ਸਾਈਬਰ ਜਹਾਨ ਵਿਚ ਸ਼ਹੀਦ ਊਧਮ ਸਿੰਘ ਮਹਾਨ/Shaheed Udham Singh in Cyber World


ਡਾ. ਸੀ ਪੀ ਕੰਬੋਜ, ਸਾਈਬਰ ਜਹਾਨ ਵਿਚ ਸ਼ਹੀਦ ਊਧਮ ਸਿੰਘ ਮਹਾਨ, ਸਮਦਰਸ਼ੀ, ਪੰਜਾਬੀ ਅਕਾਦਮੀ ਦਿੱਲੀ, ਜੁਲਾਈ-ਅਗਸਤ 2018, ਅੰਕ: 164, ਪੰਨਾ 120-125

ਸਾਈਬਰ ਜਹਾਨ ਇੱਕ ਨਵਾਂ ਜਹਾਨ ਹੈ ਇਸ ਨੂੰ ਵੈੱਬ ਦੁਨੀਆ ਜਾਂ ਇੰਟਰਨੈੱਟ ਸੰਸਾਰ ਵੀ ਕਿਹਾ ਜਾਂਦਾ ਹੈ ਇਹ ਗਿਆਨ ਤੇ ਮਨੋਰੰਜਨ ਦਾ ਇੱਕ ਐਸਾ ਜਹਾਨ ਹੈ ਜਿੱਥੋਂ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਲੱਭੀ ਜਾਂਦੀ ਹੈ ਇਸ ਅਜ਼ਾਦ ਮੀਡੀਆ ਨੇ ਸਾਡੇ ਮੁਲਕ ਦੀ ਆਜ਼ਾਦੀ ਦੀ ਜੰਗ ਵਿਚ ਲੜਨ ਵਾਲੇ ਸ਼ਹੀਦਾਂ ਨੂੰ ਅਮਰ ਕਰ ਦਿੱਤਾ ਹੈ
ਇੰਟਰਨੈੱਟ ਦੀਆਂ ਵੱਖ-ਵੱਖ ਵੈੱਬਸਾਈਟਾਂ, ਸੋਸ਼ਲ ਮੀਡੀਆ ਵੈੱਬ ਪੰਨੇ, ਸੰਗੀਤਕ ਟਿਕਾਣੇ ਤੇ ਆਨ-ਲਾਈਨ ਪੁਸਤਕਾਂ ਸ਼ਹੀਦਾਂ ਦੀ ਯਾਦ ਸਮੋਈ ਬੈਠੀਆਂ ਹਨ ਇੰਟਰਨੈੱਟਤੇ ਜਾਣਕਾਰੀ ਖੋਜਣ (Surfing ਕਰਨ) ਅਤੇ ਉਸ ਨੂੰ ਕਲਮਬੱਧ ਕਰਨ ਦਾ ਕੋਈ ਮਿਆਰੀ ਤਰੀਕਾ ਨਹੀਂ ਬਣਿਆ ਇਸ ਖੋਜ ਪਰਚੇ ਵਿਚ ਆਪਣੇ ਨਿੱਜੀ ਤਜਰਬੇ ਅਤੇ ਆਸਾਨ ਪਹੁੰਚ ਨੂੰ ਆਧਾਰ ਬਣਾ ਕੇ ਜਾਣਕਾਰੀ ਇਕੱਤਰ ਕੀਤੀ ਗਈ ਹੈ ਇਸ ਲਈ ਇਸ ਪਰਚੇ ਵਿਚ ਵਿਸਥਾਰ ਕਰਨ ਤੱਥਾਂ ਤੇ ਅੰਕੜਿਆਂ ਨੂੰ ਦਰੁਸਤ ਕਰਨ ਦੀ ਵੱਡੀ ਲੋੜ ਪੈ ਸਕਦੀ ਹੈਆਓ ਮਹਾਨ ਸ਼ਹੀਦ . ਊਧਮ ਸਿੰਘ ਦੇ ਸਾਈਬਰ ਜਹਾਨ ਬਾਰੇ ਜਾਣੀਏ:


