ਪ੍ਰੋਗਰਾਮਾਂ ਅਤੇ ਯੂ-ਟਿਊਬ ਦੇ 'ਮੇਰਾ ਕੰਪਿਊਟਰ ਮੀਡੀਆਰਾਹੀਂ ਲਗਾਤਾਰ ਸੇਵਾ ਕਰ ਰਹੇ ਹਨ 
Previous
Next Post »