ਗੂਗਲ ਰੁਝਾਨ
ਗੂਗਲ ਸਰਚ ਇੰਜਣ ਵਿਚ ਟਾਈਪ ਕਰ ਕੇ ਲੱਭੇ ਜਾਣ ਵਾਲੇ ਹਰੇਕ ਸ਼ਬਦ ਦੇ ਅੰਕੜੇ ਉਪਲਬਧ ਹਨ ਇਹਨਾਂ ਅੰਕੜਿਆਂ ਨੂੰ ਗੂਗਲ ਰੁਝਾਨ (trends) ਕਿਹਾ ਜਾਂਦਾ ਹੈ
ਸਾਡੇ ਮਹਾਨ ਸ਼ਹੀਦ ਊਧਮ ਸਿੰਘ ਬਾਰੇ ਪਿਛਲੇ 5 ਸਾਲਾਂ ਦੇ ਅੰਕੜੇ ਖੰਘਾਲਿਆਂ ਪਤਾ ਲਗਦਾ ਹੈ ਕਿ ਅੰਗਰੇਜ਼ੀ ਵਿਚ ਇਸ ਨਾਂ (Udham Singh) ਨੂੰ ਸਰਚ ਕਰਨ ਵਾਲੇ ਸਭ ਤੋਂ ਵੱਧ ਲੋਕ ਭਾਰਤ ਵਿਚ ਹਨ ਇਸ ਮਗਰੋਂ ਅਰਬ ਅਮੀਰਾਤ, ਬਰਤਾਨੀਆ, ਬੋਲੀਵੀਆ (Bolivia), ਨਿਊਜ਼ੀਲੈਂਡ ਆਦਿ ਮੁਲਕਾਂ ਦਾ ਨਾਂ ਆਉਂਦਾ ਹੈ ਜੇ ਆਪਣੇ ਮੁਲਕ ਦੀ ਗੱਲ ਕਰੀਏ ਤਾਂ ਇਸ ਮਹਾਨ ਸ਼ਹੀਦ ਬਾਰੇ ਜਾਣਨ ਲਈ ਸਭ ਤੋਂ ਵੱਧ ਭਾਲ ਉੱਤਰਾਖੰਡ ਵਿਚ ਕੀਤੀ ਗਈ ਊਧਮ ਸਿੰਘ ਨਗਰ ਉੱਤਰਾਖੰਡ ਦਾ ਇੱਕ ਵੱਡਾ ਜ਼ਿਲ੍ਹਾ ਹੈ ਜਿਸ ਕਾਰਨ ਇਹ ਨਤੀਜਿਆਂ ਨੂੰ ਨੇੜਿਉਂ ਪ੍ਰਭਾਵਿਤ ਕਰਦਾ ਹੈ
ਗੂਗਲ ਰੁਝਾਨ ਦੇ ਅੰਕੜਿਆਂ ਵਿਚ ਪੰਜਾਬ ਦਾ ਦੂਜਾ ਥਾਂ ਆਉਂਦਾ ਹੈ ਚੰਡੀਗੜ੍ਹ, ਹਰਿਆਣਾ ਤੇ ਦਿੱਲੀ ਵਿਚ ਸ਼ਹੀਦ ਊਧਮ ਸਿੰਘ ਨੂੰ ਗੂਗਲ ਸਰਚ ਰਾਹੀਂ ਯਾਦ ਕਰਨ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਹੈ
ਪੰਜਾਬ ਵਿਚ ਲੁਧਿਆਣਾ ਇੱਕ ਅਜਿਹਾ ਜ਼ਿਲ੍ਹਾ ਹੈ ਜਿੱਥੇ ਸ਼ਹੀਦ ਊਧਮ ਸਿੰਘ ਬਾਰੇ ਸਭ ਤੋਂ ਵੱਧ ਸਰਚ ਕੀਤੀ ਗਈ ਇਸ ਮਗਰੋਂ ਅੰਮ੍ਰਿਤਸਰ, ਜਲੰਧਰ ਤੇ ਐੱਸਏਐੱਸ ਨਗਰ ਮੁਹਾਲੀ ਦਾ ਨਾਂ ਆਉਂਦਾ ਹੈਗੂਗਲ ਰੁਝਾਨ ਦਾ ਗਰਾਫ਼ ਦੱਸਦਾ ਹੈ ਕਿ ਇਸ ਮਹਾਨ ਸ਼ਹੀਦ ਨੂੰ ਦਸੰਬਰ ਅਤੇ ਜੁਲਾਈ-ਅਗਸਤ ਮਹੀਨਿਆਂ ਵਿਚ ਸਭ ਤੋਂ ਵੱਧ ਲੱਭਿਆ ਜਾਂਦਾ ਹੈ ਇਨ੍ਹਾਂ ਦੇ ਜਨਮ ਅਤੇ ਸ਼ਹੀਦੀ ਦਿਹਾੜੇ ਵਾਲੇ ਮਹੀਨਿਆਂ ਵਿਚ ਗੂਗਲ ਰੁਝਾਨ ਦਾ ਗਰਾਫ਼ ਉਤਲੀ ਚੋਟੀਤੇ ਪੁੱਜ ਜਾਂਦਾ ਹੈ ਗੂਗਲ ਸਰਚ ਬਕਸੇ ਵਿਚ ਪੰਜਾਬੀ ਵਿਚ ਟਾਈਪ ਕਰ ਕੇ ਸਰਚ ਕਰਨ ਦੇ ਰੁਝਾਨ ਨੇ ਹਾਲਾਂ ਜ਼ੋਰ ਨਹੀਂ ਫੜਿਆ ਪਰ ਇਸ ਦਾ ਅਰਥ ਨੈੱਟਤੇ ਪੰਜਾਬੀ ਸਮਗਰੀ ਦੀ ਘਾਟ ਨਹੀਂ ਸਮਝਣਾ ਚਾਹੀਦਾ
          ਗ਼ਦਰੀ ਇਨਕਲਾਬੀ ਸ਼ਹੀਦ ਊਧਮ ਸਿੰਘ ਬਾਰੇ ਗੂਗਲਤੇ ਸਰਚ ਕਰਦਿਆਂ 20 ਲੱਖ ਤੋਂ ਵੱਧ ਨਤੀਜੇ ਆਉਂਦੇ ਹਨ ਜਿਸ ਦਾ ਅਰਥ ਹੈ ਸਾਈਬਰ ਜਹਾਨ ਵਿਚ ਐਸੇ ਲੱਖਾਂ ਵੈੱਬ ਪੰਨੇ ਹਨ ਜਿੱਥੇ ਊਧਮ ਸਿੰਘ ਬਾਰੇ ਕੁੱਝ ਨਾ ਕੁੱਝ ਦਰਜ ਹੈ ਹਿੰਦੀ ਤੇ ਪੰਜਾਬੀ ਦੇ ਸ਼ਬਦਾਂ ਰਾਹੀਂ ਸਰਚ ਕਰਨ ਤੇ ਕ੍ਰਮਵਾਰ 15 ਲੱਖ ਅਤੇ 17.5 ਹਜ਼ਾਰ ਤੋਂ ਵੱਧ ਨਤੀਜੇ ਆਉਂਦੇ ਹਨ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇੰਟਰਨੈੱਟ ਤੇ ਸ਼ਹੀਦ ਊਧਮ ਸਿੰਘ ਬਾਰੇ ਸਮਗਰੀ ਦਾ ਗਿਣਾਤਮਿਕ ਪੱਖ ਬਹੁਤ ਅਮੀਰ ਹੈ
ਸ਼ਹੀਦਾਂ ਬਾਰੇ ਸਹਿਤ ਨੂੰ ਪੰਜਾਬੀ ਭਾਈਚਾਰੇ ਤੱਕ ਪੁਜਦਾ ਕਰਵਾਉਣ ਲਈ ਸਾਨੂੰ ਮਹੱਤਵਪੂਰਨ ਦਸਤਾਵੇਜ਼ਾਂ, ਦੁਰਲੱਭ ਕਿਤਾਬਾਂ, ਇਤਿਹਾਸਕ ਫ਼ਿਲਮਾਂ ਨੂੰ ਸਾਈਬਰ ਪੰਘੂੜੇ ਵਿਚ ਪਾ ਕੇ ਆਧੁਨਿਕ ਤਕਨਾਲੋਜੀ ਨਾਲ ਮਾਲਾ-ਮਾਲ ਕਰਨਾ ਪਵੇਗਾ
ਮਹੱਤਵਪੂਰਨ ਵੈੱਬ ਟਿਕਾਣੇ
ਵਿੱਕੀਪੀਡੀਆ (Wikipedia) ਨਾਂ ਦੇ ਵਿਸ਼ਵ-ਕੋਸ਼ [1,2,3] ਦੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਾਲੇ ਸੰਸਕਰਨਾਂ ਸ਼ਹੀਦ ਊਧਮ ਸਿੰਘ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਰਜ ਹੈ ਇਨ੍ਹਾਂ ਪੰਨਿਆਂਤੇ ਸ਼ਹੀਦ ਦੇ ਜਨਮ, ਬਚਪਨ, ਪਰਿਵਾਰ, ਜਲ੍ਹਿਆਂ ਵਾਲੇ ਬਾਗ਼ ਦੀ ਘਟਨਾ, ਜਨਰਲ ਡਾਇਰ ਦੇ ਖ਼ਾਤਮੇ ਅਤੇ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਗਲੇ ਪਾਉਣ ਬਾਰੇ ਅੰਕੜਿਆਂ ਸਮੇਤ ਜਾਣਕਾਰੀ ਨੂੰ ਤਸਵੀਰਾਂ ਸਮੇਤ ਛਾਇਆ ਕੀਤਾ ਗਿਆ ਹੈ
ਇੱਕ ਵੈੱਬਸਾਈਟ [4] ’ਤੇ ਸੁਖਦੇਵ ਸਿੰਘ ਨਾਂ ਦੇ ਲੇਖਕ ਨੇ ਡਾਇਰ ਨੂੰ ਮਾਰਨ ਮਗਰੋਂ ਊਧਮ ਸਿੰਘ ਅਤੇ ਪੁਲਿਸ ਵੱਲੋਂ ਦਿੱਤੇ ਬਿਆਨਾਂ ਨੂੰ ਬੜੀ ਪ੍ਰਮੁੱਖਤਾ ਨਾਲ ਛਾਇਆ ਕੀਤਾ ਹੈ ਸਾਡੇ ਮਹਾਨ ਸ਼ਹੀਦ ਬਾਰੇ ਪੂਰੇ ਘਟਨਾਕ੍ਰਮਤੇ ਝਾਤ ਮਾਰਨ ਲਈ ਫ਼ਰੰਟ ਲਾਈਨ ਕੌਮੀ ਰਸਾਲੇ ਦੀ ਵੈੱਬਸਾਈਟ [5] ਨੂੰ ਖੋਲ੍ਹਿਆ ਜਾ ਸਕਦਾ ਹੈ ਇੱਕ ਵੈੱਬ ਪੇਜ [6] ਤੇ ਵਿਨੇ ਲਾਲ ਨੇ ਆਪਣੀਆਂ ਸੁਨਹਿਰੀ ਯਾਦਾਂ ਦਾ ਜ਼ਿਕਰ ਕਰਦਿਆਂ ਊਧਮ ਸਿੰਘ ਬਾਰੇ ਅਹਿਮ ਜਾਣਕਾਰੀ ਦਾ ਖ਼ੁਲਾਸਾ ਕੀਤਾ ਹੈ

 ਸ਼ਹੀਦ ਊਧਮ ਸਿੰਘ ਦੇ ਨਾਂਤੇ
ਕੌਮੀ ਸ਼ਹੀਦ ਦੀ ਕੁਰਬਾਨੀ ਨੂੰ ਚੇਤੇ ਰੱਖਣ ਲਈ ਕਈ ਸ਼ਹਿਰਾਂ, ਕਸਬਿਆਂ, ਮੁਹੱਲਿਆਂ, ਕਾਲਜਾਂ, ਕਲੱਬਾਂ, ਨੌਜਵਾਨ ਸਭਾਵਾਂ ਆਦਿ ਦੇ ਨਾਂ ਸ਼ਹੀਦ ਊਧਮ ਸਿੰਘ ਦੇ ਨਾਂਤੇ ਰੱਖੇ ਗਏ ਹਨ
ਉੱਤਰਾਖੰਡ ਰਾਜ ਵਿਚ ਇੱਕ ਜ਼ਿਲ੍ਹੇ ਦਾ ਨਾਮਊਧਮ ਸਿੰਘ ਨਗਰਰੱਖਿਆ ਗਿਆ ਹੈ ਇੱਕ ਵੈੱਬਸਾਈਟ [7] ’ਤੇ ਜ਼ਿਲ੍ਹੇ ਦੇ ਇਤਿਹਾਸ ਅਤੇ ਸ਼ਹੀਦ ਦੀ ਮਹਿਮਾ ਦਾ ਵਰਣਨ ਕੀਤਾ ਮਿਲਦਾ ਹੈ ਵਿੱਕੀਪੀਡੀਆ ਤੇ ਬਣੇ ਰੁਦਰਪੁਰ ਦੇ ਇੱਕ ਵੈੱਬ ਪੇਜ [8] ’ਤੇ ਜ਼ਿਕਰ ਹੈ ਕਿ ਇਸ ਨਗਰ ਦੀ ਸਥਾਪਨਾ ਕੁਮਾਊਂ ਰਾਜਾ ਰੁਦਰ ਚੰਦ ਨੇ ਸੋਲ੍ਹਵੀਂ ਸਦੀ ਵਿਚ ਕੀਤੀ ਸੀ ਇਸ ਨਗਰ ਦਾ ਨਾਂ ਬਦਲ ਕੇ ਮਹਾਨ ਸ਼ਹੀਦ ਦੇ ਨਾਤੇ ਰੱਖਣ ਦੀ ਗਾਥਾ ਵੀ ਅਜਿਹੇ ਕਿਸੇ ਵੈੱਬ ਠਿਕਾਣੇਤੇ ਲੱਭੀ ਜਾ ਸਕਦੀ ਹੈ
ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਫਗਵਾੜਾ ਸਮੇਤ ਪੰਜਾਬ ਦੇ ਕਈ ਅਜਿਹੇ ਸ਼ਹਿਰ ਹਨ ਜਿੱਥੇ ਮੁਹੱਲਿਆਂ ਨੂੰਸ਼ਹੀਦ ਊਧਮ ਸਿੰਘ ਨਗਰਵਜੋਂ ਜਾਣਿਆ ਜਾਂਦਾ ਹੈ ਗੂਗਲ ਭਾਲ਼ ਰਾਹੀਂ ਪਤਾ ਲੱਗਦਾ ਹੈ ਕਿ ਕਈ ਕਾਲਜਾਂ, ਸਟੇਡੀਅਮਾਂ, ਖੇਡ ਕਲੱਬਾਂ ਤੇ ਯੁਵਕ ਸਭਾਵਾਂ ਦੇ ਨਾਂ ਸ਼ਹੀਦ ਦੇ ਨਾਂਤੇ ਰੱਖ ਕੇ ਯਾਦ ਰੱਖਣ ਦਾ ਯਤਨ ਕੀਤਾ ਗਿਆ ਹੈ

ਫ਼ੋਟੋਆਂ ਤੇ ਸੰਗੀਤ
ਇੰਟਰਨੈੱਟਤੇ ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਫ਼ੋਟੋਆਂ ਵੇਖਣ ਅਤੇ ਗੀਤਾਂ ਨੂੰ ਸੁਣਨ ਦੀਆਂ ਕਈ ਵੈੱਬਸਾਈਟਾਂ ਹਨ ਇੰਟਰਨੈੱਟਤੇ ਕਈ ਵੈੱਬਸਾਈਟਾਂ [9,10,11] ਊਧਮ ਸਿੰਘ ਦੀ ਵੀਰ ਗਾਥਾ ਨੂੰ ਫ਼ੋਟੋਆਂ ਅਤੇ ਨਾਅਰਿਆਂ ਰਾਹੀਂ ਛਾਇਆ ਕਰ ਕੇ ਸੱਚੀ ਸ਼ਰਧਾਂਜਲੀ ਦੇ ਰਹੀਆਂ ਹਨ
ਗੂਗਲ ਪਲੇਅ ਮਿਊਜ਼ਿਕਤੇ ਊਧਮ ਸਿੰਘ ਬਾਰੇ 10 ਐਲਬਮਜ਼ ਅਤੇ ਚਾਰ ਦਰਜਨ ਤੋਂ ਵੱਧ ਐੱਮਪੀ-3 ਗੀਤ ਉਪਲਬਧ ਹਨ ਗੂਗਲ ਪਲੇਅਤੇ ਸੁਰਿੰਦਰ ਛਿੰਦਾ, ਸਰਬਜੀਤ ਚੀਮਾ, ਸੁਖਵਿੰਦਰ ਸੁੱਖੀ, ਕੁਲਦੀਪ ਮਾਣਕ, ਰੁਪਿੰਦਰ ਹਾਂਡਾ, ਕੇਐੱਸ ਨਰੂਲਾ, ਅਮਨਦੀਪ ਸਿੰਘ ਟੱਲੇਵਾਲ, ਜੈੱਜ਼ੀ ਬੀ, ਰੁਪਿੰਦਰ ਅਟਵਾਲ, ਮਨਮੋਹਨ ਵਾਰਸ, ਰਵਿੰਦਰ ਗਰੇਵਾਲ, ਹਰਜੀਤ ਹਰਮਨ ਆਦਿ ਕਲਾਕਾਰਾਂ ਨੇ ਆਪਣੀ ਬੁਲੰਦ ਆਵਾਜ਼ ਵਿਚ ਇਸ ਮਹਾਨ ਸ਼ਹੀਦ ਬਾਰੇ ਗੀਤ ਦਰਜ ਕਰਵਾ ਕੇ ਸਾਈਬਰ ਲੋਕਾਈ ਨੂੰ ਅਨਮੋਲ ਤੋਹਫ਼ਾ ਭੇਟ ਕੀਤਾ ਹੈ

ਵੀਡੀਓ
ਇੰਟਰਨੈੱਟਤੇ ਸ਼ਹੀਦ ਊਧਮ ਸਿੰਘ [9] ਬਾਰੇ ਬਣੀਆਂ ਫ਼ਿਲਮਾਂ ਅਤੇ ਵੱਖ-ਵੱਖ ਗੀਤਾਂ ਦਾ ਫ਼ਿਲਮਾਂਕਣ ਯੂ-ਟਿਊਬ ਅਤੇ ਹੋਰਨਾਂ ਵੀਡੀਓ ਸ਼ੇਅਰਿੰਗ ਵੈੱਬਸਾਈਟਾਂਤੇ ਉਪਲਬਧ ਹੈ ਯੂ-ਟਿਊਬ ਉੱਤੇ ਸਰਦਾਰ ਊਧਮ ਸਿੰਘ ਨਾਂ ਦੀ ਫ਼ਿਲਮ ਨੂੰ ਸਵਾ ਲੱਖ ਵੀਊ ਅਤੇ ਹਜ਼ਾਰਾਂ ਲਾਈਕ ਮਿਲ ਚੁੱਕੇ ਹਨ ਇੰਟਰਨੈੱਟਤੇ ਰਾਜੀਵ ਦੀਕਸ਼ਿਤ ਦੇ ਸਰੋਤਿਆਂ ਦੀ ਗਿਣਤੀ ਕਾਫ਼ੀ ਵੱਡੀ ਹੈ ਉਸ ਨੇ ਆਪਣੇ ਇੱਕ ਭਾਸ਼ਣ [10] ਵਿਚ ਊਧਮ ਸਿੰਘ ਦੇ ਤੰਗੀ-ਤੁਰਸ਼ੀ ਵਾਲੇ ਬਚਪਨ, ਖ਼ੂਨੀ ਸਾਕੇ ਬਾਰੇ ਜਾਣਕਾਰੀ ਅਤੇ ਜਨਰਲ ਡਾਇਰ ਨੂੰ ਮਾਰਨ ਦੀ ਯੋਜਨਾ ਨੂੰ ਬੜੇ ਵਿਲੱਖਣ ਤਰੀਕੇ ਨਾਲ ਬਿਆਨ ਕੀਤਾ ਹੈ ਇੰਟਰਨੈੱਟਤੇ ਗਾਇਕਾ ਰੁਪਿੰਦਰ ਹਾਂਡਾ ਦਾ ਗੀਤਸਿੰਘ ਸੂਰਮਾ ਊਧਮ ਸਿੰਘ ਸਰਦਾਰ’ [11] ਕਾਫ਼ੀ ਮਕਬੂਲ ਹੋਇਆ ਹੈ ਯੂ-ਟਿਊਬਤੇ ਊਧਮ ਸਿੰਘ ਬਾਰੇ ਅੰਗਰੇਜ਼ੀ ਬਣੀ ਡਾਕੂਮੈਂਟਰੀ ਫ਼ਿਲਮ ਦੀਆਂ ਦੋ ਕਿਸ਼ਤਾਂ [12,13] ਬੜੀ ਆਸਾਨੀ ਨਾਲ ਮਿਲ ਜਾਂਦੀਆਂ ਹਨ ਇਸਤੇ ਗੁਰਦਾਸ ਮਾਨ [17] ਅਤੇ ਮਨਮੋਹਨ ਵਾਰਸ [14] ਦੀਆਂ ਵੀਡੀਓਜ਼ ਨੂੰ ਦਰਸ਼ਕਾਂ ਤੋਂ ਖ਼ੂਬ ਹੁੰਗਾਰਾ ਮਿਲਿਆ ਹੈ ਇੱਕ ਯੂ-ਟਿਊਬ ਚੈਨਲ [15] ’ਤੇ ਸ਼ਹੀਦ ਊਧਮ ਸਿੰਘ ਦੇ ਬਚਪਨ ਅਤੇ ਜਲ੍ਹਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਬਾਰੇ ਇੱਕ ਪ੍ਰਭਾਵਸ਼ਾਲੀ ਤਕਰੀਰ ਸੁਣੀ ਜਾ ਸਕਦੀ ਹੈ ਸ਼ਹੀਦ ਊਧਮ ਸਿੰਘ ਦੀ ਕਹਾਣੀ ֹਤੇ ਇੱਕ ਹਰਿਆਣਵੀ ਫ਼ੌਜੀ [16] ਦੇ ਭਾਸ਼ਣ ਅਤੇ ਗੀਤ ਨੂੰ ਸਾਈਬਰ ਦਰਸ਼ਕਾਂ ਨੇ ਖ਼ੂਬ ਸਲਾਹਿਆ ਹੈ
ਪਾਕਿਸਤਾਨ ਦੇ ਐਕਸਪ੍ਰੈੱਸ ਨਿਊਜ਼ ਚੈਨਲ [18] ਦੇ ਇੱਕ ਲੜੀਵਾਰਖ਼ਬਰਦਾਰ’ ’ ਪੇਸ਼ਕਰਤਾ ਆਫ਼ਤਾਬ ਇਕਬਾਲ ਨੇ ਊਧਮ ਸਿੰਘ ਦੀ ਗਾਥਾ ਨੂੰ ਇੱਕ ਵਿਲੱਖਣ ਅੰਦਾਜ਼ ਪੇਸ਼ ਕੀਤਾ ਹੈ ਇਸੇ ਲੜੀ ਊਧਮ ਸਿੰਘ ਬਾਰੇ ਬਣੀਆਂ ਫ਼ਿਲਮਾਂ ਸ਼ਹੀਦ ( ਬੌਬੀ ਦਿਉਲ), ਰੰਗ ਦੇ ਬਸੰਤੀ, ਅਰਥ (ਅਮਿਰ ਖ਼ਾਨ) ਦਾ ਜ਼ਿਕਰ ਵੀ ਆਉਂਦਾ ਹੈ
ਯੂ-ਟਿਊਬਤੇ ਵੱਖ-ਵੱਖ ਗਾਇਕਾਂ ਦੀਆਂ ਊਧਮ ਸਿੰਘ ਬਾਰੇ ਹਰਿਆਣਵੀਂ ਰਾਗਣੀਆਂ [19] ਦੀ ਲਾਈਵ ਪੇਸ਼ਕਾਰੀ ਨੇ ਸਨਮਾਨਯੋਗ ਥਾਂ ਹਾਸਲ ਕੀਤਾ ਹੈ ਇੱਥੇ ਹਰਿਆਣੇ ਦੇ ਕਲਾਕਾਰਾਂ ਨੇਹਾ ਨੀਲੂ, ਸੰਤੋਖ, ਸੁਰੇਸ਼, ਗੋਲਾ, ਕੋਸ਼ਿੰਦਰ ਖਾਡਾਨਾ, ਪ੍ਰਿਅੰਕਾ ਚੌਧਰੀ ਆਦਿ ਦੀਆਂ ਵੀਡੀਓਜ਼ ਨੂੰ ਰੱਜਵੇਂ ਲਾਈਕ ਮਿਲੇ ਹਨ

ਔਨ-ਲਾਈਨ ਪੁਸਤਕਾਂ
ਇੰਟਰਨੈੱਟ ਤੇ ਸ਼ਹੀਦ ਊਧਮ ਸਿੰਘ ਦੀ ਵੀਰਤਾ ਨੂੰ ਬਿਆਨ ਕਰਦੀਆਂ ਕਈ -ਪੁਸਤਕਾਂ ਹਨ ਜੋ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਮਾਧਿਅਮ ਵੀ ਮਿਲ ਜਾਂਦੀਆਂ ਹਨ ਇਨ੍ਹਾਂ -ਪੁਸਤਕਾਂ ਨੂੰ ਮੁਫ਼ਤ ਜਾਂ ਨਾਂ-ਮਾਤਰ ਫ਼ੀਸ ਦੇ ਕੇ ਗੂਗਲ ਸਟੋਰ ਅਤੇ ਅਮੇਜੋਨ ਤੋਂ ਪੜ੍ਹਿਆ ਜਾ ਸਕਦਾ ਹੈ
·      ਅਵਦੇਸ਼ ਕੁਮਾਰ ਚਤਰਵੇਦੀ, ਮਦਨ ਲਾਲ ਢੀਂਗਰਾ ਅਤੇ ਸ਼ਹੀਦ ਊਧਮ ਸਿੰਘ (ਹਿੰਦੀ ਮਾਧਿਅਮ, ਐਮਾਜੋਨਤੇ)
·      ਅਵਦੇਸ਼ ਕੁਮਾਰ, ਅਮਰ ਸ਼ਹੀਦ ਊਧਮ ਸਿੰਘ (ਹਿੰਦੀ ਮਾਧਿਅਮ, ਐਮਾਜੋਨਤੇ)
·      ਐੱਸਐੱਸ ਹਾਂਸ, ਊਧਮ ਸਿੰਘ ਦੀਆਂ ਚਿੱਠੀਆਂ (ਪੰਜਾਬੀ ਮਾਧਿਅਮ, ਐਮਾਜੋਨਤੇ)
·         ਸਿਕੰਦਰ ਸਿੰਘ, ਮਹਾਨ ਦੇਸ਼ ਭਗਤ ਸ਼ਹੀਦ ਊਧਮ ਸਿੰਘ, ਯੂਨੀਸਟਾਰ ਬੁੱਕਸ (ਅੰਗਰੇਜ਼ੀ ਮਾਧਿਅਮ, ਗੂਗਲ ਮਿਊਜ਼ਿਕ ਤੇ)
·         ਸਿਕੰਦਰ ਸਿੰਘ, ਮਹਾਨ ਦੇਸ਼ ਭਗਤ ਸ਼ਹੀਦ ਊਧਮ ਸਿੰਘ, ਯੂਨੀਸਟਾਰ ਬੁੱਕਸ (ਪੰਜਾਬੀ ਮਾਧਿਅਮ, ਗੂਗਲ ਮਿਊਜ਼ਿਕ ਤੇ)
·         ਸੁਮਿਤ ਕੁਮਾਰ, ਸ਼ਹੀਦ ਊਧਮ ਸਿੰਘ, ਪ੍ਰਭਾਤ ਪ੍ਰਕਾਸ਼ਨ (ਅੰਗਰੇਜ਼ੀ ਮਾਧਿਅਮ, ਗੂਗਲ ਮਿਊਜ਼ਿਕ ਤੇ)
·         ਜਿਆ ਲਾਲ ਆਰਿਆ, ਊਧਮ ਸਿੰਘ, ਰਾਜ ਕਮਲ ਪ੍ਰਕਾਸ਼ਨ (ਹਿੰਦੀ ਮਾਧਿਅਮ, ਗੂਗਲ ਮਿਊਜ਼ਿਕ ਤੇ)
·      ਜੌਹਲ ਅਤੇ ਨਾਵੇਤੀ ਸਿੰਘ,  ਭਗਤ ਸਿੰਘ ਦੀਆਂ ਇਤਿਹਾਸਕ ਫੋਟੋਆਂ ਤੇ ਦਸਤਾਵੇਜ਼ (ਅੰਗਰੇਜ਼ੀ ਮਾਧਿਅਮ, ਐਮਾਜੋਨਤੇ)
·      ਡਾ. ਸਤੀਸ਼ ਕੁਮਾਰ ਵਰਮਾ,  ਅਸੀਂ ਸਾਰੇ ਭਗਤ ਸਿੰਘ ਤੇ ਊਧਮ ਸਿੰਘ ਜ਼ਿੰਦਾ ਹੈ (ਪੰਜਾਬੀ ਮਾਧਿਅਮ, ਐਮਾਜੋਨਤੇ)
·      ਡਾ. ਗੁਰਚਰਨ ਸਿੰਘ ਜ਼ੀਰਾ, ਇਨਕਲਾਬੀ ਸ਼ਹੀਦ ਊਧਮ ਸਿੰਘ (ਪੰਜਾਬੀ ਮਾਧਿਅਮ, ਐਮਾਜੋਨਤੇ)
·      ਨਵਤੇਜ ਸਿੰਘ, ਸ਼ਹੀਦ ਊਧਮ ਸਿੰਘ ਦੀ ਜੀਵਨ ਗਾਥਾ (ਪੰਜਾਬੀ ਮਾਧਿਅਮ, ਐਮਾਜੋਨਤੇ)
·      ਪੰਡਿਤ ਸੱਤਿਆ ਨਰਾਇਣ ਸ਼ਰਮਾ, ਪੰਜਾਬ ਦਾ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ (ਪੰਜਾਬੀ ਮਾਧਿਅਮ, ਐਮਾਜੋਨਤੇ)
·         ਪੂਨਮ ਯਾਦਵ, ਸ਼ਹੀਦ ਊਧਮ ਸਿੰਘ, ਵਿੱਦਿਆ ਵਿਕਾਸ ਅਕੈਡਮੀ, ਨਵੀਂ ਦਿੱਲੀ (ਹਿੰਦੀ ਮਾਧਿਅਮ, ਗੂਗਲ ਮਿਊਜ਼ਿਕ ਤੇ)
·      ਮਹਾਨ ਕ੍ਰਾਂਤੀਕਾਰੀ: ਸ਼ਹੀਦ ਊਧਮ ਸਿੰਘ (ਹਿੰਦੀ ਮਾਧਿਅਮ, ਐਮਾਜੋਨਤੇ)
·      ਰਾਕੇਸ਼ ਕੁਮਾਰ, ਮਹਾਨ ਗ਼ਦਰੀ ਇਨਕਲਾਬੀ ਸ਼ਹੀਦ ਊਧਮ ਸਿੰਘ (ਪੰਜਾਬੀ ਮਾਧਿਅਮ, ਐਮਾਜੋਨਤੇ)
·      ਰਾਜ ਧਾਲੀਵਾਲ, ਰਾਮ ਮੁਹੰਮਦ ਸਿੰਘ ਅਜ਼ਾਦ ਸ਼ਹੀਦ ਊਧਮ ਸਿੰਘ (ਪੰਜਾਬੀ ਮਾਧਿਅਮ, ਐਮਾਜੋਨਤੇ)
·         ਵਿਸ਼ਵਾਨਾਥ ਦੱਤਾ, ਜ਼ਲ੍ਹਿਆਂ ਵਾਲਾ ਬਾਗ਼ (ਹਿੰਦੀ ਮਾਧਿਅਮ, ਗੂਗਲ ਮਿਊਜ਼ਿਕ ਗੂਗਲ ਮਿਊਜ਼ਿਕ ਤੇ)
·         B.S. Maighowalia, Sardar Udham Singh (ਅੰਗਰੇਜ਼ੀ ਮਾਧਿਅਮ, ਗੂਗਲ ਮਿਊਜ਼ਿਕ ਤੇ)
·      J.S. Grewal & H.K. Puri, Letters of Udham Singh (ਅੰਗਰੇਜ਼ੀ ਮਾਧਿਅਮ, ਐਮਾਜੋਨਤੇ)
·      Navtej Singh, Life of a great India Patriot Udham Singh (ਅੰਗਰੇਜ਼ੀ ਮਾਧਿਅਮ, ਐਮਾਜੋਨਤੇ)
·         Roger Perkins, The Amritsar Legacy (ਅੰਗਰੇਜ਼ੀ ਮਾਧਿਅਮ, ਗੂਗਲ ਮਿਊਜ਼ਿਕ ਤੇ)
·         Sikander Singh, Udham Singh, Alias, Ram Mohammed Singh Azad (ਅੰਗਰੇਜ਼ੀ ਮਾਧਿਅਮ, ਗੂਗਲ ਮਿਊਜ਼ਿਕ ਤੇ)

ਸੋਸ਼ਲ ਮੀਡੀਆ
ਫੇਸਬੁਕ, ਟਵੀਟਰ, ਇੰਸਟਾਗ੍ਰਾਮ, ਵਟਸਐੱਪ ਆਦਿ ਸੋਸ਼ਲ ਮੀਡੀਆਤੇ ਸ਼ਹੀਦ ਊਧਮ ਸਿੰਘ ਦੇ ਨਾਂਤੇ ਕਈ ਗਰੁੱਪ ਬਣੇ ਮਿਲਦੇ ਹਨ ਫੇਸਬੁਕ ਦੇ ਕਈ ਪੇਜ ਸਾਡੇ ਕੌਮੀ ਸ਼ਹੀਦ ਦੇ ਨਾਂ ਨੂੰ ਸਮਰਪਿਤ ਹਨ ਪਰ ਇਨ੍ਹਾਂ ਥਾਵਾਂਤੇ ਸ਼ਹੀਦ ਬਾਰੇ ਮਿਆਰੀ ਸਮਗਰੀ ਦੀ ਵੱਡੀ ਘਾਟ ਰੜਕਦੀ ਹੈ
ਸ਼ਹੀਦ ਊਧਮ ਸਿੰਘ ਦੀ ਸਮੁੱਚੀ ਜ਼ਿੰਦਗੀ ਦੀਆਂ ਪੈੜਾਂ ਸਾਈਬਰ ਸੰਸਾਰ ਨੱਪਣ ਲਈ ਵਡੇਰੇ ਖੋਜ ਕਾਰਜ ਦੀ ਲੋੜ ਹੈ


ਹਵਾਲਾ ਸੂਚੀ


ਅਸਿਸਟੈਂਟ ਪ੍ਰੋਫ਼ੈਸਰ
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ
9417455614


Previous
Next Post »

1 comments:

Click here for comments
fgt
admin
Friday, October 1, 2021 at 12:24:00 AM PDT ×

Sardar Udham Singh Full Movie Free Download Watch Online Djpunjab

ਪਿਆਰੇ/ਆਦਰਯੋਗ fgt ਜੀ, ਟਿੱਪਣੀ ਕਰਨ ਲਈ ਧੰਨਵਾਦ
Reply
avatar